X
X

Fact Check: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮੀਡੀਆ ਨੂੰ ਨਹੀਂ ਦਿੱਤੀ ਧਮਕੀ , ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ

ਮੀਡੀਆ ਨੂੰ ਧਮਕਾਉਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਰਾਕੇਸ਼ ਟਿਕੈਤ ਦਾ ਵੀਡੀਓ ਅਸਲ ਵਿੱਚ ਉਨ੍ਹਾਂ ਦੇ ਬਿਆਨ ਦਾ ਹਿੱਸਾ ਹੈ, ਜਿਸ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਇਹ ਸਰਕਾਰ ਸਭ ਕੁਝ ਵੇਚ ਰਹੀ ਹੈ ਅਤੇ ਜੇਕਰ ਮੀਡੀਆ ਨੇ ਸਾਥ ਨਹੀਂ ਦਿੱਤਾ ਤਾਂ ਸਰਕਾਰ ਦਾ ਅਗਲਾ ਨਿਸ਼ਾਨਾ ਜਾਂ ਟਾਰਗੇਟ ਮੀਡੀਆ ਹਾਊਸ ਹੋਵੇਗਾ। ਅਸਲ ਬਿਆਨ ਵਿੱਚ,ਉਨ੍ਹਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਮੀਡੀਆ ਨੂੰ ਆਗਾਹ ਕੀਤੇ ਜਾਣ ਦੇ ਨਾਲ ਕਿਸਾਨ ਅੰਦੋਲਨ ਦਾ ਸਾਥ ਦੇਣ ਦੀ ਅਪੀਲ ਕੀਤੀ ਸੀ , ਪਰ ਐਡੀਟੇਡ ਵੀਡੀਓ ਕਲਿਪ ਨੂੰ ਸੁਣ ਕਰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਮੀਡਿਆ ਨੂੰ ਧਮਕੀ ਦਿੱਤੀ ਸੀ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਮੀਡੀਆ ਸੰਸਥਾਨਾਂ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਸਾਡਾ ਸਾਥ ਨਹੀਂ ਦਿੱਤਾ ਤਾਂ ਅਗਲਾ ਨਿਸ਼ਾਨਾ ਦੇਸ਼ ਦਾ ਮੀਡੀਆ ਹੋਵੇਗਾ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਭ੍ਰਮਕ ਅਤੇ ਰਾਕੇਸ਼ ਟਿਕੈਤ ਦੇ ਖਿਲਾਫ ਦੁਸ਼ਪ੍ਰਚਾਰ ਸਾਬਿਤ ਹੋਇਆ। ਵਾਇਰਲ ਹੋ ਰਿਹਾ ਵੀਡੀਓ ਅਸਲ ਵਿੱਚ ਉਨ੍ਹਾਂ ਦੇ ਬਿਆਨ ਦਾ ਇੱਕ ਹਿੱਸਾ ਹੈ, ਜਿਸ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਇਹ ਸਰਕਾਰ ਸਭ ਕੁਝ ਵੇਚ ਰਹੀ ਹੈ ਅਤੇ ਜੇਕਰ ਮੀਡੀਆ ਨੇ ਸਾਥ ਨਹੀਂ ਦਿੱਤਾ ਤਾਂ ਸਰਕਾਰ ਦਾ ਅਗਲਾ ਨਿਸ਼ਾਨਾ ਜਾਂ ਟਾਰਗੇਟ ਮੀਡੀਆ ਹਾਊਸ ਹੋਵੇਗਾ। ਉਨ੍ਹਾਂ ਦੇ ਇਸ ਹੀ ਬਿਆਨ ਦੇ ਇੱਕ ਹਿੱਸੇ ਨੂੰ ਸੰਦਰਭ ਤੋਂ ਵੱਖ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਗਿਆ , ਜਿਸ ਨੂੰ ਸੁਣ ਕੇ ਇੰਜ ਲੱਗਦਾ ਹੈ ਜਿਵੇਂ ਉਨ੍ਹਾਂ ਨੇ ਮੀਡੀਆ ਨੂੰ ਧਮਕੀ ਦਿੱਤੀ ਹੈ ।

ਕੀ ਹੈ ਵਾਇਰਲ ਪੋਸਟ ਵਿੱਚ?

