Fact Check: ਵਾਇਰਲ ਹੋ ਰਹੀ ਵੀਡੀਓ ਵਿੱਚ ਇੰਗਲੈਂਡ ਦੇ ਕ੍ਰਿਕਟਰ ਜੋਨੀ ਬੇਯਰਸਟੋ ਨਹੀਂ ਹਨ
- By: Bhagwant Singh
- Published: May 23, 2019 at 09:26 AM
- Updated: Aug 31, 2020 at 07:33 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਅੱਜਕਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਦੇਸ਼ੀ ਮੂਲ ਦੇ ਵੇਅਕਤੀ ਨੂੰ ਬੋਲਦੇ ਸੁਣਿਆ ਸਕਦਾ ਹੈ ਕਿ ਉਹ ਇਸਲਾਮ ਕਬੂਲ ਕਰਨ ਤੇ ਬਹੁਤ ਖੁਸ਼ ਹੈ। ਵੀਡੀਓ ਦੇ ਨਾਲ ਲਿਖੇ ਡਿਸਕ੍ਰਿਪਸ਼ਨ ਵਿੱਚ ਦਾਅਵਾ ਕਿੱਤਾ ਗਿਆ ਹੈ ਕਿ ਇਹ ਵੇਅਕਤੀ ਇੰਗਲੈਂਡ ਦੇ ਕ੍ਰਿਕਟਰ ਜੋਨੀ ਬੇਯਰਸਟੋ ਹਨ। ਆਪਣੀ ਪੜਤਾਲ ਵਿੱਚ ਅਸੀਂ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਵੀਡੀਓ ਵਿੱਚ ਮੌਜੂਦ ਵੇਅਕਤੀ ਜੋਨੀ ਬੇਯਰਸਟੋ ਨਹੀਂ ਹਨ।
ਕੀ ਹੋ ਰਿਹਾ ਹੈ ਵਾਇਰਲ?
ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਵਿਦੇਸ਼ੀ ਮੂਲ ਦੇ ਵੇਅਕਤੀ ਨੇ ਹਰੇ ਰੰਗ ਪੱਗ ਪਾਈ ਹੋਈ ਹੈ ਅਤੇ ਉਹ ਦੱਸ ਰਿਹਾ ਹੈ ਕਿ ਉਹ ਇੰਗਲੈਂਡ ਰਹਿਣ ਵਾਲਾ ਹੈ ਅਤੇ ਇਸਲਾਮ ਕਬੂਲ ਕਰਨ ਤੇ ਬਹੁਤ ਖੁਸ਼ ਹੈ। ਵੀਡੀਓ ਦੇ ਨਾਲ ਇੱਕ ਫੋਟੋ ਵੀ ਲੱਗਿਆ ਹੋਇਆ ਹੈ ਜਿਸ ਵਿੱਚ ਜੋਨੀ ਬੇਯਰਸਟੋ ਨੂੰ ਬੱਲਾ ਫੜੇ ਵੇਖਿਆ ਜਾ ਸਕਦਾ ਹੈ। ਵੀਡੀਓ ਦੇ ਨਾਲ ਦਾਅਵਾ ਕਿੱਤਾ ਗਿਆ ਹੈ ਕਿ ਵੀਡੀਓ ਵਿੱਚ ਮੌਜੂਦ ਵੇਅਕਤੀ ਜੋਨੀ ਬੇਯਰਸਟੋ ਹੈ ਅਤੇ ਉਹਨਾਂ ਨੇ ਇਸਲਾਮ ਕਬੂਲਿਆ ਹੈ। ਨਾਲ ਹੀ, ਡਿਸਕ੍ਰਿਪਸ਼ਨ ਲਿਖਿਆ ਹੈ- “ਸਿਰਫ ਇੱਕ ਹੀ #ਮਜ਼ਹਬ ਹੈ #ਮਜ਼ਹਬ ਏ #ਇਸਲਾਮ… ਇੰਗਲੈਂਡ ਦੇ ਕ੍ਰਿਕਟਰ ਜੋਨੀ ਬੇਯਰਸਟੋ ਨੇ ਇਸਲਾਮ ਕਬੂਲ ਕਰ ਲਿਆ ਹੈ।