X
X

Fact Check: ਪ੍ਰਿਯੰਕਾ-ਰਾਹੁਲ ਦੀ ਵਾਇਰਲ ਤਸਵੀਰ ਸ਼ਹੀਦ ਦੇ ਘਰ ਦੀ ਨਹੀਂ, ਉਤਰ ਪ੍ਰਦੇਸ਼ ਦੇ ਸ਼ਾਮਲੀ ਸਥਿਤ ਢਾਬੇ ਦੀ ਹੈ

  • By: Bhagwant Singh
  • Published: Apr 30, 2019 at 06:17 AM
  • Updated: Jun 24, 2019 at 12:11 PM

ਨਵੀਂ ਦਿਲੀ, (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਬੈਠੇ ਹਨ। ਇਨ੍ਹਾਂ ਦੇ ਨਾਲ ਹੀ ਇਕ ਮਹਿਲਾ ਬਗਲ ਵਿਚ ਬੱਚੇ ਦੇ ਨਾਲ ਬੈਠੀ ਹੋਈ ਹੈ ਅਤੇ ਕੋਲ ਹੀ ਬੈਠੇ ਰਾਹੁਲ ਗਾਂਧੀ ਪਲੇਟ ਵਿਚੋਂ ਕੁਝ ਚੁੱਕ ਕੇ ਖਾਂਦੇ ਹੋਏ ਨਜਰ ਆ ਰਹੇ ਹਨ। ਇਸ ਤਸਵੀਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਿਯੰਕਾ ਅਤੇ ਰਾਹੁਲ ਕਿਸੇ ਸ਼ਹੀਦ ਦੇ ਘਰ ਹਨ ਅਤੇ ਉਸ ਫੋਟੋ ‘ਤੇ ”ਸ਼ਹੀਦ ਦੇ ਘਰ ਜਾ ਕੇ ਬੱਚੇ ਦਾ ਕੁਰਕੁਰਾ ਵੀ ਖਾ ਗਿਆ ਇਹ ਦੇਸ਼ ਨੂੰ ਕੀ ਛੱਡੇਗਾ” ਇਹ ਹੈੱਡ ਲਾਈਨ ਲਿਖੀ ਹੋਈ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ-ਪੜਤਾਲ ਵਿਚ ਇਸ ਖਬਰ ਦਾ ਝੂਠ ਸਾਬਿਤ ਕੀਤਾ। ਇਹ ਤਸਵੀਰ ਸ਼ਹੀਦ ਦੇ ਘਰ ਦੀ ਨਹੀਂ, ਉੱਤਰ ਪ੍ਰਦੇਸ਼ ਦੇ ਸ਼ਾਮਲੀ ਇਲਾਕੇ ਦੇ ਇਕ ਢਾਬੇ ਦੀ ਹੈ। 20 ਫਰਵਰੀ ਨੂੰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸ਼ਹੀਦ ਦੇ ਪਰਿਵਾਰ ਨੂੰ ਮਿਲਣ ਦੇ ਲਈ ਸ਼ਾਮਲੀ ਗਏ ਸਨ ਅਤੇ ਰਸਤੇ ਵਿਚ ਇਸ ਜਗ੍ਹਾ ਤੇ ਰੁਕੇ ਸਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ (Facebook) ਦੇ ਇਕ ਪੇਜ਼ ਡਿਜ਼ੀਟਲ ਇੰਡੀਆ ਸੁਪਰ ‘ਤੇ ਇਕ ਤਸਵੀਰ 22 ਅਪ੍ਰੈਲ ਨੂੰ ਅਪਲੋਡ ਹੁੰਦੀ ਹੈ। ਤਸਵੀਰ ਵਿਚ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ ਕੁਝ ਲੋਕ ਹਨ।

ਇਸ ਫੋਟੋ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਪ੍ਰਿਯੰਕਾ ਗਾਂਧੀ ਇਕ ਮਹਿਲਾ ਨਾਲ ਬੈਠ ਕੇ ਗੱਲ ਕਰ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਅਤੇ ਪ੍ਰਿਯੰਕਾ ਸ਼ਹੀਦ ਦੇ ਪਰਿਵਾਰ ਦੇ ਘਰ ਗਏ ਸਨ।

ਪੜਤਾਲ :