ਫੇਸਬੁੱਕ ਯੂਜ਼ਰ‘Anoop Saxena’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ( ਆਰਕਾਈਵ ਲਿੰਕ ) ਕਰਦੇ ਹੋਏ ਲਿਖਿਆ ਹੈ ,”ਟਿਕੈਤ ਸਾਹਬ ਦੇ ਬਿਗੜੇ ਬੋਲ….।”

https://www.facebook.com/100005065664189/videos/272101258107754/

ਸੋਸ਼ਲ ਮੀਡਿਆ ਤੇ ਇਸ ਬਹੁਤ ਸਾਰੇ ਯੂਜ਼ਰਸ ਨੇ ਇਸ ਵੀਡੀਓ ਨੂੰ ਸੱਚ ਮੰਦੀਆਂ ਇਸਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਟਵੀਟਰ ਤੇ ਵੀ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਦੇ ਨਾਲ ਸ਼ੇਅਰ ਕੀਤਾ ਹੈ। ਟੀ.ਵੀ ਪੱਤਰਕਾਰ ਸੁਧੀਰ ਚੌਧਰੀ ਨੇ ਵੀ ਅਪਣੀ ਪ੍ਰੋਫਾਈਲ ਤੋਂ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।

ਪੜਤਾਲ

12 ਸਕਿੰਟ ਦੇ ਵਾਇਰਲ ਵੀਡੀਓ ਵਿੱਚ ਰਾਕੇਸ਼ ਟਿਕੈਤ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘ਅਗਲਾ ਨਿਸ਼ਾਨਾ ਮੀਡੀਆ ਹਾਊਸ ਹੈ… ..ਤੁਹਾਨੂੰ ਬਚਨਾ ਹੈ ਤਾਂ ਸਾਥ ਦੇ ਦਿਓ , ਨਹੀਂ ਤਾਂ ਤੁਸੀਂ ਵੀ ਗਏ।’

ਵੀਡੀਓ ਨੂੰ ਦੇਖਣ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਮੀਡੀਆ ਕਰਮੀਆਂ ਨਾਲ ਰਾਕੇਸ਼ ਟਿਕੈਤ ਦੀ ਗੱਲਬਾਤ ਜਾਂ ਪ੍ਰੈਸ ਕਾਨਫਰੰਸ ਦਾ ਇੱਕ ਹਿੱਸਾ ਹੈ। ਸੰਬੰਧਿਤ ਕੀਵਰਡਸ ਨਾਲ ਖੋਜ ਕਰਨ ‘ਤੇ, ਸਾਨੂੰ ਸੋਸ਼ਲ ਮੀਡੀਆ’ ਤੇ ਭਾਰਤੀ ਕਿਸਾਨ ਯੂਨੀਅਨ ਦੇ ਅਧਿਕਾਰਿਤ ਅਤੇ ਵੇਰੀਫਾਈਡ ਟਵਿੱਟਰ ਹੈਂਡਲ ‘ਤੇ ਇਸ ਬਿਆਨ ਨਾਲ ਨਾਲ ਜੁੜਿਆ ਹੋਇਆ ਪੂਰਾ ਵੀਡੀਓ ਮਿਲਿਆ।

