X
X

Fact Check : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਹਾਲ ਹੀ ਵਿੱਚ ਕਾਨਪੁਰ ਦੌਰੇ ਦੀ ਤਸਵੀਰ ਆਪੱਤੀਜਨਕ ਦਾਅਵੇ ਦੇ ਨਾਲ ਵਾਇਰਲ

ਵਿਸ਼ਵਾਸ਼ ਨਿਊਜ਼ ਦੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਆਪਣੀ ਹਾਲੀਆ ਯਾਤਰਾ ਦੇ ਦੌਰਾਨ ਕਾਨਪੁਰ ਸਟੇਸ਼ਨ ਆਪਣੇ ਪਿੰਡ ਪਹੁੰਚ ਕਰ ਰਾਸ਼ਟਰਪਤੀ ਕੋਵਿੰਦ ਭਾਵੁਕ ਹੋ ਗਏ। ਪਿੰਡ ਦੇ ਕੋਲ ਬਣੇ ਹੈਲੀਪੈਡ ਤੇ ਉਤਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਜਨਮ ਸਥਾਨ ਦੀ ਮਿੱਟੀ ਨੂੰ ਆਪਣੇ ਮੱਥੇ ਤੇ ਲਗਾਇਆ। ਰਾਸ਼ਟਰਪਤੀ ਦੇ ਇਸ ਭਾਵਨਾਤਮਕ ਭਾਵ ਨੂੰ ਫਰਜ਼ੀ ਜਾਤੀਵਾਦੀ ਐਂਗਲ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

  • By: ameesh rai
  • Published: Jun 30, 2021 at 04:57 PM

ਵਿਸ਼ਵਾਸ ਨਿਊਜ਼(ਨਵੀਂ ਦਿੱਲੀ)। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਇੱਕ ਤਸਵੀਰ ਆਪੱਤੀਜਨਕ ਦਾਅਵੇ ਦੇ ਨਾਲ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਾ ਰਹੀ ਹੈ। ਤਸਵੀਰ ਵਿੱਚ ਰਾਸ਼ਟਰਪਤੀ ਕੋਵਿੰਦ ਦੇ ਨਾਲ ਯੂ.ਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਸੀ.ਐਮ ਯੋਗੀ ਆਦਿੱਤਿਆਨਾਥ ਮੌਜੂਦ ਹਨ। ਤਸਵੀਰ ਵਿੱਚ ਦਿੱਖ ਰਹੇ ਰਾਸ਼ਟਰਪਤੀ ਕੋਵਿੰਦ ਦੇ ਸ਼ਰੀਰਕ ਹਾਵਭਾਵ ਨੂੰ ਫਰਜ਼ੀ ਜਾਤੀਵਾਦੀ ਐਂਗਲ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਵਿਸ਼ਵਾਸ਼ ਨਿਊਜ਼ ਦੀ ਜਾਂਚ ਤੋਂ ਸਾਹਮਣੇ ਆਇਆ ਕਿ ਆਪਣੀ ਹਾਲੀਆ ਯਾਤਰਾ ਦੇ ਦੌਰਾਨ ਗ੍ਰਹਿ ਜਨਪਦ ਪਹੁੰਚਣ ਤੇ ਰਾਸ਼ਟਰਪਤੀ ਕੋਵਿੰਦ ਭਾਵੁਕ ਹੋ ਗਏ ਅਤੇ ਉਨ੍ਹਾਂ ਦੇ ਆਪਣੇ ਜਨਮ ਸਥਾਨ ਦੀ ਮਿੱਟੀ ਨੂੰ ਮੱਥੇ ਉੱਤੇ ਲਗਾਇਆ। ਰਾਸ਼ਟਰਪਤੀ ਦੇ ਇਸ ਭਾਵਨਾਤਮਕ ਭਾਵ ਨੂੰ ਫਰਜ਼ੀ ਜਾਤੀਵਾਦੀ ਐਂਗਲ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ RamBabu Rastogi ਨੇ ਵਾਇਰਲ ਤਸਵੀਰ ਨੂੰ 27 ਜੂਨ 2021 ਨੂੰ ਪੋਸਟ ਕਰਦੇ ਹੋਏ ਲਿਖਿਆ, ‘ ਉੰਝ ਤਾਂ ਮਹਾਮਹਿਮ ਬਾਰੇ ਨਹੀਂ ਬੋਲਣਾ ਚਾਹੀਦਾ, ਪਰ ਪਿੰਡ ਵਿੱਚ ਦਲਿਤਾਂ ਨੂੰ ਅਸੀਂ ਠਾਕੁਰ ਸਾਹਿਬ ਦੇ ਸਾਹਮਣੇ ਐਦਾਂ ਹੀ ਝੁੱਕ ਜਾਂਦੇ ਹੋਏ ਵੇਖਿਆ ਹੈ, ਦਲਿਤ ਸਰਵਉੱਚ ਅਹੁਦੇ ਤੇ ਬੈਠੇ ਤਾਂ ਘੱਟੋ ਘੱਟ ਪਦ ਦੀ ਮਰਯਾਦਾ ਬਣਾਈ ਰੱਖਣ।’ ਤੱਥ ਜਾਂਚ ਦੇ ਉਦੇਸ਼ ਲਈ ਇਸ ਪੋਸਟ ਵਿੱਚ ਲਿਖੀਆਂ ਗੱਲਾਂ ਨੂੰ ਇੱਥੇ ਜਿਵੇਂ ਦਾ ਤਿਵੇਂ ਪੇਸ਼ ਕੀਤਾ ਗਿਆ ਹੈ। ਇਸ ਪੋਸਟ ਦੇ ਆਰਕਾਇਵਡ ਵਰਜਨ ਨੂੰ ਇੱਥੇ ਕਲਿੱਕ ਕਰਕੇ ਵੇਖਿਆ ਜਾ ਸਕਦਾ ਹੈ।

