X
X

Fact Check : ਭਲੇ ਚੰਗੇ ਹਨ ਆਪ ਸਾਂਸਦ ਭਗਵੰਤ ਮਾਨ, ਭਗਵੰਤ ਮਾਨ ਨਾਲ ਜੁੜਿਆ ਇਹ ਪੋਸਟ ਫ਼ਰਜ਼ੀ ਹੈ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫ਼ਰਜ਼ੀ ਨਿਕਲਿਆ । ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਫੋਟੋ 2018 ਦੀ ਹੈ ਜਦੋਂ ਭਗਵੰਤ ਮਾਨ ਨੂੰ ਗੁਰਦੇ ‘ਚ ਪੱਥਰੀ ਦੇ ਇਲਾਜ ਲਈ ਦਿੱਲੀ ਦੇ ਆਰ.ਐੱਮ. ਐਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪੁਰਾਣੀ ਤਸਵੀਰ ਨੂੰ ਹੁਣ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

  • By: Jyoti Kumari
  • Published: Oct 7, 2021 at 04:02 PM
  • Updated: Jul 22, 2022 at 12:17 PM

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ। ਵਾਇਰਲ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਦੀ ਤਬੀਅਤ ਖਰਾਬ ਹੋ ਗਈ ਹੈ ਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਪੋਸਟ ਪੂਰੀ ਤਰ੍ਹਾਂ ਝੂਠੀ ਹੈ , ਭਗਵੰਤ ਮਾਨ ਭਲੇ ਚੰਗੇ ਹਨ ਅਤੇ ਪੁਰਾਣੀ ਫੋਟੋ ਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ ?

ਫੇਸਬੁੱਕ ਯੂਜ਼ਰ ” Yashmaan Singh ” ਨੇ 7 ਅਕਤੂਬਰ ਨੂੰ ਇਸ ਫੋਟੋ ਨੂੰ ਫੇਸਬੁੱਕ ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ” ਭਗਵੰਤ ਮਾਨ ਦੀ ਗੰਭੀਰ ਹਾਲਤ, ਹਸਪਤਾਲ ਵਿੱਚ ਭਰਤੀ।”

ਪੋਸਟ ਅਤੇ ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖਿਆ ਜਾ ਸਕਦਾ ਹੈ ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾ ਅਸੀਂ ਗੂਗਲ ਓਪਨ ਸਰਚ ਨਾਲ ਇਹ ਸਰਚ ਕੀਤਾ ਕਿ ਕੀ ਸੱਚ ਵਿੱਚ ਆਪ ਸੰਸਦ ਭਗਵੰਤ ਮਾਨ ਦੀ ਹਾਲਤ ਖਰਾਬ ਹੈ ਜਾ ਨਹੀਂ। ਅਸੀਂ ਸੰਬੰਧਿਤ ਕੀਵਰਡ ਨਾਲ ਸਰਚ ਕੀਤਾ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ। ਜਿਸ ਵਿੱਚ ਇਸ ਗੱਲ ਦੀ ਪੁਸ਼ਟੀ ਹੁੰਦੀ ਹੋਵੇ ਕਿ ਭਗਵੰਤ ਮਾਨ ਹਸਪਤਾਲ ਵਿੱਚ ਦਾਖ਼ਲ ਹਨ । ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਅਜਿਹਾ ਕੁਝ ਵੀ ਹੁੰਦਾ ਤਾਂ ਇਹ ਸੁਰਖੀਆਂ ਵਿੱਚ ਜ਼ਰੂਰ ਹੁੰਦਾ , ਪਰ ਸਾਨੂੰ ਕਿਸੇ ਵੀ ਮੀਡਿਆ ਸੰਸਥਾਨ ਤੇ ਅਜਿਹੀ ਕੋਈ ਖਬਰ ਨਹੀਂ ਮਿਲੀ।

ਹੁਣ ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਇਆ ਅਤੇ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਤੇ ਸਰਚ ਕੀਤਾ , ਸਾਨੂੰ ਇਸ ਫੋਟੋ ਕਈ ਵੈਬਸਾਈਟਾਂ ਤੇ ਮਿਲੀ। ਜਗਬਾਣੀ ਤੇ 1 ਅਗਸਤ 2018 ਨੂੰ ਅਪਲੋਡ ਕੀਤੇ ਗਏ ਇੱਕ ਵੀਡੀਓ ਵਿੱਚ ਇਹ ਫੋਟੋ ਲੱਗੀ ਮਿਲੀ । ਰਿਪੋਰਟ ਦੇ ਮੁਤਾਬਿਕ ” ਭਗਵੰਤ ਮਾਨ ਦਾ ਹਾਲ ਜਾਨਣ ਦੇ ਲਈ ਹਸਪਤਾਲ ਪੁਜੇ ਕੇਜਰੀਵਾਲ , ਸਿਸੋਦੀਆ ਅਤੇ ਸੰਜੇ ਸਿੰਘ , ਪੱਥਰੀ ਦੀ ਸ਼ਿਕਾਇਤ ਮਗਰੋਂ ਭਗਵੰਤ ਮਾਨ ਨੂੰ ਆਰ.ਐਮ.ਐਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ” ਪੂਰੀ ਖਬਰ ਇੱਥੇ ਪੜ੍ਹੋ ।

