Fact Check: ਬੰਗਾਲ ਦੇ ਕਾਲਜ ਦੇ ਬਾਹਰ ਹੋਈ ਇਸ ਘਟਨਾ ਵਿੱਚ ਨਹੀਂ ਸੀ ਕੋਈ ਕਮਿਊਨਲ ਐਂਗਲ , ਗੁੰਮਰਾਹਕੁੰਨ ਪੋਸਟ ਵਾਇਰਲ
ਵਿਸ਼ਵਾਸ ਨਿਊਜ਼ ਨੇ ਇਸ ਵੀਡੀਓ ਦੀ ਪੜਤਾਲ ਕੀਤੀ ਅਤੇ ਅਸੀਂ ਪਾਇਆ ਕਿ ਪੀੜਤ ਅਤੇ ਹਮਲਾ ਕਰਨ ਵਾਲਾ ਦੋਵੇਂ ਇੱਕੋ ਹੀ ਸਮੁਦਾਇ ਦੇ ਸਨ। ਵਾਇਰਲ ਵੀਡੀਓ ਨੂੰ ਲੈ ਕੇ ਜੋ ਕਮਿਊਨਲ ਦਾਅਵਾ ਕੀਤਾ ਜਾ ਰਿਹਾ ਹੈ , ਉਹ ਗ਼ਲਤ ਹੈ।
- By: Pallavi Mishra
- Published: Dec 10, 2021 at 02:15 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇੱਕ ਕੁੜੀ ਦੇ ਚਿਹਰੇ ਤੋਂ ਖੂਨ ਨਿਕਲਦਾ ਦਿਖਾਈ ਦੇ ਰਿਹਾ ਹੈ ਅਤੇ ਉਹ ਰੋਂਦੇ ਹੋਏ ਕਿਸੇ ਨਾਲ ਫੋਨ ‘ਤੇ ਗੱਲ ਕਰ ਰਹੀ ਹੈ। ਇਸ ਦਰਦਨਾਕ ਵੀਡੀਓ ਨੂੰ ਸੋਸ਼ਲ ਮੀਡੀਆ ਯੂਜ਼ਰਜ਼ ਇਹ ਕਹਿੰਦੇ ਹੋਏ ਵਾਇਰਲ ਕਰ ਰਹੇ ਹਨ ਕਿ ਪੱਛਮੀ ਬੰਗਾਲ ਵਿੱਚ ਇੱਕ ਮੁਸਲਿਮ ਮੁੰਡੇ ਨੇ ਇੱਕ ਹਿੰਦੂ ਕੁੜੀ ਵੱਲੋਂ ਠੁਕਰਾਏ ਜਾਣ ਤੋਂ ਬਾਅਦ ਉਸ ਤੇ ਹਮਲਾ ਕੀਤਾ । ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਵੀਡੀਓ ਦੀ ਪੜਤਾਲ ਕੀਤੀ, ਤਾਂ ਅਸੀਂ ਪਾਇਆ ਕਿ ਪੀੜਤ ਅਤੇ ਹਮਲਾ ਕਰਨ ਵਾਲਾ ਦੋਵੇਂ ਇੱਕੋ ਹੀ ਸਮੁਦਾਇ ਦੇ ਸਨ। ਵਾਇਰਲ ਵੀਡੀਓ ਨਾਲ ਜੋ ਕਮਿਊਨਲ ਦਾਅਵਾ ਕੀਤਾ ਜਾ ਰਿਹਾ ਹੈ , ਉਹ ਗ਼ਲਤ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਟਵਿੱਟਰ ਯੂਜ਼ਰ “ਪ੍ਰੀਤੀ ਦਿਲੀ ਵਾਲੀ” ਨੇ ਵਾਇਰਲ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ, ‘Fayaz Ahmed attacked a Hindu girl with a sharp blade in Cooch Behar, West Bengal. Fayaz attacked this girl in front of Alipurdor College. @abpanandatv #ਲਵ_ਜਿਹਾਦ #PTD_ON_STAGE_LA_Day4 #EliminacaoAFazenda’.
ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਆਪਣੀ ਪੜਤਾਲ ਨੂੰ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਗੂਗਲ ‘ਤੇ ਕੀਵਰਡਸ ਨਾਲ ਸਰਚ ਕੀਤਾ ਅਤੇ ਸਾਡੇ ਹੱਥ siliguritimes.com ਦੀ ਇੱਕ ਖਬਰ ਲਗੀ। 29 ਨਵੰਬਰ 2021 ਨੂੰ ਪ੍ਰਕਾਸ਼ਿਤ ਹੋਈ ਖਬਰ ਮੁਤਾਬਿਕ, ”ਅਲੀਪੁਰਦੁਆਰ ਜ਼ਿਲੇ ‘ਚ ਫਲਕਤਾ ਕਾਲਜ ਦੇ ਸਾਹਮਣੇ ਸੋਮਵਾਰ ਨੂੰ ਇੱਕ ਯੁਵਕ ਨੇ ਇਕਤਰਫਾ ਪ੍ਰੇਮ ਪ੍ਰਸੰਗਾਂ ਨੂੰ ਲੈ ਕੇ ਇੱਕ ਯੁਵਤੀ ‘ਤੇ ਧਾਰਦਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਪੀੜਿਤਾ ਤੇ ਹਮਲਾ ਇਸ ਲਈ ਕੀਤਾ ਗਿਆ ,ਕਿਉਂਕਿ ਉਸ ਨੇ ਯੁਵਕ ਦੀਆਂ ਹਰਕਤਾਂ ਅਤੇ ਉਸ ਦੇ ਪ੍ਰੇਮ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਕਾਲਜ ਵਿੱਚ ਪ੍ਰਵੇਸ਼ ਕਰਨ ਦੇ ਦੌਰਾਨ ਯੁਵਕ ਨੇ ਵਿਦਿਆਰਣ ’ਤੇ ਬਲੇਡ ਨਾਲ ਹਮਲਾ ਕਰ ਦਿੱਤਾ। ਪਰ ਇਸ ਖ਼ਬਰ ਵਿੱਚ ਨਾ ਤਾਂ ਹਮਲਾਵਰ ਦਾ ਨਾਂ ਸੀ ਅਤੇ ਨਾ ਹੀ ਪੀੜਤ ਦਾ।
ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਸਾਨੂੰ 30 ਨਵੰਬਰ 2021 ਨੂੰ telegraphindia.com ‘ਤੇ ਇਸ ਮਾਮਲੇ ਵਿੱਚ ਇੱਕ ਖਬਰ ਮਿਲੀ। ਇਸ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, ‘ਸੋਮਵਾਰ ਦੁਪਹਿਰ ਨੂੰ ਪੀੜਤ ਲੜਕੀ ਅਤੇ ਉਸਦਾ ਇੱਕ ਦੋਸਤ ਕਾਲਜ ਦੇ ਗੇਟ ਵੱਲ ਜਾ ਰਹੇ ਸਨ, ਉਦੋਂ ਹੀ ਉਨ੍ਹਾਂ ਦੇ ਬੈਚ ਮੇਟ ਫਜੱਦੀਨ ਹੁਸੈਨ ਨੇ ਪੀੜਤ ਲੜਕੀ ਨੂੰ ਵਾਲਾਂ ਤੋਂ ਫੜ ਕੇ, ਬਲੇਡ ਕੱਢਿਆ, ਕਈ ਵਾਰ ਉਸ ਉੱਤੇ ਹਮਲਾ ਕੀਤਾ। ਅਤੇ ਫਿਰ ਦੋ-ਪਹੀਆ ਵਾਹਨ ਤੋਂ ਭੱਜ ਕੇ ਨਿਕਲਿਆ। ਕੁੜੀ ਹਸਪਤਾਲ ਵਿੱਚ ਦਾਖ਼ਲ ਹੈ। ਪੁਲਿਸ ਨੇ ਯੁਵਕ ਨੂੰ ਗ੍ਰਿਫਤਾਰ ਕਰ ਲਿਆ ਹੈ। ਖਬਰ ਵਿੱਚ ਕੁੜੀ ਦਾ ਨਾਮ ਨਹੀਂ ਸੀ।
