Fact Check: ਰਾਘਵ ਚੱਢਾ ਦੇ ਨਾਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਫਰਜ਼ੀ ਬਿਆਨ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਫਰਜੀ ਦੁਸ਼ਪ੍ਰਚਾਰ ਸਾਬਿਤ ਹੋਇਆ। ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ, ਜਿਸ ਨੂੰ ਐਡਿਟ ਕਰਕੇ ਚਲਾਇਆ ਗਿਆ ਹੈ। ਰਾਘਵ ਚੱਢਾ ਨੇ ਭਗਵੰਤ ਮਾਨ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
- By: Pragya Shukla
- Published: Jan 21, 2022 at 03:13 PM
- Updated: Jan 30, 2022 at 01:06 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਦਾਅ-ਪੇਚਾਂ ਦਾ ਦੌਰ ਜਾਰੀ ਹੈ। ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਹੈ। ਇਸ ਨਾਲ ਜੁੜੇ ਇੱਕ ਹਿੰਦੀ ਨਿਊਜ਼ ਚੈਨਲ ਦੀ ਬ੍ਰੇਕਿੰਗ ਪਲੇਟ ਦੀ ਤਸਵੀਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੇ ਹਵਾਲੇ ਤੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੈਂਬਰ ਰਾਘਵ ਚੱਢਾ ਨੇ ਭਗਵੰਤ ਮਾਨ ਨੇ ਲੈ ਕੇ ਕਿਹਾ ਹੈ ਕਿ ਲੋਹਾ ਲੋਹੇ ਨੂੰ ਕੱਟਦਾ ਹੈ, ਉਸ ਤਰ੍ਹਾਂ ਹੀ ਸ਼ਰਾਬੀ ਨਸ਼ੇ ਨੂੰ ਖਤਮ ਕਰੇਗਾ । ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਫਰਜੀ ਦੁਸ਼ਪ੍ਰਚਾਰ ਸਾਬਿਤ ਹੋਇਆ।ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ, ਜਿਸ ਨੂੰ ਐਡਿਟ ਕਰਕੇ ਚਲਾਇਆ ਗਿਆ ਹੈ। ਰਾਘਵ ਚੱਢਾ ਨੇ ਭਗਵੰਤ ਮਾਨ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Monalisa Biswal ਨੇ ਵਾਇਰਲ ਸਕ੍ਰੀਨਸ਼ਾਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਭਗਵੰਤ ਮਾਨ ਨੂੰ ਸ਼ਰਾਬ ਦੀ ਜਬਰਦਸਤ ਲੱਤ ਹੈ, ਫਿਰ ਵੀ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ‘ਚ ਮੁੱਖ ਮੰਤਰੀ ਉਮੀਦਵਾਰ ਘੋਸ਼ਿਤ ਕੀਤਾ। ਇਸ ਬਾਰੇ ਆਮ ਆਦਮੀ ਪਾਰਟੀ ਦੇ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਲੋਹਾ ਲੋਹੇ ਨੂੰ ਕੱਟਦਾ ਹੈ, ਇਸੇ ਤਰ੍ਹਾਂ ਸ਼ਰਾਬੀ ਨਸ਼ੇ ਨੂੰ ਖਤਮ ਕਰੇਗਾ।”
ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਰਾਘਵ ਚੱਢਾ ਵੱਲੋਂ ਖੁਦ ਦੀ ਪਾਰਟੀ ਦੇ ਸੀਐਮ ਉਮੀਦਵਾਰ ਬਾਰੇ ਅਜਿਹਾ ਬਿਆਨ ਦਿੱਤਾ ਜਾਣਾ ਅਸਭਾਵਿਕ ਹੈ, ਇਸ ਲਈ ਪਹਿਲੀ ਨਜ਼ਰ ਵਿੱਚ ਇਸ ਦੇ ਫਰਜ਼ੀ ਹੋਣ ਦਾ ਸੰਕੇਤ ਮਿਲਦਾ ਹੈ। ਨਿਊਜ਼ ਸਰਚ ਵਿੱਚ ਵੀ ਸਾਨੂੰ ਅਜਿਹਾ ਬਿਆਨ ਜਾਂ ਇਸ ਨਾਲ ਸੰਬੰਧਿਤ ਕੋਈ ਵੀ ਖਬਰ ਸਾਨੂੰ ਨਹੀਂ ਮਿਲੀ। ਅਸੀਂ ਰਾਘਵ ਚੱਢਾ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਵੀ ਖੰਗਾਲਿਆ। ਪਰ ਸਾਨੂੰ ਕਿਤੇ ਵੀ ਵਾਇਰਲ ਦਾਅਵੇ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮਿਲੀ। ਅਸੀਂ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਵੀ ਖੰਗਾਲਿਆ। ਪਰ ਸਾਨੂੰ ਉੱਥੇ ਵੀ ਵਾਇਰਲ ਦਾਅਵੇ ਨਾਲ ਜੁੜੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ।
