X
X

Fact Check : ATM ਤੋਂ 5ਵੀਂ ਵਾਰ ਪੈਸੇ ਕੱਢਣ ‘ਤੇ ਨਹੀਂ ਕੱਟਦੇ ਹਨ 173 ਰੁਪਏ

  • By: Bhagwant Singh
  • Published: Apr 29, 2019 at 09:29 AM
  • Updated: Jun 24, 2019 at 12:13 PM

ਨਵੀਂ ਦਿੱਲੀ, (ਵਿਸ਼ਵਾਸ ਟੀਮ)। ਫੇਸਬੁੱਕ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ। ਇਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਏ.ਟੀ.ਐਮ. ਤੋਂ ਚਾਰ ਵਾਰ ਤੋਂ ਜ਼ਿਆਦਾ ਪੈਸਾ ਕੱਢਣ ‘ਤੇ 173 ਰੁਪਏ ਕੱਟਣਗੇ। ਇਸੇ ਤਰ੍ਹਾਂ ਇਕ ਜੂਨ ਤੋਂ ਬੈਂਕ ਵਿਚ ਚਾਰ ਟ੍ਰਾਂਜੈਕਸ਼ਨ ਦੇ ਬਾਅਦ ਹਰ ਟ੍ਰਾਂਜੈਕਸ਼ਨ ‘ਤੇ 150 ਰੁਪਏ ਕੱਟਣਗੇ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਮੈਸੇਜ਼ ਗਲਤ ਸਾਬਿਤ ਹੋਇਆ। ਇਕ ਜੂਨ 2019 ਦੇ ਲਈ ਅਜਿਹਾ ਕੋਈ ਨਿਯਮ ਬੈਂਕਾਂ ਵਲੋਂ ਲਾਗੂ ਨਹੀਂ ਕੀਤਾ ਜਾ ਰਿਹਾ। ਸਾਡੀ ਜਾਂਚ ਵਿਚ ਪਤਾ ਲੱਗਾ ਕਿ ਏ.ਟੀ.ਐਮ. ਤੋਂ ਚਾਰ ਵਾਰ ਤੋਂ ਜ਼ਿਆਦਾ ਟ੍ਰਾਂਜੈਕਸ਼ਨ ਕਰਨ ਕਰਨ ‘ਤੇ ਜ਼ਿਆਦਾ ਤੋਂ ਜ਼ਿਆਦਾ 20 ਰੁਪਏ ਬੈਂਕ ਚਾਰਜ ਕਰ ਸਕਦੇ ਹਨ। ਇਸ ਵਿਚ ਟੈਕਸ ਵੱਖਰੇ ਤੌਰ ‘ਤੇ ਲੱਗਦਾ ਹੈ, ਜਦਕਿ ਬੈਂਕ ਤੋਂ ਚਾਰ ਵਾਰ ਤੋਂ ਜ਼ਿਆਦਾ ਪੈਸੇ ਕੱਢਣ ਜਾਂ ਜਮ੍ਹਾਂ ਕਰਾਉਣ ‘ਤੇ 150 ਰੁਪਏ ਬੈਂਕ ਚਾਰਜ ਕਰਦਾ ਹੈ। ਹਾਲਾਂਕਿ, ਇਹ ਨਿਯਮ 1 ਮਾਰਚ, 2017 ਤੋਂ ਲਾਗੂ ਹੈ। ਇਸ ਲਈ ਇਹ ਕਹਿਣਾ ਗਲਤ ਹੈ ਕਿ ਇਕ ਜੂਨ ਤੋਂ ਅਜਿਹਾ ਕੋਈ ਨਿਯਮ ਲਾਗੂ ਹੋਣ ਵਾਲਾ ਹੈ।

ਕੀ ਹੈ ਵਾਇਰਲ ਪੋਸਟ ਵਿਚ?

