X
X

FACT CHECK: ਰਿਪਬਲਿਕ ਟੀਵੀ ਦੇ ਪੈਰੋਡੀ ਅਕਾਊਂਟ ਤੋਂ ਕਰਿਆ ਗਿਆ ਗਲਤ ਟਵੀਟ ਫਰਜ਼ੀ ਕਲੇਮ ਨਾਲ ਹੋ ਰਿਹਾ ਹੈ ਵਾਇਰਲ

  • By: Bhagwant Singh
  • Published: Jun 12, 2019 at 05:49 PM
  • Updated: Jun 24, 2019 at 10:56 AM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜਕਲ੍ਹ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਨਿਊਜ਼ ਚੈਨਲ ਰਿਪਬਲਿਕ ਟੀਵੀ ਦੇ ਨਾਂ ਤੋਂ ਇੱਕ ਟਵੀਟ ਦਾ ਸਕ੍ਰੀਨਸ਼ੋਟ ਦਿੱਸ ਰਿਹਾ ਹੈ। ਇਸ ਅੰਦਰ ਅੰਗਰੇਜ਼ੀ ‘ਚ ਟੈਕਸਟ ਲਿਖਿਆ ਹੈ ਜਿਸਦਾ ਅਨੁਵਾਦ, “ਨਾਬਾਲਕ ਬਲਾਤਕਾਰੀ ਵੀ ਇਨਸਾਨ ਹੈ, ਕੀ ਉਹਨਾਂ ਦੇ ਮਾਨਵਾਧਿਕਾਰ ਨਹੀਂ ਹਨ, ਇਹ ਹਿੰਦੂਵਾਦੀ ਸਰਕਾਰ ਇਸ ਨਾਲ ਨਾਬਾਲਕ ਬਲਾਤਕਾਰੀਆਂ ਨੂੰ ਫਾਂਸੀ ਦੇਣ ਦੇ ਬਹਾਨੇ ਵੱਧ ਤੋਂ ਵੱਧ ਸੰਖਿਆ ਵਿਚ ਮੁਸਲਮਾਨਾਂ ਨੂੰ ਫਾਂਸੀ ਤੇ ਲਟਕਾਉਣ ਚਾਉਂਦੀ ਹੈ, ਮੁਸਲਮਾਨ ਹੁਣ ਭਾਰਤ ਵਿਚ ਸੁਰੱਖਿਅਤ ਨਹੀਂ ਹੈ: ਰਾਣਾ ਅਯੂਬ।” ਇਹ ਬਿਆਨ ਰਾਣਾ ਅਯੂਬ ਦਾ ਦੱਸਿਆ ਗਿਆ ਹੈ। ਰਾਣਾ ਅਯੂਬ ਇੱਕ ਐਕਟੀਵਿਸਟ ਅਤੇ ਪੱਤਰਕਾਰ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਪੋਸਟ ਫਰਜ਼ੀ ਹੈ। ਇਹ ਟਵੀਟ ਰਿਪਬਲਿਕ ਟੀਵੀ ਦੁਆਰਾ ਨਹੀਂ, ਸਗੋਂ ਇਸੇ ਚੈਨਲ ਦੇ ਪੈਰੋਡੀ ਟਵਿੱਟਰ ਅਕਾਊਂਟ ਦੁਆਰਾ ਕੀਤਾ ਗਿਆ ਸੀ। ਬਾਅਦ ਵਿਚ ਇਸ ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ ਸੀ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿੱਚ ਨਿਊਜ਼ ਚੈਨਲ ਰਿਪਬਲਿਕ ਟੀਵੀ ਦੇ ਨਾਂ ਤੋਂ ਇੱਕ ਟਵੀਟ ਦਾ ਸਕ੍ਰੀਨਸ਼ੋਟ ਦਿੱਸ ਰਿਹਾ ਹੈ। ਇਸ ਅੰਦਰ ਅੰਗਰੇਜ਼ੀ ‘ਚ ਲਿਖਿਆ ਹੈ “Minor child rapists are also human, do they have no human rights. This Hindutva Government is bringing ordinance for death to child rapists just to hang muslims in larger numbers. Muslims aren’t safe in India anymore.”ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ, “ਨਾਬਾਲਕ ਬਲਾਤਕਾਰੀ ਵੀ ਇਨਸਾਨ ਹੈ, ਕੀ ਉਹਨਾਂ ਦੇ ਮਾਨਵਾਧਿਕਾਰ ਨਹੀਂ ਹਨ, ਇਹ ਹਿੰਦੂਵਾਦੀ ਸਰਕਾਰ ਇਸ ਅਦਯਦੇਸ਼ ਤੋਂ ਨਾਬਾਲਕ ਬਲਾਤਕਾਰੀਆਂ ਨੂੰ ਫਾਂਸੀ ਦੇਣ ਦੇ ਬਹਾਨੇ ਵੱਧ ਤੋਂ ਵੱਧ ਸੰਖਿਆ ਵਿਚ ਮੁਸਲਮਾਨਾਂ ਨੂੰ ਫਾਂਸੀ ਤੇ ਲਟਕਾਉਣ ਚਾਉਂਦੀ ਹੈ, ਮੁਸਲਮਾਨ ਹੁਣ ਭਾਰਤ ਵਿਚ ਸੁਰੱਖਿਅਤ ਨਹੀਂ ਹੈ: ਰਾਣਾ ਅਯੂਬ।” ਇਸ ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ “ਰਾਣਾ ਅਯੂਬ…….ਛੋਟੀ ਬੱਚੀਆਂ ਦਾ ਬਲਾਤਕਾਰ ਕਰਨ ਵਾਲਾ ਹਰ ਵਿਅਕਤੀ ਜਗਤ ਅਪਰਾਧੀ ਹੁੰਦਾ ਹੈ…ਚਾਹੇ ਉਹ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ…ਅਜਿਹੇ ਹਰ ਅਪਰਾਧੀ ਲਈ ਫਾਂਸੀ ਦੀ ਸਜ਼ਾ ਦਾ ਕਾਨੂੰਨ ਬਣਾਇਆ ਗਿਆ ਹੈ…….ਪਰ ਤੁਹਾਡਾ ਟਵੀਟ ਆਪ ਹੀ ਤੁਹਾਡਾ ਮਜ਼ਾਕ ਉੜਾ ਰਿਹਾ ਹੈ। ਇਸ ਵਿਚ ਮੰਨੋ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਅਧਿੱਕਤਰ ਬਲਾਤਕਾਰੀ ਮੁਸਲਮਾਨ ਹੁੰਦੇ ਹਨ……..!!!!!!! ਘਟੋਂ ਘੱਟ ਕੁੱਝ ਤਾਂ ਸੋਚ ਕੇ ਲਿਖਿਆ ਕਰੋ???”