ਅਸੀਂ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਾਇਰਲ ਪੋਸਟ ਨੂੰ ਧਿਆਨ ਨਾਲ ਦੇਖਿਆ। ਗੌਰ ਕਰਨ ਤੇ ਅਸੀਂ ਪਾਇਆ ਕਿ ਵਾਇਰਲ ਪੋਸਟ ਤੇ ਏਬੀਪੀ ਨਿਊਜ਼ ਦਾ ਲੋਗੋ ਲੱਗਿਆ ਹੈ। ਇਸ ਤੋਂ ਬਾਅਦ ਅਸੀਂ ਕੁਝ ਕੀਵਰਡਸ ਰਾਹੀਂ ਗੂਗਲ ਤੇ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਸੰਬੰਧਿਤ ਇੱਕ ਵੀਡੀਓ ਏਬੀਪੀ ਦੇ ਯੂਟਿਊਬ ਚੈਨਲ ਤੇ 18 ਜਨਵਰੀ 2022 ਨੂੰ ਅਪਲੋਡ ਮਿਲਿਆ।ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਅਸੀਂ ਪਾਇਆ ਕਿ ਵਾਇਰਲ ਸਕ੍ਰੀਨਸ਼ਾਟ ਨੂੰ ਕੰਪਿਊਟਰ ਰਾਹੀਂ ਐਡਿਟ ਕਰਕੇ ਬਣਾਇਆ ਗਿਆ ਹੈ। 1 ਮਿੰਟ 44 ਸਕਿੰਟ ਤੇ ਵਾਇਰਲ ਸਕ੍ਰੀਨਸ਼ਾਟ ਵਾਲਾ ਸੀਨ ਦੇਖਿਆ ਜਾ ਸਕਦਾ ਹੈ। 1 ਮਿੰਟ 44 ਸਕਿੰਟ ਤੇ ਰਾਘਵ ਚੱਢਾ ਦਾ ਨਾਮ ਲਿਖ ਕੇ ਆਉਂਦਾ ਹੈ, ਜਿਸ ਨੂੰ ਐਡਿਟ ਕਰਕੇ ਲੋਹਾ ਲੋਹੇ ਨੂੰ ਕੱਟਦਾ ਹੈ, ਇਸੇ ਤਰ੍ਹਾਂ ਹੀ ਸ਼ਰਾਬੀ ਨਸ਼ੇ ਨੂੰ ਖਤਮ ਕਰੇਗਾ ਕਰ ਦਿੱਤਾ ਗਿਆ ਹੈ।
ਹੇਂਠ ਦਿੱਤੇ ਕੋਲਾਜ ਵਿੱਚ ਦੋਨਾਂ ਵਿੱਚਕਾਰ ਅੰਤਰ ਸਾਫ ਦੇਖਿਆ ਜਾ ਸਕਦਾ ਹੈ।
ਵੱਧ ਜਾਣਕਾਰੀ ਲਈ ਅਸੀਂ ‘ਆਪ’ ਦੇ ਪ੍ਰਵਕਤਾ ਹਰਜੋਤ ਭੈਂਸ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਰਾਘਵ ਚੱਢਾ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਵਿਰੋਧੀ ਪਾਰਟੀਆਂ ਸਾਡੇ ਅਕਸ ਨੂੰ ਖ਼ਰਾਬ ਕਰਨ ਲਈ ਅਜਿਹੀਆਂ ਗ਼ਲਤ ਖ਼ਬਰਾਂ ਫੈਲਾ ਰਹੀਆਂ ਹਨ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Monalisa Biswal ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਯੂਜ਼ਰ ਇੱਕ ਖਾਸ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ। ਯੂਜ਼ਰ ਫੇਸਬੁੱਕ ਤੇ ਅਗਸਤ 2012 ਤੋਂ ਸਰਗਰਮ ਹੈ। Monalisa Biswal ਦੇ ਫੇਸਬੁੱਕ ਤੇ 14,626 ਫੋਲੋਵਰਸ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਫਰਜੀ ਦੁਸ਼ਪ੍ਰਚਾਰ ਸਾਬਿਤ ਹੋਇਆ। ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ, ਜਿਸ ਨੂੰ ਐਡਿਟ ਕਰਕੇ ਚਲਾਇਆ ਗਿਆ ਹੈ। ਰਾਘਵ ਚੱਢਾ ਨੇ ਭਗਵੰਤ ਮਾਨ ਨੂੰ ਲੈ ਕੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
- Claim Review : ਭਗਵੰਤ ਮਾਨ ਨੂੰ ਸ਼ਰਾਬ ਦੀ ਜਬਰਦਸਤ ਲੱਤ ਹੈ, ਫਿਰ ਵੀ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ 'ਚ ਮੁੱਖ ਮੰਤਰੀ ਉਮੀਦਵਾਰ ਘੋਸ਼ਿਤ ਕੀਤਾ। ਇਸ ਬਾਰੇ ਆਮ ਆਦਮੀ ਪਾਰਟੀ ਦੇ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਲੋਹਾ ਲੋਹੇ ਨੂੰ ਕੱਟਦਾ ਹੈ, ਇਸੇ ਤਰ੍ਹਾਂ ਸ਼ਰਾਬੀ ਨਸ਼ੇ ਨੂੰ ਖਤਮ ਕਰੇਗਾ।"
- Claimed By : Monalisa Biswal
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...