X
X

Fact Check : ਕੇਦਾਰਨਾਥ ਦੇ ਪਟ ‘ਤੇ ਪੀਐਮ ਮੋਦੀ ਨੇ ਜੁੱਤੀਆਂ ਨਹੀਂ, ਉਨੀ ਜੁਰਾਬਾਂ ਪਾਈਆਂ ਹੋਈਆਂ ਸਨ

  • By: Bhagwant Singh
  • Published: May 21, 2019 at 09:24 AM
  • Updated: Jun 24, 2019 at 11:21 AM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਪ੍ਰਧਾਨਮੰਤ੍ਰੀ ਨਰੇਂਦਰ ਮੋਦੀ ਦੀ ਕੇਦਾਰਨਾਥ ਯਾਤਰਾ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕਿੱਤਾ ਜਾ ਰਿਹਾ ਹੈ ਕਿ ਮੋਦੀ ਕੇਦਾਰਨਾਥ ਮੰਦਰ ਵਿਚ ਜੁੱਤੀਆਂ ਪਾ ਕੇ ਗਏ ਸਨ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਸਾਡੀ ਜਾਂਚ ਵਿਚ ਪਤਾ ਚਲਿਆ ਕਿ ਤਸਵੀਰ ਵਿਚ  ਪੀਐਮ ਮੋਦੀ ਨੇ ਜੁੱਤੀਆਂ ਨਹੀਂ, ਉਨੀ ਜੁਰਾਬਾਂ ਪਾਈਆਂ ਹੋਈਆਂ ਸਨ।

ਕੀ ਹੈ ਵਾਇਰਲ ਪੋਸਟ ਵਿਚ?

ਸੋਸ਼ਲ ਮੀਡੀਆ ਤੇ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਨਰੇਂਦਰ ਮੋਦੀ ਕੇਦਾਰਨਾਥ ਮੰਦਰ ਦੇ ਦਰਵਾਜ਼ੇ ਤੇ ਹੱਥ ਜੋੜੇ ਖੜੇ ਹਨ। ਯੂਜ਼ਰਸ ਦਾਅਵਾ ਕਰ ਰਹੇ ਹਨ ਕਿ  ਪੀ ਐਮ ਮੋਦੀ ਜੁੱਤੀਆਂ ਪਾ ਕੇ ਖੜੇ ਹਨ। ਮਰੀਅਮ ਸਿਦੀਕੀ ਨਾਂ ਦੀ ਫੇਸਬੁੱਕ ਯੂਜ਼ਰ ਨੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ: ਮੰਦਰ ਵਿਚ ਜੁੱਤੀਆਂ, ਮਸਜਿਦ ਵਿਚ ਨੰਗੇ ਪੈਰ।

ਮਰੀਅਮ ਦੀ ਪੋਸਟ ਨੂੰ 300 ਤੋਂ ਵੱਧ ਲੋਕੀ ਸ਼ੇਅਰ ਕਰ ਚੁੱਕੇ ਹਨ, ਜਦਕਿ ਕਮੈਂਟ ਕਰਨ ਵਾਲਿਆਂ ਦੀ ਗਿਣਤੀ 200 ਦੇ ਕਰੀਬ ਹੈ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੀ ਤਸਵੀਰ ਨੂੰ ਧਿਆਨ ਨਾਲ ਵੇਖਿਆ। ਤਸਵੀਰ ਦੀ ਕਵਾਲਿਟੀ ਬਹੁਤ ਜ਼ਿਆਦਾ ਖਰਾਬ ਸੀ। ਇਸਲਈ ਅਸੀਂ ਇਸ ਤਸਵੀਰ ਦਾ ਅਸਲੀ ਵਰਜ਼ਨ ਲੱਭਣਾ ਸ਼ੁਰੂ ਕਿੱਤਾ। ਗੂਗਲ ਵਿਚ Modi in Kedarnath ਟਾਈਪ ਕਰਕੇ ਜੱਦ ਅਸੀਂ ਸਰਚ ਕਰਨਾ ਸ਼ੁਰੂ ਕਿੱਤਾ ਤਾਂ ਸਾਨੂੰ ਹੋਰ ਤਸਵੀਰਾਂ ਮਿਲ ਗਈਆਂ। ਇਸ ਤਸਵੀਰ ਨੂੰ ਜੱਦ ਅਸੀਂ ਜ਼ੂਮ ਕਰਕੇ ਵੇਖਿਆ ਤਾਂ ਅਸੀਂ ਸਚਾਈ ਦੇ ਕਾਫੀ ਕਰੀਬ ਪੁਹੰਚ ਗਏ। ਪੀ ਐਮ ਮੋਦੀ ਨੇ ਜੁੱਤੀਆਂ ਨਹੀਂ, ਬਲਕਿ ਉਨੀ ਜੁਰਾਬਾਂ ਵਰਗਾ ਕੁਝ ਪਾਇਆ ਹੋਇਆ ਸੀ।