28 ਸਤੰਬਰ ਨੂੰ ਟਵੀਟ ਕੀਤੇ ਗਏ ਵੀਡੀਓ ਵਿੱਚ, ਰਾਕੇਸ਼ ਟਿਕੈਤ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ, “… ਦਿੱਲੀ ਵਾਲਿਆਂ ਦੇਖ ਲੋ ਜਿਨ੍ਹਾਂ ਨੇ ਕਾਨੂੰਨ ਬਣਾ ਕੇ ਅੱਧਾ ਦੇਸ਼ ਵੇਚ ਦਿੱਤਾ। ਇਨ੍ਹਾਂ ਵੱਲ ਵੀ ਧਿਆਨ ਬਣਾ ਲੋ। ਮੰਡੀਆ ਵੇਚ ਦਿਤੀਆਂ ਮੱਧ ਪ੍ਰਦੇਸ਼ ਦੀ… .182 ਮੰਡੀ ਵੇਚਣ ਨਿਕਾਲ ਦਿਤੀਆਂ। ਛੱਤੀਸਗੜ੍ਹ ਵੀ ਅਛੂਤਾ ਨਹੀਂ ਰਹੇਗਾ। ਹੁਣ ਤਾਂ ਇਹ ਹੈ ਕਿ ਸਾਰੇ ਲੋਕ ਸਾਥ ਦਿਓ … ਅਗਲਾ ਟਾਰਗੇਟ ਮੀਡੀਆ ਹਾਊਸ ਹੈ। ਤੁਹਾਨੂੰ ਬਚਣਾ ਹੈ ਤਾਂ ਸਾਥ ਦੇ ਦਿਓ … ਨਹੀਂ ਤਾਂ ਤੁਸੀਂ ਵੀ ਗਏ। ਧੰਨਵਾਦ ਜੀ।’

ਨਿਊਜ਼ ਏਜੰਸੀ ਏ.ਐਨ.ਆਈ ਹਿੰਦੀ ਦੇ ਵੇਰੀਫਾਈਡ ਟਵੀਟਰ ਹੈਂਡਲ ਤੋਂ ਵੀ 28 ਸਤੰਬਰ ਨੂੰ ਮੀਡਿਆ ਕਰਮੀਆਂ ਨਾਲ ਟਿਕੈਤ ਦੀ ਗੱਲਬਾਤ ਦੇ ਵੀਡੀਓ ਨੂੰ ਸਾਂਝਾ ਕੀਤਾ ਗਿਆ ਹੈ।

ਦਿੱਤੀ ਗਈ ਜਾਣਕਾਰੀ ਅਨੁਸਾਰ, ਛੱਤੀਸਗੜ੍ਹ ਦੇ ਰਾਏਪੁਰ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮੀਡਿਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ, ‘ਦਿੱਲੀ ਦੀ ਸਰਕਾਰ (ਕੇਂਦਰ ਸਰਕਾਰ) ਨੇ ਕਾਨੂੰਨ ਬਣਾ ਕੇ ਅੱਧਾ ਦੇਸ਼ ਵੇਚ ਦਿੱਤਾ , ਮੱਧ ਪ੍ਰਦੇਸ਼ ਦੀਆਂ ਮੰਡੀਆਂ ਵੇਚ ਦਿਤੀਆਂ । ਛੱਤੀਸਗੜ੍ਹ ਵੀ ਅਛੂਤਾ ਨਹੀਂ ਰਹੇਗਾ। ਹੁਣ ਲੋਕ ਸਾਥ ਦਿਓ। ਅਗਲਾ ਟਾਰਗੇਟ ਮੀਡੀਆ ਹਾਊਸ ਹੈ। ਤੁਹਾਨੂੰ ਬਚਣਾ ਹੈ ਤਾਂ ਸਾਥ ਦੇ ਦਿਓ ਨਹੀਂ ਤਾਂ ਤੁਸੀਂ ਵੀ ਗਏ।