ਸਭ ਤੋਂ ਪਹਿਲਾਂ ਇਸ ਤਸਵੀਰ ਦੀ ਹਕੀਕਤ ਜਾਨਣ ਦੇ ਲਈ ਗੂਗਲ (Google) ਰੀਵਰਸ ਇਮੇਜ ਵਿਚ ਇਸ ਨੂੰ ਲੱਭਣਾ ਸ਼ੁਰੂ ਕੀਤਾ, ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਅਲੱਗ-ਅਲੱਗ ਪਲੇਟਫਾਰਮ ‘ਤੇ ਨਜ਼ਰ ਆਈ, ਜਿਸ ਵਿਚ ਵੀਡੀਓ ਲਿੰਕ ਵੀ ਵਿਸ਼ਵਾਸ ਟੀਮ ਦੇ ਹੱਥ ਲੱਗੇ। ਪਰ ਮੁੱਖ ਸੂਤਰ ਦਾ ਇਕ ਸਿਰਾ ਉਦੋਂ ਹੱਥ ਲੱਗਾ ਜਦ ਕੁਝ ਨਿਊਜ਼ ਚੈਨਲਾਂ ਦੀ ਖਬਰ ਦੇ ਵੀਡੀਓ ਮਿਲੇ ਜਿਸ ਵਿਚ ਤਮਾਮ ਤਰ੍ਹਾਂ ਦੀਆਂ ਹੈੱਡ ਲਾਈਨ ਲਗਾ ਕੇ ਇਸ ਨੂੰ ਖਬਰ ਦੇ ਤੌਰ ‘ਤੇ ਚਲਾਇਆ ਗਿਆ ਸੀ।

ਅਸੀਂ ਉਨ੍ਹਾਂ ਵੀਡੀਓਜ਼ ਨੂੰ ਫਰੇਮ ਦਰ ਫ੍ਰੇਮ ਦੇਖਣਾ ਸ਼ੁਰੂ ਕੀਤਾ। ABP ਨਿਊਜ਼ ਦੇ ਇਕ ਵੀਡੀਓ ਵਿਚ ਜਿਸ ਦੀ ਹੈਡਲਾਈਨ ਸੀ ”ਚਾਹ ‘ਤੇ ਰਾਹੁਲ ਪ੍ਰਿਯੰਕਾ ਦੀ ਚਰਚਾ।” ਇਹ ਵੀਡੀਓ ਕਲਿੱਪ ਕਰੀਬ 1:31 ਮਿੰਟ ਅੰਤਰਾਲ ਦੀ ਸੀ, ਜਦ ਅਸੀਂ ਦੇਖਿਆ ਤਾਂ ਸਾਨੂੰ ਇਹ ਤਸਵੀਰ ਵੀਡੀਓ ਕਲਿੱਪ ਦੇ ਰੂਪ ਵਿਚ ਨਜਰ ਆ ਗਈ। ਖਬਰ ਦੇ ਮੁਤਾਬਿਕ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਉਨ੍ਹਾਂ ਦੇ ਭਰਾ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬੁੱਧਵਾਰ ਨੂੰ ਸ਼ਾਮਲੀ ਵਿਚ ਇਕ ਸੜਕ ਦੇ ਕਿਨਾਰੇ ਗਏ। ਉਹ ਪਿਛਲੇ ਹਫ਼ਤੇ ਪੁਲਵਾਮਾ ਅੱਤਵਾਦੀ ਹਮਲੇ ਵਿਚ ਮਾਰੇ ਗਏ ਦੋ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਸ਼ਾਮਲੀ ਵਿਚ ਸਨ।

(Video Headline, Rahul & Priyanka Gandhi Enjoy Tea At A Roadside Dhaba In Shamli…..)

ਕਾਂਗਰਸ ਦੇ ਟਵਿੱਟਰ ਹੈਂਡਲ congress@INCIndia ‘ਤੇ ਤਸਵੀਰ ਅਤੇ ਇਸ ਨਾਲ ਸੰਬੰਧਿਤ ਪੋਸਟ ਮਿਲੀ, ਜਿਸ ਵਿਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਨੂੰ ਸੈਨਿਕਾਂ ਦੀ ਫੋਟੋ ਦੇ ਨਾਲ ਸ਼ਰਧਾਜਲੀ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।

