Fact Check: ਸਿੰਗਰ ਸਿੱਧੂ ਮੂਸੇਵਾਲੇ ਤੇ ਕੀਤੀ ਗਈ ਫਾਇਰਿੰਗ ਦਾ ਨਹੀਂ ਬਲਕਿ ਵੈੱਬ ਸੀਰੀਜ਼ ਦਾ ਹੈ ਇਹ ਵੀਡੀਓ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਵਾਇਰਲ ਵੀਡੀਓ ਸਿੰਗਰ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲੇ ਤੇ ਹਮਲਾ ਕਰਨ ਵਾਲਿਆਂ ਦਾ ਨਹੀਂ ਬਲਕਿ “Shukla The Tiger” ਨਾਮ ਦੀ ਇੱਕ ਵੈੱਬ ਸੀਰੀਜ਼ ਦਾ ਸੀਨ ਹੈ , ਜਿਸਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
- By: Jyoti Kumari
- Published: Jun 6, 2022 at 04:17 PM
- Updated: Jun 7, 2022 at 02:36 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ ਵਾਇਰਲ ਇੱਕ ਵੀਡੀਓ ਵਿੱਚ ਬਲੈਰੋ ਗੱਡੀ ਤੇ ਸਵਾਰ ਕੁਝ ਬਦਮਾਸ਼ਾਂ ਨੂੰ ਗੋਲੀਆਂ ਚਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। 30 ਸੈਕੰਡ ਦੇ ਇਸ ਵੀਡੀਓ ਨੂੰ ਸਿੱਧੂ ਮੂਸੇਵਾਲੇ ਤੇ ਹੋਏ ਹਮਲੇ ਨਾਲ ਜੋੜਦੇ ਹੋਏ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੂਸੇਵਾਲੇ ਤੇ ਹਮਲਾ ਕਰਨ ਵਾਲਿਆਂ ਦਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਇਸਨੂੰ ਫਰਜੀ ਪਾਇਆ। ਵਾਇਰਲ ਵੀਡੀਓ ਪੰਜਾਬੀ ਗਾਇਕ ਤੇ ਅਦਾਕਾਰ ਅਤੇ ਕਾਂਗਰਸੀ ਨੇਤਾ ਸਿੱਧੂ ਮੂਸੇਵਾਲੇ ਤੇ ਹਮਲਾ ਕਰਨ ਵਾਲਿਆਂ ਦਾ ਨਹੀਂ ਬਲਕਿ ਇੱਕ ਵੈੱਬ ਸੀਰੀਜ਼ “Shukla The Tiger” ਦਾ ਸੀਨ ਹੈ , ਜਿਸਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ “ਯੂਨਾਈਟਿਡ ਅਕਾਲੀ ਦਲ” ਨੇ 3 ਜੂਨ ਨੂੰ ਇਹ ਵੀਡੀਓ ਆਪਣੇ ਅਕਾਊਂਟ ਤੇ ਸ਼ੇਅਰ ਕੀਤਾ ਹੈ ਅਤੇ ਨਾਲ ਲਿਖਿਆ ਹੈ ,”ਵਾਹਿਗੁਰੂ ਜੀ, ਆਹ ਵੇਖੋ ਮੂਸੇ ਵਾਲੇ ਨੂੰ ਮਾਰਨ ਵਾਲਿਆ ਕਿਵੇ ਹਮਲਾ ਕੀਤਾ”
