Fact Check: ਕੇਂਦਰ ਵਿੱਚ ਬੀ.ਜੇ.ਪੀ ਸ਼ਾਸਨ ਆਉਣ ਦੇ ਬਾਅਦ ਦੀਆਂ ਹਨ ਕਸ਼ਮੀਰ ਦੀ ਇਹ ਦੋਵੇ ਤਸਵੀਰਾਂ
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਦੋਨਾਂ ਤਸਵੀਰਾਂ ਸੈਂਟਰ ਵਿੱਚ ਬੀ.ਜੇ.ਪੀ ਸ਼ਾਸਨ ਆਉਣ ਦੇ ਬਾਅਦ ਦੀਆਂ ਹਨ। ਦੋਨਾਂ ਤਸਵੀਰਾਂ ਦੀ ਇੱਕਠੇ ਤੁਲਨਾ ਕਰਦੇ ਹੋਏ ਇਸਨੂੰ ਭ੍ਰਮਕ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- By: Umam Noor
- Published: Jul 20, 2021 at 03:03 PM
- Updated: Jul 20, 2021 at 03:12 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸ਼ੋਸਲ ਮੀਡਿਆ ਤੇ ਦੋ ਤਸਵੀਰਾਂ ਵਾਇਰਲ ਹੋ ਰਹੀ ਹਨ। ਪਹਿਲੀ ਤਸਵੀਰ ਵਿੱਚ ਕੁਝ ਸਕੂਲ ਦੀਆਂ ਕੁੜੀਆਂ ਨੂੰ ਪੱਥਰਬਾਜ਼ੀ ਕਰਦੇ ਵੇਖਿਆ ਜਾ ਸਕਦਾ ਹੈ ਉੱਥੇ ਹੀ ਦੂਜੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਸ਼ਮੀਰ ਦੀ ਤਸਵੀਰ ਉਦੋਂ ਦੀ ਹੈ, ਜਦੋਂ ਕਾਂਗਰਸ ਦਾ ਸ਼ਾਸਨ ਸੀ। ਵਾਇਰਲ ਪੋਸਟ ਦੀ ਦੂਜੀ ਤਸਵੀਰ ਵਿੱਚ ਕੁਝ ਬੱਚਿਆਂ ਨੂੰ ਤਿਰੰਗਾ ਲਏ ਹੋਏ ਵੇਖਿਆ ਜਾ ਸਕਦਾ ਹੈ ਅਤੇ ਇਸ ਤਸਵੀਰ ਨਾਲ ਦਾਅਵਾ ਹੈ ਕਿ ਇਹ ਸੈਂਟਰ ਵਿੱਚ ਬੀ.ਜੇ.ਪੀ ਰੂਲ ਆਉਣ ਦੇ ਬਾਅਦ ਦੀ ਫੋਟੋ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦੋਨਾਂ ਹੀ ਤਸਵੀਰਾਂ ਸੈਂਟਰ ਵਿੱਚ ਬੀ.ਜੇ.ਪੀ ਸ਼ਾਸਨ ਆਉਣ ਦੇ ਬਾਅਦ ਦੀਆਂ ਹਨ। ਦੋਨਾਂ ਹੀ ਤਸਵੀਰਾ ਵਿਚਕਾਰ ਤੁਲਨਾ ਕਰਦੇ ਹੋਏ ਭ੍ਰਮਕ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਵਿਜੈ ਤਿਵਾਰੀ ਨੇ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਅਤੇ ਪਹਿਲੀ ਤਸਵੀਰ ਨਾਲ ਲਿਖਿਆ ‘ ਕਾਂਗਰਸ ਦਾ ਕਸ਼ਮੀਰ ‘ ਉੱਥੇ ਹੀ ਦੂਜੀ ਫੋਟੋ ਦੇ ਨਾਲ ਲਿਖਿਆ ‘ ਭਾਜਪਾ ਦਾ ਕਸ਼ਮੀਰ ‘
