Fact Check : ਪੀਐਮ ਮੋਦੀ ਅਤੇ ਡੈਨਮਾਰਕ ਦੀ ਪ੍ਰਧਾਨਮੰਤਰੀ ਦੇ ਕਬਾਬ ਰੈਸਟੋਰੈਂਟ ਤੇ ਮੁਲਾਕਾਤ ਦੀ ਤਸਵੀਰ ਐਡੀਟੇਡ ਹੈ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਦੇ ਕਬਾਬ ਰੈਸਟੋਰੈਂਟ ਤੇ ਮੁਲਾਕਾਤ ਦੀ ਇਹ ਫੋਟੋ ਐਡੀਟੇਡ ਹੈ।
- By: Ashish Maharishi
- Published: May 9, 2022 at 04:47 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡੈਨਮਾਰਕ ਸਮੇਤ ਯੁਰੋਪੀਅਨ ਦੇਸ਼ਾਂ ਦੀ ਯਾਤਰਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੈ। ਵਾਇਰਲ ਤਸਵੀਰ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫ੍ਰੇਡਰਿਕਸਨ ਨਾਲ ਕਥਿਤ ਤੌਰ ਤੇ ਇੱਕ ਰੈਸਟੋਰੈਂਟ ਦੇ ਬਾਹਰ ਗੱਲਬਾਤ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਇੱਕ ਕਬਾਬ ਰੈਸਟੋਰੈਂਟ ਗਏ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ। ਦੋ ਵੱਖ-ਵੱਖ ਤਸਵੀਰਾਂ ਨੂੰ ਜੋੜ ਕੇ ਉਸਨੂੰ ਐਡਿਟ ਕਰਕੇ ਦੁਰਪ੍ਰਚਾਰ ਦੇ ਇਰਾਦੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਵਿਦਿਆ ਮਲਿਕ ਨੇ 5 ਮਈ ਨੂੰ ਆਪਣੇ ਅਕਾਊਂਟ ਤੋਂ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”कुरेशी कबाब पर मत जाना, ये बताओ ये इस के साथ में, था, थे, थी में से कौन है…???
ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਕਈ ਹੋਰ ਯੂਜ਼ਰਸ ਵੀ ਇਸ ਤਸਵੀਰ ਨੂੰ ਅਜਿਹੇ ਹੀ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਸਰਚ ਕੀਤਾ । ਸਰਚ ਦੌਰਾਨ ਸਾਨੂੰ ਵਾਇਰਲ ਤਸਵੀਰ ਨਾਲ ਸਬੰਧਿਤ ਕੋਈ ਪ੍ਰਮਾਣਿਤ ਮੀਡੀਆ ਰਿਪੋਰਟਸ ਨਹੀਂ ਮਿਲੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਤਸਵੀਰ ਨੂੰ ਧਿਆਨ ਨਾਲ ਦੇਖਿਆ। ਫਿਰ ਅਸੀਂ ਤਸਵੀਰ ਵਿੱਚ ਲਿਖੇ ਰੈਸਟੋਰੈਂਟ ਦੇ ਨਾਮ “Qureshi Kabab Corner” ਨੂੰ ਕੀਵਰਡ ਬਣਾ ਕੇ ਗੂਗਲ ਓਪਨ ਸਰਚ ਕੀਤਾ। ਜਿੱਥੇ ਸਾਨੂੰ ਰੈਸਟੋਰੈਂਟ ਗੁਰੂ ਨਾਮ ਦੀ ਵੈੱਬਸਾਈਟ ਤੇ ਵਾਇਰਲ ਤਸਵੀਰ ਮਿਲੀ। ਇਸ ਤਸਵੀਰ ਵਿੱਚ ਨਾ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਖ ਰਹੇ ਹਨ ਅਤੇ ਨਾ ਹੀ ਡੈਨਮਾਰਕ ਦੀ ਪ੍ਰਧਾਨ ਮੰਤਰੀ। ਵੈੱਬਸਾਈਟ ਦੇ ਅਨੁਸਾਰ, “ਕੁਰੈਸ਼ੀ ਕਬਾਬ” ਨਵੀਂ ਦਿੱਲੀ ਵਿੱਚ ਸਥਿਤ ਇੱਕ ਫੂਡ ਜੁਆਇੰਟ ਹੈ, ਜੋ ਆਪਣੇ ਮਹਿਮਾਨਾਂ ਨੂੰ ਮੁਗਲਾਈ ਪਕਵਾਨ ਅਜ਼ਮਾਉਣ ਦੀ ਪੇਸ਼ਕਸ਼ ਕਰਦਾ ਹੈ।
