X
X

Fact Check: ‘ਹਿਜਾਬ ਗਰਲ ‘ ਮੁਸਕਾਨ ਦੀ ਨਹੀਂ ਹੋਈ ਮੌਤ, ਫ਼ਰਜ਼ੀ ਪੋਸਟ ਹੋ ਰਹੀ ਹੈ ਵਾਇਰਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਹੈ ਕਿ ਹਿਜਾਬ ਗਰਲ ਮੁਸਕਾਨ ਖਾਨ ਦੀ ਮੌਤ ਦਾ ਦਾਅਵਾ ਫਰਜੀ ਹੈ। ਵਾਇਰਲ ਪੋਸਟ ਵਿੱਚ ਵਰਤੀ ਗਈ ਪਹਿਲੀ ਤਸਵੀਰ 2017 ਦੀ ਇੱਕ ਕਸ਼ਮੀਰੀ ਵਿਦਿਆਰਥਣ ਦੀ ਹੈ।

  • By: Umam Noor
  • Published: May 16, 2022 at 03:48 PM
  • Updated: May 16, 2022 at 03:55 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਪੋਸਟ ਨਾਲ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਪਹਿਲੀ ਤਸਵੀਰ ‘ਚ ਇੱਕ ਲੜਕੀ ਨੂੰ ਬੇਹੋਸ਼ੀ ਦੀ ਹਾਲਤ ‘ਚ ਦੇਖਿਆ ਜਾ ਸਕਦਾ ਹੈ ਅਤੇ ਦੂਜੀ ਤਸਵੀਰ ਕਰਨਾਟਕ ‘ਚ ਹਿਜਾਬ ਵਿਵਾਦ ਤੋਂ ਬਾਅਦ ਸੁਰਖੀਆਂ ਵਿੱਚ ਰਹਿਣ ਵਾਲੀ ਮੁਸਕਾਨ ਖਾਨ ਦੀ ਹੈ। ਯੂਜ਼ਰਸ ਇਸ ਪੋਸਟ ਨੂੰ ਇਹ ਦਾਅਵਾ ਕਰਦੇ ਹੋਏ ਸ਼ੇਅਰ ਕਰ ਰਹੇ ਹਨ ਕਿ ਮੁਸਕਾਨ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਅਤੇ ਉਸ ਦੀ ਮੌਤ ਹੋ ਗਈ ਹੈ। ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ ,ਤਾਂ ਅਸੀਂ ਪਾਇਆ ਕਿ ਇਹ ਦਾਅਵਾ ਫਰਜੀ ਹੈ। ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਮੁਸਕਾਨ ਨੇ ਇਸ ਖਬਰ ਦਾ ਖੰਡਨ ਕੀਤਾ ਹੈ। ਪੋਸਟ ਵਿੱਚ ਵਰਤੀ ਗਈ ਤਸਵੀਰ 2017 ਦੀ ਇੱਕ ਕਸ਼ਮੀਰੀ ਵਿਦਿਆਰਥਣ ਦੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?
ਵਾਇਰਲ ਪੋਸਟ ਨੂੰ ਸਾਂਝਾ ਕਰਦੇ ਹੋਏ ਇੱਕ ਫੇਸਬੁੱਕ ਯੂਜ਼ਰ ਨੇ ਲਿਖਿਆ, “ ਮੁਸਕਾਨ ਨਹੀਂ ਰਹੀ। ਭਾਰਤ ‘ਚ ਅੱਲ੍ਹਾ ਅਕਬਰ ਦੀ ਆਵਾਜ਼ ਨਾਲ ਦੁਨੀਆ ਨੂੰ ਹਿਲਾ ਦੇਣ ਵਾਲੀ ਕੁੜੀ ਉਸ ਮੁਸਕਰਾਉਂਦੀ ਹੋਈ ਭੈਣ ਨੂੰ ਕਾਫ਼ਰਾਂ ਨੇ ਮਾਰ ਦਿੱਤਾ !!! ਅੱਲ੍ਹਾ ਉਸ ਨੂੰ ਜੱਨਤ ਵਿੱਚ ਉੱਚ ਮਕਾਮ ਦੇਵੇ। ਆਮੀਨ।’

ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖੋ।

ਪੜਤਾਲ

ਆਪਣੀ ਜਾਂਚ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮੁਸਕਾਨ ਨਾਲ ਜੁੜਿਆ ਜੋ ਦਾਅਵਾ ਕੀਤਾ ਜਾ ਰਿਹਾ ਹੈ ਉਸ ਵਿੱਚ ਕਿੰਨੀ ਸੱਚਾਈ ਹੈ। ਨਿਊਜ਼ ਸਰਚ ਕੀਤੇ ਜਾਣ ਤੇ ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ, ਜੇਕਰ ਅਜਿਹੀ ਕੋਈ ਖ਼ਬਰ ਸੱਚ ਹੁੰਦੀ ਤਾਂ ਕਿਤੇ ਨਾ ਕਿਤੇ ਮੌਜੂਦ ਜਰੂਰ ਹੁੰਦੀ।

