Fact Check: GST ਬਿੱਲ ਦੀ ਰਾਸ਼ੀ ‘ਤੇ ਨਹੀਂ , ਖਰੀਦੇ ਗਏ ਉਤਪਾਦਾਂ ਦੇ ਆਧਾਰ ‘ਤੇ ਨਿਰਧਾਰਤ ਹੁੰਦੀ ਹੈ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗ਼ਲਤ ਹੈ। ਜੀਐਸਟੀ ਦਰਾਂ ਕੀਤੀ ਗਈ ਖਰੀਦਦਾਰੀ ਦੇ ਕੁੱਲ ਬਿੱਲ ਦੀ ਰਾਸ਼ੀ ‘ਤੇ ਆਧਾਰਿਤ ਨਹੀਂ ਹੁੰਦੀ ਹੈ। GST ਦਰਾਂ ਖਰੀਦੇ ਗਏ ਉਤਪਾਦ ਦੀ ਕਿਸਮ ਦੇ ਆਧਾਰ ‘ਤੇ ਵੱਖ-ਵੱਖ ਹੁੰਦੀ ਹੈ ਅਤੇ ਹਰੇਕ ਉਤਪਾਦ ਸ਼੍ਰੇਣੀ ਲਈ ਦਰਾਂ GST ਪਰਿਸ਼ਦ ਦੁਆਰਾ ਤੈਅ ਕੀਤੀਆਂ ਜਾਂਦੀਆਂ ਹਨ। ਪੋਸਟ ਵਿੱਚ ਕੀਤਾ ਗਿਆ ਦਾਅਵਾ ਗ਼ਲਤ ਹੈ।
- By: Pallavi Mishra
- Published: Aug 3, 2022 at 12:49 PM
- Updated: Jul 6, 2023 at 02:00 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਕਈ ਪੋਸਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਸ਼ਾਪਿੰਗ ਮਾਰਟ ਤੋਂ ਕੀਤੀ ਗਈ ਖਰੀਦਦਾਰੀ ‘ਤੇ ਕੁੱਲ ਬਿੱਲ ਦੀ ਰਾਸ਼ੀ ਦੇ ਆਧਾਰ ‘ਤੇ ਜੀਐਸਟੀ ਦੀਆਂ ਦਰਾਂ ਵੱਖ-ਵੱਖ ਹੁੰਦੀਆਂ ਹਨ। ਪੋਸਟ ‘ਚ ਗਾਹਕਾਂ ਨੂੰ ਦੱਸਿਆ ਗਿਆ ਹੈ ਕਿ 1000 ਰੁਪਏ ਤੋਂ ਕੰਮ ਖਰੀਦਣ ‘ਤੇ ਕੋਈ ਜੀਐੱਸਟੀ ਨਹੀਂ ਹੁੰਦੀ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗ਼ਲਤ ਹੈ। ਜੀਐਸਟੀ ਦਰਾਂ ਖਰੀਦਦਾਰੀ ‘ਤੇ ਕੁੱਲ ਬਿੱਲ ਦੀ ਰਾਸ਼ੀ ‘ਤੇ ਆਧਾਰਿਤ ਨਹੀਂ ਹੁੰਦੀਆ ਹਨ। GST ਦਰਾਂ ਖਰੀਦੇ ਗਏ ਉਤਪਾਦ ਦੇ ਪ੍ਰਕਾਰ ਦੇ ਆਧਾਰ ‘ਤੇ ਵੱਖ-ਵੱਖ ਹੁੰਦੀਆਂ ਹਨ ਅਤੇ ਹਰੇਕ ਉਤਪਾਦ ਸ਼੍ਰੇਣੀ ਲਈ ਦਰਾਂ GST ਪਰਿਸ਼ਦ ਦੁਆਰਾ ਤੈਅ ਕੀਤੀਆਂ ਜਾਂਦੀਆਂ ਹਨ। ਪੋਸਟ ਵਿੱਚ ਕੀਤਾ ਗਿਆ ਦਾਅਵਾ ਗ਼ਲਤ ਹੈ।
ਕੀ ਹੈ ਵਾਇਰਲ ?