ਦਾਦੀ ਮਾਂ ਦੇ ਘਰੇਲੂ ਨੁਸਖੇ ਨਾਮ (@gurujihealthtips) ਦੇ ਫੇਸਬੁੱਕ ਪੇਜ਼ ਨੇ 13 ਮਾਰਚ ਨੂੰ ਇਕ ਪੋਸਟ ਅਪਲੋਡ ਕੀਤੀ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਏ.ਟੀ.ਐਮ. ਤੋਂ ਚਾਰ ਵਾਰ ਤੋਂ ਜ਼ਿਆਦਾ ਪੈਸਾ ਕੱਢਣ ‘ਤੇ 150 ਰੁਪਏ ਟੈਕਸ ਅਤੇ 23 ਰੁਪਏ ਸਰਵਿਸ ਚਾਰਜ ਮਿਲਾ ਕੇ ਕੁੱਲ 173 ਕੱਟਣਗੇ। ਇਕ ਹੋਰ ਤੋਹਫ਼ਾ। ਇਕ ਜੂਨ ਤੋਂ ਬੈਂਕ ਵਿਚ 4 ਟ੍ਰਾਂਜੈਕਸਨ ਦੇ ਬਾਅਦ ਹਰ ਟ੍ਰਾਂਜੈਕਸ਼ਨ ‘ਤੇ 150 ਰੁਪਏ ਚਾਰਜ ਲੱਗੇਗਾ। ਜਨਤਾ ਦੇ ਗਲੇ ‘ਤੇ ਇਕ ਵਾਰ ਵਿਚ ਛੁਰਾ ਕਿਉਂ ਨਹੀਂ ਫੇਰ ਦਿੰਦੇ? ਕਮਾਓ ਤਾਂ ਟੈਕਸ, ਬਚਾਓ ਤਾਂ ਟੈਕਸ ਹੋਰ ਤਾਂ ਹੋਰ ਬੈਂਕ ਵਿਚ ਜਮ੍ਹਾਂ ਕਰਾਓ ਤਾਂ ਟੈਕਸ। ਫਿਰ ਵਾਪਸ ਕੱਢੋ ਤਾਂ ਟੈਕਸ. . . ।

ਇਸ ਮੈਸੇਜ਼ ਨੂੰ ਹੁਣ ਤੱਕ 17 ਸੋ ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ, ਜਦਕਿ ਸੈਂਕੜਿਆਂ ਦੀ ਤਾਦਾਦ ਵਿਚ ਲੋਕ ਇਸ ਪੋਸਟ ‘ਤੇ ਕੁਮੈਂਟ ਕਰ ਰਹੇ ਹਨ।

ਪੜਤਾਲ

ਵਾਇਰਲ ਪੋਸਟ ਦੀ ਸੱਚਾਈ ਜਾਨਣਾ ਇਸ ਲਈ ਜ਼ਰੂਰੀ ਸੀ, ਕਿਉਂਕਿ ਅੱਜ ਦੇ ਸਮੇਂ ਵਿਚ ਹਰ ਕੋਈ ਬੈਂਕ ਸੁਵਿਧਾਵਾਂ ਦਾ ਉਪਯੋਗ ਕਰਦਾ ਹੈ। ਇਸ ਲਈ ਇਹ ਜਾਨਣਾ ਜ਼ਰੂਰੀ ਸੀ ਕਿ ਕੀ ਅਸਲ ਵਿਚ ਇਕ ਜੂਨ ਤੋਂ ਬੈਂਕ ਆਪਣੇ ਨਿਯਮਾਂ ਵਿਚ ਕੋਈ ਬਦਲਾਅ ਕਰਕੇ ਕਸਟਮਰ ਤੋਂ ਪੈਸੇ ਵਸੂਲਣਗੇ। ਸਭ ਤੋਂ ਪਹਿਲਾਂ  ਅਸੀਂ ਅਲੱਗ-ਅਲੱਗ ਕੀਵਰਡ ਨਾਲ ਗੂਗਲ ਵਿਚ ਅਜਿਹੀ ਖਬਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਇਕ ਜੂਨ ਤੋਂ ਬਦਲਾਅ ਦੀ ਗੱਲ ਕਹੀ ਗਈ ਹੋਵੇ, ਪਰ ਸਾਨੂੰ ਇਕ ਵੀ ਖਬਰ ਅਜਿਹੀ ਨਹੀਂ ਮਿਲੀ।

