Fact Check: PM ਮੋਦੀ ਦੇ ਰੋਡ ਸ਼ੋਅ ਦੀ ਇਹ ਤਸਵੀਰ 2019 ਦੀ ਹੈ, ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਹੋ ਰਹੀ ਹੈ
ਪੀਐਮ ਮੋਦੀ ਦੇ ਰੋਡ ਸ਼ੋਅ ਦੀ ਇਹ ਫੋਟੋ ਅਪ੍ਰੈਲ 2019 ਦੀ ਹੈ। ਜਦੋਂ ਕਿ ਭਾਰਤ ਵਿੱਚ 24 ਮਾਰਚ 2020 ਨੂੰ ਪਹਿਲੇ ਲਾਕਡਾਊਨ ਦਾ ਐਲਾਨ ਹੋਇਆ ਸੀ। ਇਸ ਤੋਂ ਬਾਅਦ ਇਹ ਅੱਧੀ ਰਾਤ ਤੋਂ ਲਾਗੂ ਹੋ ਗਿਆ ਸੀ। ਇਸ ਨੂੰ ਯੂਪੀ ਵਿਧਾਨ ਸਭਾ ਨਾਲ ਸੰਬੰਧਿਤ ਦੱਸਦਿਆਂ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- By: Sharad Prakash Asthana
- Published: Jan 2, 2022 at 05:33 PM
- Updated: Jan 30, 2022 at 02:05 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਯੂਜ਼ਰਸ ਪੀਐਮ ਨਰਿੰਦਰ ਮੋਦੀ ਦੇ ਰੋਡ ਸ਼ੋਅ ਦੀਆਂ ਤਸਵੀਰਾਂ ਪੋਸਟ ਕਰ ਰਹੇ ਹਨ। ਫੋਟੋ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਭਾਜਪਾ ਅਧਿਅਕਸ਼ ਜੇ. ਪੀ ਨੱਡਾ ਵੀ ਨਜ਼ਰ ਆ ਰਹੇ ਹਨ। ਇਸ ਵਿੱਚ ਕਾਫੀ ਭੀੜ ਵੀ ਦਿਖਾਈ ਦੇ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੀਐਮ ਮੋਦੀ ਨੇ ਇਹ ਰੋਡ ਸ਼ੋਅ ਕੀਤਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਪੀਐਮ ਮੋਦੀ ਦੇ ਰੋਡ ਸ਼ੋਅ ਦੀ ਇਹ ਫੋਟੋ 25 ਅਪ੍ਰੈਲ 2019 ਦੀ ਹੈ। ਜਦੋਂ ਕਿ ਦੇਸ਼ ਵਿੱਚ ਪਹਿਲਾ ਲਾਕਡਾਊਨ 24-25 ਮਾਰਚ 2020 ਦੀ ਅੱਧੀ ਰਾਤ ਨੂੰ ਲਗਾਇਆ ਗਿਆ ਸੀ। ਇਸ ਫੋਟੋ ਨੂੰ ਸ਼ੇਅਰ ਕਰਕੇ ਗੁੰਮਰਾਹਕੁੰਨ ਦਾਅਵਾ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Sayeed Akhtar ਨੇ ਫੋਟੋ ਪੋਸਟ ਕਰਦੇ ਹੋਏ ਲਿਖਿਆ ਕਿ , ਓਮੀਕਰੋਨ ਨਾਲ ਲੜਨ ਦੇ ਲਈ ਜਾਗਰੂਕਤਾ ਰੈਲੀ ਕਰਦੇ ਹੋਏ ਮੋਦੀਜੀ…
ਫੇਸਬੁੱਕ ਤੇ ਹੋਰ ਯੂਜ਼ਰਸ ਨੇ ਇਸ ਫੋਟੋ ਨੂੰ ਪੋਸਟ ਕਰਦੇ ਹੋਏ ਇਸ ਹੀ ਤਰ੍ਹਾਂ ਦਾ ਦਾਅਵਾ ਕੀਤਾ ਹੈ।
ਪੜਤਾਲ