ਹੁਣ ਇਹ ਜਾਨਣਾ ਬਹੁਤ ਜ਼ਰੂਰੀ ਸੀ ਕਿ ਰਾਹੁਲ-ਪ੍ਰਿਯੰਕਾ ਕਦੋ ਇਸ ਉਤਰ ਪ੍ਰਦੇਸ਼, ਸ਼ਾਮਲੀ ਯਾਤਰਾ ‘ਤੇ ਗਏ ਅਤੇ ਇਹ ਕਿਸ ਮੌਕੇ ਦੀ ਤਸਵੀਰ ਹੈ। ਗੂਗਲ (Google) ਵਿਚ ਜਦੋਂ ਅਸੀਂ ਸਟੀਕ ਕੀ-ਵਰਡ ਲਗਾ ਕੇ ਦੇਖਿਆ ਤਾਂ ਇਸ ਮੌਕੇ ਦਾ ਅਸਲ ਵੀਡੀਓ ਜੋ ਕਰੀਬ 5:24 ਮਿੰਟ ਦਾ ਸੀ ਸਾਡੇ ਹੱਥ ਲੱਗਾ ਅਤੇ ਅਹਿਮ ਜਾਣਕਾਰੀਆਂ ਵੀ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਅਤੇ ਪੂਰਵੀ ਯੂ.ਪੀ ਦੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਜੋ ਤਸਵੀਰ ਵਿਚ ਹੈ, ਜਿਸ ਵਿਚ ਉਹ ਯੂ.ਪੀ ਦੌਰੇ ਦੇ ਦੌਰਾਨ ਇਕ ਸਾਧਾਰਨ ਢਾਬੇ ‘ਤੇ ਖਾਣਾ ਖਾਂਦੇ ਅਤੇ ਬਿਲਕੁਲ ਸਾਧਾਰਨ ਲੋਕਾਂ ਵਾਂਗ ਉਥੇ ਦੀ ਜਨਤਾ ਨਾਲ ਗੱਲ ਕਰਦੇ ਅਤੇ ਸੈਲਫੀ ਖਿਚਵਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਕਾਂਗਰਸ ਨੇਤਾ ਰਾਜ ਬੱਬਰ ਅਤੇ ਪੱਛਮੀ ਯੂ.ਪੀ ਵਿਚ ਕਾਂਗਰਸ ਦੇ ਪ੍ਰਭਾਰੀ ਜੋਤੀਰਾਦਿਤਯ ਸਿੰਧੀਆ ਵੀ ਸਨ।

ਇਹ ਵੀਡੀਓ 20 ਫਰਵਰੀ (ਬੁੱਧਵਾਰ) ਦਾ ਹੈ, ਜਦ ਰਾਹੁਲ ਗਾਂਧੀ ਆਪਣੀ ਭੈਣ ਪ੍ਰਿਯੰਕਾ ਗਾਂਧੀ ਅਤੇ ਹੋਰ ਨੇਤਾਵਾਂ ਦੇ ਨਾਲ ਪੂਰਵੀ ਯੂ.ਪੀ ਦੇ ਸ਼ਾਮਲੀ ਗਏ ਸਨ। ਰਸਤੇ ਵਿਚ ਸ਼ਿਵ ਸਕਤੀ ਨਾਮਕ ਢਾਬੇ ਦੇ ਕੋਲ ਇੰਨ੍ਹਾਂ ਨੇਤਾਵਾਂ ਦਾ ਕਾਫਲਾ ਰੁਕਿਆ। ਰਾਹੁਲ ਅਤੇ ਪ੍ਰਿਯੰਕਾ ਨੂੰ ਦੇਖ ਕੇ ਆਸ ਪਾਸ ਦੇ ਲੋਕ ਉਥੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੂੰ ਘੇਰ ਕੇ ਸੈਲਫੀ ਖਿਚਵਾਉਣ ਲੱਗ ਪਏ। ਉਥੇ ਪ੍ਰਿਯੰਕਾ ਗਾਂਧੀ ਢਾਬੇ ਵਿਚ ਪਹਿਲੇ ਤੋਂ ਖਾਣਾ ਖਾ ਰਹੀ ਇਕ ਬੱਚੀ ਨਾਲ ਗੱਲ ਕਰਨ ਲੱਗੀ। ਬਾਅਦ ਵਿਚ ਉਸ ਦੋ ਕੋਲ ਕਈ ਮਹਿਲਾਵਾਂ ਆ ਗਈਆਂ, ਜਿੰਨ੍ਹਾਂ ਨੂੰ ਪ੍ਰਿਯੰਕਾ ਨੇ ਖਾਟ ‘ਤੇ ਬਿਠਾਇਆ ਅਤੇ ਫਿਰ ਰਾਹੁਲ ਗਾਂਧੀ, ਰਾਜ ਬੱਬਰ ਅਤੇ ਜਯੋਤੀਰਾਦਿਤਯ ਸਿੰਧੀਆ ਵੀ ਉਨ੍ਹਾਂ ਲੋਕਾਂ ਦੀਆਂ ਗੱਲਾਂ ਸੁਨਦੇ ਨਜ਼ਰ ਆ ਰਹੇ ਹਨ।

