Fact Check : ਫਰਮਾਨੀ ਨਾਜ਼ ਨੇ ਨਹੀਂ ਕੀਤੀ ਧਰਮ ਪਰਿਵਰਤਨ ਕਰਨ ਦੀ ਗੱਲ , ਵਾਇਰਲ ਦਾਅਵਾ ਗਲਤ
ਗਾਇਕ ਫਰਮਾਨੀ ਨਾਜ਼ ਦੇ ਨਾਮ ਤੋਂ ਬਣੇ ਇੱਕ ਫਰਜੀ ਟਵਿੱਟਰ ਅਕਾਉਂਟ ਨਾਲ ਉਨ੍ਹਾਂ ਦੇ ਧਰਮ ਪਰਿਵਰਤਨ ਦੀ ਗੱਲ ਆਖੀਂ ਗਈ ਹੈ। ਗਾਇਕ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਉਨ੍ਹਾਂ ਨੇ ਇਸਦਾ ਖੰਡਨ ਕਰਦਿਆਂ ਇਸ ਪੋਸਟ ਨੂੰ ਫਰਜ਼ੀ ਦੱਸਿਆ ਹੈ।
- By: Sharad Prakash Asthana
- Published: Aug 4, 2022 at 05:04 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਹਰ-ਹਰ ਸ਼ੰਭੂ ਗੀਤ ਗਾਉਣ ਨੂੰ ਲੈ ਕੇ ਚਰਚਾ ‘ਚ ਆਈ ਫਰਮਾਨੀ ਨਾਜ਼ ਬਾਰੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਰਮਾਨੀ ਨਾਜ਼ ਨੇ ਜਲਦ ਹੀ ਹਿੰਦੂ ਧਰਮ ‘ਚ ਸ਼ਾਮਲ ਹੋਣ ਦੀ ਗੱਲ ਆਖੀਂ ਹੈ। ਉਨ੍ਹਾਂ ਨੇ ਆਪਣੇ ਪੁਰਖਿਆਂ ਨੂੰ ਹਿੰਦੂ ਦੱਸਿਆ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਫਰਮਾਨੀ ਨਾਜ਼ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਕੀ ਹੈ ਵਾਇਰਲ ਪੋਸਟ ਚ ?
ਫੇਸਬੁੱਕ ਯੂਜ਼ਰ Singh Rawat (ਆਰਕਾਈਵ ਲਿੰਕ) ਨੇ 3 ਅਗਸਤ ਨੂੰ ਲਿਖਿਆ,
ਮੇਰੇ ਪੂਰਵਜ ਪਹਿਲਾਂ ਹਿੰਦੂ ਸਨ ਇਸ ਲਈ ਮੈਂ “ਹਰ ਹਰ ਸ਼ੰਭੂ” ਭਜਨ ਗਾਇਆ, ਜਲਦ ਹੀ ਹਿੰਦੂ ਧਰਮ ਵਿੱਚ ਸ਼ਾਮਲ ਹੋ ਜਾਵਾਂਗੀ :- ਫਰਮਾਨੀ ਨਾਜ਼
ਜੈ ਸ਼੍ਰੀ ਰਾਮ
ਫੇਸਬੁੱਕ ਯੂਜ਼ਰ Narayan Singh Gour (ਆਰਕਾਈਵ ਲਿੰਕ) ਨੇ ਵੀ 3 ਅਗਸਤ ਨੂੰ ਇੱਕ ਟਵੀਟ ਦੇ ਸਕਰੀਨ ਸ਼ਾਟ ਨੂੰ ਸਾਂਝਾ ਕੀਤਾ। ਇਸ ਵਿੱਚ ਫਰਮਾਨੀ ਨਾਜ਼ ਦੀ ਫੋਟੋ ਲੱਗੀ ਹੋਈ ਹੈ। ਯੂਜ਼ਰ ਆਈਡੀ ਅਤੇ ਨਾਮ ਵੀ ਫਰਮਾਨੀ ਨਾਜ਼ ਦਾ ਹੈ। ਇਸ ਵਿੱਚ ਲਿਖਿਆ ਹੈ, ਮੇਰੇ ਪੂਰਵਜ ਪਹਿਲਾਂ ਹਿੰਦੂ ਸਨ, ਇਸ ਲਈ ਮੈਂ “ਹਰ ਹਰ ਸ਼ੰਭੂ” ਭਜਨ ਗਾਇਆ, ਜਲਦ ਹੀ ਹਿੰਦੂ ਧਰਮ ਵਿੱਚ ਸ਼ਾਮਲ ਹੋ ਜਾਵਾਂਗੀ !
