Fact Check: ਇਹ ਫੈਨੀ ਤੂਫ਼ਾਨ ਦੀ ਨਹੀਂ, ਬਲਕਿ ਪੁਰਾਣੀ ਤਸਵੀਰਾਂ ਹਨ
- By: Bhagwant Singh
- Published: May 15, 2019 at 10:10 AM
- Updated: Jun 24, 2019 at 11:39 AM
ਨਵੀ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ਤੇ ਅਜਕਲ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਹਨਾਂ ਵਿਚ ਆਰਐਸਐਸ ਦੇ ਕੁਝ ਕਾਰਜਕਰਤਾਵਾਂ ਨੂੰ ਰਾਹਤ ਅਤੇ ਬਚਾਵ ਦਾ ਕੰਮ ਕਰਦੇ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕਿੱਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਹਾਲ ਹੀ ਉੜੀਸਾ ਵਿਚ ਆਏ ਸਾਇਕਲੋਨ ਫੈਨੀ ਦੀਆਂ ਹਨ। ਸਾਡੀ ਪੜਤਾਲ ਵਿਚ ਅਸੀਂ ਪਾਇਆ ਹੈ ਕਿ ਇਹ ਤਸਵੀਰਾਂ ਕਾਰਜਕਰਤਾਵਾਂ ਦੀਆਂ ਹਨ ਪਰ ਪੁਰਾਣੀਆਂ ਹਨ।
ਕੀ ਹੋ ਰਿਹਾ ਹੈ ਵਾਇਰਲ?
ਪੋਸਟ ਵਿਚ ਕਲੇਮ ਕਿੱਤਾ ਗਿਆ ਹੈ ਕਿ “ਉੜੀਸਾ ਵਿਚ ਆਤੰਕ ਮਚਾਉਂਦੇ ਹੋਏ RSS ਦੇ ਹਿੰਦੂ ਆਤੰਕਵਾਦੀ ਇਹ ਉਨ੍ਹਾਂ #$@%^& ਦੇ ਮੂੰਹ ਤੇ ਲੱਤ ਹੈ ਜਿਹੜੇ ਮੇਰੇ ਦੇਸ਼ਭਕਤਾਂ ਨੂੰ ਆਤੰਕਵਾਦੀ ਕਹਿੰਦੇ ਹਨ”।
ਪੜਤਾਲ
ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਕ-ਇਕ ਕਰਕੇ ਇਨ੍ਹਾਂ ਸਾਰੀਆਂ ਤਸਵੀਰਾਂ ਦੇ ਸਕ੍ਰੀਨਸ਼ੋਟ ਲਏ ਅਤੇ ਉਹਨਾਂ ਨੂੰ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ। ਇਸ ਪੋਸਟ ਵਿਚ ਇਸਤੇਮਾਲ ਕਿੱਤੀ ਗਈ ਪਹਿਲੀ ਤਸਵੀਰ ਨੂੰ ਜੱਦ ਅਸੀਂ ਸਰਚ ਕਿੱਤਾ ਤਾਂ ਪਾਇਆ ਕਿ ਇਸ ਤਸਵੀਰ ਨੂੰ 2018 ਵਿਚ ਵੀ ਇਸਤੇਮਾਲ ਕੀਤਾ ਗਿਆ ਸੀ। ਉਸ ਸਮੇਂ ਇਸ ਤਸਵੀਰ ਨੂੰ ਕੇਰਲ ਵਿਚ ਆਈ ਹੜ੍ਹ ਦੇ ਸਮੇਂ ਆਰ ਐਸ ਐਸ ਦੀ ਰਾਹਤ ਅਤੇ ਬਚਾਵ ਕਾਰਜ ਦੱਸ ਕੇ ਸ਼ੇਅਰ ਕੀਤਾ ਗਿਆ ਸੀ।
ਇਸ ਪੋਸਟ ਵਿਚ ਸ਼ੇਅਰ ਕਿੱਤੀ ਗਈ ਦੁੱਜੀ ਤਸਵੀਰ ਬੈਤੂਲ ਮੱਧ ਪ੍ਰਦੇਸ਼ ਦੀ ਹੈ। 2016 ਵਿਚ ਬੈਤੂਲ ਮੱਧ ਪ੍ਰਦੇਸ਼ ਅੰਦਰ ਇਕ ਟ੍ਰੇਨ ਪਟੜੀ ਤੋਂ ਉਤੱਰ ਗਈ ਸੀ, ਉਸ ਸਮੇਂ ਕੁਝ ਕਾਰਜਕਰਤਾਵਾਂ ਨੇ ਇਸ ਦੁਵਿਧਾ ਸਮੇਂ ਫਸੇ ਲੋਕਾਂ ਦੀ ਮਦਦ ਕਰਨ ਲਈ ਚਾਹ ਅਤੇ ਪਾਣੀ ਦਾ ਇੰਤਜ਼ਾਮ ਕਰਿਆ ਸੀ। ਇਹ ਤਸਵੀਰ ਓਸੇ ਸਮੇਂ ਦੀ ਹੈ।
