X
X

Fact Check: ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੁਖਬੀਰ ਸਿੰਘ ਬਾਦਲ ਦੇ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਸੋਸ਼ਲ ਮੀਡਿਆ ਤੇ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਪੁਰਾਣੀ ਵੀਡੀਓ ਨੂੰ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੜਕ ਤੋਂ ਕੂੜਾ ਚੁੱਕਦੇ ਅਤੇ ਉਸਨੂੰ ਕੂੜੇਦਾਨ ਵਿੱਚ ਸੁੱਟਦੇ ਹੋਏ ਵੇਖਿਆ ਜਾ ਸਕਦਾ ਹੈ। ਯੂਜ਼ਰਸ ਵੱਲੋਂ ਇਸ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ। ਵੀਡੀਓ ਨਾਲ ਤੰਜ ਕੱਸਦੇ ਹੋਏ ਕਿਹਾ ਜਾ ਰਿਹਾ ਹੈ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀਆਂ ਤੈਆਰੀਆਂ ਹੋਈਆ ਪੂਰੀਆ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਪਾਇਆ ਗਿਆ। ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ, ਪੁਰਾਣੇ ਵੀਡੀਓ ਨੂੰ ਮੁੜ ਵਾਇਰਲ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਤੇ ਤੰਜ ਕਸਿਆ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਪੇਜ “ਸੱਚ ਦੇ ਪੁਜਾਰੀ” ਨੇ 26 ਅਗਸਤ ਨੂੰ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ” ਪੰਜਾਬ ਨੂੰ California ਬਣਾਉਣ ਦੀਆਂ ਤਿਆਰੀਆਂ ਮੁਕੰਮਲ #sukhbeer_badal ਉੱਤਰੇ ground zero ਤੇ”

ਪੋਸਟ ਦੇ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।

ਸੋਸ਼ਲ ਮੀਡਿਆ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਸਭ ਤੋਂ ਪਹਿਲਾਂ ਅਸੀਂ ਇਸ ਵੀਡੀਓ ਬਾਰੇ ਫੇਸਬੁੱਕ ਤੇ ਕੁਝ ਕੀਵਰਡਸ ਨਾਲ ਸਰਚ ਕੀਤਾ ,ਸਾਨੂੰ We Support Sukhbir Singh Badal ਨਾਮ ਦੇ ਫੇਸਬੁੱਕ ਪੇਜ ਤੇ 27 ਸਿਤੰਬਰ 2019 ਨੂੰ ਇਹ ਵੀਡੀਓ ਮਿਲਿਆ। ਵੀਡੀਓ ਨੂੰ ਸ਼ੇਅਰ ਕਰਕੇ ਲਿਖਿਆ ਹੋਇਆ ਸੀ ” ਅਸੀਂ ਵੀ ਆਪਣਾ ਫਰਜ਼ ਇਸੇ ਤਰਾਂ ਨਿਭਾਈਏ, ਪ੍ਰਧਾਨ ਸਾਹਿਬ ਸ.ਸੁਖਬੀਰ ਸਿੰਘ ਬਾਦਲ ਜੀ ਨੇ ਵਿਰਾਸਤੀ ਮਾਰਗ ਤੇ ਖਿੱਲਰੇ ਪਏ ਗੰਦ ਨੂੰ ਚੁੱਕ ਕੇ ਕੂੜੇਦਾਨ ‘ਚ ਸੁੱਟਿਆ, ਬਾਕੀ ਹੱਥੀ ਬਣਵਾਏ ਇਸ ਮਾਰਗ ਨੂੰ ਖਰਾਬ ਹੁੰਦੇ ਨਹੀਂ ਦੇਖ ਸਕੇ ਪ੍ਰਧਾਨ ਸਾਹਿਬ …. 🙏🙏🙏” ਵੀਡੀਓ ਨੂੰ ਇੱਥੇ ਵੇਖੋ।

ਸਾਨੂੰ ਇਹ ਵੀਡੀਓ Sukhbir Singh Badal ਦੇ ਅਧਿਕਾਰਿਤ ਫੇਸਬੁੱਕ ਅਕਾਊਂਟ ਤੇ 27 ਸਤੰਬਰ 2019 ਨੂੰ ਅਪਲੋਡ ਮਿਲਿਆ। 8 ਸੈਕੰਡ ਦੇ ਇਸ ਵੀਡੀਓ ਨੂੰ ਹੀ ਹੁਣ ਵਾਇਰਲ ਕੀਤਾ ਜਾ ਰਿਹਾ ਹੈ।

