X
X

Fact Check : ਫਿਲਮ ‘ਪਠਾਨ’ ਨੂੰ ਲੈ ਕੇ ਸ਼ਾਹਰੁਖ ਖਾਨ ਨੇ ਨਹੀਂ ਦਿੱਤਾ ਇਹ ਬਿਆਨ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਸ਼ਾਹਰੁਖ ਖਾਨ ਦੇ ਨਾਂ ‘ਤੇ ਵਾਇਰਲ ਹੋਇਆ ਇਹ ਬਿਆਨ ਫਰਜ਼ੀ ਪਾਇਆ। ਸ਼ਾਹਰੁਖ ਖਾਨ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

  • By: Jyoti Kumari
  • Published: Aug 22, 2022 at 12:00 PM
  • Updated: Aug 22, 2022 at 12:20 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੇ ਨਾਂ ਤੋਂ ਇੱਕ ਬਿਆਨ ਵਾਇਰਲ ਹੋ ਰਿਹਾ ਹੈ। ਵਾਇਰਲ ਪੋਸਟ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਲਮ ‘ਲਾਲ ਸਿੰਘ ਚੱਢਾ’ ਦੇ ਫਲਾਪ ਹੋਣ ਤੋਂ ਬਾਅਦ ਸ਼ਾਹਰੁਖ ਖਾਨ ਨੇ ਇੱਕ ਇੰਟਰਵਿਊ ‘ਚ ਕਥਿਤ ਤੌਰ ‘ਤੇ ਕਿਹਾ ਹੈ ਕਿ “ਜੇਕਰ ਦਮ ਹੈ ਤਾਂ ਉਨ੍ਹਾਂ ਦੀ ਫਿਲਮ ‘ਪਠਾਨ’ ਨੂੰ ਫਲਾਪ ਕਰਕੇ ਦਿਖਾਓ”। ਸੋਸ਼ਲ ਮੀਡੀਆ ਯੂਜ਼ਰ ਇਸ ਪੋਸਟ ਨੂੰ ਸੱਚ ਮੰਨਦੇ ਹੋਏ ਸ਼ਾਹਰੁਖ ਖਾਨ ਖਿਲਾਫ ਆਪਣਾ ਗੁੱਸਾ ਜ਼ਾਹਰ ਕਰਦੇ ਨਜ਼ਰ ਆ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਪੋਸਟ ਵਿੱਚ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਸ਼ਾਹਰੁਖ ਖਾਨ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਵਾਇਰਲ ਦਾਅਵਾ ਫਰਜ਼ੀ ਹੈ।

ਕੀ ਹੈ ਵਾਇਰਲ ਪੋਸਟ ‘ਚ ?

ਫੇਸਬੁੱਕ ਪੇਜ ‘ਕੱਟੜ ਹਿੰਦੂ ਸ਼ੇਰਾਂ ਦਾ ਪਰਿਵਾਰ ‘ ਨੇ 14 ਅਗਸਤ ਨੂੰ ਇੱਕ ਪੋਸਟ ਕੀਤੀ ਸੀ। ਇਸ ‘ਚ ਦਾਅਵਾ ਕੀਤਾ ਹੈ: ‘ਚੱਢਾ ਦੇ ਫਲਾਪ ਹੋਣ ‘ਤੇ ਇੱਕ ਇੰਟਰਵਿਊ ‘ਚ ਸ਼ਾਹਰੁਖ ਨੇ ਕਿਹਾ- ਮੈਂ ਬਾਲੀਵੁੱਡ ਦਾ ਬਾਦਸ਼ਾਹ ਹਾਂ ਜੇਕਰ ਭਕਤਾਂ ‘ਚ ਇੰਨ੍ਹਾ ਦੀ ਦਮ ਹੈ ਤਾਂ ਮੇਰੀ ਪਠਾਨ ਫਲਾਪ ਕਰ ਕੇ ਦਿਖਾਓ! ਕੀ ਕਹੀਏ ਭਰਾਵੋ ਸੁਪਰ ਫਲਾਪ ਹੋ।’

