X
X

Fact Check : ਬੀਜੇਪੀ ਵਿਧਾਇਕ ਦੇ ਹਜ਼ਾਰ ਕਰੋੜ ਫੜੇ ਜਾਣ ਦੀ ਖਬਰ ਝੂਠੀ ਹੈ

  • By: Bhagwant Singh
  • Published: Apr 28, 2019 at 06:45 AM
  • Updated: Jun 24, 2019 at 12:02 PM

ਨਵੀਂ ਦਿੱਲੀ, ਵਿਸ਼ਵਾਸ ਨਿਊਜ਼। ਨੋਟਾਂ ਨਾਲ ਸੰਬਧਿਤ ਵਾਇਰਲ ਹੋ ਰਹੀ ਪੋਸਟ ਦਾ ਭਾਜਪਾ ਦੇ ਵਿਧਾਇਕ ਸੁਧੀਰ ਗਾਡਗਿਲ ਨਾਲ ਸਿੱਧੇ ਤੌਰ ‘ਤੇ ਕੋਈ ਲੈਣਾ-ਦੇਣਾ ਨਹੀਂ ਹੈ। ਵਿਸ਼ਵਾਸ਼ ਨਿਊਜ਼ ਦੀ ਪੜਤਾਲ ਵਿਚ ਇਹ ਪੋਸਟ ਪੂਰੀ ਤਰ੍ਹਾਂ ਫਰਜ਼ੀ ਪਾਈ ਗਈ ਹੈ।

ਕੀ ਹੈ ਵਾਇਰਲ ਪੋਸਟ ਵਿਚ?

ਅੰਕਿਤ ਪਟੇਲ ਨਾਮ ਦੇ ਯੂਜ਼ਰ ਰਾਹੀਂ ਸ਼ੇਅਰ ਕੀਤੇ ਪੋਸਟ ਵਿਚ ਲਿਖਿਆ ਹੈ – ਮੋਦੀ ਜੀ ਨੂੰ ਵਧਾਈ ਹੋਵੇ
ਭਾਜਪਾ ਦੇ ਵਿਧਾਇਕ ਸੁਧੀਰ ਗਾਡਗਿਲ ਦੀ ਕਾਰ ਵਿਚੋਂ             20 ਹਜ਼ਾਰ ਕਰੋੜ ਦੀ ਨਵੀਂ ਕਰੰਸੀ ਫੜੀ ਗਈ ਹੈ। ਇਹ ਖਬਰ ਅੱਗ ਵਾਂਗ ਫੈਲਾ ਦਿਓ, ਕਿਉਂਕਿ ਆਪਣੇ ਭਾਰਤ ਦੇ ਮੀਡੀਆ ਵਿਚ ਇਹ ਦਿਖਾਉਣ ਦੀ ਔਕਾਤ ਨਹੀਂ।
ਇਸ ਮੈਸੇਜ ਦੇ ਨਾਲ ਪੁਲਿਸ ਵਰਦੀ ਵਿਚ ਇਕ ਆਦਮੀ ਅਤੇ ਕਈ ਲੋਕ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ 2000 ਨੋਟਾਂ ਦੀ ਕਰੰਸੀ ਦਿਖਾਈ ਦੇ ਰਹੀ ਹੈ।
ਇਸ ਪੋਸਟ ਨੂੰ 69 ਹਜ਼ਾਰ ਵਾਰ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ‘ਤੇ 1000 ਕੁਮੈਂਟ ਵੀ ਕੀਤੇ ਗਏ ਹਨ।
ਇਸ ਪੋਸਟ ਨੂੰ 16 ਨਵੰਬਰ 2018 ਨੂੰ ਸ਼ੇਅਰ ਕੀਤਾ ਗਿਆ ਹੈ। ਅਜਿਹੀ ਹੀ ਪੋਸਟ ਨੂੰ ਹੋਰ ਯੂਜ਼ਰ ਦੇ ਰਾਹੀਂ ਸ਼ੇਅਰ ਕੀਤਾ ਗਿਆ ਹੈ।

