X
X

Fact Check: ਰਿਲਾਇੰਸ ਜੀਓ ਨਹੀਂ ਕਰ ਰਿਹਾ ਹੈ ਫੈਡਰਲ ਬੈਂਕ ਦਾ ਅਧਿਗ੍ਰਹਣ; ਵਾਇਰਲ ਪੋਸਟ ਫਰਜ਼ੀ ਹੈ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਦਾਅਵਾ ਫਰਜੀ ਨਿਕਲਿਆ। ਰਿਲਾਇੰਸ ਸਪੋਕਸਪਰਸਨ ਨੇ ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਦੱਸਿਆ ਇਹ ਸਿਰਫ ਇੱਕ ਅਫਵਾਹ ਹੈ। ਕਾਰਪੋਰੇਟ ਘਰਾਣਿਆਂ ਨੂੰ ਬੈਂਕਾਂ ਦਾ ਮਾਲਿਕਾਨਾ ਹੱਕ ਰੱਖਣ ਦੀ ਇਜਾਜ਼ਤ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ ): ਸੋਸ਼ਲ ਮੀਡੀਆ ‘ਤੇ ਇੱਕ ਚਿੱਠੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਲਾਇੰਸ ਜਿਓ ਫੈਡਰਲ ਬੈਂਕ ਦਾ ਅਧਿਗ੍ਰਹਣ ਕਰਨ ਜਾ ਰਹੀ ਹੈ ਅਤੇ ਇਹ ਸੌਦਾ 73616 ਕਰੋੜ ਵਿੱਚ ਹੋਇਆ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਫਰਜ਼ੀ ਨਿਕਲਿਆ। ਰਿਲਾਇੰਸ ਦੇ ਬੁਲਾਰੇ ਨੇ ਵਿਸ਼ਵਾਸ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਿਰਫ ਇੱਕ ਅਫਵਾਹ ਹੈ। ਕਾਰਪੋਰੇਟ ਘਰਾਣਿਆਂ ਨੂੰ ਬੈਂਕਾਂ ਦਾ ਮਾਲਿਕਾਨਾ ਹੱਕ ਰੱਖਣ ਦੀ ਇਜਾਜ਼ਤ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ ?
ਵਹਟਸਐੱਪ ਤੇ ਵਾਇਰਲ ਇਸ ਚਿੱਠੀ ਵਿੱਚ ਲਿਖਿਆ ਹੈ, “MEDIA RELEASE: RELIANCE JIO TO ACQUIRE FEDERAL BANK AT 10 BILLION USD
VALUATION; JIO TO ENTER BANKING INDUSTRY WITH THE ACQUISITION; Mumbai, September 13, 2021: Reliance Jio Infocomm Ltd (“RJIL”) announced today that it has concluded the definitive Agreement entered with Federal Bank Limited for acquisition of it’s bank. RJIL has paid total consideration of Rs. 73,616 crores (inclusive of taxes) to Federal Bank and has assumed ownership. With this trading of information the Federal Bank will be wholly-owned subsidiary of Reliane Jio Infocomm Ltd(“RJIL”)”

ਜਿਸਦਾ ਹਿੰਦੀ ਅਨੁਵਾਦ ਹੁੰਦਾ ਹੈ “ਮੀਡੀਆ ਰਿਲੀਜ਼: 10 ਬਿਲੀਅਨ ਅਮਰੀਕੀ ਡਾਲਰ ਦੇ ਮੁਲਾਂਕਣ ਵਿੱਚ ਫੈਡਰਲ ਬੈਂਕ ਦਾ ਅਧਿਗ੍ਰਹਣ ਕਰੇਗਾ ਰਿਲਾਇੰਸ ਜਿਓ; ਅਧਿਗ੍ਰਹਣ ਦੇ ਨਾਲ ਬੈਂਕਿੰਗ ਉਦਯੋਗ ਵਿੱਚ ਪ੍ਰਵੇਸ਼ ਕਰੇਗ ਜਿਓ ; ਮੁੰਬਈ, 13 ਸਤੰਬਰ, 2021: ਰਿਲਾਇੰਸ ਜਿਓ ਇਨਫੋਕੌਮ ਲਿਮਟਿਡ (“ਆਰਜੇਆਈਐਲ”) ਨੇ ਅੱਜ ਐਲਾਨ ਕੀਤਾ ਕਿ ਉਸਨੇ ਬੈਂਕ ਦੇ ਅਧਿਕਰਣ ਲਈ ਫੈਡਰਲ ਬੈਂਕ ਲਿਮਟਿਡ ਨਾਲ ਕੀਤੇ ਗਏ ਨਿਸ਼ਚਿਤ ਸਮਝੌਤੇ ਨੂੰ ਪੂਰਾ ਕਰ ਲਿਆ ਹੈ। ਆਰਜੇਆਈਐਲ ਨੇ ਕੁੱਲ 73,616 ਕਰੋੜ ਰੁਪਏ (ਕਰਾਂ ਸਮੇਤ) ਦਾ ਭੁਗਤਾਨ ਕੀਤਾ ਹੈ। ਇਸ ਸੂਚਨਾ ਦੇ ਨਾਲ, ਫੈਡਰਲ ਬੈਂਕ ਰਿਲਾਇੰਸ ਜੀਓ ਇਨਫੋਕੌਮ ਲਿਮਟਿਡ (“ਆਰਜੇਆਈਐਲ”) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੋਵੇਗੀ।

