Fact Check: ਧੋਨੀ ਦੇ ਇਸਲਾਮ ਧਰਮ ਕਬੂਲ ਕਰਨ ਦਾ ਦਾਅਵਾ ਫਰਜ਼ੀ, ਐਡੀਟੇਡ ਤਸਵੀਰਾਂ ਕੀਤੀਆ ਜਾ ਰਹੀਆ ਹਨ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਝੂਠਾ ਨਿਕਲਿਆ। ਧੋਨੀ ਦੀਆਂ ਇਹ ਤਸਵੀਰਾਂ ਐਡੀਟਿੰਗ ਟੂਲਸ ਦੀ ਮਦਦ ਨਾਲ ਤਿਆਰ ਕੀਤੀਆਂ ਗਈਆਂ ਹਨ। ਸੋਸ਼ਲ ਮੀਡੀਆ ਯੂਜ਼ਰਸ ਧੋਨੀ ਦੀਆਂ ਐਡਿਟ ਕੀਤੀਆਂ ਤਸਵੀਰਾਂ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਦੈਨਿਕ ਜਾਗਰਣ ਦੇ ਡਿਜੀਟਲ ਸਪੋਰਟਸ ਇੰਚਾਰਜ ਅਤੇ ਦੈਨਿਕ ਜਾਗਰਣ ਰਾਂਚੀ ਦੇ ਐਡੀਟਰ ਦੋਵਾਂ ਨੇ ਕਨਫਰਮ ਕੀਤਾ ਹੈ ਕਿ ਇਹ ਪੋਸਟ ਫਰਜ਼ੀ ਹੈ।
- By: Pallavi Mishra
- Published: Jul 28, 2022 at 03:52 PM
- Updated: Jul 28, 2022 at 03:58 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀਆਂ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ ਯੂਜ਼ਰਸ ਇਸਲਾਮਿਕ ਟੋਪੀ ਪਾਏ ਧੋਨੀ ਦੀਆਂ ਵਾਇਰਲ ਤਸਵੀਰਾਂ ਨੂੰ ਸ਼ੇਅਰ ਕਰਕੇ ਦਾਅਵਾ ਕਰ ਰਹੇ ਹਨ ਕਿ ਸਾਬਕਾ ਕਪਤਾਨ ਨੇ ਇਸਲਾਮ ਧਰਮ ਕਬੂਲ ਕਰ ਲਿਆ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਝੂਠਾ ਨਿਕਲਿਆ। ਧੋਨੀ ਦੀਆਂ ਇਹ ਤਸਵੀਰਾਂ ਐਡੀਟਿੰਗ ਟੂਲਸ ਦੀ ਮਦਦ ਨਾਲ ਤਿਆਰ ਕੀਤੀਆਂ ਗਈਆਂ ਹਨ। ਸੋਸ਼ਲ ਮੀਡੀਆ ਯੂਜ਼ਰਸ ਧੋਨੀ ਦੀਆਂ ਐਡੀਟੇਡ ਤਸਵੀਰਾਂ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਵਿਸ਼ਵਾਸ ਨਿਊਜ਼ ਨੂੰ ਆਪਣੇ ਫ਼ੈਕਟ ਚੈਕਿੰਗ ਵਟਸਐਪ ਚੈਟਬੋਟ (+91 95992 99372) ‘ਤੇ ਵੀ ਇਹ ਦਾਅਵਾ ਫ਼ੈਕਟ ਚੈੱਕ ਲਈ ਮਿਲਿਆ ਹੈ। ਇੱਕ ਯੂਜ਼ਰ ਨੇ ਧੋਨੀ ਦੇ ਲਈ ਵਾਇਰਲ ਹੋ ਰਹੇ ਦਾਅਵੇ ਨੂੰ ਸਾਡੇ ਨਾਲ ਸ਼ੇਅਰ ਕਰਕੇ ਇਸਦਾ ਸੱਚ ਜਾਣਨਾ ਚਾਹਿਆ ਹੈ। ਸਾਨੂੰ ਕੀਵਰਡਸ ਨਾਲ ਸਰਚ ਕਰਨ ‘ਤੇ ਇਹ ਵਾਇਰਲ ਪੋਸਟ ਫੇਸਬੁੱਕ ਉੱਪਰ ਵੀ ਮਿਲੀ। ਫੇਸਬੁੱਕ ਪੇਜ Cricket is my drug, Mufa bhai is my dealer” ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ,“Mashallah! Shubhanallah! 3 times ICC trophy winner, best Indian captain till date, inshaallah MS Dhoni has accepted islam. He has changed his name to MD Danish.”
