Fact Check : ਛੱਤੀਸਗੜ੍ਹ ਦੇ ਹਸਪਤਾਲ ‘ਚ ਫੜੇ ਗਏ ਕੋਬਰਾ ਦੇ ਵੀਡੀਓ ਨੂੰ ਮੁੰਬਈ ਦਾ ਦੱਸਦਿਆਂ ਕੀਤਾ ਗਿਆ ਵਾਇਰਲ
ਮੁੰਬਈ ਦੇ LIC ਦਫਤਰ ‘ਚ ਕੋਬਰਾ ਮਿਲਣ ਦੇ ਨਾਂ ‘ਤੇ ਵਾਇਰਲ ਹੋ ਰਹੀ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਦਰਅਸਲ ਬਿਲਾਸਪੁਰ ਦੇ ਇੱਕ ਹਸਪਤਾਲ ‘ਚ ਕੋਬਰਾ ਨੂੰ ਫੜਨ ਦੇ ਵੀਡੀਓ ਨੂੰ ਮੁੰਬਈ ਦਾ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ।
- By: Ashish Maharishi
- Published: Nov 23, 2022 at 10:04 AM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਫੇਸਬੁੱਕ, ਵਟਸਐਪ ਅਤੇ ਯੂਟਿਊਬ ਵਰਗੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਔਰਤ ਨੂੰ ਕੋਬਰਾ ਸੱਪ ਨੂੰ ਫੜੇ ਹੋਏ ਦੇਖਿਆ ਜਾ ਸਕਦਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਮੁੰਬਈ ਦੇ ਭਾਰਤੀ ਜੀਵਨ ਬੀਮਾ ਦੇ ਦਫਤਰ ਦਾ ਦੱਸਦਿਆਂ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਵਿਸਥਾਰ ਨਾਲ ਜਾਂਚ ਕੀਤੀ ਅਤੇ ਪਾਇਆ ਕਿ ਵੀਡੀਓ ਦਾ ਮੁੰਬਈ ਨਾਲ ਕੋਈ ਸੰਬੰਧ ਨਹੀਂ ਹੈ। ਅਸਲੀ ਵੀਡੀਓ ਛੱਤੀਸਗੜ੍ਹ ਦੇ ਬਿਲਾਸਪੁਰ ਦਾ ਹੈ। ਇਹ ਕੋਬਰਾ 28 ਸਤੰਬਰ ਨੂੰ ਇੱਕ ਡਾਕਟਰ ਦੇ ਕਲੀਨਿਕ ਤੋਂ ਫੜਿਆ ਗਿਆ ਸੀ। ਵੀਡੀਓ ਉਸ ਸਮੇਂ ਦੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਪੇਜ Expressions of Life ਨੇ 13 ਨਵੰਬਰ ਨੂੰ ਇੱਕ ਵੀਡੀਓ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ ਗਿਆ : ‘Today Morning a Large Cobra Snake was found in the Record Room of the Mumbai Corporate Office of LIC at Santacruz West. A Fire Department Woman caught the Snake and is Displaying it Very Boldly. She obviously knows how to handle the Snake and is Enjoying the Spectacle. Truly Amazing’
ਪੰਜਾਬੀ ਅਨੁਵਾਦ : ਅੱਜ ਸਵੇਰੇ ਮੁੰਬਈ ਦੇ ਸਾਂਤਾਕਰੂਜ਼ ਵੇਸਟ ਦੇ ਐਲਆਈਸੀ ਦੇ ਕਾਰਪੋਰੇਟ ਦਫਤਰ ਦੇ ਰਿਕਾਰਡ ਰੂਮ ਵਿੱਚ ਇੱਕ ਵੱਡਾ ਕੋਬਰਾ ਸੱਪ ਮਿਲਿਆ। ਦਮਕਲ ਵਿਭਾਗ ਦੀ ਇੱਕ ਔਰਤ ਨੇ ਸੱਪ ਨੂੰ ਫੜ ਲਿਆ ਹੈ ਅਤੇ ਉਹ ਇਸਨੂੰ ਬੜੀ ਹੀ ਬਹਾਦਰੀ ਨਾਲ ਪ੍ਰਦਰਸ਼ਿਤ ਕਰ ਰਹੀ ਹੈ।
