Fact Check: ਕਾਂਗਰਸੀ ਵਿਧਾਇਕ ਨੇ ਨਹੀਂ ਕੀਤਾ ਹਿਰਨ ਦਾ ਸ਼ਿਕਾਰ, ਬੰਗਲਾਦੇਸ਼ ਦਾ ਪੁਰਾਣਾ ਵੀਡੀਓ ਗ਼ਲਤ ਦਾਅਵੇ ਨਾਲ ਹੋਇਆ ਵਾਇਰਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਦੀ ਜਾਂਚ ਕੀਤੀ ਹੈ ਅਤੇ ਪਾਇਆ ਕਿ ਇਹ ਗ਼ਲਤ ਹੈ। ਵੀਡੀਓ ਦਾ ਭਾਰਤ ਨਾਲ ਕੋਈ ਸੰਬੰਧ ਨਹੀਂ ਹੈ, ਇਹ ਵੀਡੀਓ ਬੰਗਲਾਦੇਸ਼ ਦਾ ਹੈ। ਵੀਡੀਓ ਵਿੱਚ ਮੌਜੂਦ ਵਿਅਕਤੀ ਇੱਕ ਬੰਗਲਾਦੇਸ਼ੀ ਹੈ, ਜੋ ਸਿਡਨੀ ਵਿੱਚ ਰਹਿੰਦਾ ਹੈ ਅਤੇ ਬੰਗਲਾਦੇਸ਼ ਦੇ ਚਿਟਗਾਂਵ ਵਿੱਚ ਆਪਣੇ ਫਾਰਮ ਹਾਊਸ ਤੇ ਉਸਨੇ ਹਿਰਨ ਦਾ ਸ਼ਿਕਾਰ ਕੀਤਾ ਸੀ।
- By: Pragya Shukla
- Published: Mar 10, 2022 at 03:29 PM
- Updated: Mar 10, 2022 at 03:31 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਹਿਰਨ ਦਾ ਸ਼ਿਕਾਰ ਕਰਦੇ ਹੋਏ ਇੱਕ ਵਿਅਕਤੀ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਵਿਅਕਤੀ ਪਹਿਲਾਂ ਹਿਰਨ ਦੇ ਇੱਕ ਝੁੰਡ ਤੇ ਗੋਲੀ ਚਲਾਉਂਦਾ ਹੈ ਅਤੇ ਫਿਰ ਉਸ ਨੂੰ ਚਾਕੂ ਨਾਲ ਮਾਰ ਦਿੰਦਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ‘ਚ ਮੌਜੂਦ ਵਿਅਕਤੀ ਕਾਂਗਰਸੀ ਵਿਧਾਇਕ ਅਨਿਲ ਉਪਾਧਿਆਯ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਦੀ ਜਾਂਚ ਕੀਤੀ ਅਤੇ ਇਸ ਨੂੰ ਗ਼ਲਤ ਪਾਇਆ। ਵੀਡੀਓ ਦਾ ਭਾਰਤ ਨਾਲ ਕੋਈ ਸੰਬੰਧ ਨਹੀਂ ਹੈ, ਇਹ ਵੀਡੀਓ ਬੰਗਲਾਦੇਸ਼ ਦਾ ਹੈ। ਵੀਡੀਓ ਵਿੱਚ ਮੌਜੂਦ ਵਿਅਕਤੀ ਇੱਕ ਬੰਗਲਾਦੇਸ਼ੀ ਹੈ, ਜੋ ਸਿਡਨੀ ਵਿੱਚ ਰਹਿੰਦਾ ਹੈ ਅਤੇ ਬੰਗਲਾਦੇਸ਼ ਦੇ ਚਿਟਗਾਂਵ ਵਿੱਚ ਆਪਣੇ ਫਾਰਮ ਹਾਊਸ ਤੇ ਉਸ ਨੇ ਇਸ ਹਿਰਨ ਦਾ ਸ਼ਿਕਾਰ ਕੀਤਾ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Akshay Kr Upadhyaya ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”ਸਲਮਾਨ ਖਾਨ ਅਜੇ ਵੀ ਹਿਰਨਾਂ ਦਾ ਸ਼ਿਕਾਰ ਕਰਨ ਲਈ ਅਦਾਲਤਾਂ ਦੇ ਚੱਕਰ ਲਗਾ ਰਹੇ ਹਨ। ਪਰ ਕਾਂਗਰਸ ਦੇ ਇਸ ਵਿਧਾਇਕ ਅਨਿਲ ਉਪਾਧਿਆਯ ਇੱਕ ਪਾਰਕ ਵਿੱਚ ਹਿਰਨ ਨੂੰ ਗੋਲੀ ਮਾਰ ਕੇ ਸ਼ਿਕਾਰ ਕਰਨਾ ਸਿੱਖ ਰਹੇ ਹਨ। ਇਸ ਨੂੰ ਵਾਇਰਲ ਕਰੋ ਅਤੇ ਅਦਾਲਤ ਉਸ ਨੂੰ ਸਜ਼ਾ ਦੀਓ ।”