ਪੋਸਟ ਦਾ ਆਰਕਾਇਵਡ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਆਪਣੀ ਪੜਤਾਲ ਨੂੰ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਪਹਿਲੀ ਤਸਵੀਰ, ਜਿਸ ਵਿੱਚ ਕੁਝ ਸਕੂਲੀ ਕੁੜੀਆਂ ਨੂੰ ਪੱਥਰ ਮਾਰਦੇ ਦੇਖਿਆ ਜਾ ਸਕਦਾ ਹੈ, ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਇਹ ਤਸਵੀਰ ਸਾਨੂੰ ਦੇਸ਼ ਅਤੇ ਦੁਨੀਆਂ ਦੀ ਬਹੁਤ ਹੀ ਜਾਣੀ- ਪਛਾਣੀ ਨਿਊਜ਼ ਵੈਬਸਾਈਟ ਤੇ ਮਿਲੀ। 25 ਅਪ੍ਰੈਲ 2017 ਨੂੰ ਇੰਡੀਆ ਡਾਟ ਕੋਮ ਤੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਸ਼ਮੀਰ ਦੇ ਸ਼੍ਰੀਨਗਰ ਦਾ ਦੱਸਿਆ ਗਿਆ ਸੀ। ਵਾਸ਼ਿੰਗਟਨ ਪੋਸਟ ਤੇ ਵਾਇਰਲ ਤਸਵੀਰ ਨਾਲ ਜੁੜੀ ਖ਼ਬਰ ਨੂੰ ਵੇਖ ਸਕਦੇ ਹੋ।
ਅਸੀਂ ਤਸਵੀਰ ਦੇ ਮੁੱਖ ਸ਼੍ਰੋਤ ਯੂਰੋਪੀਅਨ ਪ੍ਰੈਸ ਫੋਟੋ ਏਜੇਂਸੀ ਈ.ਪੀ.ਏ ਤੱਕ ਪਹੁੰਚੇ। ਉੱਥੇ ਤਸਵੀਰ ਨਾਲ ਦਿੱਤੀ ਜਾਣਕਾਰੀ ਮੁਤਾਬਿਕ,’ਕਸ਼ਮੀਰੀ ਕੁੜੀਆਂ ਨੇ 24 ਅਪ੍ਰੈਲ 2017 ਨੂੰ ਭਾਰਤੀ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਵਿੱਚ ਝੜਪ ਦੌਰਾਨ ਪੁਲਿਸ ਤੇ ਪੱਥਰ ਸੁੱਟੇ।
ਹੁਣ ਤੱਕ ਦੀ ਪੜਤਾਲ ਤੋਂ ਇਹ ਤਾਂ ਸਾਫ ਸੀ ਕਿ ਪਹਿਲੀ ਤਸਵੀਰ 2017 ਦੀ ਸੀ। ਯਾਨੀ ਤਸਵੀਰ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ ਕਿ ਇਹ ਕਾਂਗਰਸ ਸ਼ਾਸਨ ਦੇ ਦੌਰਾਨ ਦੀ ਹੈ। ਦੱਸ ਦੇਈਏ ਕਿ ਕੇਂਦਰ ਵਿੱਚ ਸਾਲ 2014 ਤੋਂ ਬੀ.ਜੇ.ਪੀ ਦੀ ਹੁਕੂਮਤ ਹੈ। ਉੱਥੇ ਜੰਮੂ- ਕਸ਼ਮੀਰ ਵਿੱਚ 2016 ਵਿੱਚ ਹੋਏ ਵਿਧਾਨ ਸਭਾ ਚੌਣਾ ਵਿੱਚ ਪੀਪਲ ਡੇਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਸਰਕਾਰ ਬੀਜੇਪੀ ਦੇ ਗਠਬੰਧਨ ਨਾਲ ਬਣੀ ਸੀ। ਤਾਂ ਦੋਨਾਂ ਹੀ ਸੂਰਤਾਂ ਤੋਂ ਨਾ ਤਾਂ ਕੇਂਦਰ ਵਿੱਚ ਅਤੇ ਨਾ ਹੀ ਸਟੇਟ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਸੀ।