ਫ਼ੈਕਟ ਚੈੱਕ ਦੇ ਉੱਦੇਸ਼ ਲਈ ਪੋਸਟ ਦੇ ਕੰਟੇੰਟ ਨੂੰ ਹੂਬਹੂ ਲਿਖਿਆ ਗਿਆ ਹੈ। ਇਸ ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਕਲਿਕ ਕਰਕੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਨੂੰ ਗੂਗਲ ਇਮੇਜ ਤੇ ਸਰਚ ਕੀਤਾ। ਸਾਨੂੰ ਇਹ ਵੀਡੀਓ ਕਈ ਸਾਰੇ ਯੂਟਿਊਬ ਚੈਨਲ ਤੇ ਅਪਲੋਡ ਮਿਲਿਆ। “unofficial_drive ” ਨਾਮ ਦੇ ਯੂਟਿਊਬ ਚੈਨਲ ਤੇ 19 ਮਈ 2021 ਨੂੰ ਇਹ ਵੀਡੀਓ ਅਪਲੋਡ ਮਿਲਿਆ। ਵੀਡੀਓ ਦੇ ਕਮੈਂਟਾਂ ਵਿੱਚ ਕਈ ਯੂਜ਼ਰਸ ਨੇ ਕੰਮੈਂਟ ਕੀਤਾ ਹੈ ਕਿ ਇਹ ਵੀਡੀਓ ‘Shukla The Tiger’ ਦਾ ਸੀਨ ਹੈ।
ਸਰਚ ਵਿੱਚ ਸਾਨੂੰ ” Fun2emotion ” ਨਾਮ ਦੇ ਯੂਟਿਊਬ ਚੈਨਲ ਤੇ ਵੀ ਇਹ ਵੀਡੀਓ ਅਪਲੋਡ ਮਿਲਿਆ। 11 ਜੁਲਾਈ 2021 ਨੂੰ ਦੋ ਮਿੰਟ 2 ਸੈਕੰਡ ਦੇ ਵੀਡੀਓ ਵਿੱਚ ਵਾਇਰਲ ਵੀਡੀਓ ਦੇ ਹਿੱਸੇ ਨੂੰ ਦੂਜੇ ਐਂਗਲ ਤੋਂ ਇੱਕ ਮਿੰਟ 29 ਸੈਕੰਡ ਤੋਂ ਲੈ ਕੇ ਇੱਕ ਮਿੰਟ 40 ਸੈਕੰਡ ਵਿੱਚਕਾਰ ਦੇਖਿਆ ਜਾ ਸਕਦਾ ਹੈ।
ਇੱਥੋਂ ਹਿੰਟ ਲੈ ਕੇ ਅਸੀਂ ਗੂਗਲ ਤੇ ਸ਼ੁਕਲਾ ਦ ਟਾਈਗਰ ਮੂਵੀ ਬਾਰੇ ਸਰਚ ਕੀਤਾ। ਸਰਚ ਤੇ ਸਾਨੂੰ ਪਤਾ ਲੱਗਿਆ ਕਿ ਇਹ ਇੱਕ ਵੈੱਬ ਸੀਰੀਜ਼ ਹੈ। ਰਿਪੋਰਟ ਦੇ ਮੁਤਾਬਿਕ ,” ਇਹ ਵੈੱਬ ਸੀਰੀਜ਼ 07 ਮਈ 2021 ਨੂੰ ਰਿਲੀਜ਼ ਹੋਈ ਸੀ। ਅਸੀਂ ਇਸ ਵੈੱਬ ਸੀਰੀਜ਼ ਦੇ ਐਪੀਸੋਡ ਨੂੰ ਇੱਕ – ਇੱਕ ਕਰਕੇ ਵੇਖਣਾ ਸ਼ੁਰੂ ਕੀਤਾ। ਸਾਨੂੰ ਵਾਇਰਲ ਵੀਡੀਓ ਵਾਲਾ ਸੀਨ ਇਸ ਸੀਰੀਜ਼ ਦੇ ਅੱਠਵੇਂ ਐਪੀਸੋਡ ਵਿੱਚ 6 ਮਿੰਟ 11 ਸੈਕੰਡ ਤੋਂ ਵੱਖਰੇ ਐਂਗਲ ਤੋਂ ਦੇਖਣ ਨੂੰ ਮਿਲਿਆ।
ਵੈੱਬ ਸੀਰੀਜ਼ ਵਿੱਚ ਗੈਂਗਸਟਰ ਦੀ ਭੂਮਿਕਾ ਨਿਭਾਉਣ ਵਾਲੇ ਐਕਟਰ ਰਵੀ ਭਾਟੀਆ ਦੇ ਇੰਸਟਾਗ੍ਰਾਮ ਅਕਾਊਂਟ ਤੇ ਵੀ ਵਾਇਰਲ ਵੀਡੀਓ ਕਲਿਪ 30 ਜੂਨ 2021 ਨੂੰ ਸ਼ੇਅਰ ਕੀਤੀ ਮਿਲੀ।