ਸੋਸ਼ਲ ਮੀਡੀਆ ਤੇ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ। ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਇੱਕ ਰਿਪੋਰਟ ਬੰਗਲਾਦੇਸ਼ ਦੀ ਨਿਊਜ਼ ਵੈੱਬਸਾਈਟ ਡੇਲੀ ਸਟਾਰ ਤੇ 12 ਜੁਲਾਈ 2015 ਨੂੰ ਪ੍ਰਕਾਸ਼ਿਤ ਮਿਲੀ। ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਿਕ, ਬੰਗਲਾਦੇਸ਼ ਦੇ ਚਟਗਾਂਵ ‘ਚ ਮੋਇਨੂਦੀਨ ਨਾਂ ਦੇ ਇੱਕ ਵਿਅਕਤੀ ਨੇ ਆਪਣੇ ਖੇਤ ‘ਚ ਇੱਕ ਹਿਰਨ ਦਾ ਬੇਰਹਿਮੀ ਨਾਲ ਸ਼ਿਕਾਰ ਕੀਤਾ ਅਤੇ ਉਸਦਾ ਵੀਡੀਓ ਆਨਲਾਈਨ ਪੋਸਟ ਕਰ ਦਿੱਤਾ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕਾਂ ਵਿੱਚਕਾਰ ਨਾਰਾਜਗੀ ਫੈਲ ਗਈ ਅਤੇ ਲੋਕਾਂ ਨੇ ਇਸ ਵਿਅਕਤੀ ਦੀ ਇਸ ਹਰਕਤ ਦਾ ਖ਼ੂਬ ਵਿਰੋਧ ਕੀਤਾ।
ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਅਸੀਂ ਫੇਸਬੁੱਕ ਉੱਤੇ ਕੁਝ ਕੀਵਰਡਸ ਦੇ ਰਾਹੀਂ ਮੋਇਨੂਦੀਨ ਦੇ ਅਕਾਊਂਟ ਦੀ ਖੋਜ ਕਰਨੀ ਸ਼ੁਰੂ ਕੀਤੀ। ਇਸ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਇੱਕ ਪੋਸਟ ਮੋਇਨੂਦੀਨ ਨਾਮ ਦੇ ਇੱਕ ਫੇਸਬੁੱਕ ਅਕਾਊਂਟ ਤੇ 13 ਜੁਲਾਈ 2015 ਨੂੰ ਅਪਲੋਡ ਕੀਤੀ ਪ੍ਰਾਪਤ ਹੋਈ। ਪੋਸਟ ‘ਚ ਮੋਇਨੂਦੀਨ ਨੇ ਹਿਰਨ ਦਾ ਸ਼ਿਕਾਰ ਕਰਨ ਲਈ ਮੁਆਫੀ ਮੰਗੀ ਹੈ। ਮੋਇਨੂਦੀਨ ਦੀ ਇਸ ਪੋਸਟ ਦੇ ਅਨੁਸਾਰ, ਉਹ ਇੱਕ ਬੰਗਲਾਦੇਸ਼ੀ ਨਾਗਰਿਕ ਹੈ, ਜੋ ਆਸਟ੍ਰੇਲੀਆ ਵਿੱਚ ਰਹਿੰਦਾ ਹੈ। ਇਸ ਪੋਸਟ ਵਿੱਚ ਲਿਖਿਆ ਹੈ,“मेरा बांग्लादेश के चटगांव में एक फार्म है, जहां पर मैंने कुछ हिरण, गाय और भी बहुत-से जानवर पाल रखे हैं। मैंने लाइसेंसी बंदूक से इस हिरण का शिकार किया था। लेकिन मेरा ऐसा करने से लोगों को दुख पहुंचा है, मेरा लोगों को दुख पहुंचाने का कोई इरादा नहीं था। हिरण को मारने की इस घटना पर मुझे खेद है और मैं ऐसा दोबारा नहीं करूंगा।”
