Fact Check : ਭਲੇ ਚੰਗੇ ਹਨ ਗੁਰਸਿਮਰਨ ਸਿੰਘ ਮੰਡ, ਸੋਸ਼ਲ ਮੀਡਿਆ ਪਰ ਵਾਇਰਲ ਮੌਤ ਦੀ ਖਬਰ ਨਿਕਲੀ ਅਫਵਾਹ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜੀ ਸਾਬਿਤ ਹੋਇਆ। ਗੁਰਸਿਮਰਨ ਸਿੰਘ ਮੰਡ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਆਪ ਇਸ ਗੱਲ ਦਾ ਖੰਡਨ ਕੀਤਾ ਹੈ।
- By: Jyoti Kumari
- Published: Sep 20, 2021 at 07:44 PM
- Updated: Sep 20, 2021 at 08:08 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਦੀ ਮੌਤ ਦੀ ਖਬਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੜਕ ਹਾਦਸੇ ਵਿੱਚ ਗੁਰਸਿਮਰਨ ਮੰਡ ਦੀ ਮੌਤ ਹੋ ਗਈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਝੂਠਾ ਸਾਬਿਤ ਹੋਇਆ। ਗੁਰਸਿਮਰਨ ਮੰਡ ਕਿਸੇ ਹਾਦਸੇ ਦਾ ਸ਼ਿਕਾਰ ਨਹੀਂ ਹੋਏ ਹਨ ਅਤੇ ਉਹ ਪੂਰੀ ਤਰ੍ਹਾਂ ਠੀਕ ਹੈ। ਵਿਸ਼ਵਾਸ ਨਿਊਜ਼ ਨੇ ਗੁਰਸਿਮਰਨ ਮੰਡ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਹ ਪੂਰੀ ਤਰ੍ਹਾਂ ਸਲਾਮਤ ਹਨ ਅਤੇ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਇਹ ਕੰਮ ਕੀਤਾ ਗਿਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ “ੳੁਚੇ ਲੁੱਚੇ ਸੁੱਚੇ” ਨੇ 19 ਸਿਤੰਬਰ ਨੂੰ ਇਹ ਪੋਸਟ ਸ਼ੇਅਰ ਕੀਤੀ ਹੈ ਅਤੇ ਨਾਲ ਲਿਖਿਆ ਹੈ ” ਗੁਰਸਿਮਰਨ ਮੰਡ ਦੀ ਹੋਈ ਐਕਸੀ ਡੈਂਟ ਵਿੱਚ ਮੌਤ । ਵੀਰੋ ਜਿਹੜਾ ਬੰਦਾ ਬਹੁਤਾ ਹੰਕਾਰੀ ਹੁੰਦਾ ਹੈ ਉਹ ਪ੍ਰਮਾਤਮਾ ਨੂੰ ਵੀ ਚੰਗਾ ਨਹੀਂ ਲੱਗਦਾ ਪ੍ਰਮਾਤਮਾ ਦੇ ਘਰ ਦੇਰ ਜਰੂਰ ਹੋ ਜਾਦੀ ਹੈ ਪਰ ਅੰਧੇਰ ਨਹੀਂ ਹੈ।”
ਪੋਸਟ ਅਤੇ ਉਸਦੇ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।
ਕਈ ਹੋਰ ਯੂਜ਼ਰਸ ਨੇ ਵੀ ਆਪਣੀ ਪ੍ਰੋਫਾਈਲ ਤੋਂ ਇਸਨੂੰ ਸਮਾਨ ਅਤੇ ਮਿਲਦੇ-ਜੁਲਦੇ ਦਾਅਵੇ ਨਾਲ ਸਾਂਝਾ ਕੀਤਾ ਹੈ ।
ਪੜਤਾਲ
ਅਸੀਂ ਸਭ ਤੋਂ ਪਹਿਲਾ ਅਸੀਂ ਕੁਝ ਕੀ ਵਰਡ ਦੀ ਮਦਦ ਨਾਲ ਇਸ ਖਬਰ ਬਾਰੇ ਗੂਗਲ ਤੇ ਸਰਚ ਕੀਤਾ। ਕਿਉਂਕਿ ਗੁਰਸਿਮਰਨ ਸਿੰਘ ਮੰਡ ਇੰਨੇ ਵੱਡੇ ਨੇਤਾ ਹਨ , ਜੇਕਰ ਉਨ੍ਹਾਂ ਨਾਲ ਅਜਿਹਾ ਕੁਝ ਵੀ ਵਾਪਰਿਆ ਹੁੰਦਾ ਤਾਂ ਇਹ ਜ਼ਰੂਰ ਕਿਸੇ ਨਾ ਕਿਸੇ ਮੀਡਿਆ ਸੰਸਥਾਨ ਦਵਾਰਾ ਪ੍ਰਕਾਸ਼ਿਤ ਹੁੰਦਾ , ਪਰ ਸਾਨੂੰ ਐਦਾਂ ਦੀ ਕੋਈ ਖਬਰ ਕੀਤੇ ਵੀ ਪ੍ਰਕਾਸ਼ਿਤ ਨਹੀਂ ਮਿਲੀ।