ਫੇਸਬੁੱਕ ‘ਤੇ ਕਈ ਹੋਰ ਯੂਜ਼ਰਸ ਨੇ ਇਸ ਪੋਸਟ ਨੂੰ ਇਸ ਤਰ੍ਹਾਂ ਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਪੜਤਾਲ ਲਈ ਸਭ ਤੋਂ ਪਹਿਲਾਂ ਕੀਵਰਡ ਸਰਚ ਜਰੀਏ ਇੰਟਰਨੈਟ ‘ਤੇ ਇਸ ਨਾਲ ਜੁੜੀ ਮੀਡਿਆ ਰਿਪੋਰਟ ਦੇ ਬਾਰੇ ਖੋਜ ਕੀਤੀ। ਦੱਸ ਦਈਏ ਕਿ ਸਾਨੂੰ ਦਾਅਵੇ ਦੀ ਪੁਸ਼ਟੀ ਕਰਨ ਵਾਲੀ ਕੋਈ ਰਿਪੋਰਟ ਨਹੀਂ ਮਿਲੀ। ਸ਼ਾਹਰੁਖ ਖਾਨ ਫਿਲਮ ਇੰਡਸਟਰੀ ਦਾ ਇਕ ਵੱਡਾ ਨਾਂ ਹੈ, ਜੇਕਰ ਉਨ੍ਹਾਂ ਨੇ ਅਜਿਹਾ ਇੰਟਰਵਿਊ ਦਿੱਤਾ ਹੁੰਦਾ ਜਾਂ ਅਜਿਹੀ ਗੱਲ ਕਹੀ ਹੁੰਦੀ ਤਾਂ ਮੀਡੀਆ ‘ਚ ਜ਼ਰੂਰ ਚਰਚਾ ਹੁੰਦੀ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸ਼ਾਹਰੁਖ ਖਾਨ ਦੇ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਉਂਟ ਦੀ ਵੀ ਜਾਂਚ ਕੀਤੀ, ਪਰ ਓਥੇ ਵੀ ਸਾਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ, ਜਿਸ ਦਾ ਦਾਅਵਾ ਵਾਇਰਲ ਪੋਸਟ ਵਿੱਚ ਕੀਤਾ ਗਿਆ ਹੈ।

ਵਿਸ਼ਵਾਸ ਨਿਊਜ਼ ਨੇ ਅੰਤਿਮ ਚਰਣ ਵਿਚ ਦੈਨਿਕ ਜਾਗਰਣ, ਮੁੰਬਈ ਵਿਖੇ ਮਨੋਰੰਜਨ ਨੂੰ ਕਵਰ ਕਰਨ ਵਾਲੀ ਸੀਨੀਅਰ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਪੋਸਟ ਦਾ ਲਿੰਕ ਵੀ ਸਾਂਝਾ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਫ਼ਰਜ਼ੀ ਹੈ। ਸ਼ਾਹਰੁਖ ਖਾਨ ਨੇ ਅਜਿਹਾ ਕੋਈ ਇੰਟਰਵਿਊ ਨਹੀਂ ਦਿੱਤਾ ਹੈ।

ਜਾਂਚ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਾ ਕਿ ਫੇਸਬੁੱਕ ‘ਤੇ ਇਸ ਪੇਜ ਨੂੰ 4 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇਹ ਪੇਜ 2 ਜੂਨ, 2021 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਸ਼ਾਹਰੁਖ ਖਾਨ ਦੇ ਨਾਂ ‘ਤੇ ਵਾਇਰਲ ਹੋਇਆ ਇਹ ਬਿਆਨ ਫਰਜ਼ੀ ਪਾਇਆ। ਸ਼ਾਹਰੁਖ ਖਾਨ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

  • Claim Review : ਸ਼ਾਹਰੁਖ ਖਾਨ ਨੇ ਕਿਹਾ, ਜੇਕਰ ਦਮ ਹੈ ਤਾਂ ਮੇਰੀ ਫਿਲਮ 'ਪਠਾਨ' ਨੂੰ ਫਲਾਪ ਕਰਕੇ ਦਿਖਾਓ।
  • Claimed By : Fb Page: ਕੱਟੜ ਹਿੰਦੂ ਸ਼ੇਰਾਂ ਦਾ ਪਰਿਵਾਰ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later