X
X

Fact Check: ਆਦਿਵਾਸੀ ਲੜਕੀ ਨਿਰਮਲਾ ਨੂੰ ਨਹੀਂ ਬਣਾਇਆ ਜਾ ਰਿਹਾ ਦੋ ਦਿਨਾਂ ਦਾ ਕਲੇਕਟਰ , ਗੁੰਮਰਾਹਕੁੰਨ ਦਾਅਵਾ ਵਾਇਰਲ

ਵੀਡੀਓ ‘ਚ ਦਿੱਖ ਰਹੀ ਵਿਦਿਆਰਥਣ ਦਾ ਨਾਮ ਨਿਰਮਲਾ ਚੌਹਾਨ ਹੈ। ਉਨ੍ਹਾਂ ਨੂੰ ਦੋ ਦਿਨਾਂ ਦਾ ਕਲੇਕਟਰ ਬਣਾਏ ਜਾਣ ਦੇ ਲਈ ਕੋਈ ਆਦੇਸ਼ ਨਹੀਂ ਦਿੱਤਾ ਗਿਆ ਹੈ। ਗੁੰਮਰਾਹਕੁੰਨ ਪੋਸਟ ਵਾਇਰਲ ਹੋ ਰਹੀ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ 28 ਸੈਕਿੰਡ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ‘ਚ ਵਿਦਿਆਰਥਣਾਂ ਪ੍ਰਦਰਸ਼ਨ ਕਰਦੀਆ ਦਿੱਖ ਰਹੀਆਂ ਹਨ। ਬੈਰੀਕੇਟ ਦੇ ਕੋਲ ਖੜ੍ਹੀ ਇੱਕ ਵਿਦਿਆਰਥਨ ਕਹਿ ਰਹੀ ਹੈ, ਨਹੀਂ ਤਾਂ ਸਰ ਸਾਨੂੰ ਕਲੇਕਟਰ ਬਣਾ ਦਿਓ… ਅਸੀਂ ਬਣਨ ਲਈ ਤਿਆਰ ਹਾਂ। ਸਭ ਦੀਆ ਮੰਗਾਂ ਪੂਰੀਆ ਕਰ ਦੇਵਾਂਗੇ ਸਰ। ਤੁਸੀਂ ਕਰ ਨਹੀਂ ਪਾਉਂਦੇ ਤਾਂ… ਕਿਸ ਲਈ ਬਣੀ ਹੈ ਸਰਕਾਰ। ਜਿਵੇਂ ਕਿ ਅਸੀਂ ਭੀਖ ਮੰਗਣ ਦੇ ਲਈ ਇੱਥੇ ਆਏ ਹਾਂ…ਸਾਡੇ ਗਰੀਬ ਦੇ ਲਈ ਤਾਂ ਕੁਝ ਵਿਵਸਥਾ ਕਰੋ ਸਰ। ਅਸੀਂ ਇੰਨ੍ਹੀ ਦੂਰ ਤੋਂ ਆਉਂਦੇ ਹਾਂ ਆਦਿਵਾਸੀ ਲੋਕ… ਪੈਸੇ ਕਿੰਨ੍ਹੇ ਕਿਰਾਇਆ ਦੇ ਕੇ ਆਉਂਦੇ ਹਾਂ । ਵੀਡੀਓ ‘ਚ ਕੁਝ ਲੋਕ NSUI ਦਾ ਝੰਡਾ ਵੀ ਫੜੇ ਹੋਏ ਹਨ। ਇਸ ਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਦਿਵਾਸੀ ਲੜਕੀ ਨਿਰਮਲਾ ਨੂੰ ਦੋ ਦਿਨਾਂ ਦੇ ਲਈ ਕਲੇਕਟਰ ਬਣਾਇਆ ਜਾਵੇਗਾ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਝੂਠਾ ਨਿਕਲਿਆ। ਪ੍ਰਦਰਸ਼ਨ ਦੌਰਾਨ ਖੁਦ ਨੂੰ ਕਲੇਕਟਰ ਬਣਾ ਦੇਣ ਦੀ ਗੱਲ ਕਹਿਣ ਵਾਲੀ ਲੜਕੀ ਦਾ ਨਾਂ ਨਿਰਮਲਾ ਹੈ। ਉਸਨੂੰ ਦੋ ਦਿਨਾਂ ਦੇ ਲਈ ਕਲੇਕਟਰ ਬਣਾਉਣ ਦਾ ਕੋਈ ਆਦੇਸ਼ ਨਹੀਂ ਦਿੱਤਾ ਗਿਆ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Rakesh Solanki ਨੇ 23 ਦਸੰਬਰ ਨੂੰ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ , ਅਸੀਂ ਸਭ ਤੋਂ ਪਹਿਲਾਂ ਅਤੇ ਅੰਤ ਵਿੱਚ ਵੀ ਭਾਰਤੀ ਹੈ – ਡਾ. ਭੀਮਰਾਓ . ਦੋ ਦਿਨਾਂ ਦੀ ਕਲੇਕਟਰ ਬਣੇਗੀ ਆਦਿਵਾਸੀ ਨਿਰਮਲਾ ਭੈਣ