ਇਸ ਦੇ ਲਈ ਅਸੀਂ ਸਭ ਤੋਂ ਪਹਿਲਾਂ ਰਿਜਰਵ ਬੈਂਕ ਆਫ ਇੰਡੀਆ ਦੀ ਵੈਬਸਾਈਟ ‘ਤੇ ਇਸ ਨਾਲ ਜੁੜੀ ਸੂਚਨਾ ਨੂੰ ਖੰਗਾਲਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਸਾਨੂੰ ਇਹ ਜਾਨਣਾ ਸੀ ਕਿ ਜੇਕਰ ਏ.ਟੀ.ਐਮ. ਨਾਲ ਮਹੀਨੇ ਵਿਚ ਚਾਰ ਵਾਰ ਤੋਂ ਜ਼ਿਆਦਾ ਪੈਸੇ ਕੱਢਾਂਗੇ ਤਾਂ ਕੀ ਵਾਕਈ 173 ਰੁਪਏ ਕੱਟਣਗੇ?

ਆਰ.ਬੀ.ਆਈ. ਦੀ ਸਾਈਟ ‘ਤੇ ਸਾਨੂੰ ਜਾਣਕਾਰੀ ਮਿਲੀ ਕਿ ਏ.ਟੀ.ਐਮ. ਦੀ ਲੋਕੇਸ਼ਨ ਦੇ ਆਧਾਰ ‘ਤੇ ਬੈਂਕ ਨੂੰ 5 ਮੁਫ਼ਤ ਲੈਣ-ਦੇਣ ਦੀ ਸੁਵਿਧਾ ਦੇਣੀ ਚਾਹੀਦੀ ਹੈ । ਜੇਕਰ ਬੈਂਕ ਦਾ ਏ.ਟੀ.ਐਮ. ਮੈਟਰੋ ਸ਼ਹਿਰ ਵਿਚ ਹੈ ਤਾਂ ਘੱਟ ਤੋਂ ਘੱਟ ਤਿੰਨ ਮੁਫ਼ਤ ਏ.ਟੀ.ਐਮ. ਟ੍ਰਾਂਜੈਕਸਨ ਦੀ ਸੁਵਿਧਾ ਦੇਣੀ ਪਵੇਗੀ । ਇਹ ਨਿਯਮ ਉਦੋਂ ਲਾਗੂ ਹੋਵੇਗਾ, ਜਦੋਂ ਗ੍ਰਾਹਕ ਉਸੇ ਬੈਂਕ ਦੇ ਏ.ਟੀ.ਐਮ. ਤੋਂ ਪੈਸੇ ਕੱਢੇ, ਜਿਥੇ ਉਸ ਦਾ ਸੇਵਿੰਗ ਅਕਾਊਂਟ ਹੈ। ਮੈਟਰੋ ਸ਼ਹਿਰ ਵਿਚ ਮੁੰਬਈ, ਦਿੱਲੀ, ਚੇਨਈ, ਕੋਲਕਾਤਾ, ਹੈਦਰਾਬਾਦ ਅਤੇ ਬੇਂਗਲੁਰੂ ਵਰਗੇ ਸ਼ਹਿਰ ਆਉਂਦੇ ਹਨ। ਜੇਕਰ ਗ੍ਰਾਹਕ ਦੂਸਰੇ ਬੈਂਕ ਦੇ ਏ.ਟੀ.ਐਮ. ਤੋਂ ਲੈਣ-ਦੇਣ ਕਰਦਾ ਹੈ, ਤਾਂ ਪੰਜ ਮੁਫ਼ਤ ਟ੍ਰਾਂਜੈਕਸਨ ਦੀ ਸੁਵਿਧਾ ਬੈਂਕ ਨੂੰ ਦੇਣੀ ਚਾਹੀਦੀ ਹੈ ।


