X
X

Fact Check: ਨਾ ਹੀ ਰਾਹੁਲ, ਰਾਜੀਵ ਨੇ ਕਲਮਾਂ ਪੜ੍ਹਿਆ, ਅਤੇ ਨਾ ਹੀ ਇਹ ਫੋਟੋ ਇੰਦਰਾ ਗਾਂਧੀ ਦੇ ਦਾਹ ਸੰਸਕਾਰ ਦੀ ਹੈ

  • By: Bhagwant Singh
  • Published: May 16, 2019 at 08:12 AM
  • Updated: Jun 24, 2019 at 11:35 AM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜਕਲ ਸੋਸ਼ਲ ਮੀਡੀਆ ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਰਾਹੁਲ ਗਾਂਧੀ, ਰਾਜੀਵ ਗਾਂਧੀ ਅਤੇ ਨਰਸਿਮਹਾ ਰਾਵ ਨੂੰ ਵੇਖਿਆ ਜਾ ਸਕਦਾ ਹੈ। ਵਾਇਰਲ ਫੋਟੋ ਵਿਚ ਜਿਥੇ ਰਾਹੁਲ ਅਤੇ ਰਾਜੀਵ ਗਾਂਧੀ ਨੇ ਹੱਥਾਂ ਨੂੰ ਸਾਹਮਣੇ ਫੈਲਾ ਰੱਖਿਆ ਹੈ ਓਥੇ ਹੀ, ਨਰਸਿਮਹਾ ਰਾਵ ਨੇ ਹੱਥਾਂ ਨੂੰ ਜੋੜਿਆ ਹੋਇਆ ਹੈ। ਪੋਸਟ ਨਾਲ ਲਿਖੇ ਕੈਪਸ਼ਨ ਅਨੁਸਾਰ, ਇਹ ਫੋਟੋ ਇੰਦਰਾ ਗਾਂਧੀ ਦੇ ਦਾਹ ਸੰਸਕਾਰ ਦੀ ਹੈ ਜਿਥੇ ਉਹਨਾਂ ਦੇ ਮੁੰਡੇ ਅਤੇ ਪੋਤੇ ਨੇ ਕਲਮਾਂ ਪੜ੍ਹੀਆਂ ਸਨ। ਅਸਲ ਵਿਚ ਇਹ ਪੋਸਟ ਭ੍ਰਮਕ ਹੈ। ਇਹ ਤਸਵੀਰ ਇੰਦਰਾ ਗਾਂਧੀ ਦੇ ਦਾਹ ਸੰਸਕਾਰ ਦੀ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਸ਼ੇਅਰ ਕਰੇ ਜਾ ਰਹੇ ਪੋਸਟ ਵਿਚ ਕੈਪਸ਼ਨ ਲਿਖਿਆ ਹੈ: “ਇਹ ਦ੍ਰਿਸ਼ ਓਦੋਂ ਦਾ ਹੈ ਜਦੋਂ ਇੰਦਰਾ ਦੀ ਲਾਸ਼ ਸਾਹਮਣੇ ਰਾਹੁਲ ਅਤੇ ਰਾਜੀਵ ਗਾਂਧੀ ਕਲਮਾ ਪੜ੍ਹ ਰਹੇ ਸਨ, ਸਾਡੇ ਦੇਸ਼ ਦੇ ਮੂਰਖ ਲੋਕਾਂ ਨੂੰ ਲਗਦਾ ਹੈ ਕਿ ਇਹ ਲੋਕ ਬ੍ਰਾਹਮਣ ਹਨ।”