ਹੁਣ ਵਾਰੀ ਸੀ ਦੂਜੀ ਤਸਵੀਰ ਦੇ ਪੜਤਾਲ ਦੀ। ਸਭ ਤੋਂ ਪਹਿਲਾ ਅਸੀਂ ਵਾਇਰਲ ਤਸਵੀਰ ਨੂੰ ਧਿਆਨ ਨਾਲ ਵੇਖਿਆ। ਤਸਵੀਰ ਵਿੱਚ ਬੱਚਿਆਂ ਦੇ ਹੱਥਾਂ ਵਿੱਚ ਤਿਰੰਗੇ ਅਤੇ ਉੱਥੇ ਹੀ, ਕੁਝ ਬੱਚੇ ਮਾਸਕ ਲਾਏ ਦਿਸ ਰਹੇ ਹਨ। ਬੱਚਿਆਂ ਦੇ ਪਿੱਛੇ ਇੱਕ ਬਿਲਡਿੰਗ ਨਜ਼ਰ ਆਈ, ਜਿਸ ਵਿੱਚ ਗੂਡਵਿੱਲ ਲਿਖਿਆ ਹੋਇਆ ਦਿਸਿਆ ਅਤੇ ਉਸਦੇ ਨੀਚੇ ਪੋਰਾ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਡਵਿੱਲ ਸਕੂਲ ਦੀ ਵੈਬਸਾਈਟ ਤੇ ਪਹੁੰਚੇ। ਉੱਥੇ ਦਿੱਤੀ ਗਈ ਸਕੂਲ ਦੀ ਬ੍ਰਾਂਚ ਵਿੱਚ ਸਾਨੂੰ ਖੈਰਪੂਰ ਬਾਂਦੀਪੁਰਾ ਦਾ ਨਾਮ ਵੀ ਨਜ਼ਰ ਆਇਆ। ਅਸੀਂ ਪੁਸ਼ਟੀ ਦੇ ਲਈ ਬਾਂਦੀਪੁਰਾ ਸਕੂਲ ਬ੍ਰਾਂਚ ਨਾਲ ਸੰਪਰਕ ਕੀਤਾ ਅਤੇ ਉਥੋਂ ਸਾਨੂੰ ਦੱਸਿਆ ਗਿਆ ਗਿਆ ਕਿ ਬੱਚਿਆਂ ਦੀ ਵਾਇਰਲ ਤਸਵੀਰ ਬਾਂਦੀਪੁਰਾ ਦੀ ਹੈ। ਇਹ ਤਸਵੀਰ ਇਸੇ ਸਾਲ ਦੀ ਗਣਤੰਤਰ ਦਿਵਸ ਦੀ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਦੇ ਅੰਤਿਮ ਪੜਾਵ ਵਿੱਚ ਵਾਇਰਲ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਵਿਜੈ ਤਿਵਾਰੀ ਦੀ ਸੋਸ਼ਲ ਸਕੈਨਿੰਗ ਵਿੱਚ ਪਾਇਆ ਕਿ ਯੂਜ਼ਰ ਫੇਸਬੁੱਕ ਤੇ ਬਹੁਤ ਐਕਟਿਵ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਦੋਨਾਂ ਤਸਵੀਰਾਂ ਸੈਂਟਰ ਵਿੱਚ ਬੀ.ਜੇ.ਪੀ ਸ਼ਾਸਨ ਆਉਣ ਦੇ ਬਾਅਦ ਦੀਆਂ ਹਨ। ਦੋਨਾਂ ਤਸਵੀਰਾਂ ਵਿਚਕਾਰ ਤੁਲਨਾ ਕਰਦੇ ਹੋਏ ਇਸਨੂੰ ਭ੍ਰਮਕ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਪਾਇਆ ਕਿ ਇਹ ਦੋਨਾਂ ਤਸਵੀਰਾਂ ਸੈਂਟਰ ਵਿੱਚ ਬੀ.ਜੇ.ਪੀ ਸ਼ਾਸਨ ਆਉਣ ਦੇ ਬਾਅਦ ਦੀਆਂ ਹਨ। ਦੋਨਾਂ ਤਸਵੀਰਾਂ ਦੀ ਇੱਕਠੇ ਤੁਲਨਾ ਕਰਦੇ ਹੋਏ ਇਸਨੂੰ ਭ੍ਰਮਕ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਕਾਂਗਰਸ ਦਾ ਕਸ਼ਮੀਰ -ਭਾਜਪਾ ਦਾ ਕਸ਼ਮੀਰ
- Claimed By : Vijay Tiwari
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...