ਫੇਸਬੁੱਕ ਯੂਜ਼ਰ Sanjeev Mishra ਅਤੇ Manoj Galav ਨੇ ਵੀ ਵਾਇਰਲ ਤਸਵੀਰ ਨਾਲ ਇਹ ਦਾਅਵਾ ਸਾਂਝਾ ਕੀਤਾ ਹੈ।

ਪੜਤਾਲ

ਵਿਸ਼ਵਾਸ਼ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਅਤੇ ਪੋਸਟ ਨੂੰ ਧਿਆਨ ਨਾਲ ਵੇਖਿਆ। ਵਾਇਰਲ ਤਸਵੀਰ ਵਿੱਚ ਰਾਸ਼ਟਰਪਤੀ ਝੁੱਕ ਕੇ ਆਪਣੇ ਹੱਥ ਨੂੰ ਮੱਥੇ ਤੇ ਲਗਾਏ ਹੋਏ ਹਨ। ਤਸਵੀਰ ਵਿੱਚ ਯੂਪੀ ਦੇ ਸੀ.ਐਮ ਯੋਗੀ ਆਦਿੱਤਿਆਨਾਥ ਅਤੇ ਰਾਜਪਾਲ ਆਨੰਦੀਬੇਨ ਪਟੇਲ ਵੀ ਦਿਖਾਈ ਦੇ ਰਹੇ ਹਨ। ਕੁਝ ਯੂਜ਼ਰਸ ਨੇ ਵਾਇਰਲ ਪੋਸਟ ਤੇ ਆਪਣੇ ਕੰਮੈਂਟਸ ਵਿੱਚ ਦੱਸਿਆ ਆਪਣੇ ਪਿੰਡ ਦੀ ਮਿੱਟੀ ਨੂੰ ਨਮਨ ਕਰ ਰਹੇ ਹਨ, ਮਾਤਰ ਭੂਮੀ ਨੂੰ ਪ੍ਰਣਾਮ ਕਰ ਰਹੇ ਹਨ।