ਪੜਤਾਲ

ਅਸੀਂ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਬਿਆਨ ਸੋਸ਼ਲ ਮੀਡੀਆ ‘ਤੇ ਸਾਲ 2018 ਤੋਂ ਚੱਲ ਰਿਹਾ ਹੈ। ਫੇਸਬੁੱਕ ਯੂਜ਼ਰ ਦੁਆਰਾ ਇਸ ਬਿਆਨ ਨੂੰ ਹੁਣ ਤੱਕ ਹਜ਼ਾਰਾਂ ਵਾਰ ਸ਼ੇਅਰ ਕੀਤਾ ਗਿਆ ਹੈ। ਅਸੀਂ ਇਸ ਟਵਿੱਟਰ ਹੈਂਡਲ ਨੂੰ ਲਭਿਆ ਤਾਂ ਸਾਨੂੰ ਇਹ ਟਵਿੱਟਰ ਹੈਂਡਲ ਨਹੀਂ ਮਿਲਿਆ। ਇਹ ਟਵਿੱਟਰ ਹੈਂਡਲ ਹੈ @republicTv ਜਦਕਿ ਅਸਲੀ – ਰਿਪਬਲਿਕ ਟੀਵੀ ਦਾ ਟਵਿੱਟਰ ਹੈਂਡਲ @republic ਹੈ ਜਿਸ ਉੱਤੇ ਨੀਲੇ ਟਿੱਕ ਦਾ ਨਿਸ਼ਾਨ ਲੱਗਿਆ ਹੋਇਆ ਹੈ। ਨੀਲੇ ਟਿੱਕ ਦੇ ਨਿਸ਼ਾਨ ਹੋਣ ਦਾ ਮਤਲਬ ਹੈ ਕਿ ਇਹ ਅਕਾਊਂਟ ਵੇਰੀਫਾਈਡ ਹੈ। ਵਾਇਰਲ ਟਵਿੱਟਰ ਹੈਂਡਲ ਦੇ ਅੱਗੇ ਨੀਲਾ ਟਿੱਕ ਨਹੀਂ ਲੱਗਿਆ ਸੀ ਜਿਸ ਨਾਲ ਸਾਫ ਹੁੰਦਾ ਹੈ ਕਿ ਇਹ ਅਕਾਊਂਟ ਫਰਜ਼ੀ ਹੈ।

Fake Tweet
Example of real tweet

ਅਸੀਂ ਰਾਣਾ ਅਯੂਬ ਦੇ ਟਵਿੱਟਰ ਅਤੇ ਫੇਸਬੁੱਕ ਅਕਾਊਂਟ ਨੂੰ ਵੀ ਖੰਗਾਲਿਆ ਤੇ ਸਾਨੂੰ ਅਜਿਹਾ ਕੋਈ ਵੀ ਟਵੀਟ ਨਹੀਂ ਮਿਲਿਆ। ਅਸੀਂ ਰਿਪਬਲਿਕ ਟੀਵੀ ਦੇ ਅਸਲੀ ਟਵਿੱਟਰ ਹੈਂਡਲ ਦੀ ਵੀ ਜਾਂਚ ਕੀਤੀ ਪਰ ਸਾਨੂੰ ਕੀਤੇ ਵੀ ਅਜਿਹਾ ਕੋਈ ਟਵੀਟ ਨਹੀਂ ਮਿਲਿਆ।

ਰਾਣਾ ਨੇ ਆਪ April 22, 2018 ਨੂੰ ਆਪਣੇ ਇੱਕ ਫੇਸਬੁੱਕ ਪੋਸਟ ਵਿਚ ਇਸ ਵਾਇਰਲ ਪੋਸਟ ਨੂੰ ਲੈ ਕੇ ਪੁਸ਼ਟੀ ਵੀ ਕੀਤੀ ਸੀ। ਉਸ ਪੋਸਟ ਵਿਚ ਉਹਨਾਂ ਨੇ ਲਿਖਿਆ ਸੀ, “The enormity of the fake news problem in India. This tweet has gone viral on whats app/ facebook/ twitter. My phone is inundated with messages from well meaning folks asking me to be ashamed for giving this statement. Few have realised that it is a fake twitter profile and it is being shared on almost every third facebook page/ whats app group. This is a virtual lynch mob !” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ “ਇਹ ਭਾਰਤ ਵਿਚ ਫਰਜ਼ੀ ਸਮਾਚਾਰ ਦੀ ਸੱਮਸਿਆ ਹੈ। ਇਹ ਟਵੀਟ ਵਹਟਸਅੱਪ / ਫੇਸਬੁੱਕ / ਟਵਿੱਟਰ ‘ਤੇ ਵਾਇਰਲ ਹੋ ਗਿਆ ਹੈ। ਮੇਰਾ ਫੋਨ ਲੋਕਾਂ ਦੇ ਸੁਨੇਹਿਆਂ ਨਾਲ ਭਰ ਗਿਆ ਹੈ, ਜਿਹੜੇ ਮੈਨੂੰ ਇਸ ਗੱਲ ਨੂੰ ਕਹਿਣ ਖਾਤਰ ਸ਼ਰਮਿੰਦਾ ਹੋਣ ਲਈ ਕਿਹ ਰਹੇ ਹਨ। ਇਹ ਇੱਕ ਫਰਜ਼ੀ ਟਵਿੱਟਰ ਪ੍ਰੋਫ਼ਾਈਲ ਹੈ ਅਤੇ ਇਸਨੂੰ ਲੱਗਭਗ ਹਰ ਤਿੱਜੇ ਫੇਸਬੁੱਕ ਪੇਜ / ਵਹਟਸਅੱਪ ਗਰੁੱਪ ਵਿਚ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਫਰਜ਼ੀ ਪੋਸਟ ਬਹੁਤ ਗਲਤ ਹੈ।”