… ਵੇਖ ਦੁਨੀਆ ਦੇ ਨਾਦਾਨੋਂ ਮੇਰੇ #ਮੁਹੱਮਦ ਏ ਅਰਬੀ ਦਾ ਦੀਨ ਏ ਇਸਲਾਮ ਇੱਕ ਸੱਚਾ ਮਜ਼ਹਬ ਹੈ ਜਿਸਦੇ ਖਿਲਾਫ ਤੁਸੀਂ ਕਿੰਨਾ ਵੀ ਗਲਤ ਪ੍ਰਚਾਰ ਕਰਦੇ ਰਹੋ ਪਰ ਇਸਲਾਮ ਦੁਨੀਆ ਦੇ ਘਰ ਘਰ ਅੰਦਰ ਦਾਖ਼ਲ ਹੋ ਕੇ ਰਹੇਗਾ ਅਤੇ ਦੁਨੀਆ ਦੇ ਝੂਠੇ ਮਜ਼ਹਬਾ ਦਾ ਖਾਤਮਾ ਹੋ ਕੇ ਰਹੇਗਾ….sab kaho masha Allah………”
ਪੜਤਾਲ
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ ਯੂ-ਟਿਊਬ ਤੇ ਲਭਿਆ ਅਤੇ ਫੇਰ ਉਸ ਵੀਡੀਓ ਨੂੰ invid ਟੂਲ ਤੇ ਪਾ ਕੇ ਇਸ ਵੀਡੀਓ ਦੇ ਕੀ ਫ਼੍ਰੇਮਸ ਕੱਢੇ। ਬਾਅਦ ਵਿੱਚ ਇਨ੍ਹਾਂ ਫ਼੍ਰੇਮਸ ਨੂੰ ਅਸੀਂ ਇੰਟਰਨੇਟ ਤੇ ਰੀਵਰਸ ਇਮੇਜ ਸਰਚ ਕਿੱਤਾ। ਇਮੇਜ ਸਰਚ ਕਰਨ ਤੇ ਸਾਨੂੰ ਪਤਾ ਲੱਗਿਆ ਕਿ ਇਹ ਤਸਵੀਰ ਅਤੇ ਵੀਡੀਓ 2018 ਵਿੱਚ ਪਾਕਿਸਤਾਨ ਵਿੱਚ ਸਬਤੋਂ ਪਹਿਲਾਂ ਵਾਇਰਲ ਹੋਣਾ ਸ਼ੁਰੂ ਹੋਇਆ ਸੀ। ਉਸ ਸਮੇਂ Pakpassion.net ਨਾਂ ਦੀ ਇੱਕ ਵੈੱਬਸਾਈਟ ਵਿੱਚ ਇਸ ਖਬਰ ਦਾ ਫੈਕਟ ਚੈੱਕ ਕਿੱਤਾ ਗਿਆ ਸੀ ਅਤੇ ਉਸਨੂੰ 4 ਜਨਵਰੀ 2018 ਨੂੰ ਛਾਪਿਆ ਸੀ, ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜੋਨੀ ਬੇਯਰਸਟੋ ਦੇ ਇਸਲਾਮ ਕਬੂਲਣ ਦੀ ਖਬਰ ਫਰਜ਼ੀ ਹੈ।
https://twitter.com/Saj_PakPassion/status/948892563481776128/photo/1