ਇਸ ਤਸਵੀਰ ਨੂੰ ‘ਆਦਰਸ਼ ਵਏਵਸਥਾ ਨਿਭੀਰਕ ਸੰਵਿਧਾਨ’ ਨਾਂ ਦੇ ਫੇਸਬੁੱਕ ਪੇਜ ਦੁਆਰਾ ਸਬਤੋਂ ਜਿਆਦਾ ਵਾਰ ਸ਼ੇਅਰ ਕਿੱਤਾ ਗਿਆ ਹੈ। ਇਸ ਪੇਜ ਦਾ Stalkscan ਸਰਚ ਕਰਨ ਤੇ ਅਸੀਂ ਪਾਇਆ ਕਿ ਇਸ ਪੇਜ ਦੇ ਕੁੱਲ 675,860 ਫਾਲੋਅਰਸ ਹਨ। ਇਸ ਪੇਜ ਤੇ ਪੋਸਟ ਕੀਤੇ ਗਏ ਜ਼ਿਆਦਾਤਰ ਪੋਸਟ ਇਕ ਵਿਸ਼ੇਸ਼ ਪੋਲਿਟੀਕਲ ਪਾਰਟੀ ਦੇ ਵਿਰੋਧ ਵਿਚ ਹੀ ਹਨ।

ਪੜਤਾਲ

ਅਸੀਂ ਇਸ ਦਾਅਵੇ ਦੀ ਪੜਤਾਲ ਕਰਨ ਦਾ ਫੈਸਲਾ ਕਿੱਤਾ। ਇਸ ਫੋਟੋ ਨੂੰ ਵਿਸ਼ਵਪ੍ਰਤਾਪ ਰਾਸ਼ਟਰਵਾਦੀ ਨਾਮਕ ਵੇਅਕਤੀ ਦੁਆਰਾ ਵੀ ਟਵੀਟ ਕਿੱਤਾ ਗਿਆ ਹੈ। ਇਸ ਪੋਸਟ ਦੇ ਕਮੈਂਟਸ ਦੀ ਜਾਂਚ ਕਰਨ ਤੇ ਸਾਡੀ ਨਜ਼ਰ ਇਕ ਕਮੈਂਟ ਤੇ ਗਈ ਜਿਸ ਵਿੱਚ ਲਿਖਿਆ ਸੀ।” ਇਹ ਖਾਨ ਅਬਦੁੱਲ ਗੱਫਾਰ ਖਾਨ ਦੇ ਜਨਾਜ਼ੇ ਦੀ ਫੋਟੋ ਹੈ।” ਇਸ ਕਮੈਂਟ ਨੂੰ ਆਪਣੀ ਪੜਤਾਲ ਦਾ ਅਧਾਰ ਬਣਾਉਂਦੇ ਹੋਏ ਆਪਣੀ ਪੜਤਾਲ ਅੱਗੇ ਵਧਾਈ।

ਇਸ ਫੋਟੋ ਦਾ ਅਸੀਂ Google Reverse Image Search ਕਿੱਤਾ ਅਤੇ ਨਾਲ ਹੀ ਕੀਵਰਡ ਪਾਇਆ ਅਬਦੁੱਲ ਗੱਫਾਰ ਖਾਨ ਫਿਊਨਰਲ ਅਤੇ ਸਾਡੇ ਸਾਹਮਣੇ ਜਨਵਰੀ 26, 2016 ਨੂੰ ਮੋਹਸਿਨ ਦਵਰ ਦੁਆਰਾ ਕਿੱਤਾ ਗਿਆ ਟਵੀਟ ਸਾਹਮਣੇ ਆਇਆ। ਇਸ ਟਵੀਟ ਵਿਚ ਇਸੇ ਫੋਟੋ ਨੂੰ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ ਵਿਚ ਲਿਖਿਆ ਹੈ ” Rajeev Gandhi, Sonia Gandhi and Narsihma Rao at Bacha Khan’s funeral. Pic from #BachakhanAwKhudaiKhidmatgari vol 2″। ਇਸਦਾ ਪੰਜਾਬੀ ਵਿਚ ਮਤਲਬ ਹੁੰਦਾ ਹੈ ” ਰਾਜੀਵ ਗਾਂਧੀ, ਸੋਨੀਆ ਗਾਂਧੀ ਅਤੇ ਨਰਸਿਮਹਾ ਰਾਵ ਬਚਾ ਖਾਨ ਦੇ ਜਨਾਜ਼ੇ ਵਿਚ”।