ਹੁਣ ਸਾਨੂੰ ਇਹ ਜਾਨਣਾ ਸੀ ਕਿ ਜੇਕਰ ਨਿਸਚਿਤ ਟ੍ਰਾਂਜੈਕਸ਼ਨ ਦੇ ਬਾਅਦ ਜੇਕਰ ਕਸਟਮਰ ਏ.ਟੀ.ਐਮ. ਦਾ ਯੂਜ਼ ਕਰਦਾ ਹੈ, ਤਾਂ ਫਿਰ ਕਿੰਨਾ ਚਾਰਜ ਉਸ ਨੂੰ ਦੇਣਾ ਪਵੇਗਾ। ਇਸ ਦਾ ਜਵਾਬ ਵੀ ਸਾਨੂੰ ਆਰ.ਬੀ.ਆਈ. ਦੀ ਵੈੱਬਸਾਈਟ ‘ਤੇ ਮਿਲ ਗਿਆ। ਤੈਅ ਸੀਮਾ ਤੋਂ ਜ਼ਿਆਦਾ ਟ੍ਰਾਂਜੈਕਸ਼ਨ ‘ਤੇ ਕਸਟਮਰ ਨੂੰ ਜ਼ਿਆਦਾਤਰ 20 ਰੁਪਏ ਪ੍ਰਤੀ ਟ੍ਰਾਂਜੈਕਸਨ ਦਾ ਚਾਰਜ ਦੇਣਾ ਹੋਵੇਗਾ। ਇਸ ਵਿਚ ਟੈਕਸ ਵੀ ਲੱਗੇਗਾ, ਜੇਕਰ ਕੋਈ ਮਨਜ਼ੂਰ ਹੈ ਤਾਂ। ਅਜਿਹੇ ਹਾਲਾਤ ਵਿਚ ਇਹ ਕਹਿਣਾ ਗਲਤ ਹੈ ਕਿ ਚਾਰ ਵਾਰ ਤੋਂ ਜ਼ਿਆਦਾ ਪੈਸਾ ਕੱਢਣ ‘ਤੇ 173 ਰੁਪਏ ਕਸਟਮਰ ਨੂੰ ਪ੍ਰਤੀ ਟ੍ਰਾਂਜੈਕਸ਼ਨ ਦੇਣਾ ਹੋਵੇਗਾ।


ਰਿਜ਼ਵਰ ਬੈਂਕ ਆਫ ਇੰਡੀਆ ਦੀ ਵੈੱਬਸਾਈਟ ‘ਤੇ ਮੌਜੂਦ ਜਾਣਕਾਰੀ


ਇਸ ਦੇ ਬਾਅਦ ਅਸੀਂ ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਬੈਂਕ HDFC ਦੇ ਚਾਰਜ ਜਾਣਨ ਦੀ ਕੋਸ਼ਿਸ਼ ਕੀਤੀ। ਇਸ ਦਾ ਜਵਾਬ ਸਾਨੂੰ HDFC ਦੀ ਵੈੱਬਸਾਈਟ ‘ਤੇ ਹੀ ਮਿਲ ਗਿਆ। ਬੈਂਕ ਦੇ ਕਸਟਮਰ ਸਰਵਿਸ ਦੇ Ask EVA ਚੈਟ ਬਾਕਸ ਵਿਚ ਜਦ ਅਸੀਂ ਏ.ਟੀ.ਐਮ. ਦੇ ਟ੍ਰਾਂਜੈਕਸ਼ਨ ਚਾਰਜ ਦੇ ਬਾਰੇ ਵਿਚ ਪੁੱਛਿਆ, ਤਾਂ ਸਾਨੂੰ ਉਥੋਂ ਜਵਾਬ ਮਿਲਿਆ ਕਿ ਬੈਂਕ ਦੇ ਏ.ਟੀ.ਐਮ. ਤੋਂ ਜੇਕਰ ਕੋਈ ਟ੍ਰਾਂਜੈਕਸ਼ਨ ਕਰਦਾ ਹੈ ਤਾਂ ਪੰਜ ਟ੍ਰਾਂਜੈਕਸ਼ਨ ਤੱਕ ਉਸ ਤੋਂ ਕੋਈ ਚਾਰਜ ਨਹੀਂ ਲਿਆ ਜਾਂਦਾ ਹੈ, ਜਦਕਿ ਮੈਟਰੋ ਸ਼ਹਿਰਾਂ ਵਿਚ ਇਸ ਦੀ ਲਿਮਿਟ ਤਿੰਨ ਟ੍ਰਾਂਜੈਕਸ਼ਨ ਦੀ ਹੈ।