ਅਸੀਂ ਵੱਧ ਜਾਣਕਾਰੀ ਲਈ ਸਾਰੇ ਸੋਸ਼ਲ ਮੀਡੀਆ ਹੈਂਡਲਸ ਦੀ ਜਾਂਚ ਕਿੱਤੀ ਜਿਵੇਂ ਫੇਸਬੁੱਕ, ਟਵਿੱਟਰ ਅਤੇ ਇਨ੍ਹਾਂ ਹੈਂਡਲਸ ਤੇ ਦਿੱਤੇ ਗਏ ਕੀ-ਵਰਡਸ ਦੇ ਨਾਲ ਸਰਚ ਕਿੱਤਾ ਪਰ ਸਾਡੇ ਹੱਥ ਇੱਦਾਂ ਦੀ ਕੋਈ ਖਬਰ ਨਹੀਂ ਲੱਗੀ।
ਜੋਨੀ ਨੂੰ ਅਸੀਂ ਟਵੀਟ ਕਰਕੇ ਇਸ ਬਾਰੇ ਵਿੱਚ ਪੁੱਛਿਆ ਜਿਸਦੇ ਰਿਪ੍ਲਾਈ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ। ਅਸੀਂ ਜੋਨੀ ਬੇਯਰਸਟੋ ਦੇ ਨਜ਼ਦੀਕੀ ਨਾਲ ਵੀ ਗੱਲ ਕਿੱਤੀ ਜਿਹਨਾਂ ਨੇ ਸਾਨੂੰ ਦੱਸਿਆ ਕਿ ਵੀਡੀਓ ਵਿੱਚ ਮੌਜੂਦ ਵੇਅਕਤੀ ਜੋਨੀ ਬੇਯਰਸਟੋ ਨਹੀਂ ਹਨ।
ਵਾਇਰਲ ਵੀਡੀਓ ਵਿੱਚ ਮੌਜੂਦ ਵੇਅਕਤੀ ਅਤੇ ਜੋਨੀ ਬੇਯਰਸਟੋ ਦੀ ਆਵਾਜ਼ ਵਿੱਚ ਅਤੇ ਬੋਲਣ ਦੇ ਅੰਦਾਜ਼ ਵਿੱਚ ਕਾਫੀ ਅੰਤਰ ਵੀ ਹੈ ਜਿਸਨੂੰ ਤੁਸੀਂ ਆਪ ਸੁਣ ਅਤੇ ਵੇਖ ਸਕਦੇ ਹੋ।
ਇਸ ਪੋਸਟ ਨੂੰ Khan Panipat ਨਾਂ ਦੇ ਇੱਕ ਯੂਜ਼ਰ ਨੇ “ਕੁਰਾਨ ਦਾ ਪੈਗਾਮ ਸਾਰੀ ਇਨਸਾਨੀਯਤ ਦੇ ਨਾਮ, ਸਾਰੇ ਆਪਣੇ 100 ਦੋਸਤਾਂ ਨੂੰ ਐਡ ਕਰੋ” ਪੇਜ ਤੇ ਸ਼ੇਅਰ ਕਿੱਤਾ ਗਿਆ ਸੀ। ਇਸ ਪੇਜ ਦੇ ਕੁਲ 23,9,300 ਮੇਮ੍ਬਰਸ ਹਨ।
ਨਤੀਜਾ: ਆਪਣੀ ਪੜਤਾਲ ਵਿੱਚ ਅਸੀਂ ਪਾਇਆ ਕਿ ਸ਼ੇਅਰ ਕਿੱਤੀ ਜਾ ਰਹੀ ਖਬਰ ਬਿਲਕੁਲ ਫਰਜ਼ੀ ਹੈ। ਵਾਇਰਲ ਹੋ ਰਹੇ ਵੀਡੀਓ ਵਿੱਚ ਮੌਜੂਦ ਵੇਅਕਤੀ ਇੰਗਲੈਂਡ ਦੇ ਕ੍ਰਿਕਟਰ ਜੋਨੀ ਬੇਯਰਸਟੋ ਨਹੀਂ ਹਨ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।
- Claim Review : ਇੰਗਲੈਂਡ ਦੇ ਕ੍ਰਿਕਟਰ ਜੋਨੀ ਬੇਯਰਸਟੋ ਨੇ ਇਸਲਾਮ ਕਬੂਲ ਕਰ ਲਿਆ ਹੈ
- Claimed By : FB Page-क़ुरआन का पैग़ाम सारी इन्सानियत के नाम
- Fact Check : ਫਰਜ਼ੀ