Fact Check: ਅਫਗਾਨਿਸਤਾਨ ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨੀਆਂ ਦੇ ਸਾਈਬਰ ਟਰੱਕ ਚਲਾਉਣ ਦੇ ਦਾਅਵੇ ਦੇ ਨਾਲ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਅਤੇ ਫਰਜ਼ੀ ਹੈ
ਅਫ਼ਗਾਨਿਸਤਾਨ ਤੇ ਕਬਜ਼ੇ ਤੋਂ ਬਾਅਦ ਤਾਲਿਬਾਨੀਆਂ ਦੇ ਸਾਈਬਰ ਟਰੱਕ ਨੂੰ ਚਲਾਉਣ ਵਾਲੇ ਦਾਅਵੇ ਦੇ ਨਾਲ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਅਤੇ ਫਰਜ਼ੀ ਹੈ। ਟੇਸਲਾ ਦੇ ਵੱਲੋ ਸਾਈਬਰ ਟਰੱਕ ਨੂੰ 2021 ਵਿੱਚ ਲਾਂਚ ਕੀਤਾ ਜਾਣਾ ਸੀ, ਪਰ ਹੁਣ ਇਸਦੀ ਲਾਂਚਿੰਗ 2022 ਤੱਕ ਮੁਲਤਵੀ ਕਰ ਦਿੱਤੀ ਗਈ ਹੈ।
- By: Abhishek Parashar
- Published: Sep 27, 2021 at 04:17 PM
- Updated: Sep 27, 2021 at 04:21 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਤਸਵੀਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਫਗਾਨਿਸਤਾਨ ਤੇ ਕਬਜ਼ੇ ਤੋਂ ਬਾਅਦ ਤਾਲਿਬਾਨੀ ਅੱਤਵਾਦੀ ਸਾਈਬਰ ਟਰੱਕ ਦੀ ਵਰਤੋਂ ਕਰ ਰਹੇ ਹਨ। ਵਾਇਰਲ ਹੋ ਰਹੀ ਤਸਵੀਰ ਵਿੱਚ ਦਿਖਾਈ ਦੇ ਰਹੇ ਵਾਹਨ ਦੇ ਪਹੀਏ ਟੇਸਲਾ ਦੇ ਸਾਈਬਰ ਟਰੱਕ ਵਰਗੇ ਦਿਖਾਈ ਦੇ ਰਹੇ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਨਿਕਲੀ, ਜਿਸ ਨੂੰ ਐਡਿਟ ਕਰ ਤਿਆਰ ਕੀਤਾ ਗਿਆ ਹੈ। ਮੂਲ ਤਸਵੀਰ ਵਿੱਚ ਤਾਲਿਬਾਨੀ ਅੱਤਵਾਦੀ ਨੂੰ ਇੱਕ ਬਖਤਰਬੰਦ ਵਾਹਨ ਵਿੱਚ ਬੈਠੇ ਵੇਖਿਆ ਜਾ ਸਕਦਾ ਹੈ। ਇਸ ਵਾਹਨ ਦੀ ਤਸਵੀਰ ਨੂੰ ਐਡਿਟ ਕਰਕੇ ਉਸਨੂੰ ਸਾਈਬਰ ਟਰੱਕ ਦੱਸਦੇ ਹੋਏ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਸੋਸ਼ਲ ਮੀਡਿਆ ਯੂਜ਼ਰ ‘Mohsin Khan’ਨੇ ਵਾਇਰਲ ਤਸਵੀਰ (ਆਰਕਾਈਵ ਲਿੰਕ) ਨੂੰ ਸਾਂਝਾ ਕਰਦੇ ਹੋਏ ਲਿਖਿਆ ਗਿਆ ਹੈ,”Taliban driving a Cyber Truck.