ਇਸ ਗੱਲ ਨੂੰ ਹੋਰ ਪੱਕਾ ਕਰਨ ਲਈ ਅਸੀਂ ਗੂਗਲ ਵਿਚ ਅਬਦੁੱਲ ਗੱਫਾਰ ਖਾਨ ਦੇ ਜਨਾਜ਼ੇ ਦੀ ਹੋਰ ਤਸਵੀਰਾਂ ਲੱਬੀਆਂ। ਸਾਨੂੰ ਤਸਵੀਰਾਂ ਤਾਂ ਨਹੀਂ ਮਿਲੀਆਂ ਪਰ ਸਤੰਬਰ 17, 2011 ਨੂੰ ਇੱਕ ਬਾਸਿਤ ਖਾਨ ਦੁਆਰਾ ਅਪਲੋਡ ਕਿੱਤਾ ਗਿਆ ਯੂਟਿਊਬ ਵੀਡੀਓ ਮਿਲਿਆ। ਵੀਡੀਓ ਵਿਚ 1 ਮਿੰਟ 6 ਸੈਕੰਡ ਤੇ ਇਸਤੇਮਾਲ ਇਕ ਤਸਵੀਰ ਵੱਖ ਐਂਗਲ ਨਾਲ ਇਸ ਫੋਟੋ ਨੂੰ ਦਿਖਾਉਂਦੀ ਹੈ। ਨਾਲ ਲਿਖਿਆ ਹੈ “The Indian Prime Minister rushed to pay homage to this legend who India also considers their freedom hero alongside Gandhi. The Indian Govt announced the greatest civilian award for the Pathan”। ਇਸਦਾ ਅਨੁਵਾਦ ਹੁੰਦਾ ਹੈ- ” ਭਰਤੀਏ ਪ੍ਰਧਾਨਮੰਤ੍ਰੀ ਨੇ ਵੀ ਅਬਦੁੱਲ ਗੱਫਾਰ ਖਾਨ ਦੇ ਜਨਾਜ਼ੇ ਵਿਚ ਸ਼ਿਰਕਤ ਕਿੱਤੀ।”

ਇਸ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਹੈ “The death of Ghaffar Khan at Jalalabad (Afghanistan) & Baba’s funeral, one of the biggest funeral in the history of the world”. ਜਿਸਦੇ ਨਾਲ ਸਾਫ ਹੁੰਦਾ ਹੈ ਕਿ ਇਹ ਫੋਟੋ ਅਬਦੁੱਲ ਗੱਫਾਰ ਖਾਨ ਦੇ ਜਨਾਜ਼ੇ ਦੀ ਹੈ।

