Fact Check: ਸਿੱਖ ਨੌਜਵਾਨ ਦੀ ਦਸਤਾਰ ਉਤਾਰਨ ਦਾ ਇਹ ਮਾਮਲਾ ਹਾਲੀਆ ਨਹੀਂ ਪੁਰਾਣਾ ਹੈ , ਵੀਡੀਓ ਗ਼ਲਤ ਦਾਅਵੇ ਨਾਲ ਹੋਇਆ ਵਾਇਰਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਕਲਿਪ ਦੀ ਜਾਂਚ ਕੀਤੀ ਅਤੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- By: Jyoti Kumari
- Published: Feb 25, 2022 at 06:37 PM
- Updated: Feb 25, 2022 at 06:41 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ਤੇ 17 ਸੈਕੰਡ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਸਿੱਖ ਨੌਜਵਾਨ ਨਾਲ ਬਦਸਲੂਕੀ ਕਰਦੇ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡਿਆ ਯੂਜ਼ਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਇਹ ਵਿਡਿਓ “ਪੰਜਾਬ ਦੇ ਪੁਤਲੀਘਰ, ਵਾਰਡ ਨੰਬਰ 2 ਦੱਸੀਂ ਜਾ ਰਹੀ ਹੈ ਜਿੱਥੇ ਦਾ ਨਿਗਮ ਪਾਰਸ਼ਦ ਪਵਨ ਚੋਧਰੀ ਹੈ, ਤੇ ਇਹ ਜੋ ਸਿੱਖ ਬੱਚੇ ਦੀ ਦਸਤਾਰ ਉਤਾਰ ਰਿਹਾ ਹੈ ਪਵਨ ਚੋਧਰੀ ਦਾ ਪੁੱਤਰ ਹੈ। ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਕਲਿਪ ਦੀ ਜਾਂਚ ਕੀਤੀ ਅਤੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ “Canadian Challa ਕਨੇਡੀਅਨ ਛੱਲਾ” ਨੇ ਇਸ ਵੀਡੀਓ ਨੂੰ 20 ਫਰਵਰੀ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ :”ਇਹ ਵਿਡਿਓ ਪੰਜਾਬ ਦੇ ਪੁਤਲੀਘਰ, ਵਾਰਡ ਨੰਬਰ 2 ਦੱਸੀਂ ਜਾ ਰਹੀ ਹੈ ਜਿੱਥੇ ਦਾ ਨਿਗਮ ਪਾਰਸ਼ਦ ਪਵਨ ਚੋਧਰੀ ਹੈ, ਤੇ ਇਹ ਜੋ ਸਿੱਖ ਬੱਚੇ ਦੀ ਦਸਤਾਰ ਉਤਾਰ ਰਿਹਾ ਹੈ ਪਵਨ ਚੋਧਰੀ ਦਾ ਪੁੱਤਰ ਹੈ ਜਿਸ ਦੀ ਬਦਮਾਸ਼ੀ ਦੇ ਚਰਚੇ, ਪੰਜਾਬ ਦੀਆਂ ਜੱਥੇਬੰਦੀਆਂ ਨੂੰ ਅਪੀਲ ਕਰੋ ਕਾਰਵਾਈ ਇਸ ਤੇ ਜੋ ਇਸ ਬੱਚੇ ਨਾਲ, ਬਦਸਲੂਕੀ ਕਰ ਰਿਹਾ ਹੈ”
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਅਤੇ ਉਸਦੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸੰਬੰਧਿਤ ਕੀਵਰਡ ਨਾਲ ਇਸ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਤੇ ਨਿਹੰਗ ਅਕਾਲੀ ਆਗੂ “Parmjit Singh Akali “ਦਾ ਇੱਕ ਵੀਡੀਓ ਸ਼ੇਅਰ ਕੀਤਾ ਹੋਇਆ ਮਿਲਿਆ । ਉਨ੍ਹਾਂ ਨੇ ਇਸ ਵੀਡੀਓ ਨੂੰ ਪੁਰਾਣਾ ਦੱਸਿਆ ਹੈ। ਵੀਡੀਓ ਵਿੱਚ ਪਰਮਜੀਤ ਸਿੰਘ ਨਾਲ ਵਾਇਰਲ ਵੀਡੀਓ ਵਿੱਚ ਦਿੱਸ ਰਹੇ ਸਿੱਖ ਮੁੰਡੇ ਦੇ ਪਿਤਾ ਜੀ ਵੀ ਹਨ। ਵੀਡੀਓ ਨੂੰ ਸ਼ੇਅਰ ਕਰਦਿਆਂ ਪਰਮਜੀਤ ਨੇ ਲਿਖਿਆ, “ਗੁਰੂ ਸਾਹਿਬ ਜੀ ਦੀ ਅਗਵਾਈ ਵਿੱਚ 3 ਸਾਲ ਪਹਿਲਾ ਦਾ ਜੋ ਮਸਲਾ ਕਿਸੇ ਨੇ ਸ਼ਰਾਰਤ ਕਰਕੇ ਦੁਬਾਰਾ ਛੇੜ ਦਿਤਾ ਸੀ ਸੇਵਾਦਾਰਾਂ ਵੱਲੋਂ ਨਬੇੜ ਦਿੱਤਾ ਗਿਆ ਹੈ ਬੇਨਤੀ ਕਿਸੇ ਵੀ ਮਸਲੇ ਨੂੰ ਸ਼ੋਸ਼ਲ ਮੀਡੀਆ ਤੇ ਪਾਉਣ ਤੋ ਪਹਿਲਾ ਜਾਂਚ ਕਰ ਲਿਆ ਕਰੋ ਜੀ।।।। ਅੰਮ੍ਰਿਤਸਰ ਸਾਹਿਬ ਪੁਤਲੀਘਰ ਵਾਰਡ ਨੰਬਰ 2 ਦੇ ਪਵਨ ਚੌਧਰੀ ਨਾਮ ਦੇ ਵੱਲੋ ਬੰਦੇ ਝਗੜੇ ਦੇ ਸਮੇ ਜੋ ਇਕ ਨੌਜਵਾਨ ਜਿਸਦਾ ਨਾਮ ਪਵਨਰਾਜਬੀਰ ਸਿੰਘ ਦੀ ਦਸਤਾਰ ਲਾਹੀ ਗਈ ਸੀ ਉਹ ਮਸਲਾ 3 ਸਾਲ ਪੁਰਾਣਾ ਹੈ ਅਸੀਂ ਅੱਜ ਮੌਕੇ ਤੇ ਪਹੁੰਚੇ ਹਾਂ ਉਸ ਨੌਜਵਾਨ ਦੇ ਪਿਤਾ ਮਨਜੀਤ ਸਿੰਘ ਉੱਡਣਾ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ 3 ਸਾਲ ਪਹਿਲਾਂ ਇਹ ਮਸਲਾ ਹੱਲ ਹੋ ਚੁੱਕਾ ਹੈ ਅਤੇ ਦੋਸ਼ੀ ਧਿਰ ਵੱਲੋਂ ਮਾਫ਼ੀ ਮੰਗ ਲਈ ਗਈ ਸੀ ਅਤੇ ਇਨਾ ਵੱਲੋਂ ਮਾਫ਼ੀ ਦੇ ਦਿੱਤੀ ਗਈ ਸੀ। ਸੰਗਤ ਨੂੰ ਬੇਨਤੀ ਹੈ ਕੇ ਇਸ ਪੁਰਾਣੀ ਵੀਡੀਓ ਨੂੰ ਵਾਰ ਵਾਰ ਸ਼ੇਅਰ ਨਾ ਕੀਤਾ ਜਾਵੇ ਜੀ ਧੰਨਵਾਦ ਵਲੋਂ////// ਸੇਵਾਦਾਰ ਸਿੰਘ,,”
ਸੋਸ਼ਲ ਮੀਡਿਆ ਤੇ ਵਾਇਰਲ ਵੀਡੀਓ ਦੇ ਕੰਮੈਂਟ ਸੈਕਸ਼ਨ ਵਿੱਚ ਵੀ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਪੁਰਾਣਾ ਦੱਸਿਆ ਹੈ।
ਅਸੀਂ ਇਸ ਮਾਮਲੇ ਵਿੱਚ ਨਿਹੰਗ ਅਕਾਲੀ ਆਗੂ “Parmjit Singh Akali “ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਤਿੰਨ ਸਾਲ ਪੁਰਾਣਾ ਹੈ ਅਤੇ ਇਸਨੂੰ ਕੁਝ ਲੋਕ ਹੁਣ ਵਾਇਰਲ ਕਰ ਰਹੇ ਹਨ। ਵੀਡੀਓ ਹੁਣ ਦੇ ਸਮੇਂ ਦਾ ਨਹੀਂ ਹੈ ਅਤੇ ਇਹਨਾਂ ਦੋਵਾਂ ਧਿਰਾਂ ਵਿੱਚਕਾਰ ਰਾਜੀਨਾਮਾ ਹੋ ਗਿਆ ਸੀ। ਇਸਨੂੰ ਕੁਝ ਲੋਕਾਂ ਵੱਲੋਂ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਅੰਮ੍ਰਿਤਸਰ ਦੇ ਚੀਫ ਰਿਪੋਰਟਰ ਵਿਪਿਨ ਰਾਣਾ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਦੇ ਨਾਲ ਵਾਇਰਲ ਵੀਡੀਓ ਦੇ ਲਿੰਕ ਨੂੰ ਵੀ ਸ਼ੇਅਰ ਕੀਤਾ। ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਗ਼ਲਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਵੀਡੀਓ ਪੁਰਾਣਾ ਹੈ ਅਤੇ ਇਸਨੂੰ ਗ਼ਲਤ ਰੰਗਤ ਦੇ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਵਾਂ ਧਿਰਾਂ ਵਿੱਚਕਾਰ ਰਾਜੀਨਾਮਾ ਹੋ ਗਿਆ ਸੀ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਫੇਸਬੁੱਕ ਤੇ ਇਸ ਪੇਜ ਨੂੰ 80,371 ਲੋਕ ਫੋਲੋ ਕਰਦੇ ਹਨ। ਇਸ ਪੇਜ ਨੂੰ 28, ਅਗਸਤ 2018 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਕਲਿਪ ਦੀ ਜਾਂਚ ਕੀਤੀ ਅਤੇ ਆਪਣੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਇਹ ਵਿਡਿਓ ਪੰਜਾਬ ਦੇ ਪੁਤਲੀਘਰ, ਵਾਰਡ ਨੰਬਰ 2 ਦੱਸੀਂ ਜਾ ਰਹੀ ਹੈ ਜਿੱਥੇ ਦਾ ਨਿਗਮ ਪਾਰਸ਼ਦ ਪਵਨ ਚੋਧਰੀ ਹੈ, ਤੇ ਇਹ ਜੋ ਸਿੱਖ ਬੱਚੇ ਦੀ ਦਸਤਾਰ ਉਤਾਰ ਰਿਹਾ ਹੈ ਪਵਨ ਚੋਧਰੀ ਦਾ ਪੁੱਤਰ ਹੈ
- Claimed By : Canadian Challa ਕਨੇਡੀਅਨ ਛੱਲਾ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...