ਜਾਂਚ ਦੇ ਅਗਲੇ ਪੜਾਅ ਵਿੱਚ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵਿੱਟਰ ਅਕਾਊਂਟ ਨੂੰ ਖੰਗਲਣਾ ਸ਼ੁਰੂ ਕੀਤਾ। ਜਿੱਥੇ ਸਾਨੂੰ 3 ਮਈ ਨੂੰ ਇੱਕ ਤਸਵੀਰ ਅਪਲੋਡ ਮਿਲੀ। ਇਹ ਫੋਟੋ ਕੋਪੇਨਹੇਗਨ ਏਅਰਪੋਰਟ ਦੀ ਹੈ। ਜਿੱਥੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਵਿਮਾਨ ਦੇ ਸਾਹਮਣੇ ਖੜ੍ਹੇ ਹਨ, ਤਸਵੀਰ ਵਿੱਚ ਕੋਈ ਰੈਸਟੋਰੈਂਟ ਨਹੀਂ ਦਿੱਖ ਰਿਹਾ ਹੈ।
ਵਾਇਰਲ ਤਸਵੀਰ ਅਤੇ ਅਸਲੀ ਤਸਵੀਰ ਨੂੰ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਤਸਵੀਰ ਨੂੰ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ। ਵਾਇਰਲ ਤਸਵੀਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਦੇ ਤਸਵੀਰ ਨੂੰ ਹੋਰਿਜੈਂਟਲੀ ਫਲਿਪ ਕਰਕੇ ਉਸਦੇ ਬੈਕਗਰਾਉਂਡ ‘ਚ ਕੁਰੈਸ਼ੀ ਕਬਾਬ ਰੈਸਟੋਰੈਂਟ ਦੀ ਤਸਵੀਰ ਨੂੰ ਐਡਿਟ ਕਰਕੇ ਜੋੜਿਆ ਗਿਆ ਹੈ।
ਵਧੇਰੇ ਜਾਣਕਾਰੀ ਲਈ ਅਸੀਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਵਿਜੇ ਸੋਨਕਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ।
ਜਾਂਚ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਐਡੀਟੇਡ ਤਸਵੀਰ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਾ ਕਿ ਯੂਜ਼ਰ ਵਿਦਿਆ ਮਲਿਕ ਹਰਿਆਣਾ ਦੇ ਰੋਹਤਕ ਸ਼ਹਿਰ ਦੀ ਰਹਿਣ ਵਾਲੀ ਹੈ। ਯੂਜ਼ਰ ਇੱਕ ਸਿਆਸੀ ਪਾਰਟੀ ਨਾਲ ਸੰਬੰਧ ਰੱਖਦੀ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜ਼ੀ ਨਿਕਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਦੇ ਕਬਾਬ ਰੈਸਟੋਰੈਂਟ ਤੇ ਮੁਲਾਕਾਤ ਦੀ ਇਹ ਫੋਟੋ ਐਡੀਟੇਡ ਹੈ।
- Claim Review : ਕੁਰੈਸ਼ੀ ਕਬਾਬ ਵਿੱਚ ਨਾ ਜਾਉ, ਦੱਸੋ ਇਸ ਨਾਲ ਕੌਣ ਹੈ, ਸੀ, ਸੀ, ਸੀ ਵਿੱਚੋ ਕੌਣ ਹੈ...???
- Claimed By : ਵਿਦਿਆ ਮਲਿਕ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...