HDFC ਬੈਂਕ ਦੀ ਵੈੱਬਸਾਈਟ ਦੇ Ask EVA ਤੋਂ ਚੈਟ ‘ਤੇ ਮਿਲੀ ਜਾਣਕਾਰੀ




ਇਸ ਦੇ ਬਾਅਦ ਜੇਕਰ ਬੈਂਕ ਅਕਾਊਂਟ ਹੋਲਡਰ ਟ੍ਰਾਂਜੈਕਸ਼ਨ ਕਰਦਾ ਹੈ ਤਾਂ ਕੈਸ਼ ਕੱਢਣ ‘ਤੇ 20 ਰੁਪਏ ਅਤੇ ਨਾਨ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ‘ਤੇ 8.50 ਰੁਪਏ ਚੁਕਾਉਣੇ ਹੋਣਗੇ। ਇਸ ‘ਤੇ ਟੈਕਸ ਅਲੱਗ ਤੋਂ ਲੱਗੇਗਾ।


HDFC ਬੈਂਕ ਦੀ ਵੈੱਬਸਾਈਟ ਦੇ Ask EVA ਤੋਂ ਚੈਟ ‘ਤੇ ਮਿਲੀ ਜਾਣਕਾਰੀ


ਇਸ ਦੇ ਬਾਅਦ ਸਾਨੂੰ ਇਹ ਜਾਨਣਾ ਸੀ ਕਿ ਕੀ ਵਾਕਈ ਬੈਂਕ ਵਿਚ ਪੰਜ ਲੈਣ-ਦੇਣ ‘ਤੇ 150 ਰੁਪਏ ਚੁਕਾਣੇ ਹੋਣਗੇ। ਇਸ ਦਾ ਜਵਾਬ ਵੀ ਸਾਨੂੰ HDFC ਦੀ ਸਾਈਟ ‘ਤੇ ਮਿਲਿਆ। ਬੈਂਕ ਦੇ ਨਿਯਮ ਦੇ ਮੁਤਾਬਿਕ, ਜੇਕਰ ਤੁਸੀਂ ਮਹੀਨੇ ਵਿਚ ਚਾਰ ਵਾਰ ਪੈਸੇ ਜਮ੍ਹਾਂ ਜਾਂ ਕਢਵਾਏ ਹਨ ਤਾਂ ਕੋਈ ਚਾਰਜ ਤੁਹਾਨੂੰ ਨਹੀਂ ਦੇਣਾ ਹੋਵੇਗਾ, ਪਰ ਇਸ ਦੇ ਬਾਅਦ ਦੇ ਲੈਣ-ਦੇਣ ‘ਤੇ ਪ੍ਰਤੀ ਟ੍ਰਾਂਜੈਕਸ਼ਨ 150 ਰੁਪਏ ਦੇਣਾ ਹੋਵੇਗਾ।