ਫੇਸਬੁੱਕ ਤੇ ਹੋਰ ਯੂਜ਼ਰਸ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਸ ਤਰ੍ਹਾਂ ਦਾ ਦਾਅਵਾ ਕੀਤਾ ਹੈ।

ਟਵੀਟਰ ਤੇ ਵੀ ਕੁਝ ਯੂਜ਼ਰਸ ਨੇ ਇਸ ਤਰ੍ਹਾਂ ਦਾ ਦਾਅਵਾ ਕੀਤਾ ਹੈ।

ਪੜਤਾਲ

ਵਾਇਰਲ ਦਾਅਵੇ ਦੀ ਪੜਤਾਲ ਦੇ ਲਈ ਅਸੀਂ ਗੂਗਲ ਰਿਵਰਸ ਇਮੇਜ ਟੂਲ ਨਾਲ ਸਰਚ ਕੀਤਾ। ਇਸ ਵਿੱਚ hindi.asianetnews ਵਿੱਚ 23 ਦਸੰਬਰ ਨੂੰ ਛਪੀ ਖਬਰ ਦਾ ਲਿੰਕ ਮਿਲਿਆ । ਖ਼ਬਰਾਂ ਵਿੱਚ ਸਾਨੂੰ ਵਾਇਰਲ ਵੀਡੀਓ ਵੀ ਮਿਲ ਗਈ । ਇਸ ਦੇ ਮੁਤਾਬਿਕ, ਮਾਮਲਾ ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਦਾ ਹੈ। ਐਨ.ਐਸ.ਯੂ.ਆਈ ਦੀ ਅਗਵਾਈ ਵਿੱਚ ਪੀ.ਜੀ ਕਾਲਜ ਦੇ ਵਿਦਿਆਰਥੀ-ਵਿਦਿਆਰਥਣਾ ਆਪਣੀਆਂ ਸਮੱਸਿਆਵਾਂ ਲੈ ਕੇ ਕਲੇਕਟਰ ਦੇ ਦਫ਼ਤਰ ਗਏ ਸੀ । ਉੱਥੇ ਕਲੇਕਟਰ ਸੋਮੇਸ਼ ਮਿਸ਼ਰਾ ਮੰਗ ਪੱਤਰ ਲੈਣ ਲਈ ਨਹੀਂ ਪਹੁੰਚੇ, ਜਿਸ ਤੋਂ ਬਾਅਦ ਸਟੂਡੈਂਟਸ ਨੇ ਹੰਗਾਮਾ ਕਰ ਦਿੱਤਾ । ਨਿਰਮਲਾ ਆਦਿਵਾਸੀ ਕਿਸਾਨ ਪਰਿਵਾਰ ਦੀ ਹੈ। ਉਹ 7 ਭੈਣ-ਭਰਾ ਹਨ।

ਇਸਨੂੰ ਹੋਰ ਸਰਚ ਕਰਨ ਤੇ ਸਾਨੂੰ 24 ਦਸੰਬਰ ਨੂੰ ਨਈਦੁਨੀਆਂ ਵਿੱਚ ਛਪੀ ਖਬਰ ਮਿਲੀ। ਇਸ ਦੇ ਮੁਤਾਬਿਕ , ਸ਼ੁੱਕਰਵਾਰ ਨੂੰ ਪ੍ਰਸ਼ਾਸਨ ਵੱਲੋਂ ਐਨ.ਐਸ.ਯੂ.ਆਈ ਦੇ ਮੈਬਰਾ ਨੂੰ ਚਰਚਾ ਲਈ ਬੁਲਾਇਆ ਗਿਆ ਸੀ। ਕਲੇਕਟਰ ਸੋਮੇਸ਼ ਮਿਸ਼ਰਾ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ। ਇਸਦੇ ਬਾਅਦ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕਿਹਾ।

ਇਸਦੀ ਹੋਰ ਜਾਂਚ ਕਰਨ ਤੇ ਸਾਨੂੰ ਫੇਸਬੁੱਕ ਪੇਜ Jhabua Live ‘ਤੇ ਨਿਰਮਲਾ ਦਾ ਇੰਟਰਵਿਊ ਮਿਲਿਆ । ਉਨ੍ਹਾਂ ਦੇ ਕੋਲ ਮੋਬਾਈਲ ਨਹੀਂ ਹੈ। ਰਾਜਪੁਰ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਉਹ ਆਉਂਦੀ ਹੈ। ਉਹ ਸੱਤ ਭੈਣ-ਭਰਾ ਹਨ। ਉਨ੍ਹਾਂ ਨੇ NSUI ਨਾਲ ਪ੍ਰਦਰਸ਼ਨ ਕੀਤਾ ਸੀ। ਧੁੱਪ ‘ਚ ਕਾਫੀ ਦੇਰ ਖੜ੍ਹੇ ਹੋਣ ਤੇ ਵੀ ਜਦੋਂ ਸੁਣਵਾਈ ਨਹੀਂ ਹੋਈ ਤਾਂ ਉਨ੍ਹਾਂ ਨੇ ਖੁਦ ਨੂੰ ਕਲੇਕਟਰ ਬਣਾਉਣ ਦੀ ਗੱਲ ਕਹੀ ਸੀ।

