Fact Check: ਮੈਨਪੁਰੀ ‘ਚ ਪਿਸਤੌਲ ਦੇ ਨਾਲ ਫੜੀ ਗਈ ਕੁੜੀ ਦਾ ਵੀਡੀਓ ਗ਼ਲਤ ਦਾਅਵੇ ਨਾਲ ਹੋਇਆ ਵਾਇਰਲ
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਪਿਸਤੌਲ ਲੈ ਕੇ ਘੁੰਮ ਰਹੀ ਯੁਵਤੀ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ। ਯੁਵਤੀ ਨਾ ਤਾਂ ਅਧਿਆਪਿਕਾ ਹੈ ਅਤੇ ਨਾ ਹੀ ਮੁਸਲਿਮ ਸਮੁਦਾਇ ਤੋਂ ਹੈ।
- By: Pragya Shukla
- Published: Apr 14, 2022 at 04:33 PM
- Updated: Apr 14, 2022 at 04:41 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਉੱਤਰ ਪ੍ਰਦੇਸ਼ ਦੇ ਮੈਨਪੁਰੀ ਸ਼ਹਿਰ ‘ਚ ਹਾਲ ਹੀ ਵਿੱਚ ਪੁਲਿਸ ਨੇ ਇੱਕ ਯੁਵਤੀ ਨੂੰ ਪਿਸਤੌਲ ਦੇ ਨਾਲ ਗ੍ਰਿਫਤਾਰ ਕੀਤਾ ਹੈ। ਮਹਿਲਾ ਪੁਲਿਸ ਦੁਆਰਾ ਕੈਮਰੇ ਦੇ ਸਾਹਮਣੇ ਕੀਤੀ ਗਈ ਤਲਾਸ਼ੀ ‘ਚ ਯੁਵਤੀ ਦੀ ਕਮਰ ਵਿੱਚ ਪਿਸਤੌਲ ਬਰਾਮਦ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਯੁਵਤੀ ਨੂੰ ਗ੍ਰਿਫਤਾਰ ਕਰ ਲਿਆ। ਇਸ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਯੁਵਤੀ ਅਧਿਆਪਿਕਾ ਸੀ ਅਤੇ ਮੁਸਲਿਮ ਸਮੁਦਾਇ ਤੋਂ ਸੀ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਯੁਵਤੀ ਨਾ ਹੀ ਅਧਿਆਪਿਕਾ ਹੈ ਅਤੇ ਨਾ ਹੀ ਮੁਸਲਿਮ ਸਮੁਦਾਇ ਤੋਂ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਯੋਗੀ ਆਦਿਤਿਆਨਾਥ ਦਾ ਚੇਲਾ ਨੇ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ, “UP : ਮੈਨਪੁਰੀ ਵਿੱਚ ਜੀਂਸ ਵਿੱਚ ਪਿਸਤੌਲ ਲਗਾਕੇ ਘੁੰਮ ਰਹੀ ਇੱਕ ਮੁਸਲਿਮ ਅਧਿਆਪਿਕਾ ਨੂੰ ਪੁਲਿਸ ਨੇ ਦਬੋਚਿਆ ਹੈ।”
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਤੇ ਕੁਝ ਕੀਵਰਡਸ ਰਾਹੀਂ ਸਰਚ ਕੀਤਾ। ਇਸ ਦੌਰਾਨ ਦਾਅਵੇ ਨਾਲ ਜੁੜੀ ਇੱਕ ਰਿਪੋਰਟ ਦੈਨਿਕ ਜਾਗਰਣ ਦੀ ਵੈੱਬਸਾਈਟ ਤੇ 13 ਅਪ੍ਰੈਲ 2022 ਨੂੰ ਪ੍ਰਕਾਸ਼ਿਤ ਮਿਲੀ। ਰਿਪੋਰਟ ਦੇ ਅਨੁਸਾਰ, ਮੈਨਪੁਰੀ ਜਨਪਦ ਵਿੱਚ ਫਿਰੋਜ਼ਾਬਾਦ ਦੀ ਯੁਵਤੀ ਪਿਸਤੌਲ ਲੈ ਕੇ ਜੇਲ ਚੌਰਾਹੇ ਤੇ ਚਾਟ ਖਾ ਰਹੀ ਸੀ। ਜਾਣਕਾਰੀ ਮਿਲਣ ਤੇ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਯੁਵਤੀ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਉਸ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ। ਯੁਵਤੀ ਅਧਿਆਪਿਕਾ ਨਹੀਂ ਹੈ ਅਤੇ ਨਾ ਹੀ ਮੁਸਲਿਮ ਸਮੁਦਾਇ ਤੋਂ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਮੈਨਪੁਰੀ ਪੁਲਿਸ ਦੇ ਅਧਿਕਾਰਿਤ ਟਵਿੱਟਰ ਅਕਾਊਂਟ ਨੂੰ ਖੰਗਾਲਣਾ ਸ਼ੁਰੂ ਕੀਤਾ । ਇਸ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਜੁੜਿਆ ਇੱਕ ਟਵੀਟ 13 ਅਪ੍ਰੈਲ 2022 ਨੂੰ ਪੋਸਟ ਮਿਲਿਆ। ਮੈਨਪੁਰੀ ਪੁਲਿਸ ਨੇ ਇੱਕ ਟਵਿੱਟਰ ਯੂਜ਼ਰ ਨੂੰ ਜਵਾਬ ਦਿੰਦੇ ਹੋਏ ਲਿਖਿਆ, ”ਉਕਤ ਪ੍ਰਕਰਣ ਵਿੱਚ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਪਿਸਤੌਲ ਦੇ ਨਾਲ ਫੜੀ ਗਈ ਔਰਤ ਅਧਿਆਪਿਕਾ ਨਹੀਂ ਹੈ। ਪਿਸਤੌਲ ਕਿੱਥੋਂ ਲੈ ਕੇ ਆਈ , ਕਿਸ ਮਕਸਦ ਦੇ ਲਈ ਲੈ ਕੇ ਆਈ ਸੀ। ਇਸ ਸੰਬੰਧ ਵਿੱਚ ਥਾਣਾ ਕੋਤਵਾਲੀ ਵਿਖੇ ਅਭਿਯੋਗ ਪੰਜੀਕ੍ਰਿਤ ਕਰਕੇ ਜਾਂਚ ਕੀਤੀ ਜਾ ਰਹੀ ਹੈ।”
ਪੂਰੀ ਤਰ੍ਹਾਂ ਪੁਸ਼ਟੀ ਕਰਨ ਦੇ ਲਈ ਅਸੀਂ ਦੈਨਿਕ ਜਾਗਰਣ ਦੇ ਮੈਨਪੁਰੀ ਦੇ ਬਿਊਰੋ ਚੀਫ਼ ਦਿਲੀਪ ਸ਼ਰਮਾ ਦੀ ਮਦਦ ਨਾਲ ਕੋਤਵਾਲੀ ਥਾਣਾ ਇੰਚਾਰਜ ਅਨਿਲ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਲੜਕੀ ਨਾ ਹੀ ਅਧਿਆਪਿਕਾ ਅਤੇ ਨਾ ਹੀ ਮੁਸਲਿਮ ਸਮੁਦਾਇ ਤੋਂ ਹੈ। ਲੜਕੀ 12ਵੀਂ ਤੱਕ ਪੜ੍ਹੀ ਹੈ ਅਤੇ ਉਸ ਦਾ ਨਾਂ ਕਰਿਸ਼ਮਾ ਯਾਦਵ ਹੈ। ਲੜਕੀ ਨੇ ਦੱਸਿਆ ਹੈ ਕਿ ਉਹ ਨਵੀਂ ਆਬਾਦੀ ਫੁਲਵਾਰੀ ਥਾਣਾ ਦਕਸ਼ੀਨ ਫ਼ਿਰੋਜ਼ਾਬਾਦ ਦੀ ਰਹਿਣ ਵਾਲੀ ਹੈ। ਲੜਕੀ ਦੇ ਮੁਤਾਬਿਕ, ਉਸ ਦੀ ਮਾਂ ਨੇ ਪਿਤਾ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਹ ਕਾਫੀ ਜਾਇਦਾਦ ਦੀ ਮਾਲਕ ਹੋ ਗਈ ਹੈ। ਇਸ ਲਈ ਉਸ ਦੀ ਜਾਨ ਨੂੰ ਖਤਰਾ ਹੈ, ਜਿਸ ਕਾਰਨ ਉਹ ਆਪਣੇ ਨਾਲ ਬੰਦੂਕ ਰੱਖਦੀ ਹੈ।
ਪੜਤਾਲ ਦੇ ਅੰਤ ‘ਚ ਪੋਸਟ ਨੂੰ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਯੂਜ਼ਰ ਦੀ ਸੋਸ਼ਲ ਸਕੈਨਿੰਗ ‘ਚ ਪਤਾ ਲੱਗਿਆ ਕਿ ਫੇਸਬੁੱਕ ਤੇ ਯੂਜ਼ਰ ਦੇ ਇੱਕ ਹਜ਼ਾਰ ਤੋਂ ਵੱਧ ਫੋਲੋਅਰਸ ਹਨ। ਯੂਜ਼ਰ ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਦਾ ਵਸਨੀਕ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਪਿਸਤੌਲ ਲੈ ਕੇ ਘੁੰਮ ਰਹੀ ਯੁਵਤੀ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ। ਯੁਵਤੀ ਨਾ ਤਾਂ ਅਧਿਆਪਿਕਾ ਹੈ ਅਤੇ ਨਾ ਹੀ ਮੁਸਲਿਮ ਸਮੁਦਾਇ ਤੋਂ ਹੈ।
- Claim Review : UP : ਮੈਨਪੁਰੀ ਵਿੱਚ ਜੀਂਸ ਵਿੱਚ ਪਿਸਤੌਲ ਲਗਾਕੇ ਘੁੰਮ ਰਹੀ ਇੱਕ ਮੁਸਲਿਮ ਅਧਿਆਪਿਕਾ ਨੂੰ ਪੁਲਿਸ ਨੇ ਦਬੋਚਿਆ ਹੈ।
- Claimed By : ਫੇਸਬੁੱਕ ਯੂਜ਼ਰ ਯੋਗੀ ਆਦਿਤਿਆਨਾਥ ਦਾ ਚੇਲਾ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...