HDFC ਬੈਂਕ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ 

ਸਾਨੂੰ HDFC ਬੈਂਕ ਦਾ ਨੋਟੀਫਿਕੇਸ਼ਨ ਮਿਲਿਆ ਕਿ 1 ਮਾਰਚ 2017 ਨੂੰ ਇਸ ਨੂੰ ਲਾਗੂ ਕੀਤਾ ਗਿਆ ਹੈ। ਇਸ ਵਿਚ ਵੀ ਤੁਸੀਂ ਸਾਫ਼ ਤੌਰ ‘ਤੇ ਦੇਖ ਸਕਦੇ ਹੋ ਕਿ ਬੈਂਕ ਦੀ ਸ਼ਾਖਾ ਤੋਂ ਚਾਰ ਵਾਰ ਤੱਕ ਲੈਣ-ਦੇਣ ਤੱਕ ਕੋਈ ਚਾਰਜ ਨਹੀਂ ਹੈ। ਇਸ ਦੇ ਬਾਅਦ 150 ਰੁਪਏ ਅਤੇ ਟੈਕਸ ਅਲੱਗ ਤੋਂ ਚੁਕਾਉਣੇ ਹੋਣਗੇ। ਇਹ ਨਿਯਮ ਪੈਸੇ ਜਮ੍ਹਾਂ ਕਰਵਾਉਣ ਅਤੇ ਕੱਢਣ ਦੋਵਾਂ ‘ਤੇ ਲਾਗੂ ਹੁੰਦੇ ਹਨ।


HDFC  ਬੈਂਕ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ


ਹਰ ਬੈਂਕ ਦਾ ਆਪਣਾ ਅਲੱਗ ਨਿਯਮ ਹੈ। ਇਸ ਦੀ ਖੋਜ ਵਿਚ ਜਦੋਂ ਅਸੀਂ ਅੱਗੇ ਵਧੇ ਤਾਂ ਸਾਨੂੰ ਕਵਿੰਟ ਹਿੰਦੀ ਦਾ ਇਕ ਲਿੰਕ ਮਿਲਿਆ। ਇਸ ਵਿਚ ਵਿਸਥਾਰ ਨਾਲ ਬੈਂਕਾਂ ਦੇ ਚਾਰ ਵਾਰ ਦੇ ਬਾਰੇ ਵਿਚ ਦੱਸਿਆ ਗਿਆ ਹੈ। ਕਵਿੰਟ ਦੇ ਅਨੁਸਾਰ, ਐਚ.ਡੀ.ਐਫ.ਸੀ. ਦੇ ਕਸਟਮਰ ਬੈਂਕ ਤੋਂ 4 ਕੈਸ਼ ਟ੍ਰਾਂਜੈਕਸ਼ਨ ਮੁਫ਼ਤ ਕਰ ਸਕਣਗੇ । 5ਵੀਂ ਵਾਰ ਜਾਂ ਉਸ ਤੋਂ ਜ਼ਿਆਦਾ ਵਾਰ ਟ੍ਰਾਂਜੈਕਸ਼ਨ ਕਰਨ ‘ਤੇ 150 ਰੁਪਏ ਅਤੇ ਸਰਵਿਸ ਚਾਰਜ ਦੇਣਾ ਹੋਵੇਗਾ।