ਜਿਸਦਾ ਪੰਜਾਬੀ ਵਿੱਚ ਅਨੁਵਾਦ ਹੈ, “ਮਾਸ਼ਾਅੱਲ੍ਹਾ! ਸੁਭਾਨ ਅੱਲ੍ਹਾ! 3 ਵਾਰ ਆਈਸੀਸੀ ਟਰਾਫੀ ਜੇਤੂ, ਹੁਣ ਤੱਕ ਦੇ ਸਰਬੋਤਮ ਭਾਰਤੀ ਕਪਤਾਨ ਇੰਸ਼ਾਅੱਲ੍ਹਾ ਐਮਐਸ ਧੋਨੀ ਨੇ ਇਸਲਾਮ ਕਬੂਲ ਕਰ ਲਿਆ ਹੈ। ਉਨ੍ਹਾਂ ਨੇ ਆਪਣਾ ਨਾਂ ਬਦਲ ਕੇ ਐਮਡੀ ਦਾਨਿਸ਼ ਰੱਖ ਲਿਆ ਹੈ।”
ਇਸ ਪੋਸਟ ਨੂੰ ਇੱਥੇ ਜਿਉਂ ਦਾ ਤਿਉਂ ਪੇਸ਼ ਕੀਤਾ ਗਿਆ ਹੈ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਦਾਅਵੇ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਪਹਿਲੀ ਤਸਵੀਰ ‘ਚ ਧੋਨੀ ਨੇ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ, ਜਦਕਿ ਦੂਜੀ ਤਸਵੀਰ ‘ਚ ਉਨ੍ਹਾਂ ਨੇ ਪੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਦੋਵਾਂ ਤਸਵੀਰਾਂ ‘ਚ ਉਨ੍ਹਾਂ ਨੇ ਸਿਰ ‘ਤੇ ਇਸਲਾਮਿਕ ਟੋਪੀ ਪਾਈ ਹੋਈ ਹੈ। ਜਾਂਚ ਦੇ ਲਈ ਅਸੀਂ ਵਾਇਰਲ ਹੋ ਰਹੀਆਂ ਦੋਨਾਂ ਤਸਵੀਰਾਂ ਦੀ ਵੱਖ- ਵੱਖ ਜਾਂਚ ਕਰਨ ਦਾ ਫੈਸਲਾ ਕੀਤਾ।
ਪਹਿਲੀ ਤਸਵੀਰ
ਧੋਨੀ ਦੀ ਲਾਲ ਟੀ-ਸ਼ਰਟ ਵਾਲੀ ਪਹਿਲੀ ਤਸਵੀਰ ਦੀ ਜਾਂਚ ਦੇ ਲਈ ਅਸੀਂ ਗੂਗਲ ਰਿਵਰਸ ਇਮੇਜ ਦੀ ਵਰਤੋਂ ਕੀਤੀ। ਸਾਨੂੰ ਇਹ ਤਸਵੀਰ indiatvnews.com ‘ਤੇ 2010 ਦੀ ਇੱਕ ਖਬਰ ਵਿੱਚ ਮਿਲੀ। ਇਸ ਤਸਵੀਰ ‘ਚ ਉਹ ਆਪਣੀ ਪਤਨੀ ਸਾਕਸ਼ੀ ਧੋਨੀ ਨਾਲ ਸੀ। ਪਰ ਇਸ ਤਸਵੀਰ ‘ਚ ਉਨ੍ਹਾਂ ਨੇ ਸਿਰ ‘ਤੇ ਇਸਲਾਮਿਕ ਟੋਪੀ ਨਹੀਂ ਪਾਈ ਹੋਈ ਸੀ।
ਇਹ ਤਸਵੀਰ ਦੂਜੇ ਐਂਗਲ ਨਾਲ ਸਾਨੂੰ NDTV ਦੀ ਇੱਕ ਖਬਰ ਵਿੱਚ ਵੀ ਮਿਲੀ। ਇਸ ਤਸਵੀਰ ਵਿੱਚ ਵੀ ਧੋਨੀ ਨੇ ਇਸਲਾਮਿਕ ਟੋਪੀ ਨਹੀਂ ਪਾਈ ਹੋਈ ਸੀ।
ਦੂਜੀ ਤਸਵੀਰ
ਧੋਨੀ ਦੀ ਪੀਲੀ ਟੀ-ਸ਼ਰਟ ਵਾਲੀ ਤਸਵੀਰ ਦੀ ਜਾਂਚ ਕਰਨ ਲਈ ਅਸੀਂ ਗੂਗਲ ਰਿਵਰਸ ਇਮੇਜ ਦਾ ਸਹਾਰਾ ਲਿਆ। ਸਾਨੂੰ ਇਹ ਤਸਵੀਰ www.thenewsminute.com ‘ਤੇ 2020 ਦੀ ਇੱਕ ਖਬਰ ਵਿੱਚ ਮਿਲੀ। ਪਰ ਇਸ ਤਸਵੀਰ ‘ਚ ਉਨ੍ਹਾਂ ਨੇ ਸਿਰ ‘ਤੇ ਇਸਲਾਮਿਕ ਟੋਪੀ ਨਹੀਂ ਪਾਈ ਹੋਈ ਸੀ।
