X
X

Fact Check: ਸਾਈਕਲ ਚਲਾਉਂਦੇ ਕੈਪਟਨ ਅਮਰਿੰਦਰ ਦੀ ਪੁਰਾਣੀ ਫੋਟੋ ਨੂੰ ਐਡਿਟ ਕਰਕੇ ਗ਼ਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਸਾਈਕਲ ਚਲਾਉਂਦੇ ਕੈਪਟਨ ਅਮਰਿੰਦਰ ਸਿੰਘ ਦੀ ਇਹ ਫੋਟੋ ਐਡੀਟੇਡ ਅਤੇ ਪੁਰਾਣੀ ਹੈ।

ਵਿਸ਼ਵਾਸ ਨਿਊਜ਼( ਨਵੀਂ ਦਿੱਲੀ )। ਸੋਸ਼ਲ ਮੀਡਿਆ ਤੇ ਪੰਜਾਬ ਦੇ ਸਾਬਕਾ ਸੀ.ਐਮ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਪੋਸਟ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸਾਈਕਲ ਚਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਸਾਈਕਲ ਅੱਗੇ ਪ੍ਰਕਾਸ਼ ਸਿੰਘ ਬਾਦਲ ਦਾ ਸਟਿੱਕਰ ਲੱਗਿਆ ਹੋਇਆ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਵਾਲੀ ਸਾਇਕਲ ਚਲਾਈ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਇਸਨੂੰ ਫਰਜੀ ਪਾਇਆ। ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਇਹ ਫੋਟੋ ਪੁਰਾਣੀ ਅਤੇ ਐਡੀਟੇਡ ਹੈ। ਅਸਲ ਤਸਵੀਰ ਵਿੱਚ ਉਨ੍ਹਾਂ ਦੀ ਸਾਈਕਲ ਅੱਗੇ ਪ੍ਰਕਾਸ਼ ਸਿੰਘ ਬਾਦਲ ਦਾ ਸਟਿੱਕਰ ਨਹੀਂ ਲੱਗਿਆ ਹੋਇਆ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ “Yashmaan Singh ” ਨੇ 2 ਦਸੰਬਰ ਨੂੰ ਇਹ ਫੋਟੋ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ ” ਕੈਪਟਨ ਸਾਬ ਨੇ ਚਲਾਈ ਬਾਦਲ ਵਾਲੀ ਸਾਇਕਲ”

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਵਾਇਰਲ ਤਸਵੀਰ ਨੂੰ ਯਾਨਡੇਕਸ ਟੂਲ ਵਿੱਚ ਪਾਇਆ। ਸਾਨੂੰ ਇਹ ਤਸਵੀਰ ਕਈ ਵੈੱਬਸਾਈਟਾਂ ਤੇ ਮਿਲੀ । mid-day.com ਵੈੱਬਸਾਈਟ ਤੇ 11 ਮਾਰਚ 2019 ਨੂੰ ਪ੍ਰਕਾਸ਼ਿਤ ਇੱਕ ਆਰਟੀਕਲ ਵਿੱਚ ਇਹ ਫੋਟੋ ਲਗੀ ਮਿਲੀ । ਆਰਟੀਕਲ ਨੂੰ ਨਾਲ ਸਿਰਲੇਖ ਲਿਖਿਆ ਗਿਆ ਸੀ ” Amarinder Singh: Rare photos of the 78-year-old royal Chief Minister of Punjab ” ਫੋਟੋ ਨਾਲ ਲਿਖਿਆ ਹੋਇਆ ਸੀ,’Amarinder Singh used to play a lot of cycle polo in his younger days and tried his hand on this new semi-electric cycle to exercise. He shared this picture on World Heart Day to remind people how important it is to eat and stay healthy. ‘

Dainik Savera ਦੇ ਯੂਟਿਊਬ ਚੈਨਲ ਤੇ 3 ਜੂਨ 2019 ਨੂੰ ਇੱਕ ਨਿਊਜ਼ ਵੀਡੀਓ ਵਿੱਚ ਇਸ ਤਸਵੀਰ ਦਾ ਇਸਤੇਮਾਲ ਕੀਤਾ ਗਿਆ ਸੀ। ਵੀਡੀਓ ਨਾਲ ਡਿਸਕ੍ਰਿਪਸ਼ਨ ਲਿਖਿਆ ਸੀ : ‘Cycle की सवारी करते Cm Captain Amarinder Singh’

