X
X

Fact Check: ਜਨਰਲ ਬਿਪਿਨ ਰਾਵਤ ਦੀ ਮੌਤ ‘ਤੇ ਨਹੀਂ ਮਨਾਇਆ ਗਿਆ ਕੇਰਲ ਦੇ ਕਾਲਜ ‘ਚ ਜਸ਼ਨ, ਸੰਪ੍ਰਦਾਇਕ ਰੰਗ ਦੇ ਕੇ ਕੀਤਾ ਜਾ ਰਿਹਾ ਫਰਜੀ ਦਾਅਵਾ

ਜਨਰਲ ਬਿਪਿਨ ਰਾਵਤ ਦੀ ਮੌਤ ਤੇ ਜਸ਼ਨ ਨਹੀਂ ਮਨਾਇਆ ਗਿਆ ਸੀ । ਹਾਦਸੇ ਤੋਂ ਇੱਕ ਦਿਨ ਪਹਿਲਾਂ ਹੋਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਝੂਠੇ ਦਾਅਵੇ ਦੇ ਨਾਲ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ 42 ਸੈਕਿੰਡ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ‘ਤੇ ‘KARMA NEWS’ ਦਾ ਲੋਗੋ ਲੱਗਿਆ ਹੋਇਆ ਹੈ। ਮਹਿਲਾ ਐਂਕਰ ਹਿੰਦੀ ਅਤੇ ਅੰਗਰੇਜ਼ੀ ਦੀ ਜਗ੍ਹਾ ਕਿਸੇ ਹੋਰ ਭਾਸ਼ਾ ਵਿੱਚ ਖ਼ਬਰ ਸੁਣਾ ਰਹੀ ਹੈ । ਇਸ ‘ਚ ਕਈ ਲੋਕਾਂ ਦੇ ਡਾਂਸ ਕਰਨ ਦਾ ਵੀਡੀਓ ਵੀ ਦਿਖਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੀਡੀਐਸ ਜਨਰਲ ਬਿਪਿਨ ਰਾਵਤ ਦੀ ਮੌਤ ‘ਤੇ ਕੇਰਲ ਦੇ ਇੱਕ ਕਾਲਜ ਕੈਂਪਸ ਵਿੱਚ ਜਸ਼ਨ ਮਨਾਇਆ ਗਿਆ । ਹੌਲੀ-ਹੌਲੀ ਕੇਰਲ ਦੂਜੇ ਕਸ਼ਮੀਰ ਵਿੱਚ ਬਦਲਦਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਪਾਇਆ। ਦਰਅਸਲ ਕਾਲਜ ‘ਚ ਆਯੋਜਿਤ ਫਰੈਸ਼ਰ ਪਾਰਟੀ ਦਾ ਵੀਡੀਓ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਹ ਜਸ਼ਨ ਹਾਦਸੇ ਤੋਂ ਇੱਕ ਦਿਨ ਪਹਿਲਾਂ ਮਨਾਇਆ ਗਿਆ ਸੀ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ” Mra Sunil Pawar “ਨੇ 13 ਦਸੰਬਰ ਨੂੰ ਇਹ ਵੀਡੀਓ ਪੋਸਟ ਕਰਦੇ ਹੋਏ ਲਿਖਿਆ ,
ਮਦਰਸਾ ਛਾਪ
Celebrations in Kerala college campus on the passing away of CDS General Bipin Rawat.
Kerala slowly turning into another Kashmir or even worse.
(ਕੇਰਲ ਦੇ ਕਾਲਜ ਕੈਂਪਸ ਵਿੱਚ CDS ਜਨਰਲ ਬਿਪਿਨ ਰਾਵਤ ਦੀ ਮੌਤ ‘ਤੇ ਜਸ਼ਨ ਮਨਾਇਆ ਗਿਆ । ਕੇਰਲ ਧੀਰੇ – ਧੀਰੇ ਕਸ਼ਮੀਰ ਜਾਂ ਉਸ ਤੋਂ ਵੀ ਬਦਤਰ ਹੁੰਦਾ ਜਾ ਰਿਹਾ ਹੈ।)