ਫੇਸਬੁੱਕ ‘ਤੇ ਕਈ ਯੂਜ਼ਰਸ ਇਸ ਪੋਸਟ ਨੂੰ ਮਿਲਦੇ – ਜੁਲਦੇ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਮੁੰਬਈ ਦੇ ਨਾਮ ਨਾਲ ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਵੱਖ-ਵੱਖ ਔਨਲਾਈਨ ਟੂਲਸ ਦੀ ਵਰਤੋਂ ਕੀਤੀ। ਗੂਗਲ ਰਿਵਰਸ ਇਮੇਜ ਟੂਲ ‘ਤੇ ਅਪਲੋਡ ਇਸ ਵੀਡੀਓ ਦੇ ਕੀਫ੍ਰੇਮ ਨੂੰ ਅਪਲੋਡ ਕਰਕੇ ਖੋਜ ਕਰਨ ‘ਤੇ ਸਾਨੂੰ ਅਸਲੀ ਵੀਡੀਓ ਤਾਂ ਨਹੀਂ ਮਿਲਿਆ , ਪਰ ਵੀਡੀਓ ਵਿੱਚ ਦਿੱਖ ਰਹੀ ਔਰਤ ਦਾ ਇੱਕ ਹੋਰ ਵੀਡੀਓ ਮਿਲਿਆ।
ਇਸ ਨੂੰ ਕਮਲ ਚੌਧਰੀ ਸਨੇਕ ਰੈਸਕਿਊ ਟੀਮ ਬਿਲਾਸਪੁਰ ਨਾਮ ਦੇ ਇੱਕ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਸੀ। ਸਾਨੂੰ ਇਸ ਚੈਨਲ ‘ਤੇ ਸੱਪਾਂ ਨਾਲ ਸਬੰਧਿਤ ਕਈ ਵੀਡੀਓਜ਼ ਮਿਲੇ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਬਿਲਾਸਪੁਰ ਦੇ ਕਮਲ ਚੌਧਰੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਦਾ ਮੁੰਬਈ ਨਾਲ ਕੋਈ ਸੰਬੰਧ ਨਹੀਂ ਹੈ। ਇਹ 28 ਸਤੰਬਰ ਦੀ ਰਾਤ 8 ਵਜੇ ਦਾ ਵੀਡੀਓ ਹੈ। ਵੀਡੀਓ ਛੱਤੀਸਗੜ੍ਹ ਦੇ ਬਿਲਾਸਪੁਰ ਸਥਿਤ ਬੁਧੀਆ ਹਸਪਤਾਲ ਦਾ ਹੈ।
ਕਮਲ ਚੌਧਰੀ ਨੇ ਦੱਸਿਆ ਕਿ ਵੀਡੀਓ ‘ਚ ਦਿੱਖ ਰਹੀ ਔਰਤ ਦਾ ਨਾਂ ਆਰਤੀ ਹੈ। ਉਹ ਦੋਵੇਂ ਕਈ ਸਾਲਾਂ ਤੋਂ ਇਹ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਾਡੇ ਨਾਲ ਬੁਧੀਆ ਹਸਪਤਾਲ ਵਿੱਚ ਕੋਬਰਾ ਫੜਨ ਦਾ ਦੂੱਜੇ ਐਂਗਲ ਦਾ ਵੀਡੀਓ ਵੀ ਉਪਲੱਬਧ ਕਰਵਾਇਆ। ਇਸ ਵੀਡੀਓ ‘ਚ ਸਾਫ ਤੌਰ ‘ਤੇ ਡਾਕਟਰ ਰਸ਼ਮੀ ਬੁਧੀਆ ਦੀ ਨੇਮ ਪਲੇਟ ਬੈਕਗਰਾਉਂਡ ਵਿੱਚ ਦੇਖੀ ਜਾ ਸਕਦੀ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਗੂਗਲ ਮੈਪ ‘ਤੇ ਬੁਧੀਆ ਹਸਪਤਾਲ ਸਰਚ ਕੀਤਾ ਤਾਂ ਸਾਨੂੰ ਇਸ ਹਸਪਤਾਲ ਬਾਰੇ ਜਾਣਕਾਰੀ ਮਿਲੀ। ਗੂਗਲ ਸਰਚ ਤੋਂ ਇਹ ਵੀ ਪਤਾ ਲੱਗਾ ਕਿ ਡਾਕਟਰ ਰਸ਼ਮੀ ਬੁਧੀਆ ਇਸ ਹਸਪਤਾਲ ਨਾਲ ਜੁੜੀ ਹੋਈ ਹੈ।
ਜਾਂਚ ਦੇ ਅੰਤ ‘ਚ ਬਿਲਾਸਪੁਰ ਦੇ ਵੀਡੀਓ ਨੂੰ ਮੁੰਬਈ ਦਾ ਦੱਸਦਿਆਂ ਵਾਇਰਲ ਕਰਨ ਵਾਲੇ ਫੇਸਬੁੱਕ ਪੇਜ ਦੀ ਜਾਂਚ ਕੀਤੀ ਗਈ। ਫੇਸਬੁੱਕ ਪੇਜ Expressions of Life ਦੀ ਸੋਸ਼ਲ ਸਕੈਨਿੰਗ ‘ਚ ਪਾਇਆ ਗਿਆ ਕਿ ਇਸ ‘ਤੇ ਵਾਇਰਲ ਕੰਟੇੰਟ ਨੂੰ ਜਿਆਦਾ ਅਪਲੋਡ ਕੀਤਾ ਜਾਂਦਾ ਹੈ।
ਨਤੀਜਾ: ਮੁੰਬਈ ਦੇ LIC ਦਫਤਰ ‘ਚ ਕੋਬਰਾ ਮਿਲਣ ਦੇ ਨਾਂ ‘ਤੇ ਵਾਇਰਲ ਹੋ ਰਹੀ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਦਰਅਸਲ ਬਿਲਾਸਪੁਰ ਦੇ ਇੱਕ ਹਸਪਤਾਲ ‘ਚ ਕੋਬਰਾ ਨੂੰ ਫੜਨ ਦੇ ਵੀਡੀਓ ਨੂੰ ਮੁੰਬਈ ਦਾ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਮੁੰਬਈ ਦੇ LIC ਹਸਪਤਾਲ 'ਚ ਮਿਲਿਆ ਕੋਬਰਾ।
- Claimed By : Expressions of Life
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...