ਇਸ ਗੱਲ ਦੀ ਪੁਸ਼ਟੀ ਕਰਨ ਲਈ ਅਸੀਂ ਇੰਦਰਾ ਗਾਂਧੀ ਦੇ ਅੰਤਮ ਸੰਸਕਾਰ ਦੇ ਫੋਟੋ ਨੂੰ ਲੱਭਿਆ। ਇਸ ਜਾਂਚ ਵਿਚ ਸਾਡੇ ਹੱਥ ਇੰਦਰਾ ਗਾਂਧੀ ਦੇ ਅੰਤਮ ਸੰਸਕਾਰ ਦਾ ਵੀਡੀਓ ਲੱਗਿਆ। ਇਸ 7 ਮਿੰਟ ਦੇ ਵੀਡੀਓ ਵਿਚ 6 ਮਿੰਟ ਅਤੇ 18 ਸੈਕੰਡ ਤੇ ਪੂਰੇ ਗਾਂਧੀ ਪਰਿਵਾਰ ਨੂੰ ਇੱਕ ਸਾਥ ਹੀ ਵੇਖਿਆ ਜਾ ਸਕਦਾ ਹੈ। ਜਿੱਥੇ ਵਾਇਰਲ ਹੋ ਰਹੇ ਵੀਡੀਓ ਵਿਚ ਰਾਜੀਵ ਗਾਂਧੀ ਨੇ  ਬੰਦ ਗਲੇ ਦਾ ਸੂਟ ਪਾਇਆ ਹੋਇਆ ਹੈ, ਇੰਦਰਾ ਗਾਂਧੀ ਦੇ ਅੰਤਮ ਸੰਸਕਾਰ ਵਿਚ ਉਹਨਾਂ ਨੇ ਕੁੜਤਾ-ਪਜਾਮਾ ਪਾਇਆ ਹੋਇਆ ਹੈ। ਇੰਦਰਾ ਗਾਂਧੀ ਦੇ ਅੰਤਮ ਸੰਸਕਾਰ ਵਿਚ ਰਾਜੀਵ ਨੇ ਗਾਂਧੀ ਟੋਪੀ ਵੀ ਪਾਈ ਹੋਈ ਹੈ, ਜਦਕਿ ਵਾਇਰਲ ਵੀਡੀਓ ਵਿਚ ਟੋਪੀ ਨਹੀਂ ਪਾਈ।

ਇਸ ਸਿਲਸਿਲੇ ਵਿਚ ਜ਼ਿਆਦਾ ਪੁਸ਼ਟੀ ਲਈ ਅਸੀਂ ਆਲ ਇੰਡੀਆ ਤੰਜ਼ੀਮ ਉਲੇਮਾ-ਏ-ਇਸਲਾਮ ਦੇ ਦਿੱਲੀ ਪ੍ਰਦੇਸ਼ ਦੇ ਜਨਰਲ ਸਕੱਤਰ ਸਗੀਰ ਅਹਮਦ ਨਾਲ ਵੀ ਗੱਲ ਕਿੱਤੀ ਜਿਹਨਾਂ ਨੇ ਸਾਨੂੰ ਦਸਿਆ ਕਿ ਕਿਸੇ ਵੀ ਮੁਸਲਿਮ ਦੇ ਜਨਾਜ਼ੇ ਵਿਚ ਮ੍ਰਤ ਵੇਅਕਤੀ ਲਈ ਮਗਫ਼ਿਰਤ ਦੀ ਦੁਆ ਕਿੱਤੀ ਜਾਂਦੀ ਹੈ। ਇਸ ਦੌਰਾਨ ਮੌਲਾਨਾ ਦੁਆਰਾ ਕੁਰਾਨ ਦੀ ਕੁੱਝ ਆਇਤਾਂ ਪੜ੍ਹੀਆਂ ਜਾਂਦੀਆਂ ਹਨ ਅਤੇ ਨੇੜੇ ਖੜੇ ਲੋਕ ਵੀ ਦੁਆ ਮੰਗਦੇ ਹਨ।

ਨਤੀਜਾ: ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਵਾਇਰਲ ਹੋ ਰਿਹਾ ਫੋਟੋ ਅਬਦੁੱਲ ਗੱਫਾਰ ਖਾਨ ਦੇ ਜਨਾਜ਼ੇ ਦਾ ਹੈ ਨਾ ਕਿ ਇੰਦਰਾ ਗਾਂਧੀ ਦੇ ਅੰਤਮ ਸੰਸਕਾਰ ਦਾ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : ਇੰਦਰਾ ਦੀ ਲਾਸ਼ ਸਾਹਮਣੇ ਰਾਹੁਲ ਅਤੇ ਰਾਜੀਵ ਗਾਂਧੀ ਕਲਮਾ ਪੜ੍ਹ ਰਹੇ ਸਨ
  • Claimed By : FB user Paras Saini
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later