ਫੇਸਬੁੱਕ ‘ਤੇ ਹੀ 3.01 ਮਿੰਟ ਦੇ ਵੀਡੀਓ ਨੂੰ ਪੋਸਟ ਕਰਦੇ ਹੋਏ, Kaustav Roy ਅਤੇ Aditya Anuraj Mangalasheriyil ਸਮੇਤ ਕਈ ਹੋਰ ਯੂਜ਼ਰਸ ਨੇ ਵੀ ਇਸ ਨਾਲ ਮਿਲਦਾ -ਜੁਲਦਾ ਦਾਅਵਾ ਕੀਤਾ।

ਟਵਿੱਟਰ ‘ਤੇ ਵੀ ਧਨੰਜੈ #TeamHHB ਨੇ 2.20 ਮਿੰਟ ਦੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਜਿਹਾ ਹੀ ਦਾਅਵਾ ਕੀਤਾ।

ਪੜਤਾਲ

ਅਸੀਂ ਸਭ ਤੋਂ ਪਹਿਲਾਂ ਯੂਟਿਊਬ ਚੈਨਲ ‘KARMA NEWS’ ਤੇ ਇਸ ਵੀਡੀਓ ਨੂੰ ਸਰਚ ਕੀਤਾ । 11 ਦਸੰਬਰ 2021 ਨੂੰ ਇਸ ਵੀਡੀਓ ਨੂੰ ബിപിൻ റാവത്ത് | ഡി ജെ പാർട്ടി | ഇന്ത്യൻ പാക്കികളുടെ ചെറ്റത്തരം (Bipin Rawat | DJ Party | The smallest type of Indian Pakis) ਟਾਈਟਲ ਨਾਲ ਪੋਸਟ ਕੀਤਾ ਗਿਆ ਹੈ । ਇਸਦੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਸੀ , ബിപിൻ റാവത്ത് രാജ്യത്തിന്റെ തീരാ ദു:ഖമായ മണ്ണിൽ ഡി ജെ പാർട്ടിയും വൻ ആഘോഷവും, പിന്നിൽ ആഗോള ഇസ്ളാമിക കോർപ്പറേറ്റ്, പാക്കിസ്ഥാൻ സെല്ലുകൾ ഊട്ടി, കുനൂർ,കോയമ്പത്തൂർ എന്നിവിടങ്ങളിൽ നടത്തിയ പാർട്ടിയുടെ എക്സ്ക്ളൂസീവ് ദൃശ്യങ്ങൾ പുറത്ത് വിടുന്നു (Bipin Rawat: exclusive footage of DJ party and big celebration in the saddest part of the country, behind the global Islamic Corporate, Pakistani cells in Ooty, Coonoor and Coimbatore)