ਫੇਸਬੁੱਕ ਯੂਜ਼ਰ ‘Max Service’ ਨੇ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ , ਜਿਸ ‘ਚ ਲਿਖਿਆ ਸੀ,”“IMP INFORMATION While
shopping in Big Bazaar, D-Mart, Spencers, and Other Shopping Malls, pay attention to your billing… Get
EVERY BILL SEPARATE for every Rs. 1000/-!!! because the GST slab breakdown is as follows:
0 to 10000% GST
1000 to 1500- 2.5% GST
1500 to 2500- 6% GST
2500 to 4500-18% GST
Please share with all and family… your friends “
ਪੜਤਾਲ
ਤੁਹਾਨੂੰ ਦੱਸ ਦੇਈਏ ਕਿ ਜੀਐਸਟੀ ਇੱਕ ਅਸਿੱਧਾ ਟੈਕਸ ਹੈ ਜਿਸਨੂੰ ਗਾਹਕਾਂ ਨੂੰ ਭੋਜਨ, ਕੱਪੜੇ, ਇਲੈਕਟ੍ਰੋਨਿਕਸ, ਰੋਜ਼ਾਨਾ ਲੋੜ ਦੀਆਂ ਚੀਜ਼ਾਂ, ਪਰਿਵਾਹਨ , ਯਾਤਰਾ ਆਦਿ ਵਰਗੀਆਂ ਚੀਜ਼ਾਂ ਜਾਂ ਸੇਵਾਵਾਂ ਦੀ ਖਰੀਦਦਾਰੀ ਕਰਦੇ ਸਮੇਂ ਦੇਣਾ ਪੈਂਦਾ ਹੈ। ਭਾਰਤ ਵਿੱਚ ਵੱਖ-ਵੱਖ ਵਸਤੂਆਂ ਅਤੇ ਸੇਵਾਵਾਂ ਲਈ ਜੀਐਸਟੀ ਦੀਆਂ ਦਰਾਂ ਨੂੰ ਚਾਰ ਮੁੱਖ ਸਲੈਬ ਵਿੱਚ ਵੰਡਿਆ ਗਿਆ ਹੈ, ਜੋ ਕਿ ਹੇਠ ਲਿਖੇ ਅਨੁਸਾਰ ਹਨ-
5 ਫੀਸਦੀ, 12 ਫੀਸਦੀ, 18 ਫੀਸਦੀ ਅਤੇ 28 ਫੀਸਦੀ।
ਇਹ ਦਰਾਂ ਜੀਐਸਟੀ ਕੌਂਸਲ ਦੁਆਰਾ ਤੈਅ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕਈ ਅਜਿਹੀਆਂ ਸੇਵਾਵਾਂ ਅਤੇ ਵਸਤੂਆਂ ਹਨ, ਜਿਨ੍ਹਾਂ ਨੂੰ ਜੀਐੱਸਟੀ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਇਸ ਵਿਸ਼ੇ ‘ਤੇ ਹੋਰ ਜਾਣਕਾਰੀ ਇੱਥੇ ਪੜ੍ਹੋ।
ਇਸ ਪੋਸਟ ਦੀ ਪੜਤਾਲ ਸ਼ੁਰੂ ਕਰਨ ਲਈ ਅਸੀਂ ਕੀਵਰਡ ਰਾਹੀਂ ਸਰਚ ਕੀਤਾ। ਸਾਨੂੰ ਡੀਮਾਰਟ ਦੇ ਫੇਸਬੁੱਕ ਪੇਜ ‘ਤੇ ਇਸਨੂੰ ਲੈ ਕੇ ਇੱਕ ਪੋਸਟ ਮਿਲੀ, ਜਿਸ ਵਿੱਚ ਇਸ ਵਿਸ਼ੇ ਬਾਰੇ ਜਾਣਕਾਰੀ ਦਿੱਤੀ ਗਈ ਸੀ। ਪੋਸਟ ਵਿੱਚ ਲਿਖਿਆ ਹੈ, “ਪਿਆਰੇ DMart ਗਾਹਕ, ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਭਾਸ਼ਾਵਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਿੱਲ ਦੀ ਟੋਟਲ ਕੀਮਤ ਉੱਤੇ ਵੱਖ-ਵੱਖ GST ਰੇਟਸ ਲੱਗਦੇ ਹਨ। ਇਹ ਸੂਚਨਾ ਬਿਲਕੁਲ ਗਲਤ ਹੈ। ਅਜਿਹੀਆਂ ਅਫਵਾਹਾਂ ‘ਤੇ ਧਿਆਨ ਨਾ ਦਿਓ। GST ਦਰਾਂ ਹਰ ਉਤਪਾਦ ‘ਤੇ ਲਗਾਈਆ ਜਾਂਦੀਆ ਹਨ ਅਤੇ ਇਹ ਭਾਰਤ ਸਰਕਾਰ ਦੇ ਬਣਾਏ ਨਿਯਮਾਂ ਦੇ ਅਨੁਸਾਰ ਤੈਅ ਹਨ। GST ਦਰਾਂ ਦਾ ਬਿੱਲ ਦੀ ਕੀਮਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। DMart ਟੀਮ।”