ਖਬਰ ਅਨੁਸਾਰ ਵਿਸ਼ਵ ਸਾਈਕਲ ਦਿਹਾੜੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਈਕਲ ਚਲਾਉਂਦੇ ਹੋਏ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕੀ ਮੈਂ ਅੱਜ ਇਹ ਹੀ ਕਹਾਂਗਾ ਕਿ ਇਸ ਮਸ਼ੀਨੀ ਯੁਗ ਦੇ ਵਿੱਚ ਵਾਤਾਵਰਨ ਤੇ ਆਪਣੀ ਸਿਹਤ ਦਾ ਧੀਆਂ ਰੱਖਦੇ ਹੋਏ ਸਾਈਕਲ ਚਲਾਉਣਾ ਨਾ ਛੱਡੋ। ਪੂਰੀ ਵੀਡੀਓ ਇੱਥੇ ਵੇਖੋ।

ਸਾਨੂੰ ਵਾਇਰਲ ਫੋਟੋ ਕੈਪਟਨ ਅਮਰਿੰਦਰ ਸਿੰਘ ਦੇ ਅਧਿਕਾਰਿਤ ਸੋਸ਼ਲ ਮੀਡਿਆ ਹੈਂਡਲ ਤੇ ਵੀ ਮਿਲੀ। ਉਨ੍ਹਾਂ ਦੇ ਫੇਸਬੁੱਕ ਪੇਜ ਤੇ 29,ਸਤੰਬਰ 2018 ਨੂੰ ਇਹ ਫੋਟੋ ਸ਼ੇਅਰ ਕੀਤੀ ਗਈ ਸੀ ਅਤੇ ਟਵੀਟਰ ਅਕਾਊਂਟ 29,ਸਤੰਬਰ 2018 ਨੂੰ ਇਹ ਫੋਟੋ ਸ਼ੇਅਰ ਕੀਤੀ ਗਈ ਸੀ। ਹੇਂਠ ਤੁਸੀਂ ਅਸਲ ਅਤੇ ਐਡੀਟੇਡ ਤਸਵੀਰਾਂ ਨੂੰ ਦੇਖ ਸਕਦੇ ਹੋ।

ਵਾਇਰਲ ਫੋਟੋ ਸਾਨੂੰ ਮਿਡ ਡੇ ਮੁੰਬਈ ਦੀ ਵੈੱਬਸਾਈਟ ਤੇ ਮਿਲੀ , ਇਸ ਲਈ ਅਸੀਂ ਮਾਮਲੇ ਵਿੱਚ ਵੱਧ ਜਾਣਕਾਰੀ ਲਈ ਮਿਡ ਡੇ ਮੁੰਬਈ ਦੇ ਸੀਨੀਅਰ ਕਾਰਸਪੌਂਡੈਂਟ ਸਮੀਉੱਲਾਹ ਖਾਨ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਪੋਸਟ ਵੀ ਸ਼ੇਅਰ ਕੀਤੀ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਫੋਟੋ ਪੁਰਾਣੀ ਹੈ ਅਤੇ ਐਡੀਟੇਡ ਹੈ।

ਪੜਤਾਲ ਦੇ ਅੰਤ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਯੂਜ਼ਰ ਨਵੀਂ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਯੂਜ਼ਰ ਦੇ ਫੇਸਬੁੱਕ ਤੇ 492 ਮਿੱਤਰ ਹਨ ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਸਾਈਕਲ ਚਲਾਉਂਦੇ ਕੈਪਟਨ ਅਮਰਿੰਦਰ ਸਿੰਘ ਦੀ ਇਹ ਫੋਟੋ ਐਡੀਟੇਡ ਅਤੇ ਪੁਰਾਣੀ ਹੈ।

  • Claim Review : ਕੈਪਟਨ ਸਾਬ ਨੇ ਚਲਾਈ ਬਾਦਲ ਵਾਲੀ ਸਾਇਕਲ
  • Claimed By : ਫੇਸਬੁੱਕ ਯੂਜ਼ਰ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later