ਕੇਦਾਰਨਾਥ ਮੰਦਰ ਦੇ ਦਰਵਾਜ਼ੇ ਤੇ ਉਨੀ ਮੋਜ਼ੇ ਪਾਏ ਹੋਏ ਨਰੇਂਦਰ ਮੋਦੀ

ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪੀਐਮ ਮੋਦੀ ਦੀ ਕੇਦਾਰਨਾਥ ਯਾਤਰਾ ਦੀ ਦੁੱਜੀਆਂ ਤਸਵੀਰਾਂ ਨੂੰ ਲੱਭਣਾ ਸ਼ੁਰੂ ਕਿੱਤਾ। ਸਾਨੂੰ ਕੇਦਾਰਨਾਥ ਮੰਦਰ ਦੇ ਬਾਹਰ ਇੱਕ ਤਸਵੀਰ ਮਿਲੀ, ਜਿਸ ਵਿੱਚ ਮੋਦੀ ਹੱਥ ਜੋੜੇ ਖੜੇ ਹਨ। ਇਸ ਤਸਵੀਰ ਵਿਚ ਮੋਦੀ ਨੂੰ ਕਾਲੇ ਰੰਗ ਦੀਆਂ ਜੁੱਤੀਆਂ ਪਾਏ ਵੇਖਿਆ ਜਾ ਸਕਦਾ ਹੈ ਮਤਲਬ ਇਹ ਸਾਫ ਸੀ ਕਿ ਮੰਦਰ ਅੰਦਰ ਮੋਦੀ ਨੇ ਜੁੱਤੀਆਂ ਨਹੀਂ, ਬਲਕਿ ਉਨੀ ਮੋਜ਼ੇ ਪਾਏ ਹੋਏ ਸੀ।

ਕੇਦਾਰਨਾਥ ਮੰਦਰ ਦੇ ਬਾਹਰ ਪ੍ਰਧਾਨਮੰਤ੍ਰੀ ਨਰੇਂਦਰ ਮੋਦੀ

ਇਨ੍ਹਾਂ ਤਸਵੀਰਾਂ ਨੂੰ ਤੁਸੀਂ ਨਰੇਂਦਰ ਮੋਦੀ ਦੇ ਟਵਿੱਟਰ ਹੈਂਡਲ @narendramodi ਤੇ ਵੀ ਵੇਖ ਸਕਦੇ ਹੋ। ਦੇਸ਼-ਦੁਨੀਆ ਦੀ ਮੀਡੀਆ ਨੇ ਇੰਨ੍ਹਾਂ ਤਸਵੀਰਾਂ ਦਾ ਹੀ ਇਸਤੇਮਾਲ ਕਿੱਤਾ ਹੈ।

https://twitter.com/narendramodi/status/1129692400010444802/photo/1

ਆਪਣੀ ਜਾਂਚ ਨੂੰ ਪੁਖਤਾ ਕਰਨ ਲਈ ਅਸੀਂ ਮੋਦੀ ਦੀ ਕੇਦਾਰਨਾਥ ਯਾਤਰਾ ਦੀ ਵੀਡੀਓ ਨੂੰ ਖੰਗਾਲਣਾ ਸ਼ੁਰੂ ਕਿੱਤਾ। RSTV ਤੇ ਸਾਨੂੰ ਇਕ ਵੀਡੀਓ ਮਿਲਿਆ। ਇਸਨੂੰ 18 ਮਈ ਨੂੰ ਅਪਲੋਡ ਕਿੱਤਾ ਗਿਆ ਸੀ। 23:49 ਮਿੰਟ ਦੇ ਇਸ ਵੀਡੀਓ ਨੂੰ ਤੁਸੀਂ ਜੇਕਰ ਧਿਆਨ ਨਾਲ ਵੇਖੋਗੇ ਤਾਂ ਪਤਾ ਚਲੇਗਾ ਕਿ ਮੰਦਰ ਅੰਦਰ ਮੋਦੀ ਨੇ ਜੁੱਤੀਆਂ ਨਹੀਂ ਪਾਈਆਂ ਹੋਈਆਂ ਸਨ। ਉਹਨਾਂ ਨੇ ਉਨੀ ਮੋਜ਼ੇ ਪਾਏ ਹੋਏ ਸਨ।