ਇਸ ਤੋਂ ਬਾਅਦ ਅਸੀਂ ਕੀਵਰਡਸ ਨਾਲ ਗੂਗਲ ਤੇ ਸਰਚ ਕੀਤਾ। ਇਸ ਵਿੱਚ ਸਾਨੂੰ 12 ਦਸੰਬਰ ਨੂੰ thehindu ਵਿੱਚ ਪ੍ਰਕਾਸ਼ਿਤ ਰਿਪੋਰਟ ਮਿਲੀ। ਇਸ ਦੇ ਮੁਤਾਬਕ ਕੋਇੰਬਟੂਰ ਸਥਿਤ ਨਹਿਰੂ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਪੁਲਿਸ ਨੂੰ ਇਸ ਮਾਮਲੇ ‘ਚ ਸ਼ਿਕਾਇਤ ਕੀਤੀ ਹੈ। ਪੁਲਿਸ ਨਾਲ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ ਹੈ। ਸ਼ਿਕਾਇਤ ਹੈ ਕਿ ਫਰੈਸ਼ਰ ਡੇਅ ਦੇ ਜਸ਼ਨ ਦੀ ਵੀਡੀਓ ਨੂੰ ਮਲਿਆਲਮ ਨਿਊਜ਼ ਪੋਰਟਲ ਨੇ ਗ਼ਲਤ ਦਾਅਵੇ ਨਾਲ ਚਲਾਇਆ ਹੈ।ਆਰੋਪ ਲਗਾਇਆ ਗਿਆ ਕਿ ਮਲਿਆਲਮ ਨਿਊਜ਼ ਪੋਰਟਲ ਨੇ ਇਸ ਵੀਡੀਓ ਨੂੰ ਸੀਡੀਐਸ ਬਿਪਿਨ ਰਾਵਤ ਦੀ ਮੌਤ ਤੇ ਐਂਟੀ ਨੈਸ਼ਨਲ ਲੋਕਾਂ ਦੁਆਰਾ ਜਸ਼ਨ ਮਨਾਉਣ ਦੇ ਫਰਜੀ ਦਾਅਵੇ ਨਾਲ ਪ੍ਰਸਾਰਿਤ ਕੀਤਾ ਗਿਆ। ਸੰਸਥਾਨ ਨੇ ਦਾਅਵਾ ਕੀਤਾ ਕਿ ਇਹ ਵੀਡੀਓ ਫਰੈਸ਼ਰ ਪਾਰਟੀ ਦਾ ਹੈ। ਇਸ ਹੋਸਟਲ ਦੇ ਵਿਦਿਆਰਥੀਆਂ ਨੇ ਦਰਦਨਾਕ ਹਾਦਸੇ ਤੋਂ ਇੱਕ ਦਿਨ ਪਹਿਲਾਂ 7 ਦਸੰਬਰ ਨੂੰ ਆਯੋਜਿਤ ਕੀਤਾ ਸੀ।

ਅਸੀਂ ਇਸ ਸੰਬੰਧੀ ਨਹਿਰੂ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨਾਲ ਸੰਪਰਕ ਕੀਤਾ। ਇੰਸਟੀਟਿਊਟ ਦੇ ਮੁਤਾਬਿਕ,ਇਸ ਬਾਰੇ ਵਿੱਚ ਉਨ੍ਹਾਂ ਨੇ ਕੋਇੰਬਟੂਰ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਹ ਵੀਡੀਓ ਫਰੈਸ਼ਰ ਪਾਰਟੀ ਦਾ ਹੈ।

ਫਰਜੀ ਦਾਅਵਾ ਕਾਰਨ ਵਾਲੇ ਵੀਡੀਓ ਨੂੰ ਸ਼ੇਅਰ ਕਾਰਨ ਵਾਲੇ Mra Sunil Pawar ਦੀ ਪ੍ਰੋਫਾਈਲ ਨੂੰ ਅਸੀਂ ਸਕੈਨ ਕੀਤਾ। ਇਸ ਤੋਂ ਪਤਾ ਚੱਲਦਾ ਹੈ ਕਿ ਉਹ ਪੁਣੇ ਮਹਾਰਾਸ਼ਟਰ ਵਿੱਚ ਰਹਿੰਦਾ ਹੈ ਅਤੇ ਕਿਸੇ ਇੱਕ ਖਾਸ ਵਿਚਾਰਧਾਰਾ ਤੋਂ ਪ੍ਰੇਰਿਤ ਹੈ।

ਨਤੀਜਾ: ਜਨਰਲ ਬਿਪਿਨ ਰਾਵਤ ਦੀ ਮੌਤ ਤੇ ਜਸ਼ਨ ਨਹੀਂ ਮਨਾਇਆ ਗਿਆ ਸੀ । ਹਾਦਸੇ ਤੋਂ ਇੱਕ ਦਿਨ ਪਹਿਲਾਂ ਹੋਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਝੂਠੇ ਦਾਅਵੇ ਦੇ ਨਾਲ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਜਨਰਲ ਬਿਪਿਨ ਰਾਵਤ ਦੇ ਨਿਧਨ ਤੇ ਕੇਰਲ ਦੇ ਕਾਲਜ ਵਿਚ ਮਨਾਇਆ ਗਿਆ ਜਸ਼ਨ
  • Claimed By : FB User- Mra Sunil Pawar
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later