ਪੜਤਾਲ

ਇਸ ਪੋਸਟ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾਂ ਫੈਡਰਲ ਬੈਂਕ ਦੀ ਵੈਬਸਾਈਟ ਅਤੇ ਸੋਸ਼ਲ ਮੀਡਿਆ ਹੈਂਡਲਸ ਨੂੰ ਖੰਗਾਲੀਆਂ। ਸਾਨੂੰ ਕਿਤੇ ਵੀ ਅਜਿਹੀ ਕੋਈ ਖਬਰ ਨਹੀਂ ਮਿਲੀ ।

ਰਿਲਾਇੰਸ ਜੀਓ ਦੀ ਵੈਬਸਾਈਟ ਅਤੇ ਸੋਸ਼ਲ ਮੀਡਿਆ ਹੈਂਡਲਸ ਤੇ ਵੀ ਅਜਿਹੀ ਕੋਈ ਖਬਰ ਨਹੀਂ ਸੀ।

ਇਸ ਚਿੱਠੀ ਦੇ ਉਪਰ ਪ੍ਰੈਸ ਰਿਲੀਜ਼ ਲਿਖਿਆ ਹੈ । ਮੀਡੀਆ ਦਾ ਹਿੱਸਾ ਹੋਣ ਦੇ ਕਾਰਣ ਵਿਸ਼ਵਾਸ ਨਿਊਜ਼ ਦੇ ਬਿਜਨੈੱਸ ਟੀਮ ਨੂੰ ਰਿਲਾਇੰਸ ਜਿਓ ਦੀਆਂ ਸਾਰੀਆਂ ਪ੍ਰੈਸ ਰਿਲੀਜ਼ਾਂ ਮਿਲਦੀਆਂ ਹਨ। ਅਸੀਂ ਆਪਣੀ ਮੇਲ ਨੂੰ ਖੰਗਾਲੀਆਂ , ਪਰ ਇਹ ਪ੍ਰੈਸ ਰਿਲੀਜ਼ ਕਿਤੇ ਵੀ ਨਹੀਂ ਮਿਲੀ। ਰਿਲਾਇੰਸ ਦੇ ਵੱਲੋਂ ਤੋਂ ਆਇਆ ਆਖ਼ਰੀ ਪ੍ਰੈਸ ਰਿਲੀਜ਼ ਸਰਕਾਰੀ ਰਿਫੋਰਮਸ ਦੇ ਬਾਰੇ ਸੀ। ਇਸਦਾ ਸਕ੍ਰੀਨਸ਼ਾਟ ਇੱਥੇ ਵੇਖਿਆ ਜਾ ਸਕਦਾ ਹੈ।

ਇਸ ਤੋਂ ਬਾਅਦ ਵਿਸ਼ਵਾਸ ਨਿਊਜ਼ ਨੇ ਰਿਲਾਇੰਸ ਜਿਓ ਦੇ ਬੁਲਾਰੇ ਨਾਲ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦਿਆਂ, ਉਨ੍ਹਾਂ ਨੇ ਕਿਹਾ, “ਇਹ ਪੱਤਰ ਬਿਲਕੁਲ ਫਰਜੀ ਹੈ। ਆਰਬੀਆਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀਓ ਜਾਂ ਕੋਈ ਹੋਰ ਕਾਰਪੋਰੇਟ ਘਰਾਣਾ ਕਿਸੇ ਵੀ ਬੈਂਕ ਦਾ ਅਧਿਗ੍ਰਹਣ ਨਹੀਂ ਕਰ ਸਕਦਾ।”

ਇਹ ਦਾਅਵਾ ਨੂੰ ਸੋਸ਼ਲ ਮੀਡਿਆ ਤੇ ਟਵਿੱਟਰ ਯੂਜ਼ਰ Kanika Devani ਨੇ ਸਾਂਝਾ ਕੀਤਾ ਹੈ। ਯੂਜ਼ਰ ਦੇ 18 ਫੋਲੋਵਰਸ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਦਾਅਵਾ ਫਰਜੀ ਨਿਕਲਿਆ। ਰਿਲਾਇੰਸ ਸਪੋਕਸਪਰਸਨ ਨੇ ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਦੱਸਿਆ ਇਹ ਸਿਰਫ ਇੱਕ ਅਫਵਾਹ ਹੈ। ਕਾਰਪੋਰੇਟ ਘਰਾਣਿਆਂ ਨੂੰ ਬੈਂਕਾਂ ਦਾ ਮਾਲਿਕਾਨਾ ਹੱਕ ਰੱਖਣ ਦੀ ਇਜਾਜ਼ਤ ਨਹੀਂ ਹੈ।

  • Claim Review : Reliance Jio to acquire Federal bank. This is huge.
  • Claimed By : Kanika Devani
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later