ਇਸ ਪੋਸਟ ਵਿਚ ਇਸਤੇਮਾਲ ਕਰੀ ਗਈ ਤਿੱਜੀ ਤਸਵੀਰ ਨੂੰ ਜਦੋਂ ਅਸੀਂ ਸਰਚ ਕਰਿਆ ਤਾਂ ਪਾਇਆ ਕਿ 2018 ਵਿਚ ਕੋਰਾ ਤੇ ਕਿੱਤੇ ਗਏ ਇਕ RSS ਸੰਵਾਦ ਵਿਚ ਇਸ ਤਸਵੀਰ ਦਾ ਇਸਤੇਮਾਲ ਕਿੱਤਾ ਗਿਆ ਸੀ। ਸਿੱਧੀ ਗੱਲ ਹੈ ਕਿ ਇਹ ਤਸਵੀਰ 2019 ਦੀ ਤਾਂ ਨਹੀਂ ਹੈ।
ਇਸ ਪੋਸਟ ਵਿਚ ਇਸਤੇਮਾਲ ਕਰੀ ਗਈ ਚੋਥੀ ਤਸਵੀਰ ਨੂੰ ਜਦੋਂ ਅਸੀਂ ਸਰਚ ਕਰਿਆ ਤਾਂ ਪਾਇਆ ਕਿ 2018 ਵਿਚ ਉੜੀਸਾ ਵਿਚ ਆਏ ਤਿੱਤਲੀ ਤੂਫ਼ਾਨ ਦੇ ਸਮੇਂ ਦੀ ਹੈ। ਇਸ ਪੋਸਟ ਵਿਚ ਇਸਤੇਮਾਲ ਕਿੱਤੀ ਗਈ ਬਾਕੀਆਂ ਤਸਵੀਰਾਂ 2017 ਔਖੀ ਤੂਫ਼ਾਨ ਦੀ ਹੈ।
ਇਸ ਸਿਲਸਿਲੇ ਵਿਚ ਜ਼ਿਆਦਾ ਜਾਣਕਾਰੀ ਲਈ ਅਸੀਂ ਆਰ ਐਸ ਐਸ ਵਿਸ਼ਵ ਸੰਵਾਦ ਕੇਂਦਰ ਦੇ ਪ੍ਰਮੁੱਖ ਵਾਗੀਸ਼ ਈਸਰ ਨਾਲ ਗੱਲ ਕਿੱਤਾ ਜਿਹਨਾਂ ਸਾਂਨੂੰ ਦੱਸਿਆ, “ਆਰਐਸਐਸ ਕਿਸੇ ਵੀ ਆਪਦਾ ਵਿਚ ਲੋਕਾਂ ਦੀ ਮਦਦ ਕਰਨ ਲਈ ਤੱਤਪਰ ਰਹਿੰਦਾ ਹੈ, ਉੜੀਸਾ ਦੇ ਫੈਨੀ ਸਾਇਕਲੋਨ ਵਿਚ ਵੀ ਬਚਾਵ ਲਈ ਕਈ ਕਾਰਜਕਰਤਾ ਲੱਗੇ ਹੋਏ ਹਨ।”
ਇਸ ਪੋਸਟ ਨੂੰ ਅਮਿਤ ਆਸਲਵਾਸ ਨਾਂ ਦੇ ਇਕ ਯੂਜ਼ਰ ਨੇ ਡਾ. ਸਮਬਿਤ ਪਾਤਰਾ ਫ਼ੈਨ ਕਲੱਬ ਨਾਂ ਦੇ ਇਕ ਫੇਸਬੁੱਕ ਪੇਜ ਤੇ ਸ਼ੇਅਰ ਕਿੱਤਾ ਸੀ। ਇਸ ਪੇਜ ਦੇ ਲੱਗਭਗ 65000 ਮੇਂਬਰਸ ਹਨ।
ਨਤੀਜਾ: ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰਾਂ ਹਾਲ ਹੀ ਉੜੀਸਾ ਵਿਚ ਆਏ ਫੈਨੀ ਤੂਫ਼ਾਨ ਦੀ ਨਹੀਂ ਹਨ, ਬਲਕਿ ਪੁਰਾਣੀਆਂ ਹਨ। ਵਾਇਰਲ ਹੋ ਰਹੀ ਤਸਵੀਰਾਂ ਕਾਰਜਕਰਤਾਵਾਂ ਦੀਆਂ ਹਨ ਪਰ ਪੁਰਾਣੀਆਂ ਹਨ। ਵਾਇਰਲ ਪੋਸਟ ਵਿਚ ਕਰਿਆ ਜਾ ਰਿਹਾ ਦਾਅਵਾ ਗਲਤ ਹੈ।
ਪੂਰਾ ਸੱਚ ਜਾਣੋ…
ਸਭ ਨੂੰ ਦੱਸੋ, ਕਿਉਂਕਿ ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਇਹੋ ਜਿਹੀ ਕਿਸੇ ਵੀ ਖਬਰ ਤੇ ਸੰਦੇਹ ਹੈ ਜਿਸਦੇ ਨਾਲ ਤੁਹਾਡੇ, ਦੇਸ਼ ਅਤੇ ਸਮਾਜ ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਹ ਜਾਣਕਾਰੀ ਇਥੇ ਭੇਜ ਸਕਦੇ ਹਾਂ। ਸਾਨੂੰ contact@vishvasnews.com ਤੇ ਈਮੇਲ ਕਰ ਸਕਦੇ ਹੋ। ਇਸਦੇ ਨਾਲ ਹੀ ਵੱਟਸਐਪ (Whatsapp) (ਨੰਬਰ – 9205270923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।
- Claim Review : ਆਰਐਸਐਸ ਦੇ ਕਾਰਜਕਰਤਾ ਉੜੀਸਾ ਵਿਚ ਰਾਹਤ ਅਤੇ ਬਚਾਵ ਦਾ ਕੰਮ ਕਰਦੇ ਹੋਏ
- Claimed By : Fb user DR. SAMBIT PATRA FANS CLUB
- Fact Check : ਫਰਜ਼ੀ