Fact Check : ਭਗਵੰਤ ਮਾਨ ਦਾ ਪੁਰਾਣਾ ਵੀਡੀਓ ਹੁਣ ਕੀਤਾ ਗਿਆ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਭਗਵੰਤ ਮਾਨ ਦੀ 2017 ਦੀ ਵੀਡੀਓ ਹੁਣ ਪੰਜਾਬ ‘ਚ ‘ਆਪ’ ਦੀ ਜਿੱਤ ਤੋਂ ਬਾਅਦ ਫਰਜ਼ੀ ਦਾਅਵਿਆਂ ਨਾਲ ਵਾਇਰਲ ਕੀਤੀ ਜਾ ਰਹੀ ਹੈ।
- By: Ashish Maharishi
- Published: Mar 16, 2022 at 06:06 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਹੁਣ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਉਨ੍ਹਾਂ ਨੂੰ ਲੜਖੜਾਉਂਦੇ ਹੋਏ ਦੇਖਿਆ ਜਾ ਸਕਦਾ ਹੈ। 18 ਸੈਕਿੰਡ ਦੀ ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਸੋਸ਼ਲ ਮੀਡੀਆ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਭਗਵੰਤ ਮਾਨ ਦਾ ਇਹ ਵੀਡੀਓ ਹਾਲ ਹੀ ਦਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ 2017 ਤੋਂ ਇੰਟਰਨੈੱਟ ਤੇ ਮੌਜੂਦ ਹੈ। ਇਸ ਵੀਡੀਓ ਦਾ ਪੰਜਾਬ ਚੋਣ ਦੀ ਜਿੱਤ ਨਾਲ ਕੋਈ ਸੰਬੰਧ ਨਹੀ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਲਸ਼ਮੀਕਾਂਤ ਮਿਸ਼ਰਾ ਨੇ 11 ਮਾਰਚ ਨੂੰ ਇੱਕ ਵੀਡੀਓ ਵਾਇਰਲ ਕਰਕੇ ਦਾਅਵਾ ਕੀਤਾ: ‘ਦੇਖੋ, ਸ਼ਰਾਬ ਦੇ ਨਸ਼ੇ ਵਿੱਚ ਹੋਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਕੱਲ੍ਹ ਦਾ ਵੀਡੀਓ ਹੈ ਆਹੀ ਹੋਵੇਗਾ ਪੰਜਾਬ ਦਾ ??? ਜਿਸ ਦਿਨ ਸਹੁੰ ਚੁੱਕਣਗੇ ਸਾਰੇ ਪੰਜਾਬੀਆਂ ਨੂੰ ਕਮਿਸ਼ਨਰ ਬਣਾ ਦੇਣਗੇ।
ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਉੱਪਰ ਕਈ ਹੋਰ ਯੂਜ਼ਰਸ ਇਸ ਪੋਸਟ ਨਾਲ ਮਿਲਦੇ – ਜੁਲਦੇ ਦਾਅਵੇ ਸਾਂਝੇ ਕਰ ਰਹੇ ਹਨ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ InVID ਟੂਲ ਦੀ ਮਦਦ ਲਈ। ਵਾਇਰਲ ਪੋਸਟ ਵਿੱਚ ਵਰਤੀ ਗਈ ਵੀਡੀਓ ਨੂੰ ਇਸ ਟੂਲ ਵਿੱਚ ਅਪਲੋਡ ਕਰਕੇ ਕਈ ਗ੍ਰੈਬਸ ਕੱਢੇ । ਫਿਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿੱਚ ਖੋਜਣਾ ਸ਼ੁਰੂ ਕੀਤਾ। ਸਾਨੂੰ ਪੰਜ ਸਾਲ ਪਹਿਲਾਂ ਇੱਕ ਯੂਟਿਊਬ ਚੈਨਲ ਤੇ ਅੱਪਲੋਡ ਕੀਤਾ ਵਾਇਰਲ ਵੀਡੀਓ ਮਿਲਿਆ। ਟੀਵੀ 24 ਇੰਡੀਆ ਨਾਮ ਦੇ ਇਸ ਯੂਟਿਊਬ ਚੈਨਲ ਤੇ ਇਸ ਵੀਡੀਓ 8 ਮਾਰਚ 2017 ਨੂੰ ਅੱਪਲੋਡ ਕੀਤਾ ਗਿਆ ਸੀ। ਇਸਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਵਿੱਚ ਦੈਨਿਕ ਜਾਗਰਣ ਡਿਜੀਟਲ ਵਿੱਚ ਕੰਮ ਕਰਨ ਵਾਲੇ ਉਪ ਸਮਾਚਾਰ ਸੰਪਾਦਕ ਕਮਲੇਸ਼ ਭੱਟ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ। ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਭਗਵੰਤ ਮਾਨ ਦਾ ਇਹ ਵਾਇਰਲ ਵੀਡੀਓ ਕਾਫੀ ਪੁਰਾਣਾ ਹੈ।
ਜਾਂਚ ਦੇ ਅੰਤ ‘ਚ ਵਿਸ਼ਵਾਸ ਨਿਊਜ਼ ਨੇ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਨੂੰ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਫੇਸਬੁੱਕ ਯੂਜ਼ਰ ਲਸ਼ਮੀਕਾਂਤ ਮਿਸ਼ਰਾ ਦੀ ਸੋਸ਼ਲ ਸਕੈਨਿੰਗ ‘ਚ ਪਾਇਆ ਗਿਆ ਕਿ ਯੂਜ਼ਰ ਯੂਪੀ ਦੇ ਜੌਨਪੁਰ ਦਾ ਰਹਿਣ ਵਾਲਾ ਹੈ। ਫੇਸਬੁੱਕ ਤੇ ਯੂਜ਼ਰ ਦੇ ਦੋ ਹਜ਼ਾਰ ਤੋਂ ਵੱਧ ਦੋਸਤ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਭਗਵੰਤ ਮਾਨ ਦੀ 2017 ਦੀ ਵੀਡੀਓ ਹੁਣ ਪੰਜਾਬ ‘ਚ ‘ਆਪ’ ਦੀ ਜਿੱਤ ਤੋਂ ਬਾਅਦ ਫਰਜ਼ੀ ਦਾਅਵਿਆਂ ਨਾਲ ਵਾਇਰਲ ਕੀਤੀ ਜਾ ਰਹੀ ਹੈ।
- Claim Review : ਦੇਖੋ, ਸ਼ਰਾਬ ਦੇ ਨਸ਼ੇ ਵਿੱਚ ਹੋਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਕੱਲ੍ਹ ਦਾ ਵੀਡੀਓ ਹੈ ਆਹੀ ਹੋਵੇਗਾ ਪੰਜਾਬ ਦਾ ??? ਜਿਸ ਦਿਨ ਸਹੁੰ ਚੁੱਕਣਗੇ ਸਾਰੇ ਪੰਜਾਬੀਆਂ ਨੂੰ ਕਮਿਸ਼ਨਰ ਬਣਾ ਦੇਣਗੇ।
- Claimed By : ਫੇਸਬੁੱਕ ਯੂਜ਼ਰ ਲਸ਼ਮੀਕਾਂਤ ਮਿਸ਼ਰਾ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...