ਸਾਨੂੰ ਇਸ ਵਿਸ਼ੇ ‘ਚ ਬਿਗ ਬਾਜ਼ਾਰ ਦਾ ਵੀ ਇੱਕ ਟਵੀਟ ਮਿਲਿਆ, ਜਿਸ ‘ਚ ਦੱਸਿਆ ਗਿਆ ਸੀ, ”ਜੀਐੱਸਟੀ ਵਿਅਕਤੀਗਤ ਉਤਪਾਦਾਂ ‘ਤੇ ਲਗਾਇਆ ਜਾਂਦਾ ਹੈ ਨਾ ਕਿ ਕੁੱਲ ਬਿੱਲ ‘ਤੇ।”
ਅਸੀਂ ਇਸ ਵਿਸ਼ੇ ਵਿੱਚ ਸੀ.ਏ ਅਤੇ ਟੈਕਸ ਕਾਨੂੰਨ ਐਕਸਪਰਟ ਨਵਨੀਤ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਪੋਸਟ ਫਰਜ਼ੀ ਹੈ। “ਜੀਐਸਟੀ ਵਿਅਕਤੀਗਤ ਉਤਪਾਦਾਂ ਉੱਤੇ ਲਗਾਇਆ ਜਾਂਦਾ ਹੈ ਨਾ ਕਿ ਕੁੱਲ ਬਿੱਲ ਉੱਤੇ। GST ਦੀਆਂ ਦਰਾਂ ਖਰੀਦੇ ਗਏ ਉਤਪਾਦ ਦੀ ਕਿਸਮ ‘ਤੇ ਨਿਰਭਰ ਕਰਦੀਆਂ ਹਨ ਅਤੇ ਹਰੇਕ ਉਤਪਾਦ ਸ਼੍ਰੇਣੀ ਲਈ ਦਰਾਂ ਕੇਂਦਰੀ ਵਿੱਤ ਮੰਤਰੀ ਦੀ ਅਗਵਾਈ ਵਾਲੀ GST ਪਰਿਸ਼ਦ ਦੁਆਰਾ ਤੈਅ ਕੀਤੀਆਂ ਜਾਂਦੀਆਂ ਹਨ। ਜੇਕਰ ਤੁਸੀਂ ਆਪ ਆਪਣੇ ਸ਼ਾਪਿੰਗ ਬਿੱਲ ਨੂੰ ਛੋਟੇ – ਛੋਟੇ ਟੁਕੜਿਆਂ ਵਿੱਚ ਵੰਡ ਦਿੰਦੇ ਹੋ, ਤਾਂ ਉਸ ਨਾਲ ਤੁਹਾਡੇ ਕੁੱਲ ਜੀਐੱਸਟੀ ‘ਤੇ ਕੋਈ ਅਸਰ ਨਹੀਂ ਪਏਗਾ।”
ਇਸ ਪੋਸਟ ਨੂੰ ਫੇਸਬੁੱਕ ‘ਤੇ Manoj Moirangthem Sinha ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਸੀ। ਪੇਜ ਦੇ 1.4 K ਫੋਲੋਅਰਸ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਗ਼ਲਤ ਹੈ। ਜੀਐਸਟੀ ਦਰਾਂ ਕੀਤੀ ਗਈ ਖਰੀਦਦਾਰੀ ਦੇ ਕੁੱਲ ਬਿੱਲ ਦੀ ਰਾਸ਼ੀ ‘ਤੇ ਆਧਾਰਿਤ ਨਹੀਂ ਹੁੰਦੀ ਹੈ। GST ਦਰਾਂ ਖਰੀਦੇ ਗਏ ਉਤਪਾਦ ਦੀ ਕਿਸਮ ਦੇ ਆਧਾਰ ‘ਤੇ ਵੱਖ-ਵੱਖ ਹੁੰਦੀ ਹੈ ਅਤੇ ਹਰੇਕ ਉਤਪਾਦ ਸ਼੍ਰੇਣੀ ਲਈ ਦਰਾਂ GST ਪਰਿਸ਼ਦ ਦੁਆਰਾ ਤੈਅ ਕੀਤੀਆਂ ਜਾਂਦੀਆਂ ਹਨ। ਪੋਸਟ ਵਿੱਚ ਕੀਤਾ ਗਿਆ ਦਾਅਵਾ ਗ਼ਲਤ ਹੈ।
- Claim Review : IMP INFORMATION While shopping in Big Bazaar, D-Mart, Spencers, and Other Shopping Malls, pay attention to your billing… Get EVERY BILL SEPARATE for every Rs. 1000/-!!! because the GST slab breakdown is as follows
- Claimed By : Max Service
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...