ਸਰਚ ਵਿੱਚ ਸਾਹਮਣੇ ਆਇਆ ਕਿ ਜਿਸ ਗੋਲੀਬਾਰੀ ਦੀ ਘਟਨਾ ਵਿੱਚ ਸਿੱਧੂ ਮੂਸੇਵਾਲੇ ਦੀ ਜਾਨ ਗਈ ਸੀ , ਉਸ ਦ੍ਰਿਸ਼ ਨਾਲ ਵਾਇਰਲ ਵੀਡੀਓ ਮੇਲ ਨਹੀਂ ਖਾਂਦਾ ਹੈ।
ਵੱਧ ਜਾਣਕਾਰੀ ਲਈ ਅਸੀਂ ਪੰਜਾਬੀ ਜਾਗਰਣ ਦੇ ਮਾਨਸਾ ਦੇ ਰਿਪੋਰਟਰ ਹਰਕ੍ਰਿਸ਼ਨ ਸ਼ਰਮਾ ਨਾਲ ਸੰਪਰਕ ਕੀਤਾ, ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਦਾਅਵਾ ਗ਼ਲਤ ਹੈ। ਵਾਇਰਲ ਵੀਡੀਓ ਸਿੱਧੂ ਮੂਸੇਵਾਲੇ ਦੇ ਹੱਤਿਆਕਾਂਡ ਦਾ ਨਹੀਂ ਹੈ। ਬਲਕਿ ਕਿਸੇ ਵੈੱਬ ਸੀਰੀਜ਼ ਦਾ ਦ੍ਰਿਸ਼ ਹੈ।
ਹੋਰ ਪੁਸ਼ਟੀ ਲਈ ਅਸੀਂ ਮੋਹਾਲੀ ਵਿੱਚ ਦੈਨਿਕ ਜਾਗਰਣ ਦੇ ਕ੍ਰਾਈਮ ਰਿਪੋਰਟਰ ਰੋਹਿਤ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਵੀਡੀਓ ਸਿੱਧੂ ਮੂਸੇਵਾਲੇ ਦੇ ਹੱਤਿਆਕਾਂਡ ਦਾ ਨਹੀਂ ਹੈ।
ਜਾਂਚ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਫਰਜੀ ਦਾਅਵੇ ਨਾਲ ਵਾਇਰਲ ਕਾਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਯੂਜ਼ਰ ਨੂੰ 35 ਲੋਕ ਫੋਲੋ ਕਰਦੇ ਹਨ ਅਤੇ ਫੇਸਬੁੱਕ ਤੇ ਯੂਜ਼ਰ ਦੇ 2,814 ਮਿੱਤਰ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਵਾਇਰਲ ਵੀਡੀਓ ਸਿੰਗਰ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲੇ ਤੇ ਹਮਲਾ ਕਰਨ ਵਾਲਿਆਂ ਦਾ ਨਹੀਂ ਬਲਕਿ “Shukla The Tiger” ਨਾਮ ਦੀ ਇੱਕ ਵੈੱਬ ਸੀਰੀਜ਼ ਦਾ ਸੀਨ ਹੈ , ਜਿਸਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
- Claim Review : ਵਾਹਿਗੁਰੂ ਜੀ, ਆਹ ਵੇਖੋ ਮੂਸੇ ਵਾਲੇ ਨੂੰ ਮਾਰਨ ਵਾਲਿਆ ਕਿਵੇ ਹਮਲਾ ਕੀਤਾ
- Claimed By : ਯੂਨਾਈਟਿਡ ਅਕਾਲੀ ਦਲ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...