ਨਿਊਜ਼ ਸਰਚ ਵਿੱਚ ਸਾਨੂੰ Aaj Tak ਦੀ ਵੈੱਬਸਾਈਟ ਤੇ 1 ਅਗਸਤ 2018 ਨੂੰ ਪ੍ਰਕਾਸ਼ਿਤ ਖਬਰ ਮਿਲੀ। ਖ਼ਬਰ ਅਨੁਸਾਰ “आम आदमी पार्टी के नेता भगवंत मान को किडनी से संबंधित शिकायत के बाद दिल्ली के राम मनोहर लोहिया अस्पताल में भर्ती कराया गया है. सूत्रों के मुताबिक उन्हे गुर्दे में पत्थरी होने की शिकायत के बाद अस्पताल में भर्ती करवाया गया है” ਤੁਸੀਂ ਪੂਰੀ ਖਬਰ ਇੱਥੇ ਪੜ੍ਹ ਸਕਦੇ ਹੋ ।

PTC News ਦੇ ਯੂਟਿਊਬ ਚੈਨਲ ਤੇ 1 ਅਗਸਤ 2018 ਨੂੰ ਅਪਲੋਡ ਕੀਤੇ ਗਏ ਵੀਡੀਓ ਵਿੱਚ ਵੀ ਵਾਇਰਲ ਤਸਵੀਰ ਵੇਖੀ ਜਾ ਸਕਦੀ ਹੈ। ਵੀਡੀਓ ਵਿੱਚ ਦੱਸਿਆ ਗਿਆ ਕਿ ਆਪ ਦੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਦਾ ਦਿੱਲੀ ਦੇ ਆਰ.ਐੱਮ. ਐਲ ਹਸਪਤਾਲ ਵਿੱਚ ਗੁਰਦੇ ‘ਚ ਪੱਥਰੀ ਦਾ ਇਲਾਜ਼ ਚੱਲ ਰਿਹਾ ਹੈ ਅਤੇ ਉਨ੍ਹਾਂ ਨਾਲ ਦਿੱਲੀ ਦੇ ਅਰਵਿੰਦ ਕੇਜਰੀਵਾਲ , ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਮਿਲਣ ਲਈ ਹਸਪਤਾਲ ਵਿੱਚ ਪਹੁੰਚੇ ” ਪੂਰੀ ਵੀਡੀਓ ਨੂੰ ਇੱਥੇ ਵੇਖਿਆ ਜਾ ਸਕਦਾ ਹੈ ।

ਆਪਣੀ ਗੱਲ ਦੀ ਪੁਸ਼ਟੀ ਲਈ ਅਸੀਂ ਇਸ ਪੋਸਟ ਬਾਰੇ ਆਮ ਆਦਮੀ ਪਾਰਟੀ ਦੇ ਪੰਜਾਬ ਮੀਡਿਆ ਇੰਚਾਰਜ ਦਿਗਵਿਜੈ ਧੰਜੂ ਨਾਲ ਸੰਪਰਕ ਕੀਤਾ । ਅਸੀਂ ਉਨ੍ਹਾਂ ਦੇ ਨਾਲ ਵਹਟਸਐੱਪ ਤੇ ਵਾਇਰਲ ਹੋ ਰਹੀ ਫੋਟੋ ਵੀ ਸ਼ੇਅਰ ਕੀਤੀ , ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਫਰਜ਼ੀ ਹੈ ਅਤੇ ਇਹ ਫੋਟੋ ਵੀ ਪੁਰਾਣੀ ਹੈ ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Yashmaan singh ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਯੂਜ਼ਰ ਬਠਿੰਡਾ ਦਾ ਵਸਨੀਕ ਹੈ ਅਤੇ ਫੇਸਬੁੱਕ ਤੇ ਯੂਜ਼ਰ ਦੇ 495 ਮਿੱਤਰ ਹਨ ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫ਼ਰਜ਼ੀ ਨਿਕਲਿਆ । ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਫੋਟੋ 2018 ਦੀ ਹੈ ਜਦੋਂ ਭਗਵੰਤ ਮਾਨ ਨੂੰ ਗੁਰਦੇ ‘ਚ ਪੱਥਰੀ ਦੇ ਇਲਾਜ ਲਈ ਦਿੱਲੀ ਦੇ ਆਰ.ਐੱਮ. ਐਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪੁਰਾਣੀ ਤਸਵੀਰ ਨੂੰ ਹੁਣ ਵਾਇਰਲ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

  • Claim Review : ਭਗਵੰਤ ਮਾਨ ਦੀ ਗੰਭੀਰ ਹਾਲਤ, ਹਸਪਤਾਲ ਵਿੱਚ ਭਰਤੀ।
  • Claimed By : ਫੇਸਬੁੱਕ ਯੂਜ਼ਰ Yashmaan Singh
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
Kaylah Schaefer

This is really interesting, You’re a very skilled blogger. I’ve joined your feed and look forward to seeking more of your magnificent post. Also, I’ve shared your site in my social networks!

No more pages to load

RELATED ARTICLES

Next pageNext pageNext page

Post saved! You can read it later