ਪੋਸਟ ਨਾਲ ਜੁੜੀ ਖ਼ਬਰ ਦੀ ਪੁਸ਼ਟੀ ਲਈ ਅਸੀਂ ਮੁਸਕਾਨ ਖਾਨ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਦੱਸਿਆ ਕਿ ਉਹ ਠੀਕ ਹਨ ਅਤੇ ਉਮਰਾਹ ਕਰਨ ਲਈ ਮੱਕਾ, ਸਾਊਦੀ ਅਰਬ ਵਿੱਚ ਆਪਣੇ ਪਰਿਵਾਰ ਦੇ ਨਾਲ ਹੈ। ਮੁਸਕਾਨ ਦੇ ਪਿਤਾ ਨੇ ਸਾਡੇ ਨਾਲ ਮੁਸਕਾਨ ਦੀ ਸਾਊਦੀ ਦੀ ਹਾਲ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿੱਚ ਉਹ ਪੂਰੀ ਤਰ੍ਹਾਂ ਠੀਕ ਦਿੱਖ ਰਹੀ ਹੈ।

ਹੁਣ ਤੱਕ ਦੀ ਜਾਂਚ ਤੋਂ ਸਾਫ਼ ਹੋ ਗਿਆ ਸੀ ਕਿ ਮੁਸਕਾਨ ਖ਼ਾਨ ਦੇ ਕਤਲ ਦਾ ਦਾਅਵਾ ਗ਼ਲਤ ਸੀ। ਜਾਂਚ ਨੂੰ ਜਾਰੀ ਰੱਖਦੇ ਹੋਏ ਅਸੀਂ ਵਾਇਰਲ ਪੋਸਟ ਦੀ ਪਹਿਲੀ ਤਸਵੀਰ ਨੂੰ ਸਰਚ ਕੀਤਾ ,ਜਿਸ ਵਿੱਚ ਕੁੜੀ ਬੇਹੋਸ਼ੀ ਦੀ ਸਥਿਤੀ ਚ ਦਿਖਾਈ ਦੇ ਰਹੀ ਹੈ। ਗੂਗਲ ਰਿਵਰਸ ਇਮੇਜ ਸਰਚ ਕਰਨ ਤੇ ਸਾਨੂੰ 30 ਅਪ੍ਰੈਲ 2017 ਨੂੰ ਮਿਡ ਡੇ ਦੀ ਵੈੱਬਸਾਈਟ ਤੇ ਅੱਪਲੋਡ ਕੀਤੀ ਗਈ ਖਬਰ ਵਿੱਚ ਇਹ ਹੀ ਤਸਵੀਰ ਮਿਲੀ। ਖਬਰ ਦੇ ਨਾਲ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ, ਇਹ ਤਸਵੀਰ ਕਸ਼ਮੀਰ ਦੀ ਹੈ, ਜਦੋਂ ਸ਼੍ਰੀਨਗਰ ਦੇ ਸਕੂਲੀ ਵਿਦਿਆਰਥੀਆਂ ਨੇ ਪਥਰਾਅ ਕੀਤਾ ਸੀ ਅਤੇ ਇਸ ਵਿੱਚ ਇਹ ਵਿਦਿਆਰਥਣ ਜ਼ਖਮੀ ਹੋ ਗਈ ਸੀ। ਪੂਰੀ ਖ਼ਬਰ ਇੱਥੇ ਪੜ੍ਹਿਆ ਜਾ ਸਕਦਾ ਹੈ।

ਫਰਜ਼ੀ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨ ਵਿੱਚ ਅਸੀਂ ਪਾਇਆ ਕਿ ਯੂਜ਼ਰ ਦੇ 534 ਫੋਲੋਅਰਸ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਹੈ ਕਿ ਹਿਜਾਬ ਗਰਲ ਮੁਸਕਾਨ ਖਾਨ ਦੀ ਮੌਤ ਦਾ ਦਾਅਵਾ ਫਰਜੀ ਹੈ। ਵਾਇਰਲ ਪੋਸਟ ਵਿੱਚ ਵਰਤੀ ਗਈ ਪਹਿਲੀ ਤਸਵੀਰ 2017 ਦੀ ਇੱਕ ਕਸ਼ਮੀਰੀ ਵਿਦਿਆਰਥਣ ਦੀ ਹੈ।

  • Claim Review : In India, the girl who shook the world with the sound of Allahu Akbar, that Muskan sister was killed by the infidels!!!
  • Claimed By : মোঃ জসিমউদদীন ভূঁইয়া
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later