X
X

Fact Check : ਬਚਪਨ ਦਾ ਪਿਆਰ ਗਾਉਣ ਵਾਲੇ ਸਹਿਦੇਵ ਨੂੰ ਨਹੀਂ ਮਿਲੀ 23 ਲੱਖ ਦੀ ਕਾਰ , ਫਰਜੀ ਖਬਰ ਹੋ ਰਹੀ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸਹਿਦੇਵ ਨੂੰ 23 ਲੱਖ ਦੀ ਕਾਰ ਮਿਲਣ ਵਾਲਾ ਦਾਅਵਾ ਫਰਜ਼ੀ ਸਾਬਿਤ ਹੋਇਆ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ) । ‘ ਬਚਪਨ ਕਾ ਪਿਆਰ ‘ਗਾਣਾ ਗਾ ਕੇ’ ਇੰਟਰਨੈਟ ਦੀ ਸਨਸਨੀ ਬਣੇ ਛੱਤੀਸਗੜ੍ਹ ਸੁਕਮਾ ਦੇ ਸਹਿਦੇਵ ਨੂੰ ਲੈ ਕੇ ਇੱਕ ਫਰਜ਼ੀ ਖ਼ਬਰ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਸ਼ੋਅਰੂਮ ਮਾਲਕ ਨੇ ਸਹਿਦੇਵ ਨੂੰ 23 ਲੱਖ ਦੀ ਕਾਰ ਉਪਹਾਰ ਦੇ ਤੌਰ ਤੇ ਦਿੱਤੀ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਾ ਕਿ ਇਹ ਦਾਅਵਾ ਪੂਰੀ ਤਰ੍ਹਾਂ ਬੇਬੁਨਿਆਦ ਹੈ। ਸਹਿਦੇਵ ਨੂੰ ਰਾਏਪੁਰ ਦੇ ਇੱਕ ਕਾਰ ਦੇ ਸ਼ੋਅਰੂਮ ਵਿੱਚ ਮਹਿਮਾਨ ਵਜੋਂ ਇੱਕ ਗ੍ਰਾਹਕ ਨੂੰ ਕਾਰ ਦੀਆਂ ਚਾਬੀਆਂ ਸੌਂਪਣ ਲਈ ਬੁਲਾਇਆ ਗਿਆ ਸੀ।

ਕੀ ਹੋ ਰਿਹਾ ਹੈ ਵਾਇਰਲ
Muzaffarpur Wow ਨਾਮ ਦੇ ਇੱਕ ਫੇਸਬੁੱਕ ਪੇਜ ਨੇ ਇੱਕ ਖਬਰ ਦੇ ਲਿੰਕ ਸਾਂਝਾ ਕਰਦਿਆਂ ਲਿਖਿਆ: ‘ਬਚਪਨ ਦਾ ਪਿਆਰ ਗਾਉਣ ਵਾਲੇ ਸਹਿਦੇਵ ਨੂੰ ਗਿਫ਼ਟ ‘ਚ ਮਿਲੀ 23 ਲੱਖ ਦੀ MG ਦੀ ਕਾਰ , ਇੰਟਰਨੈੱਟ ਤੇ ਮਚਾ ਦਿੱਤਾ ਸੀ ਧਮਾਲ।’

ਇਸ ਪੋਸਟ ਨੂੰ ਸੱਚ ਮੰਨਦੇ ਹੋਏ ਦੂਜੇ ਯੂਜ਼ਰਸ ਵੀ ਇਸਨੂੰ ਸਾਂਝਾ ਕਰ ਰਹੇ ਹਨ। ਫੇਸਬੁੱਕ ਪੋਸਟ ਦੇ ਆਰਕਾਈਵਡ ਵਰਜਨ ਇੱਥੇ ਨੂੰ ਇੱਥੇ ਕਲਿਕ ਕਰਕੇ ਵੇਖਿਆ ਜਾ ਸਕਦਾ ਹੈ।

ਲਿੰਕ ਦੇ ਅੰਦਰ ਮੌਜੂਦ ਖਬਰ ਵਿੱਚ ਦਾਅਵਾ ਕੀਤਾ ਗਿਆ ਕਿ ‘MG ਦੇ ਸ਼ੋਅਰੂਮ ਦੇ ਮਾਲਕ ਨੇ ਖੁਸ਼ੀ ਵਿੱਚ ਉਨ੍ਹਾਂ ਨੂੰ 23 ਲੱਖ ਰੁਪਏ ਦੀ ਇੱਕ MG ਹੈਕਟਰ SUV ਗਿਫਟ ਵਿੱਚ ਦਿੱਤੀ ਹੈ।’

