X
X

Fact Check : ਫੋਟੋ ਐਡੀਟਿੰਗ ਟੂਲਸ ਦਾ ਇਸਤੇਮਾਲ ਕਰਕੇ ਦੂਸਰੀ ਮਹਿਲਾ ਦੇ ਚਿਹਰੇ ‘ਤੇ ਪ੍ਰਿਯੰਕਾ ਚਤੁਰਵੇਦੀ ਦਾ ਚਿਹਰਾ ਚਿਪਕਾਇਆ ਗਿਆ ਹੈ

  • By: Bhagwant Singh
  • Published: Apr 30, 2019 at 06:24 AM
  • Updated: Jun 24, 2019 at 12:10 PM

ਨਵੀਂ ਦਿੱਲੀ, (ਵਿਸ਼ਵਾਸ ਟੀਮ)। ਅੱਜ-ਕੱਲ੍ਹ ਸੋਸ਼ਲ ਮੀਡੀਆ ‘ਤੇ ਇਕ ਫੋਟੋ ਵਾਇਰਲ ਹੋ ਰਹੀ ਹੈ, ਜਿਸ ਵਿਚ ਕਾਂਗਰਸ ਛੱਡ ਕੇ ਸ਼ਿਵ ਸੈਨਾ ਵਿਚ ਸ਼ਾਮਿਲ ਹੋ ਚੁੱਕੀ ਪ੍ਰਿਯੰਕਾ ਚਤੁਰਵੇਦੀ ਨੂੰ ‘ਨਮੋ ਅਗੇਨ’ ਲਿਖਿਆ ਕੁਰਤਾ ਪਹਿਨੇ ਦੇਖਿਆ ਜਾ ਸਕਦਾ ਹੈ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਫੋਟੋ ਨਾਲ ਛੇੜਛਾੜ ਕੀਤੀ ਗਈ ਹੈ। ਫੋਟੋ ਐਡੀਟਿੰਗ ਟੂਲਸ ਦਾ ਇਸਤੇਮਾਲ ਕਰਕੇ ਇੱਕ ਦੂਸਰੀ ਮਹਿਲਾ ਦਾ ਚਿਹਰੇ ਤੇ ਪ੍ਰਿਯੰਕਾ ਚਤੁਰਵੇਦੀ ਦਾ ਚਿਹਰਾ ਚਿਪਕਾਇਆ ਗਿਆ ਹੈ।

ਪੜਤਾਲ

ਪੜਤਾਲ ਸ਼ੁਰੂ ਕਰਨ ਦੇ ਲਈ ਅਸੀਂ ਸਭ ਤੋਂ ਪਹਿਲੇ ਇਸ ਤਸਵੀਰ ਦਾ ਸਕਰੀਨਸ਼ਾਟ ਲਿਆ ਅਤੇ ਉਸ ਨੂੰ ਰੀਵਰਸ ਇਮੇਜ ਸਰਚ ਕੀਤਾ। ਲੱਭਣ ‘ਤੇ ਸਾਨੂੰ Hemisha Thakkar ਨਾਮ ਦੀ ਇਕ ਮਹਿਲਾ ਦਾ ਫੇਸਬੁੱਕ (Facebook) ਪ੍ਰੋਫਾਈਲ ਮਿਲਿਆ ਜਿਸ ਵਿਚ ਪ੍ਰੋਫਾਈਲ ਪਿਕਚਰ ਵਿਚ ਲੱਗੀ ਤਸਵੀਰ, ਵਾਇਰਲ ਫੋਟੋ ਨਾਲ ਮਿਲਦੀ-ਜੁਲਦੀ ਸੀ।

ਅਸੀਂ ਦੋਵਾਂ ਤਸਵੀਰਾਂ ਨੂੰ ਅਗਲ-ਬਗਲ ਵਿਚ ਰੱਖਿਆ ਅਤੇ ਸਮਾਨਤਾਵਾਂ ਜਾਂਚੀਆਂ। ਅਸੀਂ ਪਾਇਆ ਕਿ ਸਿਵਾਏ ਚਿਹਰੇ ਦੇ, ਬਾਕੀ ਦੋਵੇ ਤਸਵੀਰਾਂ ਬਰਾਬਰ ਸਨ।

ਅਸਲ ਵਿਚ ਪ੍ਰਿਯੰਕਾ ਚਤੁਰਵੇਦੀ ਦੀ ਇਕ ਪੁਰਾਣੀ ਤਸਵੀਰ ਵਿਚ ਇਕ ਫੋਟੋ ਐਡੀਟਿੰਗ ਟੂਲ ਦਾ ਇਸਤੇਮਾਲ ਕਰਕੇ ਉਨ੍ਹਾਂ ਦੇ ਚਿਹਰੇ ਨੂੰ ਕੱਟ ਕਰਕੇ ਇਕ ਦੂਸਰੇ ਫੋਟੋ ਵਿਚ ਪੇਸਟ ਕੀਤਾ ਗਿਆ ਹੈ। ਅਸਲੀ ਤਸਵੀਰ ਤੁਸੀਂ ਥੱਲੇ ਦੇਖ ਸਕਦੇ ਹੋ।

ਅਸੀਂ ਇਸ ਸਿਲਸਿਲੇ ਵਿਚ ਪ੍ਰਿਯੰਕਾ ਚਤੁਰਵੇਦੀ ਦੇ ਇਕ ਨਜ਼ਦੀਕੀ ਨਾਲ ਵੀ ਗੱਲ ਕੀਤੀ ਜਿੰਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਫੋਟੋ ਗਲਤ ਹੈ। ਕਿਸੇ ਹੋਰ ਦੇ ਫੋਟੋ ਨਾਲ ਛੇੜਛਾੜ ਕਰਕੇ ਉਨ੍ਹਾਂ ਦਾ ਚਿਹਰਾ ਚਿਪਕਾਇਆ ਗਿਆ ਹੈ।

ਇਸ ਤਸਵੀਰ ਨੂੰ ”ਚੌਕੀਦਾਰ ਪਰਾਗ ਖੜਾਖੜੀ” ਨਾਮ ਦੇ ਇਕ ਫੇਸਬੁੱਕ (Facebook) ਯੂਜ਼ਰ ਨੇ ਸ਼ੇਅਰ ਕੀਤਾ ਸੀ।

ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਫੋਟੋ ਨਾਲ ਛੇੜਛਾੜ ਕੀਤੀ ਗਈ ਹੈ। ਫੋਟੋ ਐਡੀਟਿੰਗ ਟੂਲਸ ਦਾ ਇਸਤੇਮਾਲ ਕਰਕੇ ਇਸ ਦੂਸਰੀ ਮਹਿਲਾ ਦੇ ਚਿਹਰੇ ‘ਤੇ ਪ੍ਰਿਯੰਕਾ ਚਤੁਰਵੇਦੀ ਦਾ ਚਿਹਰਾ ਚਿਪਕਾਇਆ ਗਿਆ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : ਪ੍ਰਿਯੰਕਾ ਚਤੁਰਵੇਦੀ ਨੇ ਪਾਇਆ 'ਨਮੋ ਅਗੇਨ' ਲਿਖਿਆ ਕੁਰਤਾ
  • Claimed By : FB User- चौकीदार पराग खडाखडी
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later