ਕਵਿੰਟ ਹਿੰਦੀ ਦੀ ਵੈੱਬਸਾਈਟ ਦੀ ਖਬਰ ਦਾ ਸਕਰੀਨ ਸ਼ਾਟ


ਇਸੇ ਤਰ੍ਹਾਂ ਦੂਸਰੇ ਬੈਂਕਾਂ ਦੀ ਗੱਲ ਕਰੀਏ ਤਾਂ ICICI ਬੈਂਕ ਵਿਚ ਮਹੀਨੇ ਵਿਚ ਚਾਰ ਵਾਰ ਟ੍ਰਾਂਜੈਕਸਨ ਮੁਫ਼ਤ ਹਨ । ਇਸ ਦੇ ਬਾਅਦ 150 ਰੁਪਏ ਦੇਣੇ ਹੁੰਦੇ ਹਨ। ਸਟੇਟ ਬੈਂਕ ਆਫ ਇੰਡੀਆ ਵਿਚ ਤਿੰਨ ਵਾਰ ਤੱਕ ਕੈਸ਼ ਟ੍ਰਾਂਜੈਕਸ਼ਨ ਮੁਫ਼ਤ ਹੈ। ਇਸ ਦੇ ਬਾਅਦ ਦੇ ਟ੍ਰਾਂਜੈਕਸ਼ਨ ਦੇ ਲਈ ਪੰਜਾਹ ਰੁਪਏ ਅਤੇ ਟੈਕਸ ਦੇਣੇ ਹੁੰਦੇ ਹਨ।


ਕਵਿੰਟ ਹਿੰਦੀ ਦੀ ਵੈੱਬਸਾਈਟ ਦੀ ਖਬਰ ਦਾ ਸਕਰੀਨ ਸ਼ਾਟ


ਅਸੀਂ bankbazaar.com ‘ਤੇ ਏ.ਟੀ.ਐਮ. ਟ੍ਰਾਂਜੈਕਸ਼ਨ ਦੇ ਬਾਰੇ ਵਿਚ ਸਰਚ ਕੀਤਾ, ਤਾਂ ਉਥੋਂ ਸਾਨੂੰ ਇਕ ਹੀ ਜਗ੍ਹਾ ਬੈਂਕਾਂ ਦੇ ਚਾਰਜ ਮਿਲੇ। ਇਹ ਤੁਸੀਂ ਥੱਲਿਓਂ ਦੇਖ ਸਕਦੇ ਹੋ। ਹਰ ਬੈਂਕ ਆਪਣੀ ਸੁਵਿਧਾ ਦੇ ਅਨੁਸਾਰ, ਚਾਰਜ ਕਰਦੇ ਹਨ, ਪਰ ਇਹ ਵੀਹ ਰੁਪਏ ਤੋਂ ਜ਼ਿਆਦਾ ਨਹੀਂ ਹੋ ਸਕਦਾ।


ਬੈਂਕ ਬਾਜ਼ਾਰ ਦੀ ਵੈੱਬਸਾਈਟ ‘ਤੇ ਮੌਜੂਦ ਜਾਣਕਾਰੀ


ਨਤੀਜਾ : ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਲੱਗਾ ਕਿ ਜੂਨ ਵਿਚ ਬੈਂਕਾਂ ਦੇ ਨਿਯਮ ਵਿਚ ਅਜਿਹਾ ਕੋਈ ਬਦਲਾਅ ਨਹੀਂ ਹੋ ਰਿਹਾ ਹੈ, ਜਿਵੇਂ ਕਿ ਵਾਇਰਲ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ। ਵਾਇਰਲ ਪੋਸਟ ਪੁਰਾਣੀ ਹੈ। ਇਸ ਪੋਸਟ ਦਾ ਇਹ ਦਾਅਵਾ ਗਲਤ ਹੈ ਕਿ ਏ.ਟੀ.ਐਮ. ਤੋਂ ਚਾਰ ਵਾਰ ਤੋਂ ਜ਼ਿਆਦਾ ਲੈਣ-ਦੇਣ ‘ਤੇ 173 ਰੁਪਏ ਕੱਟਣਗੇ

ਪੂਰਾ ਸੱਚ ਜਾਣੋ. . .

ਸਾਰਿਆਂ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ, ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਸਾਨੂੰ ਇਥੇ ਜਾਣਕਾਰੀ ਭੇਜ ਸਕਦੇ ਹੋ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਅਪ  (ਨੰਬਰ –9205270923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ। 

  • Claim Review : ATM ਤੋਂ 5ਵੀਂ ਵਾਰ ਪੈਸੇ ਕੱਢਣ 'ਤੇ ਕੱਟਦੇ ਹਨ 173 ਰੁਪਏ।
  • Claimed By : Np Singh
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ
ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later