Fact Check

ਬੀਜੇਪੀ ਦੇ ਵਿਧਾਇਕ ਨਾਲ ਮਾਮਲਾ ਜੋੜਿਆ ਹੋਣ ਦੇ ਕਾਰਨ ਅਸੀਂ ਇਸ ਨੂੰ ਜਾਂਚਣ ਦਾ ਫੈਸਲਾ ਕੀਤਾ। ਇਸ ਵਿਚ ਭਾਜਪਾ ਦੇ ਵਿਧਾਇਕ ਸੁਧੀਰ ਗਾਡਗਿਲ ‘ਤੇ ਉਂਗਲੀ ਉਠਾਈ ਗਈ ਹੈ। ਅਸੀਂ ਸਭ ਤੋਂ ਪਹਿਲਾਂ ਸੁਧੀਰ ਗਾਡਗਿਲ ਦੇ ਬਾਰੇ ਵਿਚ ਪਤਾ ਕੀਤਾ। ਸਾਨੂੰ ਪਤਾ ਲੱਗਾ ਕਿ ਉਹ ਮਹਾਰਾਸ਼ਟਰ ਦੀ ਸਾਂਗਲੀ ਸੀਟ ਤੋਂ ਵਿਧਾਇਕ ਹਨ।
ਇਸ ਦੇ ਬਾਅਦ ਅਸੀਂ ਪੋਸਟ ਵਿਚ ਦਿੱਤੀ ਗਈ 20 ਹਜ਼ਾਰ ਕਰੋੜ ਰੁਪਏ ਨੂੰ ਲੈ ਕੇ ਗੂਗਲ (Google) ਸਰਚ ਕੀਤਾ, ਪਰ ਸਾਨੂੰ ਅਜਿਹੀ ਕੋਈ ਵੀ ਖਬਰ ਨਹੀਂ ਮਿਲੀ। ਇਸ ਦੌਰਾਨ ਸਾਨੂੰ indianexpress.com ਦੀ ਇਕ ਖਬਰ ਦਿਖਾਈ ਦਿੱਤੀ, ਜਿਸ ਵਿਚ 6 ਕਰੋੜ ਰੁਪਏ ਦੇ ਨਕਦ ਨੂੰ ਉਸਮਾਨਾਬਾਦ ਵਿਚ ਸੀਜ਼ ਕਰਨ ਦੀ ਗੱਲ ਕਹੀ ਗਈ ਹੈ। ਇਸ ਖਬਰ ਦੇ ਮੁਤਾਬਿਕ, ਉਸਮਾਨਾਬਾਦ ਜ਼ਿਲ੍ਹਾਂ ਪ੍ਰਸ਼ਾਸਨ ਅਤੇ ਇਨਕਮ ਟੈਕਸ ਡਿਪਾਰਟਮੈਂਟ ਨੇ ਵਾਹਨ ਤੋਂ 6 ਕਰੋੜ ਰੁਪਏ ਦੀ ਧਨ ਰਾਸ਼ੀ ਜ਼ਬਤ ਕੀਤੀ ਹੈ। ਇਸ ਰਾਸ਼ੀ ਵਿਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਹਨ। ਰਿਪੋਰਟ ਦੇ ਅਨੁਸਾਰ ਇਹ ਪੈਸੇ ਸਾਂਗਲੀ ਦੀ ਇਕ ਅਰਬਨ ਕੋ-ਆਪਰੇਟਿਕ ਬੈਂਕ ਦੇ ਦੱਸੇ ਜਾ ਰਹੇ ਹਨ। ਇਸ ਬੈਂਕ ਦਾ ਸੰਚਾਲਨ ਸਾਂਗਲੀ ਦੇ ਬੀਜੇਪੀ ਵਿਧਾਇਕ ਦੇ ਭਰਾ ਰਾਹੀਂ ਕੀਤਾ ਜਾਂਦਾ ਹੈ। ਇਹ ਖਬਰ 16 ਨਵੰਬਰ 2016 ਨੂੰ ਵੈਬਸਾਈਟ ‘ਤੇ ਲਗਾਈ ਗਈ ਹੈ।

ਇਸ ਦੇ ਬਾਅਦ ਸਾਨੂੰ ਟਾਈਮਜ਼ ਆਫ ਇੰਡੀਆ ਦੀ ਇਕ ਖਬਰ ਮਿਲੀ, ਜਿਸ ਵਿਚ ਸਾਂਗਲੀ ਬੈਂਕ ਨੇ ਜ਼ਬਤ ਕੀਤੇ ਗਏ 6 ਕਰੋੜ ਰੁਪਏ ਆਪਣੇ ਦੱਸੇ ਸਨ। ਖਬਰ ਵਿਚ ਦੱਸਿਆ ਗਿਆ ਹੈ ਕਿ ਬੈਂਕ ਦੇ ਕਰਮਚਾਰੀ 100,500 ਅਤੇ 1000 ਦੇ ਪੁਰਾਣੇ ਨੋਟ ਲੈ ਕੇ ਆ ਰਹੇ ਸਨ। ਕੁਲ ਮਿਲਾ ਕੇ ਇਹ 6 ਕਰੋੜ ਦੀ ਰਕਮ ਸੀ। ਇਸ ਖਬਰ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਨੋਟਾਂ ਦਾ ਸਾਂਗਲੀ ਬੈਂਕ ਨਾਲ ਸਬੰਧ ਹੈ ਨਾ ਕਿ ਬੇਜੀਪੀ ਦੇ ਵਿਧਾਇਕ ਨਾਲ।