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੇ ਦਾਅਵੇ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਗੂਗਲ ਓਪਨ ਸਰਚ ਦੀ ਮਦਦ ਲਈ। ਸੰਬੰਧਤ ਕੀਵਰਡਸ ਸਰਚ ਕਰਨ ਤੇ, ਸਾਨੂੰ ਨਈ ਦੁਨੀਆਂ ਦੀ ਵੈੱਬਸਾਈਟ ਤੇ ਪਬਲਿਸ਼ ਇੱਕ ਖਬਰ ਮਿਲੀ। ਇਸ ਵਿੱਚ ਸੱਚ ਦੱਸਦੇ ਹੋਏ ਲਿਖਿਆ ਗਿਆ ਸੀ ਕਿ ਸਹਿਦੇਵ ਨੂੰ ਕੋਈ ਕਾਰ ਤੋਹਫੇ ਵਜੋਂ ਨਹੀਂ ਦਿੱਤੀ ਗਈ ਹੈ। ਇਹ ਦਾਅਵਾ ਫਰਜ਼ੀ ਹੈ। ਇੱਥੇ ਕਲਿਕ ਕਰਕੇ ਪੂਰੀ ਖ਼ਬਰ ਪੜ੍ਹੀ ਜਾ ਸਕਦੀ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਨਈ ਦੁਨੀਆਂ ਸੁਕਮਾ ਦੇ ਬਿਉਰੋ ਚੀਫ ਸਤੀਸ਼ ਚਾਣਕਯ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਹਿਦੇਵ ਬਾਰੇ ਫਰਜ਼ੀ ਖ਼ਬਰਾਂ ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਹੀਆਂ ਹਨ। ਕਾਰ ਸ਼ੋਅਰੂਮ ਦੇ ਮਾਲਕ ਨੇ ਸਹਿਦੇਵ ਨੂੰ ਇੱਕ ਪ੍ਰੋਗਰਾਮ ਲਈ ਬੁਲਾਇਆ ਸੀ। ਕੁਝ ਲੋਕ ਫਰਜ਼ੀ ਦਾਅਵੇ ਨਾਲ ਉਸ ਹੀ ਸਮੇਂ ਦੇ ਇੱਕ ਵੀਡੀਓ ਨੂੰ ਵਾਇਰਲ ਕਰ ਰਹੇ ਹਨ।

ਜਾਂਚ ਦੇ ਅਗਲੇ ਪੜਾਅ ਵਿੱਚ ਅਸੀਂ ਸਹਿਦੇਵ ਅਤੇ ਉਸਦੇ ਸਾਥੀ ਪਿੰਟੂ ਮਾਨਿਕਪੁਰੀ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨਾਲ ਪੂਰੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਹਿਦੇਵ ਨੂੰ 23 ਲੱਖ ਦੀ ਕਾਰ ਵਾਲੀਆਂ ਗੱਲਾਂ ਪੂਰੀ ਤਰ੍ਹਾਂ ਝੂਠੀਆ ਹਨ। 9 ਅਗਸਤ ਨੂੰ ਰਾਏਪੁਰ ਦੇ ਐਮ.ਜੀ ਮੋਟਰਸ ਦੇ ਵੱਲੋਂ ਸਹਿਦੇਵ ਨੂੰ ਬੁਲਾਇਆ ਗਿਆ ਸੀ। ਉੱਥੇ ਇੱਕ ਗਾਹਕ ਨੂੰ ਉਸ ਤੋਂ ਕਾਰ ਦੀ ਚਾਬੀ ਸੌਪੀ ਗਈ ਸੀ।

ਪਿੰਟੂ ਨੇ ਉਸ ਪ੍ਰੋਗਰਾਮ ਦਾ ਵੀਡੀਓ ਵੀ ਸਾਡੇ ਨਾਲ ਸ਼ੇਅਰ ਕੀਤਾ। ਇਸਨੂੰ ਤੁਸੀਂ ਇੱਥੇ ਵੇਖ ਸਕਦੇ ਹੋ।

ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ Muzaffarpur Wow ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਸਾਨੂੰ ਪਤਾ ਲੱਗਾ ਕਿ ਇਸ ਪੇਜ ਤੇ ਮੁਜ਼ੱਫਰਪੁਰ ਨਾਲ ਸੰਬੰਧਿਤ ਕੰਟੇੰਟ ਵੱਧ ਅਪਲੋਡ ਕੀਤਾ ਜਾਂਦਾ ਹੈ। ਇਸ ਪੇਜ ਨੂੰ 2.60 ਲੱਖ ਤੋਂ ਵੱਧ ਲੋਕਾਂ ਨੇ ਲਾਇਕ ਕੀਤਾ ਹੋਇਆ ਹੈ। ਇਸਨੂੰ 14 ਮਾਰਚ 2017 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸਹਿਦੇਵ ਨੂੰ 23 ਲੱਖ ਦੀ ਕਾਰ ਮਿਲਣ ਵਾਲਾ ਦਾਅਵਾ ਫਰਜ਼ੀ ਸਾਬਿਤ ਹੋਇਆ।

  • Claim Review : 'ਬਚਪਨ ਦਾ ਪਿਆਰ ਗਾਉਣ ਵਾਲੇ ਸਹਿਦੇਵ ਨੂੰ ਗਿਫ਼ਟ 'ਚ ਮਿਲੀ 23 ਲੱਖ ਦੀ MG ਦੀ ਕਾਰ
  • Claimed By : ਫੇਸਬੁੱਕ ਪੇਜ Muzaffarpur Wow
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later