ਵਿਸ਼ਵਾਸ਼ ਨਿਊਜ਼ ਨੇ ਵਾਇਰਲ ਤਸਵੀਰ ਦੇ ਨਾਲ ਕੀਤੇ ਜਾ ਰਹੇ ਦਾਅਵੇ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਸਰਚ ਟੂਲ ਦੀ ਵਰਤੋਂ ਕੀਤੀ। ਸਾਨੂੰ ਇੰਟਰਨੈੱਟ ਤੇ ਇਸ ਤਸਵੀਰ ਨਾਲ ਮਿਲਦੇ -ਜੁਲਦੇ ਬਹੁਤ ਸਾਰੇ ਪਰਿਣਾਮ ਮਿਲੇ। ਸਾਨੂੰ 27 ਜੂਨ 2021 ਨੂੰ ਪ੍ਰਕਾਸ਼ਿਤ ਆਉਟਲੁੱਕ ਦੀ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਵਿੱਚ ਵਾਇਰਲ ਤਸਵੀਰ ਦੀ ਵਰਤੋਂ ਕੀਤੀ ਗਈ ਹੈ। ਇਸ ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਪਣੇ ਪਿੰਡ ਨੇੜੇ ਬਣੇ ਹੈਲੀਪੈਡ ਤੇ ਉਤਰਨ ਤੋਂ ਬਾਅਦ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਝੁੱਕ ਕੇ ਜਨਮ ਸਥਾਨ ਦੀ ਮਿੱਟੀ ਨੂੰ ਮੱਥੇ ਤੇ ਲਗਾਇਆ। ਰਿਪੋਰਟ ਅਨੁਸਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਆਪਣੇ ਪਿੰਡ ਦੀ ਯਾਤਰਾ ਤੇ ਆਏ ਸਨ। ਇਸ ਰਿਪੋਰਟ ਨੂੰ ਇੱਥੇ ਕਲਿੱਕ ਕਰ ਵੇਖਿਆ ਜਾ ਸਕਦਾ ਹੈ।

ਸਾਨੂੰ ਇਹ ਤਸਵੀਰ 27 ਜੂਨ ਨੂੰ ਹੀ ABP ਨਿਊਜ਼ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਫੋਟੋ ਗੈਲਰੀ ਵਿੱਚ ਮਿਲੀ। ਇੱਥੇ ਵੀ ਇਹ ਦੱਸਿਆ ਗਿਆ ਕਿ ਰਾਸ਼ਟਰਪਤੀ ਮਾਤਰ ਭੂਮੀ ਦੀ ਮਿੱਟੀ ਨੂੰ ਮੱਥੇ ਤੇ ਲਗਾ ਰਹੇ ਹਨ। ਏ.ਐਨ ਆਈ ਦੀ ਵੈੱਬਸਾਈਟ ਤੇ ਮੌਜੂਦ ਰਿਪੋਰਟ ਵਿੱਚ ਤਸਵੀਰ ਦੇ ਨਾਲ ਵੀ ਇਹ ਜਾਣਕਾਰੀ ਦਿੱਤੀ ਗਈ ਹੈ। ਸਾਨੂੰ ਇਹ ਤਸਵੀਰ ਰਾਸ਼ਟਰਪਤੀ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੇ ਵੀ ਮਿਲੀ। ਇੱਥੇਦੱਸਿਆ ਗਿਆ ਕਿ ਆਪਣੇ ਪਿੰਡ ਪਰੌਖ ਨੇੜੇ ਹੈਲੀਪੈਡ ਤੇ ਉਤਰਨ ਤੋਂ ਬਾਅਦ ਰਾਸ਼ਟਰਪਤੀ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਝੁੱਕ ਕੇ ਜਨਮ ਅਸਥਾਨ ਨੂੰ ਨਮਸਕਾਰ ਕੀਤਾ ਅਤੇ ਮਿੱਟੀ ਨੂੰ ਮੱਥੇ ਤੇ ਲਾ ਲਿਆ। ਇਸ ਟਵੀਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

ਵਿਸ਼ਵਾਸ਼ ਨਿਊਜ਼ ਨੇ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਾਇਰਲ ਦਾਅਵੇ ਨੂੰ ਕਾਨਪੁਰ ਦੀ ਮੇਅਰ ਪ੍ਰਮਿਲਾ ਦੀਕਸ਼ਿਤ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਾਨਪੁਰ ਦੇ ਦੌਰੇ ਤੇ ਰਾਸ਼ਟਰਪਤੀ ਦੇ ਆਉਣ ਤੋਂ ਬਾਅਦ ਉਨ੍ਹਾਂ ਦੇ ਭਾਵੁਕ ਹੋਣ ਦਾ ਇਹ ਦ੍ਰਿਸ਼ ਬਹੁਤ ਸਰਾਹਿਆ ਗਿਆ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਆਪਣੇ ਜਨਮ ਸਥਾਨ ਦੀ ਮਿੱਟੀ ਨੂੰ ਮੱਥੇ ਤੇ ਲਗਾ ਰਹੇ ਸਨ ਅਤੇ ਇਸ ਨੂੰ ਝੂਠੇ ਢੰਗ ਨਾਲ ਪੇਸ਼ ਕਰਨਾ ਸਹੀ ਨਹੀਂ ਹੈ।