ਇਹ ਵੀਡੀਓ ਸਾਨੂੰ Fan Sukhbir singh Badal de ਫੈਨ ਸੁਖਬੀਰ ਸਿੰਘ ਬਾਦਲ ਦੇ ਪੇਜ ਤੇ 27 ਸਤੰਬਰ 2019 ਨੂੰ ਮਿਲਿਆ। ਵੀਡੀਓ ਅਨੁਸਾਰ “ਪੰਥ, ਪੰਜਾਬ ਤੇ ਪੰਜਾਬੀਅਤ ਦੀ ਪਹਿਰੇਦਾਰ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਉਸ ਸਮੇਂ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਨਿੱਜੀ ਦਿਲਚਸਪੀ ਲੈ ਕੇ ਦਰਬਾਰ ਸਾਹਿਬ ਨੂੰ ਜਾਣ ਵਾਲ਼ੇ ਵਿਰਾਸਤੀ ਮਾਰਗ ਦੇ ਸੁੰਦਰੀਕਰਨ ਦੀ ਸੇਵਾ ਕਰਵਾਈ ਸੀ। ਅੱਜ ਜਦੋ ਸ. ਬਾਦਲ ਦਰਬਾਰ ਸਾਹਿਬ ਨਤਮਸਤਕ ਹੋਣ ਤੋੰ ਬਾਅਦ ਵਿਰਾਸਤੀ ਮਾਰਗ ਤੋਂ ਗੁਜ਼ਰ ਰਹੇ ਸੀ ਤਾਂ ਸੂਬੇ ਦੀ ਕਾਂਗਰਸ ਸਰਕਾਰ ਦੇ ਗੈਰਜ਼ਿੰਮੇਵਾਰ ਰਵੱਈਏ ਕਾਰਨ ਵਿਰਾਸਤੀ ਮਾਰਗ ਵਿੱਚ ਸਫਾਈ ਦੇ ਮਾੜੇ ਹਾਲਾਤ ਦੇਖਕੇ ਉਹ ਭਾਵੁਕ ਹੋ ਗਏ। ” ਸਾਡੀ ਹੁਣ ਤੱਕ ਦੀ ਜਾਂਚ ਤੋਂ ਇਹ ਸਾਫ ਸੀ ਕਿ ਵਾਇਰਲ ਵੀਡੀਓ ਪੁਰਾਣਾ ਹੈ, ਪੁਰਾਣੀ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ।

ਸਾਨੂੰ tribuneindia ਦੀ ਵੈਬਸਾਈਟ ਤੇ 27 ਸਤੰਬਰ 2019 ਨੂੰ ਇੱਕ ਖਬਰ ਮਿਲੀ , ਜਿਸ ਵਿੱਚ ਵੀਡੀਓ ਨਾਲ ਮਿਲਦੀ – ਜੁਲਦੀ ਫੋਟੋ ਨਾਲ ਲਿਖਿਆ ਹੋਇਆ ਸੀ SAD ਅਧਿਅਕਸ਼ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਚ ਵਿਰਾਸਤੀ ਮਾਰਗ ਦਾ ਕੀਤਾ ਦੌਰਾ।

ਆਪਣੇ ਨਤੀਜੇ ਦੀ ਵੱਧ ਪੁਸ਼ਟੀ ਕਰਨ ਲਈ ਅਸੀਂ ਇਹ ਵੀਡੀਓ ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਅੰਮ੍ਰਿਤਸਰ ਰਿਪੋਰਟਰ ਵਿਪਿਨ ਰਾਣਾ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਵੀਡੀਓ ਹਾਲ ਦਾ ਨਹੀਂ ਹੈ ਸਗੋਂ ਪੁਰਾਣਾ ਹੈ। ਸੁਖਬੀਰ ਸਿੰਘ ਬਾਦਲ ਹੁਣ ਇੱਥੇ ਆਏ ਹੀ ਨਹੀਂ , ਅਤੇ ਉਹ ਅਜਿਹਾ ਪਹਿਲਾਂ ਵੀ ਕਰ ਚੁੱਕੇ ਹਨ , ਪਹਿਲਾਂ ਵੀ ਕਈ ਵਾਰੀ ਉਨ੍ਹਾਂ ਨੇ ਵਿਰਾਸਤੀ ਮਾਰਗ ਤੇ ਸਫਾਈ ਕੀਤੀ ਹੈ। ਪਰ ਇਹ ਵੀਡੀਓ ਹਾਲੀਆ ਨਹੀਂ ਹੈ।

ਜਦੋਂ ਇਹ ਸਰਚ ਕੀਤਾ ਕੀ ਕਿ ਸੱਚ ਵਿੱਚ ਸੁਖਬੀਰ ਸਿੰਘ ਬਾਦਲ ਅਜਿਹਾ ਕੁਝ ਪਹਿਲਾਂ ਵੀ ਕੀਤਾ ਹੈ ਤਾਂ ਸਾਨੂੰ ਪੀਟੀਸੀ ਨਿਊਜ਼ ਦੇ ਫੇਸਬੁੱਕ ਅਤੇ ਯੂਟਿਊਬ ਚੈਨਲ ਤੇ ਅਜਿਹੀ ਹੀ ਵੀਡੀਓ ਮਿਲੀ।

ਜਾਂਚ ਦੇ ਅੰਤਿਮ ਪੜਾਵ ਵਿੱਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਈ ਇਸ ਪੇਜ ਨੂੰ 15,509 ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 11 ਜੁਲਾਈ 2019 ਨੂੰ ਬਣਾਇਆ ਗਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਪੁਰਾਣੀ ਵੀਡੀਓ ਨੂੰ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

  • Claim Review : ਪੰਜਾਬ ਨੂੰ California ਬਣਾਉਣ ਦੀਆਂ ਤਿਆਰੀਆਂ ਮੁਕੰਮਲ #sukhbeer_badal ਉੱਤਰੇ ground zero ਤੇ
  • Claimed By : ਫੇਸਬੁੱਕ ਪੇਜ
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later