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕਾਂਗਰਸ ਆਗੂ ਗੁਰਸਿਮਰਨ ਸਿੰਘ ਮੰਡ ਦੇ ਸੋਸ਼ਲ ਮੀਡਿਆ ਹੈਂਡਲਸ ਨੂੰ ਖੰਗਾਲਿਆਂ। ਸਾਨੂੰ ਗੁਰਸਿਮਰਨ ਸਿੰਘ ਮੰਡ ਦੇ ਫੇਸਬੁੱਕ ਪੇਜ ਤੇ ਉਨ੍ਹਾਂ ਦੁਆਰਾ 6 :04 ਤੇ News18 Punjab ਦਾ ਵੀਡੀਓ ਸ਼ੇਅਰ ਕੀਤਾ ਮਿਲਿਆ। ਜਦੋਂ ਅਸੀਂ ਹੋਰ ਸਰਚ ਕੀਤਾ ਤਾਂ ਸਾਨੂੰ ਗੁਰਸਿਮਰਨ ਦੁਆਰਾ 7 :17 ਤੇ ਡੈਲੀ ਪੋਸਟ ਨਾਲ ਆਪਣੀ ਮੌਤ ਨੂੰ ਲੈ ਕੇ ਕੀਤੀ ਗਈ ਗੱਲ ਦਾ ਪੋਸਟ ਵੀ ਮਿਲਿਆ , ਵੀਡੀਓ ਵਿੱਚ ਉਨ੍ਹਾਂ ਨੇ ਆਪਣੀ ਮੌਤ ਦਾ ਖੰਡਨ ਕੀਤਾ ਹੈ।
Dailynews Punjab ਦੇ ਫੇਸਬੁੱਕ ਪੇਜ ਤੇ 19 ਸਿਤੰਬਰ ਨੂੰ ਆਪਣੀ ਮੌਤ ਦੀ ਅਫਵਾਹ ਬਾਰੇ ਦਿੱਤਾ ਗਿਆ ਸਪਸ਼ਟੀਕਰਨ ਮਿਲਿਆ। ਵੀਡੀਓ ਵਿੱਚ ਉਹ ਕਹਿ ਰਹੇ ਹਨ ਕਿ ਵਾਹਿਗੁਰੂ ਦੇ ਕਿਰਪਾ ਨਾਲ ਉਹ ਬਿਲਕੁਲ ਠੀਕ ਹਨ, ਅਤੇ ਅਜਿਹੀ ਝੂਠੀ ਖਬਰ ਨਾ ਫੈਲਾਈ ਜਾਵੇ। ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
https://www.facebook.com/watch/?v=569557554488880
ਮਾਮਲੇ ਵਿੱਚ ਵੱਧ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਨੇ ਗੁਰਸਿਮਰਨ ਸਿੰਘ ਮੰਡ ਨਾਲ ਫੋਨ ਤੇ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਹ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਦੀ ਮੌਤ ਦੀ ਜੋ ਖਬਰ ਫੈਲਾਈ ਜਾ ਰਹੀ ਹੈ ਉਹ ਪੂਰੀ ਤਰ੍ਹਾਂ ਝੂਠੀ ਹੈ। ਉਨ੍ਹਾਂ ਨੇ ਕਿਹਾ ਕੁਝ ਲੋਕਾਂ ਵੱਲੋਂ ਇਹ ਖਬਰ ਫੈਲਾਈ ਗਈ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਜਾਂਚ ਕੀਤੀ । ਸਾਡੀ ਜਾਂਚ ਵਿੱਚ ਪਤਾ ਲੱਗਿਆ ਕਿ ਇਸ 33,284 ਲੋਕ ਈ ਪੇਜ ਨੂੰ ਫੋਲੋ ਕਰਦੇ ਹੈਂ ਅਤੇ ਇਹ ਪੇਜ 27 ਮਈ 2019 ਨੂੰ ਬਣਾਇਆ ਗਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਫਰਜੀ ਸਾਬਿਤ ਹੋਇਆ। ਗੁਰਸਿਮਰਨ ਸਿੰਘ ਮੰਡ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਆਪ ਇਸ ਗੱਲ ਦਾ ਖੰਡਨ ਕੀਤਾ ਹੈ।
- Claim Review : ਗੁਰਸਿਮਰਨ ਮੰਡ ਦੀ ਹੋਈ ਐਕਸੀ ਡੈਂਟ ਵਿੱਚ ਮੌਤ ।
- Claimed By : fb page: ੳੁਚੇ ਲੁੱਚੇ ਸੁੱਚੇ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...