zeenews.india.com ‘ਤੇ ਵੀ ਇਸ ਮਾਮਲੇ ਵਿੱਚ ਖ਼ਬਰ ਛਪੀ ਸੀ। ਇਸ ਖਬਰ ਵਿੱਚ ਵੀ ਮੁੰਡੇ ਦਾ ਨਾਮ ਫਜੱਦੀਨ ਹੁਸੈਨ ਦੱਸਿਆ ਗਿਆ ਸੀ। ਪਰ ਕੁੜੀ ਦਾ ਨਾਮ ਕਿਤੇ ਨਹੀਂ ਸੀ।
ਅਸੀਂ ਇਸ ਸੰਬੰਧੀ ਅਲੀਪੁਰਦੁਆਰ ਦੇ ਐਸ.ਪੀ ਭੋਲਾਨਾਥ ਪਾਂਡੇ ਨਾਲ ਸੰਪਰਕ ਕੀਤਾ। ਕੁੜੀ ਦੇ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਨੇ ਸਾਨੂੰ ਦੱਸਿਆ, “ਅਸਲ ਵਿੱਚ ਇਸ ਘਟਨਾ ਵਿੱਚ ਜਿਸ ਲੜਕੀ ‘ਤੇ ਉੱਤੇ ਹਮਲਾ ਹੋਇਆ ਸੀ ਉਹ ਉਸ ਸਮੁਦਾਇ ਦੀ ਹੀ ਸੀ , ਜਿਸ ਸਮੁਦਾਇ ਦਾ ਉਸਦਾ ਹਮਲਾਵਰ ਸੀ। ਇਸ ਘਟਨਾ ਵਿੱਚ ਕੋਈ ਕਮਿਊਨਲ ਐਂਗਲ ਨਹੀਂ ਸੀ।”
ਦੈਨਿਕ ਜਾਗਰਣ ਦੇ ਕੋਲਕਾਤਾ ਬਿਊਰੋ ਚੀਫ ਜੇ.ਕੇ ਵਾਜਪਾਈ ਨੇ ਵੀ ਸਾਡੇ ਨਾਲ ਗੱਲ ਕਰਦੇ ਹੋਏ ਪੁਸ਼ਟੀ ਕੀਤੀ ਕਿ ਦੋਵੇਂ ਇਕੋਂ ਹੀ ਸਮੁਦਾਇ ਦੇ ਸਨ ਅਤੇ ਮਾਮਲਾ ਇੱਕਤਰਫਾ ਪ੍ਰੇਮਪ੍ਰਸੰਗ ਦਾ ਸੀ। ਇਸ ਵਿੱਚ ਕੋਈ ਕਮਿਊਨਲ ਐਂਗਲ ਨਹੀਂ ਸੀ। ਵਾਇਰਲ ਦਾਅਵਾ ਗ਼ਲਤ ਹੈ।
ਗਲਤ ਪੋਸਟ ਨੂੰ ਸ਼ੇਅਰ ਕਰਨ ਵਾਲੇ ਟਵਿੱਟਰ ਯੂਜ਼ਰ ‘ਪ੍ਰੀਤੀ ਦਿਲੀ ਵਾਲੀ’ ਦੀ ਸੋਸ਼ਲ ਸਕੈਨਿੰਗ ‘ਚ ਅਸੀਂ ਪਾਇਆ ਕਿ ਯੂਜ਼ਰ ਨੂੰ 733 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਇਸ ਵੀਡੀਓ ਦੀ ਪੜਤਾਲ ਕੀਤੀ ਅਤੇ ਅਸੀਂ ਪਾਇਆ ਕਿ ਪੀੜਤ ਅਤੇ ਹਮਲਾ ਕਰਨ ਵਾਲਾ ਦੋਵੇਂ ਇੱਕੋ ਹੀ ਸਮੁਦਾਇ ਦੇ ਸਨ। ਵਾਇਰਲ ਵੀਡੀਓ ਨੂੰ ਲੈ ਕੇ ਜੋ ਕਮਿਊਨਲ ਦਾਅਵਾ ਕੀਤਾ ਜਾ ਰਿਹਾ ਹੈ , ਉਹ ਗ਼ਲਤ ਹੈ।
- Claim Review : Fayaz Ahmed attacked a Hindu girl with a sharp blade in Cooch Behar, West Bengal. Fayaz attacked this girl in front of Alipurdor College
- Claimed By : ਪ੍ਰੀਤੀ ਦਿਲੀ ਵਾਲੀ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...