ਪੜਤਾਲ
ਵਾਇਰਲ ਦਾਅਵੇ ਦੀ ਪੜਤਾਲ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਟਵਿੱਟਰ ਆਈਡੀ @FarmaaniNaaz ਦੀ ਖੋਜ ਕੀਤੀ। ਇਹ ਅਕਾਊਂਟ ਡਿਲੀਟ ਕੀਤਾ ਜਾ ਚੁੱਕਿਆ ਹੈ।
ਟਵਿੱਟਰ ਆਈਡੀ @FarmaaniNaaz ਦੇ ਕੈਸ਼ੇ ਵਰਜ਼ਨ ਨੂੰ ਦੇਖਣ ‘ਤੇ ਸਾਨੂੰ ਪਤਾ ਲੱਗਾ ਕਿ ਇਹ ਅਕਾਊਂਟ ਫਰਵਰੀ 2022 ਵਿੱਚ ਬਣਾਇਆ ਗਿਆ ਸੀ। ਇਸ ਤੋਂ ਕੀਤੇ ਗਏ ਟਵੀਟ ਨੂੰ ਵੀ ਕੈਸ਼ੇ ਵਰਜ਼ਨ ‘ਚ ਦੇਖਿਆ ਜਾ ਸਕਦਾ ਹੈ।
ਇਸ ਬਾਰੇ ਗੂਗਲ ਉੱਪਰ ਕੀਵਰਡਸ ਨਾਲ ਸਰਚ ਕਰਨ ‘ਤੇ ਸਾਨੂੰ ਜ਼ੀ ਨਿਊਜ਼ ‘ਚ 3 ਅਗਸਤ ਨੂੰ ਛਪੀ ਖਬਰ ਦਾ ਲਿੰਕ ਮਿਲਿਆ। ਇਸ ਦੇ ਮੁਤਾਬਿਕ ,ਫਰਮਾਨੀ ਨਾਜ਼ ਦੇ ਨਾਂ ‘ਤੇ ਬਣੇ ਫਰਜ਼ੀ ਟਵਿੱਟਰ ਅਕਾਊਂਟ ਤੋਂ ਧਰਮ ਪਰਿਵਰਤਨ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫਰਮਾਨੀ ਨਾਜ਼ ਨੇ ਇੱਕ ਵੀਡੀਓ ਟਵੀਟ ਕਰਕੇ ਇਸ ਆਈਡੀ ਨੂੰ ਫਰਜ਼ੀ ਦੱਸਿਆ ਹੈ।
ਟਵਿੱਟਰ ਅਕਾਊਂਟ @farmaninaaz786 (ਆਰਕਾਈਵ ਲਿੰਕ) ਤੋਂ ਵੀਡੀਓ ਟਵੀਟ ਕਰਕੇ ਫਰਮਾਨੀ ਨਾਜ਼ ਨੇ ਕਿਹਾ ਹੈ ਕਿ ਉਨ੍ਹਾਂ ਦੀ ਟਵਿੱਟਰ ਆਈਡੀ @farmaninaaz786 ਹੈ। ਇੱਕ ਫਰਜ਼ੀ ਆਈਡੀ ਤੋਂ ਉਨ੍ਹਾਂ ਦੇ ਧਰਮ ਪਰਿਵਰਤਨ ਬਾਰੇ ਗਲਤ ਗੱਲ ਲਿਖੀ ਗਈ ਹੈ। ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕਿਹਾ ਹੈ। ਉਹ ਆਪਣੇ ਧਰਮ ਵਿੱਚ ਖੁਸ਼ ਹੈ।
ਇਸ ਵੀਡੀਓ ਨੂੰ ਫਰਮਾਨੀ ਨਾਜ਼ ਦੇ ਵੈਰੀਫਾਈਡ ਫੇਸਬੁੱਕ ਪੇਜ ‘ਤੇ ਵੀ ਦੇਖਿਆ ਜਾ ਸਕਦਾ ਹੈ।
ਅਸੀਂ ਇਸ ਬਾਰੇ ਫਰਮਾਨੀ ਨਾਜ਼ ਦੇ ਮੈਨੇਜਰ ਰਾਹੁਲ ਨਾਲ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਹੈ, ‘ਅਸੀਂ ਇਸ ਬਾਰੇ ਇੱਕ ਵੀਡੀਓ ਪੋਸਟ ਕਰਕੇ ਇਸਦਾ ਖੰਡਨ ਕੀਤਾ ਹੈ। ਇਹ ਟਵੀਟ ਫਰਜ਼ੀ ਅਕਾਊਂਟ ਤੋਂ ਕੀਤਾ ਗਿਆ ਹੈ। ਫਰਮਾਨੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਅਸੀਂ ਫਰਜ਼ੀ ਪੋਸਟ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ‘ਸਿੰਘ ਰਾਵਤ’ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਉਹ ਗਾਜ਼ੀਆਬਾਦ ਵਿੱਚ ਰਹਿੰਦਾ ਹੈ।
ਨਤੀਜਾ: ਗਾਇਕ ਫਰਮਾਨੀ ਨਾਜ਼ ਦੇ ਨਾਮ ਤੋਂ ਬਣੇ ਇੱਕ ਫਰਜੀ ਟਵਿੱਟਰ ਅਕਾਉਂਟ ਨਾਲ ਉਨ੍ਹਾਂ ਦੇ ਧਰਮ ਪਰਿਵਰਤਨ ਦੀ ਗੱਲ ਆਖੀਂ ਗਈ ਹੈ। ਗਾਇਕ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਉਨ੍ਹਾਂ ਨੇ ਇਸਦਾ ਖੰਡਨ ਕਰਦਿਆਂ ਇਸ ਪੋਸਟ ਨੂੰ ਫਰਜ਼ੀ ਦੱਸਿਆ ਹੈ।
- Claim Review : ਜਲਦ ਹੀ ਹਿੰਦੂ ਧਰਮ ਵਿੱਚ ਸ਼ਾਮਲ ਹੋ ਜਾਵਾਂਗੀ :- ਫਰਮਾਨੀ ਨਾਜ਼
- Claimed By : FB User- Singh Rawat
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...