@elonmusk
You must be proud. 😅” (“ਸਾਈਬਰ ਟਰੱਕ ਚਲਾਉਂਦੇ ਹੋਏ ਤਾਲਿਬਾਨੀ … ਏਲਨ ਮਸਕ ਤੁਹਾਨੂੰ ਮਾਣ ਹੋ ਰਿਹਾ ਹੋਵੇਗਾ।”)
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਸ ਤਸਵੀਰ ਨੂੰ ਮਿਲਦੇ -ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ।
ਪੜਤਾਲ
ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ‘ਤੇ, ਸਾਨੂੰ apnews.com ਦੀ ਵੈਬਸਾਈਟ’ ਤੇ 17 ਅਗਸਤ 2021 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ, ਜਿਸ ਵਿੱਚ ਵਰਤੀ ਗਈ ਤਸਵੀਰ ਵਾਇਰਲ ਤਸਵੀਰ ਨਾਲ ਮੇਲ ਖਾਂਦੀ ਹੈ।
ਇਸ ਤਸਵੀਰ ਵਿੱਚ ਤਾਲਿਬਾਨੀਆਂ ਨੂੰ ਇੱਕ ਵਾਹਨ ਵਿੱਚ ਬੈਠੇ ਵੇਖਿਆ ਜਾ ਸਕਦਾ ਹੈ। ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਹ ਤਸਵੀਰ 16 ਅਗਸਤ 2021 ਨੂੰ ਅਫਗਾਨਿਸਤਾਨ ਦੇ ਕਾਬੁਲ ਸਥਿਤ ਹਾਮਿਦ ਕਰਜਈ ਇੰਟਰਨੈਸ਼ਨਲ ਏਅਰਪੋਰਟ ਦੇ ਬਾਹਰ ਦੀ ਹੈ, ਜਿੱਥੇ ਤਾਲਿਬਾਨੀ ਲੜਾਕਿਆਂ ਨੇ ਏਅਰਪੋਰਟ ਦੀ ਘੇਰਾਬੰਦੀ ਕੀਤੀ ਸੀ।
ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਟੇਸਲਾ ਨੇ 2019 ਵਿੱਚ ਇੱਕ ਕਾਰੀਆਕ੍ਰਮ ਦੌਰਾਨ ਸਾਈਬਰ ਟਰੱਕ ਦੀ ਲਾਂਚਿੰਗ ਦੀ ਘੋਸ਼ਣਾ ਕੀਤੀ ਸੀ।
electrek.co ਦੀ ਰਿਪੋਰਟ ਦੇ ਅਨੁਸਾਰ, ਟੇਸਲਾ ਦੀ ਪਿਕ ਅੱਪ ਸਾਈਬਰ ਟਰੱਕ ਨੂੰ 2021 ਦੇ ਅੰਤ ਤੱਕ ਬਾਜ਼ਾਰ ਵਿੱਚ ਪੇਸ਼ ਕੀਤਾ ਜਾਣਾ ਸੀ, ਪਰ ਹੁਣ ਇਹ 2022 ਦੇ ਅੰਤ ਤੱਕ ਬਾਜ਼ਾਰ ਵਿੱਚ ਉਪਲਬਧ ਹੋਵੇਗਾ।
ਦੋਵੇਂ ਰਿਪੋਰਟਾਂ ਵਿੱਚ ਸਾਈਬਰ ਟਰੱਕ ਦੀਆਂ ਤਸਵੀਰਾਂ ਨੂੰ ਵੇਖਦਿਆਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸਦੇ ਪਹੀਏ ਦੀ ਤਸਵੀਰ ਨੂੰ ਐਡੀਟਿੰਗ ਦੀ ਸਹਾਇਤਾ ਨਾਲ ਵਾਇਰਲ ਹੋਈ ਤਸਵੀਰ ਵਿੱਚ ਜੋੜ ਦਿੱਤਾ ਗਿਆ ਹੈ। ਤੁਸੀਂ ਹੇਠਾਂ ਦਿੱਤੇ ਕੋਲਾਜ ਵਿੱਚ ਇਸ ਐਡੀਟਿੰਗ ਦੇ ਅੰਤਰ ਨੂੰ ਸਾਫ – ਸਾਫ ਵੇਖ ਸਕਦੇ ਹੋ।
ਵਾਇਰਲ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਨੂੰ ਟਵਿੱਟਰ ਤੇ ਲਗਭਗ 20 ਲੋਕ ਫੋਲੋ ਕਰਦੇ ਹਨ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸੋਸ਼ਲ ਮੀਡਿਆ ਤੇ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਤਸਵੀਰਾਂ ਗੁੰਮਰਾਹਕੁੰਨ ਅਤੇ ਗ਼ਲਤ ਦਾਅਵਿਆਂ ਨਾਲ ਵਾਇਰਲ ਹੋ ਚੁੱਕਿਆਂ ਹਨ। ਅਫਗਾਨ ਸੰਕਟ ਨਾਲ ਸਬੰਧਿਤ ਅਜਿਹੇ ਕਈ ਦਾਅਵਿਆਂ ਦੀ ਤੱਥ ਜਾਂਚ ਰਿਪੋਰਟ ਨੂੰ ਵਿਸ਼ਵਾਸ ਨਿਊਜ਼ ਤੇ ਪੜ੍ਹਿਆ ਜਾ ਸਕਦਾ ਹੈ।
ਨਤੀਜਾ: ਅਫ਼ਗਾਨਿਸਤਾਨ ਤੇ ਕਬਜ਼ੇ ਤੋਂ ਬਾਅਦ ਤਾਲਿਬਾਨੀਆਂ ਦੇ ਸਾਈਬਰ ਟਰੱਕ ਨੂੰ ਚਲਾਉਣ ਵਾਲੇ ਦਾਅਵੇ ਦੇ ਨਾਲ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਅਤੇ ਫਰਜ਼ੀ ਹੈ। ਟੇਸਲਾ ਦੇ ਵੱਲੋ ਸਾਈਬਰ ਟਰੱਕ ਨੂੰ 2021 ਵਿੱਚ ਲਾਂਚ ਕੀਤਾ ਜਾਣਾ ਸੀ, ਪਰ ਹੁਣ ਇਸਦੀ ਲਾਂਚਿੰਗ 2022 ਤੱਕ ਮੁਲਤਵੀ ਕਰ ਦਿੱਤੀ ਗਈ ਹੈ।
- Claim Review : ਅਫਗਾਨਿਸਤਾਨ ਤੇ ਕਬਜ਼ੇ ਤੋਂ ਬਾਅਦ ਸਾਈਬਰ ਟਰੱਕ ਚਲਾਉਂਦੇ ਤਾਲਿਬਾਨੀ
- Claimed By : Twitter User-Mohsin Khan
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...