ਰਾਣਾ ਅਯੂਬ ਨੇ ਹਾਲ ਹੀ ਵਿਚ ਇਸ ਖਬਰ ਦੇ ਫੇਰ ਦੁਬਾਰਾ ਵਾਇਰਲ ਹੋਣ ‘ਤੇ 10 ਜੂਨ ਨੂੰ ਟਵੀਟ ਕਰਕੇ ਦੁਬਾਰਾ ਤੋਂ ਇਸ ਮਾਮਲੇ ਵਿਚ ਸਫਾਈ ਦਿੱਤੀ ਅਤੇ ਕਿਹਾ ਕਿ ਇਹ ਖਬਰ ਬੇਬੁਨਿਆਦ ਹੈ। ਇਹ ਟਵੀਟ ਤੁਸੀਂ ਇਥੇ ਕਲਿੱਕ ਕਰ ਵੇਖ ਸਕਦੇ ਹੋ।

ਇਸ ਪੋਸਟ ਨੂੰ Anil Kumar Srivastava ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਪੋਸਟ ਕੀਤਾ ਸੀ। ਇਹਨਾਂ ਦੇ ਕੁੱਲ 2,902 ਫੇਸਬੁੱਕ ਫਰੈਂਡਸ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਪੋਸਟ ਫਰਜ਼ੀ ਹੈ। ਇਹ ਟਵੀਟ ਰਿਪਬਲਿਕ ਟੀਵੀ ਦੁਆਰਾ ਨਹੀਂ, ਸਗੋਂ ਇਸੇ ਚੈਨਲ ਦੇ ਪੈਰੋਡੀ ਟਵਿੱਟਰ ਅਕਾਊਂਟ ਦੁਆਰਾ ਕੀਤਾ ਗਿਆ ਸੀ। ਬਾਅਦ ਵਿਚ ਇਸ ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ ਸੀ। ਰਾਣਾ ਨੇ ਕਦੇ ਵੀ ਅਜਿਹਾ ਬਿਆਨ ਨਹੀਂ ਦਿੱਤਾ ਸੀ। ਉਹਨਾਂ ਨੇ ਇੱਕ ਫੇਸਬੁੱਕ ਪੋਸਟ ਵਿਚ ਵਾਇਰਲ ਹੋ ਰਹੇ ਫਰਜ਼ੀ ਪੋਸਟ ਨੂੰ ਲੈ ਕੇ ਪੁਸ਼ਟੀ ਵੀ ਕੀਤੀ ਸੀ।

ਪੂਰਾ ਸੱਚ ਜਾਣੋ…

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਰਿਪਬਲਿਕ ਟੀਵੀ ਦੇ ਪੈਰੋਡੀ ਅਕਾਊਂਟ ਤੋਂ ਕਰਿਆ ਗਿਆ ਗਲਤ ਟਵੀਟ
  • Claimed By : Fb User-Anil Kumar Srivastava
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later