ਸਾਨੂੰ ਨਿਰਮਲਾ ਚੌਹਾਨ ਨੂੰ ਦੋ ਦਿਨ ਦੇ ਲਈ ਕਲੇਕਟਰ ਬਣਾਏ ਜਾਣ ਦੇ ਆਦੇਸ਼ ਸੰਬੰਧੀ ਕੋਈ ਸਮਾਚਾਰ ਨਹੀਂ ਮਿਲਿਆ । ਇਸ ਸਬੰਧੀ ਅਸੀਂ Jhabua Live ਫੇਸਬੁੱਕ ਪੇਜ ਦੇ ਐਡਮਿਨ ਅਤੇ ਸੁਤੰਤਰ ਪੱਤਰਕਾਰ ਚੰਦ੍ਰਭਾਨ ਸਿੰਘ ਭਦੌਰਿਆ ਨਾਲ ਸੰਪਰਕ ਕੀਤਾ। ਉਨ੍ਹਾਂ ਦਾ ਕਹਿਣਾ ਹੈ, ਨਿਰਮਲਾ ਗਰੀਬ ਕਿਸਾਨ ਦੀ ਧੀ ਹੈ। ਉਨ੍ਹਾਂ ਨੂੰ ਦੋ ਦਿਨਾਂ ਦਾ ਕਲੇਕਟਰ ਬਣਾਉਣ ਦੀ ਗੱਲ ਅਫਵਾਹ ਹੈ।

ਇਸ ਬਾਰੇ ਨਈ ਦੁਨੀਆਂ ਝਾਬੂਆ ਦੇ ਰਿਪੋਰਟਰ ਭੁਪੇੰਦ੍ਰ ਗੌਰ ਦਾ ਕਹਿਣਾ ਹੈ, ਇਹ ਅਫਵਾਹ ਹੈ। ਨਿਰਮਲਾ ਚੌਹਾਨ ਨੂੰ ਦੋ ਦਿਨਾਂ ਦਾ ਕਲੇਕਟਰ ਬਣਾਉਣ ਦਾ ਕੋਈ ਨਿਰਦੇਸ਼ ਨਹੀਂ ਦਿੱਤਾ ਗਿਆ ਹੈ। ਡੀਐਮ ਨੇ ਵੀ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕੱਢਣ ਦਾ ਆਦੇਸ਼ ਦਿੱਤਾ ਹੈ।

ਆਦਿਵਾਸੀ ਲੜਕੀ ਨਿਰਮਲਾ ਚੌਹਾਨ ਨੂੰ ਦੋ ਦਿਨਾਂ ਦਾ ਕਲੇਕਟਰ ਬਣਾਏ ਜਾਣ ਦੀ ਫਰਜ਼ੀ ਪੋਸਟ ਕਰਨ ਵਾਲੇ Rakesh Solanki ਦੀ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ। ਇਸ ਤੋਂ ਪਤਾ ਲੱਗਾ ਕਿ ਉਹ ਜੈਤਾਰਣ ਵਿੱਚ ਰਹਿੰਦੇ ਹਨ।

ਨਤੀਜਾ: ਵੀਡੀਓ ‘ਚ ਦਿੱਖ ਰਹੀ ਵਿਦਿਆਰਥਣ ਦਾ ਨਾਮ ਨਿਰਮਲਾ ਚੌਹਾਨ ਹੈ। ਉਨ੍ਹਾਂ ਨੂੰ ਦੋ ਦਿਨਾਂ ਦਾ ਕਲੇਕਟਰ ਬਣਾਏ ਜਾਣ ਦੇ ਲਈ ਕੋਈ ਆਦੇਸ਼ ਨਹੀਂ ਦਿੱਤਾ ਗਿਆ ਹੈ। ਗੁੰਮਰਾਹਕੁੰਨ ਪੋਸਟ ਵਾਇਰਲ ਹੋ ਰਹੀ ਹੈ।

  • Claim Review : ਆਦਿਵਾਸੀ ਲੜਕੀ ਨਿਰਮਲਾ ਨੂੰ ਦੋ ਦਿਨਾਂ ਦੇ ਲਈ ਝਾਬੂਆ ਦਾ ਕਲੇਕਟਰ ਬਣਾਇਆ ਜਾਵੇਗਾ
  • Claimed By : FB User- Rakesh Solanki
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later