ਪੋਸਟ ਵਿਚ ਦਿੱਤੀ ਗਈ ਰਕਮ ‘ਤੇ ਸੰਦੇਹ ਹੋਣਾ ਲਾਜ਼ਮੀ ਹੈ। ਕਿਉਂਕਿ 20 ਹਜ਼ਾਰ ਕਰੋੜ ਦੀ ਰਕਮ ਇਕ ਗੱਡੀ ਵਿਚ ਕਿਸੇ ਵੀ ਤਰੀਕੇ ਨਾਲ ਨਹੀਂ ਲਿਆਏ ਜਾ ਸਕਦੇ ਹਨ। 20 ਹਜ਼ਾਰ ਕਰੋੜ ਦੀ ਰਕਮ ਨੂੰ ਜੇਕਰ 2000 ਰੁਪਏ ਦੇ ਨੋਟ ਵਿਚ ਬਦਲਿਆ ਜਾਵੇ ਤਾਂ ਕਰੀਬ ਦਸ ਕਰੋੜ ਨੋਟ ਹੋ ਜਾਣਗੇ। ਇਹ ਨੋਟ ਬਲੈਰੋ ਗੱਡੀ ਵਿਚ ਫੜੇ ਗਏ ਹਨ, ਜਿਸ ਦਾ ਬੂਟ ਸਪੇਸ਼ 690 ਲੀਟਰ ਹੁੰਦਾ ਹੈ। ਇਸ ਦਾ ਆਇਤਨ 889800156 ਘਨ ਮਿਮੀ ਹੁੰਦਾ ਹੈ, ਜਦਕਿ 2000 ਰੁਪਏ ਦੇ ਨੋਟ ਦਾ ਖੇਤਰਫਲ 10956 ਵਰਗ ਮਿਮੀ ਹੈ। ਇਸ ਪ੍ਰਕਾਰ ਨਾਲ ਦੇਖਿਆ ਜਾਵੇ ਤਾਂ ਕੁੱਲ 81215 ਨੋਟ ਗੱਡੀ ਵਿਚ ਆ ਸਕਦੇ ਹਨ। ਇਸ ਦਾ ਮਤਲਬ ਹੈ ਕਿ ਗੱਡੀ ਵਿਚ 16.24 ਲੱਖ ਦੇ ਕਰੀਬ ਰਕਮ ਆ ਸਕਦੀ ਹੈ ਨਾ ਕਿ 20 ਹਜ਼ਾਰ ਕਰੋੜ। ਇਸ ਪ੍ਰਕਾਰ ਐਨੇ ਨੋਟ ਗੱਡੀ ਵਿਚ ਆਉਣੀ ਪੂਰੀ ਤਰ੍ਹਾਂ ਨਾਲ ਅਸੰਭਵ ਹੈ।
ਫਿਰ ਅਸੀਂ ਅੰਕਿਤ ਪਟੇਲ ਦਾ ਸੋਸ਼ਲ ਸਕੈਨ ਕੀਤਾ। Stalkscan ਕਰਨ ਤੇ ਸਾਨੂੰ ਪਤਾ ਲੱਗਾ ਕਿ ਜ਼ਿਆਦਾਤਰ ਪੋਸਟ ਇਕ ਵਿਸ਼ੇਸ਼ ਵਿਚਾਰਧਾਰਾ ਦੇ ਸਮਰੱਥਨ ਵਿਚ ਕੀਤੇ ਗਏ ਹਨ।

ਨਤੀਜਾ: ਇਸ ਪੋਸਟ ਦਾ ਬੀਜੇਪੀ ਦੇ ਵਿਧਾਇਕ ਨਾਲ ਸਿੱਧਾ ਕੋਈ ਲੈਣਾ-ਦੇਣਾ ਨਹੀ ਹੈ। ਇਸ ਦੇ ਨਾਲ ਹੀ ਵੀਹ ਹਜ਼ਾਰ ਕਰੋੜ ਦੀ ਰਕਮ ਪੂਰੀ ਤਰ੍ਹਾਂ ਨਾਲ ਫੇਕ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : ਦਾਵਾ ਕਿੱਤਾ ਗਿਆ ਹੈ ਕਿ ਬੀਜੇਪੀ ਵਿਧਾਇਕ ਦੀ ਗੱਡੀ ਤੋਂ 20 ਹਜ਼ਾਰ ਕਰੋੜ ਬਰਾਮਦ ਹੋਏ
  • Claimed By : FB User- Ankit patel
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later