ਸਾਡੀ ਹੁਣ ਤੱਕ ਦੀ ਜਾਂਚ ਤੋਂ ਇਹ ਸਪਸ਼ਟ ਹੈ ਕਿ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਲਈ ਅੰਦੋਲਨ ਕਰ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਰਾਏਪੁਰ, ਛੱਤੀਸਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਮੀਡੀਆ ਨੂੰ ਧਮਕਾਇਆ ਨਹੀਂ ਸੀ , ਬਲਕਿ ਕੇਂਦਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਇਹ ਸਰਕਾਰ ਕਾਨੂੰਨ ਬਣਾ ਕੇ ਸਭ ਕੁਝ ਵੇਚ ਰਹੀ ਹੈ ਅਤੇ ਜੇਕਰ ਤੁਸੀਂ ਸਾਥ ਨਹੀਂ ਦਿੱਤਾ ਤਾਂ ਉਨ੍ਹਾਂ ਦਾ ( ਸਰਕਾਰ ਦਾ ) ਅਗਲਾ ਨਿਸ਼ਾਨਾ ਮੀਡੀਆ ਹਾਊਸ ਹੋਵੇਗਾ । ਉਨ੍ਹਾਂ ਦੇ ਬਿਆਨ ਦੇ ਇੱਕ ਹਿੱਸੇ ਨੂੰ ਸੰਦਰਭ ਤੋਂ ਵੱਖ ਕਰ ਐਦਾਂ ਪੇਸ਼ ਕੀਤਾ ਗਿਆ ਹੈ , ਜਿਸ ਤੋਂ ਅਜਿਹਾ ਲੱਗਦਾ ਹੈ ਕਿ ਰਾਕੇਸ਼ ਟਿਕੈਤ ਨੇ ਮੀਡੀਆ ਨੂੰ ਧਮਕਾਇਆ ਹੈ।

ਵਿਸ਼ਵਾਸ ਨਿਊਜ਼ ਨੇ ਇਸ ਵਾਇਰਲ ਵੀਡੀਓ ਦੇ ਸੰਬੰਧ ਵਿੱਚ ਰਾਕੇਸ਼ ਟਿਕੈਤ ਦੇ ਮੀਡੀਆ ਪ੍ਰਭਾਰੀ ਧਰਮੇੰਦ੍ਰ ਮਲਿਕ ਨਾਲ ਗੱਲ ਕੀਤੀ। ਉਨ੍ਹਾਂ ਨੇ ਇਸਨੂੰ ਬੀ.ਜੇ.ਪੀ ਆਈ ਟੀ ਸੈੱਲ ਵੱਲੋਂ ਕੀਤਾ ਗਿਆ ਦੁਸ਼ ਪ੍ਰਚਾਰ ਕਰਾਰ ਦਿੰਦਿਆਂ ਕਿਹਾ, “ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬੀ.ਜੇ.ਪੀ ਦੀ ਆਈ.ਟੀ ਸੈੱਲ ਨੇ ਇਸ ਤਰ੍ਹਾਂ ਦਾ ਹੱਥਕੰਡਾ ਅਪਣਾਇਆ ਹੋ ਤਾਂ ਜੋ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ । ਅਸੀਂ ਕਹਿਣਾ ਚਾਹੁੰਦੇ ਹਾਂ ਕੀ ਉਹ ਆਪਣੇ ਇਸ ਮਨਸੂਬੇ ਵਿੱਚ ਕਦੇ ਸਫਲ ਨਹੀਂ ਹੋਣਗੇ। ਕਿਸਾਨ ਅੰਦੋਲਨ ਅਤੇ ਇਸ ਦੀਆਂ ਮੰਗਾਂ ਤੋਂ ਡਰੇ ਹੋਏ ਲੋਕ ਇਸ ਨੂੰ ਬਦਨਾਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ ਇਹ ਵੀਡੀਓ ਉਸ ਹੀ ਪ੍ਰੋਪੇਗੈਂਡਾ ਦਾ ਹਿੱਸਾ ਹੈ।