ਵਾਇਰਲ ਫੋਟੋ ਦੀ ਪੜਤਾਲ ਦੇ ਲਈ ਅਸੀਂ ਗੂਗਲ ਰਿਵਰਸ ਇਮੇਜ ਟੂਲ ਨਾਲ ਨਿਊਜ਼ ਸਰਚ ਕੀਤੀ। ਇਸ ਵਿੱਚ ਸਾਨੂੰ 17 ਮਈ 2019 ਨੂੰ wionews ਵਿੱਚ ਪ੍ਰਕਾਸ਼ਿਤ ਖਬਰ ਦਾ ਲਿੰਕ ਮਿਲਿਆ। ਇਸ ‘ਚ ਵਾਇਰਲ ਫੋਟੋ ਪਬਲਿਸ਼ ਕੀਤੀ ਗਈ ਹੈ। ਫੋਟੋ ਦੀ ਕੈਪਸ਼ਨ ਵਿੱਚ ਲਿਖਿਆ ਹੈ, PM Modi greets supporters during his roadshow, a day before he files his nomination papers for the Lok Sabha polls, in Varanasi, on April 25.( 2019 ਦੇ ਲੋਕਸਭਾ ਚੌਣਾਂ ਵਿੱਚ ਵਾਰਾਣਸੀ ਵਿੱਚ ਨਾਮਾਂਕਨ ਤੋਂ ਪਹਿਲੇ 25 ਅਪ੍ਰੈਲ ਨੂੰ ਪੀਐਮ ਮੋਦੀ ਦਾ ਰੋਡ ਸ਼ੋਅ।)
ਹੁਣ ਅਸੀਂ ਗੱਲ ਕਰਦੇ ਭਾਰਤ ਵਿੱਚ ਪਹਿਲੇ ਲੌਕਡਾਊਨ ਦੀ। 24 ਮਾਰਚ 2020 ਦੀ ਪੀਆਈਬੀ ਦੀ ਰਿਪੋਰਟ ਦੇ ਅਨੁਸਾਰ ਕੋਵਿਡ -19 ਨਾਲ ਲੜਨ ਲਈ ਪੀਐਮ ਮੋਦੀ ਨੇ ਅਗਲੇ 21 ਦਿਨਾਂ ਲਈ ਪੂਰੇ ਦੇਸ਼ ਵਿੱਚ ਲਾਕਡਾਊਨ ਦੀ ਘੋਸ਼ਣਾ ਕੀਤੀ ਹੈ। ਇਹ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ।
ਵਾਇਰਲ ਫੋਟੋ ਦੇ ਬਾਰੇ ਵਾਰਾਣਸੀ ਦੇ ਦੈਨਿਕ ਜਾਗਰਣ ਦੇ ਚੀਫ ਰਿਪੋਰਟਰ ਪ੍ਰਮੋਦ ਯਾਦਵ ਦਾ ਕਹਿਣਾ ਹੈ, 2019 ਦੇ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਵਿੱਚ ਨਾਮਾਂਕਨ ਦੇ ਲਈ ਆਏ ਸੀ । 25 ਅਪ੍ਰੈਲ 2019 ਨੂੰ, ਉਨ੍ਹਾਂ ਨੇ ਲੰਕਾ ਤੋਂ ਦਸ਼ਾਸ਼ਵਮੇਧਘਾਟ ਤੱਕ ਰੋਡ ਸ਼ੋਅ ਕੀਤਾ ਸੀ । ਇਹ ਫੋਟੋ ਉਸ ਰੋਡ ਸ਼ੋਅ ਦੀ ਹੀ ਹੈ।
ਫੋਟੋ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Sayeed Akhtar ਦੀ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ । ਉਹ ਝਾਰਖੰਡ ਦੇ ਗਿਰਿਡੀਹ ਵਿੱਚ ਰਹਿੰਦਾ ਹੈ।
ਨਤੀਜਾ: ਪੀਐਮ ਮੋਦੀ ਦੇ ਰੋਡ ਸ਼ੋਅ ਦੀ ਇਹ ਫੋਟੋ ਅਪ੍ਰੈਲ 2019 ਦੀ ਹੈ। ਜਦੋਂ ਕਿ ਭਾਰਤ ਵਿੱਚ 24 ਮਾਰਚ 2020 ਨੂੰ ਪਹਿਲੇ ਲਾਕਡਾਊਨ ਦਾ ਐਲਾਨ ਹੋਇਆ ਸੀ। ਇਸ ਤੋਂ ਬਾਅਦ ਇਹ ਅੱਧੀ ਰਾਤ ਤੋਂ ਲਾਗੂ ਹੋ ਗਿਆ ਸੀ। ਇਸ ਨੂੰ ਯੂਪੀ ਵਿਧਾਨ ਸਭਾ ਨਾਲ ਸੰਬੰਧਿਤ ਦੱਸਦਿਆਂ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੀਐਮ ਮੋਦੀ ਨੇ ਕੀਤਾ ਇਹ ਰੋਡ ਸ਼ੋਅ
- Claimed By : FB User- Sayeed Akhtar
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...