ਯਾਦ ਰਹੇ ਕਿ ਬੀਤੇ ਬੁੱਧਵਾਰ ਨੂੰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਪੁਲਵਾਮਾ ਹਮਲੇ ਵਿਚ ਮਾਰੇ ਗਏ ਸੀਆਰਪੀਐਫ ਜਵਾਨ ਅਮਿਤ ਕੁਮਾਰ ਕੋਰੀ ਦੇ ਪਰਿਵਾਰਜਨਾ ਨਾਲ ਮੁਲਾਕਾਤ ਕਰਨ ਪੁੱਜੇ ਸਨ। ਕਾਂਗਰਸ ਨੇਤਾਵਾਂ ਨੇ ਸ਼ਹੀਦ ਦੇ ਪਰਿਵਾਰਜਨਾਂ ਨਾਲ ਗੱਲਬਾਤ ਕੀਤੀ ਅਤੇ ਹਮਦਰਦੀ ਪ੍ਰਗਟਾਈ। ਇਸ ਦੌਰਾਨ ਇਨ੍ਹਾਂ ਨੇਤਾਵਾਂ ਨੇ ਇਕ ਪ੍ਰਾਥਨਾ ਸਭਾ ਵਿਚ ਵੀ ਹਿੱਸਾ ਲਿਆ। ਇਸ ਦੇ ਬਾਅਦ ਰਾਹੁਲ ਅਤੇ ਪ੍ਰਿਯੰਕਾ ਨੇ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਪ੍ਰਦੀਪ ਕੁਮਾਰ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਸ਼ੋਕ ਜਤਾਇਆ।

ਜਾਣਕਾਰੀ ਦੇ ਲਈ, ਪ੍ਰਿਯੰਕਾ ਗਾਂਧੀ 19 ਅਪ੍ਰੈਲ ਨੂੰ ਕੇਰਲ ਦੇ ਵਾਇਨਾਡ ਵਿਚ ਆਪਣੇ ਭਰਾ ਰਾਹੁਲ ਗਾਂਧੀ ਦੇ ਚੋਣ ਪ੍ਰਚਾਰ ਦੇ ਲਈ ਗਈ ਸੀ ਅਤੇ 21 ਅਪ੍ਰੈਲ ਨੂੰ ਪੁਲਵਾਮਾ ਦੇ ਸ਼ਹੀਦ ਵੀ ਵੀ ਵਸੰਤਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ।

(ਇਸ ਨਾਲ ਸੰਬੰਧਿਤ ANI ਦੀ ਵੀਡੀਓ ਰਿਪੋਰਟ Wayanad (Kerala), Apr 21 (ANI): Congress general secretary for Uttar Pradesh (East), Priyanka Gandhi met late V V Vasantha Kumar’s family members in Kerala’s Wayanad on Sunday. Kumar had lost his life in Pulwama terror attack on February 14. She interacted with the family members. Her brother Rahul Gandhi is contesting LS polls from Wayanad.)

ਹੁਣ ਬਹੁਤ ਜ਼ਰੂਰੀ ਸੀ ਇਸ ਪੇਜ਼ ਡਿਜ਼ੀਟਲ ਇੰਡੀਆ ਸੁਪਰ ਦੀ ਸੋਸ਼ਲ ਸਕੈਨਿੰਗ, ਜਿਸ ਦੇ ਅਨੁਸਾਰ ਇਸ ਪੇਜ਼ ਦੇ ਲਾਈਕ 16,464 ਅਤੇ 28,632 ਫਾਲੋਅਰਸ ਹਨ।

ਇਹ ਪੋਸਟ 22 ਅਪ੍ਰੈਲ ਨੂੰ ਅਪਲੋਡ ਕੀਤੀ ਗਈ।

ਨਤੀਜਾ: ਇਹ ਵਾਇਰਲ ਪੋਸਟ ਫਰਜ਼ੀ ਹੈ, ਹੈੱਡਲਾਈਨ ਝੂਠੀ ਹੈ। ਜਿਸ ਵੀਡੀਓ ਦਾ ਇਸਤੇਮਾਲ ਕੀਤਾ ਗਿਆ ਉਹ ਪੁਰਾਣਾ ਹੈ ਅਤੇ ਉੱਤਰ ਪ੍ਰਦੇਸ਼ ਦੇ ਸ਼ਾਮਲੀ ਦਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : ਇਸ ਤਸਵੀਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਿਯੰਕਾ ਅਤੇ ਰਾਹੁਲ ਕਿਸੇ ਸ਼ਹੀਦ ਦੇ ਘਰ ਹਨ ਅਤੇ ਉਸ ਫੋਟੋ 'ਤੇ ''ਸ਼ਹੀਦ ਦੇ ਘਰ ਜਾ ਕੇ ਬੱਚੇ ਦਾ ਕੁਰਕੁਰਾ ਵੀ ਖਾ ਗਿਆ ਇਹ ਦੇਸ਼ ਨੂੰ ਕੀ ਛੱਡੇਗਾ'
  • Claimed By : FB Page-Digital India Super
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later