ਇਸਦੇ ਬਾਅਦ ਵਿਸ਼ਵਾਸ ਟੀਮ ਨੇ ਸ਼੍ਰੀ ਬਦਰੀਨਾਥ ਅਤੇ ਸ਼੍ਰੀ ਕੇਦਾਰਨਾਥ ਟੈਮਪਲ ਕਮੇਟੀ ਦੇ ਦਫ਼ਤਰ ਵਿਚ ਫੋਨ ਲਾਇਆ। ਓਥੇ ਸਾਡੀ ਗੱਲ ਮਨੋਜ ਪੰਡਤ ਨਾਲ ਹੋਈ। ਉਹਨਾਂ ਨੇ ਦਸਿਆ ਕਿ ਮੋਦੀ ਨੇ ਜਿਹੜੀ ਪੋਸ਼ਾਕ ਪਾਈ ਹੋਈ ਸੀ, ਉਹ ਪਿਥੌਰਗੜ ਦੇ ਧਾਰਚੂਲਾ ਵਿਚ ਰਹਿਣ ਵਾਲੇ ਲੋਕਾਂ ਦਾ ਪਾਰੰਪਰਿਕ ਪਹਿਨਾਵਾਂ ਹੈ। ਇਸਨੂੰ ਜੋਨਸਾਰੀ ਕਹਿੰਦੇ ਹਨ। ਮੋਦੀ ਲਈ ਇਹ ਖ਼ਾਸਤੌਰ ਤੇ ਬਣਾਈ ਗਈ ਸੀ। ਜਿੱਥੇ ਤੱਕ ਪੈਰਾਂ ਦੀ ਗੱਲ ਹੈ ਤਾਂ ਉਹਨਾਂ ਨੇ ਜੁਰਾਬਾਂ ਪਾਈਆਂ ਹੋਈਆਂ ਸਨ। ਮਨੋਜ ਪੰਡਤ ਨੇ ਦੱਸਿਆ ਕਿ ਪੀਐਮ ਮੋਦੀ ਨੇ ਜਿੰਨ੍ਹਾਂ ਮੋਜ਼ੇਆ ਨੂੰ ਪਾਇਆ ਹੋਇਆ ਸੀ, ਉਹ ਕੇਦਾਰਨਾਥ ਵਿਚ ਮੌਜੂਦ ਦੁਕਾਨਾਂ ਤੋਂ ਕੋਈ ਵੀ ਯਾਤਰੀ ਖਰੀਦ ਜਾਂ ਕਿਰਾਏ ਤੇ ਲੈ ਸਕਦਾ ਹੈ। ਇਹ ਯਾਤਰੀਆਂ ਲਈ ਹੀ ਬਣਾਈ ਜਾਂਦੀਆਂ ਹਨ।

ਦੁੱਜੀ ਤਸਵੀਰ ਇੰਦੌਰ ਦੀ ਹੈ। 14 ਸਤੰਬਰ 2018 ਨੂੰ ਨਰੇਂਦਰ ਮੋਦੀ ਦਾਊਦੀ ਬੋਹਰਾ ਸਮੁਦਾਏ ਦੀ ਸੈਫ਼ੀ ਮਸਜਿਦ ਵਿਚ ਗਏ ਸੀ। ਦਾਊਦੀ ਬੋਹਰਾ ਸਮੁਦਾਏ ਦੇ 53ਵੇਂ ਧਰਮਗੁਰੂ ਸੈਯਦਨਾ ਮੁੱਫਦਲ ਸੈਫੂੱਦੀਨ ਨਾਲ ਮੁਲਾਕਾਤ ਲਈ ਇੰਦੌਰ ਗਏ ਸੀ। ਅਸਲੀ ਤਸਵੀਰ pmindia.gov.in ਤੇ ਮੌਜੂਦ ਹੈ। ਤੁਸੀਂ ਇੱਥੇ ਵੇਖ ਸਕਦੇ ਹੋ।

ਇਸਦੇ ਬਾਅਦ ਅਸੀਂ ਮਰੀਅਮ ਸਿੱਦੀਕੀ ਨਾਂ ਦੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕਿੱਤੀ। ਇਸ ਵਿਚ ਅਸੀਂ Stalkscan ਟੂਲ ਦਾ ਇਸਤੇਮਾਲ ਕਿੱਤਾ। ਇਸ ਪੇਜ ਨੂੰ 1.43 ਲੱਖ ਲੋਕ ਫਾਲੋ ਕਰਦੇ ਹਨ। ਇਸ ਪੇਜ ਨੂੰ 12 ਜਨਵਰੀ 2019 ਨੂੰ ਬਣਾਇਆ ਗਿਆ ਸੀ। ਪੇਜ ਦੇ “About Us” ਵਿਚ ਦਾਅਵਾ ਕਰਿਆ ਗਿਆ ਹੈ ਕਿ ਇਹ ਪੇਜ ਸਮਾਜਵਾਦੀ ਪਾਰਟੀ ਨਾਲ ਜੁੜੇ ਸ਼ਕਸ ਦਾ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਜਾਂਚ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੋਇਆ ਹੈ ਕਿ ਪੀਐਮ ਮੋਦੀ ਨੇ ਕੇਦਾਰਨਾਥ ਮੰਦਰ ਵਿਚ ਜੁੱਤੀਆਂ ਪਾਈਆਂ ਹੋਈਆਂ ਸਨ। ਉਹਨਾਂ ਨੇ ਉਨੀ ਜੁਰਾਬਾਂ ਪਾਈਆਂ ਹੋਈਆਂ ਸਨ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : ਕੇਦਾਰਨਾਥ ਦੇ ਪਟ ਤੇ ਪੀਐਮ ਮੋਦੀ ਨੇ ਜੁੱਤੀਆਂ ਪਾਈਆਂ ਹੋਈਆਂ ਸਨ
  • Claimed By : FB User-ਮਰੀਅਮ ਸਿੱਦੀਕੀ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later