ਵਿਸ਼ਵਾਸ ਨਿਊਜ਼ ਨੇ ਰਾਕੇਸ਼ ਟਿਕੈਤ ਨਾਲ ਜੁੜੇ ਕਈ ਵਾਇਰਲ ਵੀਡੀਓਜ਼ ਦੀ ਜਾਂਚ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੇ ਬਿਆਨ ਦੇ ਇੱਕ ਹਿੱਸੇ ਨੂੰ ਗ਼ਲਤ ਮੰਸ਼ਾ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਹੋਈ ਕਿਸਾਨ ਮਹਾਪੰਚਾਇਤ ਦੌਰਾਨ ਰਾਕੇਸ਼ ਟਿਕੈਤ ਦਾ ਅੱਲ੍ਹਾ-ਹੂ-ਅਕਬਰ ਦੇ ਨਾਅਰੇ ਲਗਾਉਣ ਦੇ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਗਿਆ ਸੀ। ਆਪਣੇ ਸੰਬੋਧਨ ਦੌਰਾਨ, ਟਿਕੈਤ ਨੇ ਅੱਲ੍ਹਾ-ਹੂ-ਅਕਬਰ ਦੇ ਨਾਰੇ ਹਰ ਹਰ ਮਹਾਦੇਵ ਦਾ ਨਾਰਾ ਵੀ ਲਗਾਇਆ ਸੀ, ਪਰ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਭਾਸ਼ਣ ਦੇ ਬਸ ਉਸ ਹਿੱਸੇ ਨੂੰ ਦੁਸ਼ ਪ੍ਰਚਾਰ ਦੀ ਮੰਸ਼ਾ ਨਾਲ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਸਨੂੰ ਸਿਰਫ ਅੱਲ੍ਹਾ-ਹੂ-ਅਕਬਰ ਕਹਿੰਦੇ ਹੋਏ ਸੁਣਿਆ ਅਤੇ ਵੇਖਿਆ ਜਾ ਸਕਦਾ ਹੈ।

ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਦਾ ਨਿਵਾਸੀ ਹੈ ਅਤੇ ਉਨ੍ਹਾਂ ਦੀ ਪ੍ਰੋਫਾਈਲ ਨੂੰ ਕਰੀਬ 700 ਤੋਂ ਵੱਧ ਲੋਕ ਫੋਲੋ ਕਰਦੇ ਹਨ। ਆਪਣੀ ਪ੍ਰੋਫਾਈਲ ਵਿੱਚ, ਉਨ੍ਹਾਂ ਨੇ ਆਪਣੇ ਆਪ ਨੂੰ ਭਾਜਪਾ ਦਾ ਕਾਰੀਅਕਰਤਾ ਦੱਸਿਆ ਹੈ।

ਨਤੀਜਾ: ਮੀਡੀਆ ਨੂੰ ਧਮਕਾਉਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਰਾਕੇਸ਼ ਟਿਕੈਤ ਦਾ ਵੀਡੀਓ ਅਸਲ ਵਿੱਚ ਉਨ੍ਹਾਂ ਦੇ ਬਿਆਨ ਦਾ ਹਿੱਸਾ ਹੈ, ਜਿਸ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਇਹ ਸਰਕਾਰ ਸਭ ਕੁਝ ਵੇਚ ਰਹੀ ਹੈ ਅਤੇ ਜੇਕਰ ਮੀਡੀਆ ਨੇ ਸਾਥ ਨਹੀਂ ਦਿੱਤਾ ਤਾਂ ਸਰਕਾਰ ਦਾ ਅਗਲਾ ਨਿਸ਼ਾਨਾ ਜਾਂ ਟਾਰਗੇਟ ਮੀਡੀਆ ਹਾਊਸ ਹੋਵੇਗਾ। ਅਸਲ ਬਿਆਨ ਵਿੱਚ,ਉਨ੍ਹਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਮੀਡੀਆ ਨੂੰ ਆਗਾਹ ਕੀਤੇ ਜਾਣ ਦੇ ਨਾਲ ਕਿਸਾਨ ਅੰਦੋਲਨ ਦਾ ਸਾਥ ਦੇਣ ਦੀ ਅਪੀਲ ਕੀਤੀ ਸੀ , ਪਰ ਐਡੀਟੇਡ ਵੀਡੀਓ ਕਲਿਪ ਨੂੰ ਸੁਣ ਕਰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੇ ਮੀਡਿਆ ਨੂੰ ਧਮਕੀ ਦਿੱਤੀ ਸੀ।

  • Claim Review : ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਬਿਗੜੇ ਬੋਲ , ਮੀਡਿਆ ਨੂੰ ਧਮਕਾਇਆ
  • Claimed By : FB User-Anoop Saxena
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later