ਪੜਤਾਲ ਦੇ ਕ੍ਰਮ ਵਿੱਚ ਸਾਨੂੰ ਯੂ.ਪੀ ਰਾਜ ਚੋਣ ਆਯੋਗ ਦੀ ਵੈੱਬਸਾਈਟ ਤੇ ਕਾਨਪੁਰ ਦਿਹਾਤ ਦੇ ਪਰੌਖ ਪਿੰਡ ਦੀ ਸਾਬਕਾ ਪ੍ਰਧਾਨ ਚੰਦ੍ਰਕਲੀ ਅਤੇ ਪ੍ਰਧਾਨਪਤਿ ਬਲਵਾਨ ਸਿੰਘ ਦਾ ਨੰਬਰ ਮਿਲਿਆ। ਵਾਇਰਲ ਤਸਵੀਰ ਬਾਰੇ ਅਸੀਂ ਬਲਵਾਨ ਸਿੰਘ ਨਾਲ ਗੱਲ ਕੀਤੀ। ਸਾਬਕਾ ਪ੍ਰਧਾਨਪਤੀ ਨੇ ਦੱਸਿਆ ਕਿ ਉਹ ਖ਼ੁਦ ਰਾਸ਼ਟਰਪਤੀ ਦੇ ਪ੍ਰੋਗਰਾਮ ਦੇ ਸਥਾਨ ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਝੁੱਕ ਕੇ ਜਨਮ ਸਥਾਨ ਦੀ ਮਿੱਟੀ ਨੂੰ ਮੱਥੇ ਤੇ ਲਗਾਇਆ ਸੀ।

ਵਿਸ਼ਵਾਸ਼ ਨਿਊਜ਼ ਨੇ ਇਸ ਵਾਇਰਲ ਦਾਅਵੇ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ RamBabu Rastogi ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਲਖਨਊ ਦਾ ਵਸਨੀਕ ਹੈ ਅਤੇ ਕਿਸੇ ਵਿਸ਼ੇਸ਼ ਪਾਰਟੀ ਨਾਲ ਜੁੜਿਆ ਹੋਇਆ ਹੈ। ਇਸ ਪ੍ਰੋਫਾਈਲ ਦੇ ਤੱਥ ਜਾਂਚ ਤਕ 988 ਫੋਲੋਵਰਸ ਸਨ।

ਨਤੀਜਾ: ਵਿਸ਼ਵਾਸ਼ ਨਿਊਜ਼ ਦੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਆਪਣੀ ਹਾਲੀਆ ਯਾਤਰਾ ਦੇ ਦੌਰਾਨ ਕਾਨਪੁਰ ਸਟੇਸ਼ਨ ਆਪਣੇ ਪਿੰਡ ਪਹੁੰਚ ਕਰ ਰਾਸ਼ਟਰਪਤੀ ਕੋਵਿੰਦ ਭਾਵੁਕ ਹੋ ਗਏ। ਪਿੰਡ ਦੇ ਕੋਲ ਬਣੇ ਹੈਲੀਪੈਡ ਤੇ ਉਤਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਜਨਮ ਸਥਾਨ ਦੀ ਮਿੱਟੀ ਨੂੰ ਆਪਣੇ ਮੱਥੇ ਤੇ ਲਗਾਇਆ। ਰਾਸ਼ਟਰਪਤੀ ਦੇ ਇਸ ਭਾਵਨਾਤਮਕ ਭਾਵ ਨੂੰ ਫਰਜ਼ੀ ਜਾਤੀਵਾਦੀ ਐਂਗਲ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਰਾਸ਼ਟਰਪਤੀ ਕੋਵਿੰਦ ਦੀ ਤਸਵੀਰ ਜਾਤਿਵਾਦੀ ਐਂਗਲ ਤੋਂ ਕਿ ਜਾ ਰਹੀ ਹੈ ਵਾਇਰਲ
  • Claimed By : ਫੇਸਬੁੱਕ ਯੂਜ਼ਰ RamBabu Rastogi
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later