ਹੁਣ ਅਸੀਂ ਕੀਵਰਡ ਸਰਚ ਦਾ ਸਹਾਰਾ ਲਿਆ ਅਤੇ ਲੱਭਿਆ ਕਿ ਕੀ ਧੋਨੀ ਨੇ ਇਸਲਾਮ ਧਰਮ ਅਪਨਾਇਆ ਹੈ? ਸਾਨੂੰ ਕਿਸੇ ਵੀ ਪ੍ਰਮਾਣਿਕ ਨਿਊਜ਼ ਵੈੱਬਸਾਈਟ ‘ਤੇ ਅਜਿਹੀ ਕੋਈ ਖਬਰ ਨਹੀਂ ਮਿਲੀ।
ਅਸੀਂ ਧੋਨੀ ਦੀ ਵਾਇਰਲ ਤਸਵੀਰਾਂ ਨੂੰ Jagran.com ਦੇ ਸਪੋਰਟਸ ਇੰਚਾਰਜ ਵਿਪਲਵ ਕੁਮਾਰ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਦਾ ਖੰਡਨ ਕਰਦੇ ਹੋਏ ਸਾਨੂੰ ਦੱਸਿਆ ਕਿ ਇਹ ਤਸਵੀਰਾਂ ਐਡੀਟੇਡ ਹਨ ਅਤੇ ਧੋਨੀ ਦੇ ਧਰਮ ਪਰਿਵਰਤਨ ਦੀ ਕੋਈ ਖਬਰ ਨਹੀਂ ਆਈ ਹੈ।
ਧੋਨੀ ਰਾਂਚੀ ਦੇ ਰਹਿਣ ਵਾਲੇ ਹਨ। ਇਸ ਲਈ ਅਸੀਂ ਇਸ ਸੰਬੰਧੀ ਪੁਸ਼ਟੀ ਲਈ ਦੈਨਿਕ ਜਾਗਰਣ ਦੇ ਰਾਂਚੀ ਦੇ ਐਡੀਟਰ ਪ੍ਰਦੀਪ ਸ਼ੁਕਲਾ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਵੀ ਇਸ ਦਾਅਵੇ ਨੂੰ ਫਰਜ਼ੀ ਵੀ ਦੱਸਿਆ।
ਵਾਇਰਲ ਦਾਅਵੇ ਨੂੰ Cricket is my drug, Mufa bhai is my dealer ਨਾਮ ਦੇ ਫੇਸਬੁੱਕ ਪੇਜ ਦੁਆਰਾ ਸਾਂਝਾ ਕੀਤਾ ਗਿਆ ਸੀ। ਇਸ ਪੇਜ ਨੂੰ 4000 ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਝੂਠਾ ਨਿਕਲਿਆ। ਧੋਨੀ ਦੀਆਂ ਇਹ ਤਸਵੀਰਾਂ ਐਡੀਟਿੰਗ ਟੂਲਸ ਦੀ ਮਦਦ ਨਾਲ ਤਿਆਰ ਕੀਤੀਆਂ ਗਈਆਂ ਹਨ। ਸੋਸ਼ਲ ਮੀਡੀਆ ਯੂਜ਼ਰਸ ਧੋਨੀ ਦੀਆਂ ਐਡਿਟ ਕੀਤੀਆਂ ਤਸਵੀਰਾਂ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਦੈਨਿਕ ਜਾਗਰਣ ਦੇ ਡਿਜੀਟਲ ਸਪੋਰਟਸ ਇੰਚਾਰਜ ਅਤੇ ਦੈਨਿਕ ਜਾਗਰਣ ਰਾਂਚੀ ਦੇ ਐਡੀਟਰ ਦੋਵਾਂ ਨੇ ਕਨਫਰਮ ਕੀਤਾ ਹੈ ਕਿ ਇਹ ਪੋਸਟ ਫਰਜ਼ੀ ਹੈ।
- Claim Review : Mashallah! Shubhanallah! 3 times ICC trophy winner, best Indian captain till date, inshaallah MS Dhoni has accepted islam. He has changed his name to MD Danish
- Claimed By : FB page Cricket is my drug, Mufa bhai is my dealer
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...