ਅਸੀਂ ਯੂਜ਼ਰ ਦੇ ਅਕਾਊਂਟ ਨੂੰ ਪੂਰੀ ਤਰ੍ਹਾਂ ਖੰਗਾਲਿਆ , ਪਰ ਸਾਨੂੰ ਵਾਇਰਲ ਵੀਡੀਓ ਉੱਥੇ ਪ੍ਰਾਪਤ ਨਹੀਂ ਹੋਈ। ਇਸ ਵੀਡੀਓ ਨੂੰ ਯੂਜ਼ਰ ਨੇ ਡਿਲੀਟ ਕਰ ਦਿੱਤਾ ਹੈ।
ਅਸੀਂ ਸਰਚ ਨੂੰ ਅੱਗੇ ਵਧਾਉਂਦੇ ਹੋਏ Myneta.info ਵੈੱਬਸਾਈਟ ਤੇ ਜਾ ਕੇ ਕਾਂਗਰਸ ਵਿਧਾਇਕ ਅਨਿਲ ਉਪਾਧਿਆਯ ਦੇ ਬਾਰੇ ਖੰਗਾਲਣਾ ਸ਼ੁਰੂ ਕੀਤਾ। ਇਸ ਵੈੱਬਸਾਈਟ ਤੇ ਦੇਸ਼ ਭਰ ਦੇ ਵਿਧਾਇਕ ਅਤੇ ਸੰਸਦਾਂ ਦਾ ਰਿਕਾਰਡ ਮੌਜੂਦ ਹੈ , ਪਰ ਸਾਨੂੰ ਇੱਥੇ ਅਨਿਲ ਉਪਾਧਿਆਯ ਨਾਂ ਦੇ ਕਿਸੇ ਵੀ ਵਿਧਾਇਕ ਅਤੇ ਸੰਸਦ ਦਾ ਕੋਈ ਜ਼ਿਕਰ ਨਹੀਂ ਮਿਲਿਆ, ਜੋ ਫਿਲਹਾਲ ਕਾਂਗਰਸ ਨਾਲ ਜੁੜਿਆ ਹੋਇਆ ਹੋਵੇ।
ਵਧੇਰੇ ਜਾਣਕਾਰੀ ਲਈ ਅਸੀਂ ਕਾਂਗਰਸ ਦੇ ਬੁਲਾਰੇ ਅਭਿਮੰਨਿਊ ਤਿਆਗੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ। ਵਿਰੋਧੀ ਪਾਰਟੀਆਂ ਦੁਆਰਾ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਆਖਰੀ ਪੜਾਅ ਵਿੱਚ ਉਸ ਪ੍ਰੋਫਾਈਲ ਦੇ ਪਿਛੋਕੜ ਦੀ ਜਾਂਚ ਕੀਤੀ, ਜਿਸਨੇ ਵਾਇਰਲ ਪੋਸਟ ਨੂੰ ਸਾਂਝਾ ਕੀਤਾ ਸੀ। ਅਸੀਂ ਪਾਇਆ ਕਿ ਯੂਜ਼ਰ ਦੇ ਫੇਸਬੁੱਕ ਤੇ ਨੌ ਸੌ ਤੋਂ ਵੱਧ ਦੋਸਤ ਮੌਜੂਦ ਹਨ। Akshay Kr Upadhyaya ਜੁਲਾਈ 2010 ਤੋਂ ਫੇਸਬੁੱਕ ਤੇ ਸਕ੍ਰਿਯ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਦੀ ਜਾਂਚ ਕੀਤੀ ਹੈ ਅਤੇ ਪਾਇਆ ਕਿ ਇਹ ਗ਼ਲਤ ਹੈ। ਵੀਡੀਓ ਦਾ ਭਾਰਤ ਨਾਲ ਕੋਈ ਸੰਬੰਧ ਨਹੀਂ ਹੈ, ਇਹ ਵੀਡੀਓ ਬੰਗਲਾਦੇਸ਼ ਦਾ ਹੈ। ਵੀਡੀਓ ਵਿੱਚ ਮੌਜੂਦ ਵਿਅਕਤੀ ਇੱਕ ਬੰਗਲਾਦੇਸ਼ੀ ਹੈ, ਜੋ ਸਿਡਨੀ ਵਿੱਚ ਰਹਿੰਦਾ ਹੈ ਅਤੇ ਬੰਗਲਾਦੇਸ਼ ਦੇ ਚਿਟਗਾਂਵ ਵਿੱਚ ਆਪਣੇ ਫਾਰਮ ਹਾਊਸ ਤੇ ਉਸਨੇ ਹਿਰਨ ਦਾ ਸ਼ਿਕਾਰ ਕੀਤਾ ਸੀ।
- Claim Review : ਸਲਮਾਨ ਖਾਨ ਅਜੇ ਵੀ ਹਿਰਨਾਂ ਦਾ ਸ਼ਿਕਾਰ ਕਰਨ ਲਈ ਅਦਾਲਤਾਂ ਦੇ ਚੱਕਰ ਲਗਾ ਰਹੇ ਹਨ। ਪਰ ਕਾਂਗਰਸ ਦੇ ਇਸ ਵਿਧਾਇਕ ਅਨਿਲ ਉਪਾਧਿਆਯ ਇੱਕ ਪਾਰਕ ਵਿੱਚ ਹਿਰਨ ਨੂੰ ਗੋਲੀ ਮਾਰ ਕੇ ਸ਼ਿਕਾਰ ਕਰਨਾ ਸਿੱਖ ਰਹੇ ਹਨ। ਇਸ ਨੂੰ ਵਾਇਰਲ ਕਰੋ ਅਤੇ ਅਦਾਲਤ ਉਸ ਨੂੰ ਸਜ਼ਾ ਦੀਓ ।
- Claimed By : Akshay Kr Upadhyaya
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...